Pular para o conteúdo
Publicidade

ਜ਼ਬੂਰਾਂ 87

ਕੋਰਾਹ ਦੇ ਪੁੱਤਰਾਂ ਦੀ ਰਚਨਾ। ਇੱਕ ਜ਼ਬੂਰ। ਇੱਕ ਗੀਤ।

1 ਉਸ ਨੇ ਪਵਿੱਤਰ ਪਹਾੜ ਉੱਤੇ ਆਪਣੇ ਸ਼ਹਿਰ ਦੀ ਸਥਾਪਨਾ ਕੀਤੀ ਹੈ।

2 ਯਾਹਵੇਹ ਸੀਯੋਨ ਦੇ ਦਰਵਾਜ਼ਿਆਂ ਨੂੰ

ਯਾਕੋਬ ਦੇ ਹੋਰ ਸਾਰੇ ਘਰਾਂ ਨਾਲੋਂ ਵੱਧ ਪਿਆਰ ਕਰਦਾ ਹੈ।

3 ਪਰਮੇਸ਼ਵਰ ਦੇ ਸ਼ਹਿਰ,

ਤੇਰੇ ਬਾਰੇ ਸ਼ਾਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ!

4 "ਮੈਂ ਰਾਹਾਬ87:4 ਰਾਹਾਬ ਅਰਥਾਤ ਮਿਸਰ ਦੇਸ਼ ਦਾ ਇੱਕ ਕਾਵਿਕ ਨਾਮ ਅਤੇ ਬਾਬੇਲ ਨੂੰ,

ਉਹਨਾਂ ਲੋਕਾਂ ਵਿੱਚ ਦਰਜ ਕਰਾਂਗਾ ਜੋ ਮੈਨੂੰ ਮੰਨਦੇ ਹਨ,

ਫ਼ਲਿਸਤੀਆਂ ਨੂੰ ਵੀ ਅਤੇ ਸੂਰ ਅਤੇ ਕੂਸ਼87:4 ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ ਨੂੰ ਵੀ,

ਅਤੇ ਆਖਾਂਗਾ, ‘ਇਹ ਸੀਯੋਨ ਵਿੱਚ ਜੰਮਿਆ ਸੀ।’ "

5 ਅਸਲ ਵਿੱਚ ਸੀਯੋਨ ਬਾਰੇ ਕਿਹਾ ਜਾਵੇਗਾ,

"ਇਹ ਵੀ ਅਤੇ ਉਹ ਵੀ ਉੱਥੇ ਜੰਮੇ ਹਨ,

ਅਤੇ ਅੱਤ ਮਹਾਨ ਉਸ ਨੂੰ ਕਾਇਮ ਕਰੇਗਾ।"

6 ਜਦੋਂ ਯਾਹਵੇਹ ਆਪਣੇ ਲੋਕਾਂ ਦੀ ਗਿਣਤੀ ਕਰੇਗਾ ਤਾਂ ਉਹ ਲਿਖੇਗਾ:

"ਇਹ ਸੀਯੋਨ ਵਿੱਚ ਜੰਮਿਆ ਸੀ।"

7 ਜਦੋਂ ਉਹ ਸੰਗੀਤ ਬਣਾਉਂਦੇ ਹਨ ਤਾਂ ਉਹ ਗਾਉਣਗੇ,

"ਮੇਰੇ ਸਾਰੇ ਚਸ਼ਮੇ ਤੇਰੇ ਵਿੱਚ ਹਨ।"

Estes versículos te tocaram? Ore agora!

+581 estão orando agora.

Junte-se à corrente de oração.