Pular para o conteúdo
Publicidade

ਜ਼ਬੂਰਾਂ 56

ਸੰਗੀਤ ਦੇ ਨਿਰਦੇਸ਼ਕ ਲਈ। "ਦੂਰ ਦੇ ਓਕ ਦੇ ਰੁੱਖ ਉੱਤੇ ਇੱਕ ਕਬੂਤਰ" ਦੀ ਧੁਨ ਤੇ ਅਧਾਰਿਤ। ਦਾਵੀਦ ਦੀ ਮਿਕਤਾਮ56 ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ ਜਦੋਂ ਫ਼ਲਿਸਤੀਆਂ ਨੇ ਉਸਨੂੰ ਗਾਥ ਵਿੱਚ ਫੜ ਲਿਆ ਸੀ।

1 ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਦਯਾ ਕਰ,

ਕਿਉਂ ਜੋ ਮੇਰੇ ਵੈਰੀ ਸਖ਼ਤ ਪਿੱਛਾ ਕਰ ਰਹੇ ਹਨ।

ਸਾਰਾ ਦਿਨ ਉਹ ਆਪਣੇ ਹਮਲੇ ਨੂੰ ਦਬਾਉਂਦੇ ਹਨ।

2 ਮੇਰੇ ਵਿਰੋਧੀ ਸਾਰਾ ਦਿਨ ਮੇਰਾ ਪਿੱਛਾ ਕਰਦੇ ਹਨ;

ਆਪਣੇ ਹੰਕਾਰ ਵਿੱਚ ਬਹੁਤ ਸਾਰੇ ਮੇਰੇ ਉੱਤੇ ਹਮਲਾ ਕਰਦੇ ਹਨ।

3 ਜਦੋਂ ਮੈਂ ਡਰਦਾ ਹਾਂ, ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ।

4 ਪਰਮੇਸ਼ਵਰ ਵਿੱਚ, ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ,

ਪਰਮੇਸ਼ਵਰ ਵਿੱਚ ਮੈਂ ਭਰੋਸਾ ਕਰਦਾ ਹਾਂ ਅਤੇ ਡਰਦਾ ਨਹੀਂ ਹਾਂ।

ਨਿਰੇ ਮਨੁੱਖ ਮੇਰਾ ਕੀ ਕਰ ਸਕਦੇ ਹਨ?

5 ਸਾਰਾ ਦਿਨ ਉਹ ਮੇਰੇ ਬੋਲਾਂ ਨੂੰ ਤੋੜਦੇ ਮਰੋੜ ਦੇ ਰਹਿੰਦੇ ਹਨ;

ਉਹਨਾਂ ਦੀਆਂ ਸਾਰੀਆਂ ਯੋਜਨਾਵਾਂ ਮੇਰੀ ਬਰਬਾਦੀ ਲਈ ਹਨ।

6 ਉਹ ਸਾਜ਼ਿਸ਼ ਰਚਦੇ ਹਨ, ਉਹ ਲੁਕਦੇ ਹਨ,

ਉਹ ਮੇਰੇ ਕਦਮਾਂ ਨੂੰ ਦੇਖਦੇ ਹਨ,

ਮੇਰੀ ਜਾਨ ਲੈਣ ਦੀ ਉਮੀਦ ਰੱਖਦੇ ਹਨ।

7 ਉਹਨਾਂ ਦੀ ਦੁਸ਼ਟਤਾ ਦੇ ਕਾਰਨ ਉਹਨਾਂ ਨੂੰ ਬਚ ਕੇ ਨਿਕਲ ਨਾ ਦੇ।

ਹੇ ਪਰਮੇਸ਼ਵਰ, ਆਪਣੇ ਕ੍ਰੋਧ ਵਿੱਚ ਕੌਮਾਂ ਨੂੰ ਹੇਠਾਂ ਲਿਆ।

8 ਮੇਰੇ ਦੁੱਖ ਨੂੰ ਦਰਜ ਕਰ;

ਮੇਰੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ,

ਕੀ ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?

9 ਫਿਰ ਜਦੋਂ ਮੈਂ ਮਦਦ ਲਈ ਪੁਕਾਰਦਾ ਹਾਂ

ਤਾਂ ਮੇਰੇ ਦੁਸ਼ਮਣ ਵਾਪਸ ਮੁੜ ਜਾਣਗੇ।

ਇਸ ਤੋਂ ਮੈਂ ਜਾਣ ਜਾਵਾਂਗਾ ਕਿ ਪਰਮੇਸ਼ਵਰ ਮੇਰੇ ਵੱਲ ਹੈ।

10 ਪਰਮੇਸ਼ਵਰ ਵਿੱਚ, ਜਿਸਦੇ ਬਚਨ ਦੀ ਮੈਂ ਉਸਤਤ ਕਰਦਾ ਹਾਂ,

ਯਾਹਵੇਹ ਵਿੱਚ, ਜਿਸਦੇ ਬਚਨ ਦੀ ਮੈਂ ਉਸਤਤ ਕਰਦਾ ਹਾਂ,

11 ਮੈਂ ਪਰਮੇਸ਼ਵਰ ਉੱਤੇ ਭਰੋਸਾ ਰੱਖਦਾ ਹਾਂ ਅਤੇ ਡਰਦਾ ਨਹੀਂ ਹਾਂ।

ਮਨੁੱਖ ਮੇਰਾ ਕੀ ਕਰ ਸਕਦਾ ਹੈ?

12 ਹੇ ਮੇਰੇ ਪਰਮੇਸ਼ਵਰ, ਮੈਂ ਤੇਰੇ ਅੱਗੇ ਸੁੱਖਣਾ ਸੁੱਖਦਾ ਹਾਂ;

ਮੈਂ ਤੈਨੂੰ ਧੰਨਵਾਦ ਦੀਆਂ ਭੇਟਾਂ ਦਿਆਂਗਾ।

13 ਕਿਉਂ ਜੋ ਤੂੰ ਮੈਨੂੰ ਮੌਤ ਤੋਂ ਅਤੇ ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ,

ਤਾਂ ਜੋ ਮੈਂ ਜੀਵਨ ਦੇ ਚਾਨਣ ਵਿੱਚ ਪਰਮੇਸ਼ਵਰ ਦੇ ਅੱਗੇ ਚੱਲਾਂ।

Estes versículos te tocaram? Ore agora!

+581 estão orando agora.

Junte-se à corrente de oração.