1 ਹੇ ਮੇਰੇ ਧਰਮੀ ਪਰਮੇਸ਼ਵਰ,
ਜਦੋਂ ਮੈਂ ਤੈਨੂੰ ਪੁਕਾਰਾਂ ਤਾਂ ਮੈਨੂੰ ਉੱਤਰ ਦੇ!
ਮੁਸੀਬਤ ਵਿੱਚ ਮੇਰੀ ਸਹਾਇਤਾ ਕਰ;
ਹੁਣ ਆਪਣੀ ਕਿਰਪਾ ਨਾਲ ਮੇਰੀ ਪ੍ਰਾਰਥਨਾ ਦਾ ਉੱਤਰ ਦੇ।
2 ਤੁਸੀਂ ਲੋਕ ਕਦੋਂ ਤੱਕ ਮੇਰੀ ਮਹਿਮਾ ਨੂੰ ਸ਼ਰਮਿੰਦਗੀ ਵਿੱਚ ਬਦਲਦੇ ਰਹੋਗੇ?
ਤੁਸੀਂ ਕਦੋਂ ਤੱਕ ਭਰਮ ਨਾਲ ਪ੍ਰੇਮ ਅਤੇ ਝੂਠ ਨੂੰ ਲੱਭੋਗੇ?
3 ਇਹ ਯਾਦ ਰੱਖੋ ਕਿ ਯਾਹਵੇਹ ਨੇ ਵਿਸ਼ਵਾਸ ਯੋਗ ਪਵਿੱਤਰ ਸੰਤ ਨੂੰ ਆਪਣੇ ਲਈ ਅਲੱਗ ਕਰ ਲਿਆ ਹੈ;
ਜਦੋਂ ਮੈਂ ਪੁਕਾਰਾਂ, ਯਾਹਵੇਹ ਮੇਰੀ ਸੁਣੇਗਾ।
4 ਗੁੱਸਾ ਕਰੋ ਪਰ ਪਾਪ ਨਾ ਕਰੋ,
ਆਪਣੇ ਬਿਸਤਰੇ ਉੱਤੇ ਲੰਮੇ ਪਏ ਹੋਏ,
ਆਪਣੇ ਮਨ ਵਿੱਚ ਸੋਚੋ ਅਤੇ ਸ਼ਾਤ ਰਹੋ।
5 ਧਾਰਮਿਕਤਾ ਨਾਲ ਬਲੀ ਚੜ੍ਹਾ
ਅਤੇ ਯਾਹਵੇਹ ਉੱਤੇ ਭਰੋਸਾ ਰੱਖ।
6 ਬਥੇਰੇ ਜੋ ਇਹ ਆਖਦੇ ਹਨ, "ਕੌਣ ਹੈ ਜੋ ਸਾਨੂੰ ਚੰਗਾ ਸਮਾਂ ਵਿਖਾਏਗਾ?"
ਹੇ ਯਾਹਵੇਹ, ਤੂੰ ਆਪਣੇ ਮੁੱਖ ਦਾ ਪ੍ਰਕਾਸ਼ ਸਾਡੇ ਉੱਤੇ ਚਮਕਾ।
7 ਤੁਸੀਂ ਮੇਰੇ ਦਿਲ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ
ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ।
8 ਮੈਂ ਸ਼ਾਂਤੀ ਨਾਲ ਲੇਟਦਾ ਹੀ ਸੌਂ ਜਾਵਾਂਗਾ,
ਕਿਉਂਕਿ, ਹੇ ਯਾਹਵੇਹ ਕੇਵਲ ਤੁਸੀਂ ਹੀ,
ਮੈਨੂੰ ਸੁਰੱਖਿਆ ਵਿੱਚ ਵਸਾਉਂਦੇ ਹੋ।