Publicidade

Salmos 101

ਦਾਵੀਦ ਦਾ ਜ਼ਬੂਰ।

1 ਮੈਂ ਤੇਰੇ ਪਿਆਰ ਅਤੇ ਨਿਆਂ ਦੇ ਵਿਖੇ ਗਾਵਾਂਗਾ;

ਹੇ ਯਾਹਵੇਹ, ਮੈਂ ਤੇਰੀ ਉਸਤਤ ਕਰਾਂਗਾ।

2 ਮੈਂ ਨਿਰਦੋਸ਼ ਜੀਵਨ ਜੀਉਣ ਵੱਲ ਧਿਆਨ ਕਰਾਂਗਾ,

ਤੂੰ ਮੇਰੇ ਕੋਲ ਕਦੋਂ ਆਵੇਗਾ?

ਮੈਂ ਇੱਕ ਨਿਰਦੋਸ਼ ਮਨ ਨਾਲ,

ਆਪਣੇ ਘਰ ਚਲਾਵਾਂਗਾ।

3 ਮੈਂ ਕੋਈ ਵੀ ਅਸ਼ੁੱਧ ਵਸਤੂ

ਨੂੰ ਨਹੀਂ ਦੇਖਾਂਗਾ।

ਮੈਨੂੰ ਭ੍ਰਿਸ਼ਟ ਆਦਮੀਆਂ ਦੇ ਚਾਲ-ਚਲਣ ਤੋਂ ਨਫ਼ਰਤ ਹੈ,

ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੋਵੇਗਾ।

4 ਟੇਢਾ ਮਨ ਮੇਰੇ ਤੋਂ ਦੂਰ ਰਹੇਗਾ;

ਮੈਨੂੰ ਬੁਰਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।

5 ਜੋ ਕੋਈ ਗੁਪਤ ਵਿੱਚ ਆਪਣੇ ਗੁਆਂਢੀ ਦੀ ਨਿੰਦਿਆ ਕਰਦਾ ਹੈ,

ਮੈਂ ਉਸਨੂੰ ਤਬਾਹ ਕਰ ਦਿਆਂਗਾ।

ਜਿਸ ਦੀਆਂ ਅੱਖਾਂ ਵਿੱਚ ਹੰਕਾਰ ਦਾ ਬੱਦਲ ਹੈ ਅਤੇ ਜਿਸ ਦਾ ਦਿਲ ਹੰਕਾਰ ਵਿੱਚ ਹੈ,

ਮੈਂ ਉਸਨੂੰ ਸਹਿਣ ਨਹੀਂ ਕਰਾਂਗਾ।

6 ਧਰਤੀ ਉੱਤੇ ਮੇਰੀ ਨਿਗਾਹ ਉਹਨਾਂ ਲੋਕਾਂ ਉੱਤੇ ਹੋਵੇਗੀ ਜਿਹੜੇ ਵਫ਼ਾਦਾਰ ਹਨ,

ਤਾਂ ਜੋ ਉਹ ਮੇਰੇ ਨਾਲ ਰਹਿਣ।

ਮੇਰਾ ਸੇਵਕ ਉਹ ਹੋਵੇਗਾ,

ਜਿਸ ਦਾ ਜੀਵਨ ਬੇਦਾਗ ਹੈ।

7 ਕੋਈ ਝੂਠਾ,

ਮੇਰੇ ਘਰ ਵਿੱਚ ਨਹੀਂ ਰਹੇਗਾ,

ਕੋਈ ਝੂਠ ਬੋਲਣ ਵਾਲਾ,

ਮੇਰੀ ਹਜ਼ੂਰੀ ਵਿੱਚ ਨਹੀਂ ਰਹੇਗਾ।

8 ਹਰ ਸਵੇਰ ਮੈਂ ਆਪਣੇ ਰਾਜ ਵਿੱਚ

ਸਾਰੇ ਦੁਸ਼ਟਾਂ ਨੂੰ ਤਬਾਹ ਕਰ ਦਿਆਂਗਾ;

ਯਾਹਵੇਹ ਦੇ ਸ਼ਹਿਰ ਵਿੱਚੋਂ

ਮੈਂ ਹਰੇਕ ਦੁਸ਼ਟ ਨੂੰ ਤਬਾਹ ਕਰ ਦਿਆਂਗਾ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-