Pular para o conteúdo
Publicidade

ਜ਼ਬੂਰਾਂ 71

1 ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ;

ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ।

2 ਆਪਣੀ ਧਾਰਮਿਕਤਾ ਵਿੱਚ, ਮੈਨੂੰ ਬਚਾ ਅਤੇ ਮੈਨੂੰ ਛੁਡਾ।

ਆਪਣਾ ਕੰਨ ਮੇਰੇ ਵੱਲ ਫੇਰ ਅਤੇ ਮੈਨੂੰ ਬਚਾ।

3 ਮੇਰੀ ਪਨਾਹ ਦੀ ਚੱਟਾਨ ਬਣੋ,

ਜਿਸ ਵਿੱਚ ਮੈਂ ਹਮੇਸ਼ਾ ਜਾ ਸਕਦਾ ਹਾਂ;

ਮੈਨੂੰ ਬਚਾਉਣ ਦਾ ਹੁਕਮ ਦੇ,

ਕਿਉਂ ਜੋ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ।

4 ਹੇ ਮੇਰੇ ਪਰਮੇਸ਼ਵਰ, ਮੈਨੂੰ ਦੁਸ਼ਟਾਂ ਦੇ ਹੱਥੋਂ ਛੁਡਾ,

ਦੁਸ਼ਟ ਅਤੇ ਬੇਰਹਿਮ ਲੋਕਾਂ ਦੀ ਪਕੜ ਤੋਂ।

5 ਕਿਉਂ ਜੋ ਤੂੰ ਮੇਰੀ ਉਮੀਦ ਹੈ, ਸਰਬਸ਼ਕਤੀਮਾਨ ਯਾਹਵੇਹ,

ਮੇਰੀ ਜਵਾਨੀ ਤੋਂ ਹੀ ਮੇਰਾ ਤੇਰੇ ਭਰੋਸਾ ਹੈ।

6 ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਕੀਤਾ ਹੈ;

ਤੂੰ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਪੈਦਾ ਕੀਤਾ।

ਮੈਂ ਸਦਾ ਤੇਰੀ ਉਸਤਤ ਕਰਾਂਗਾ।

7 ਮੈਂ ਕਈਆਂ ਲਈ ਨਿਸ਼ਾਨੀ ਬਣ ਗਿਆ ਹਾਂ;

ਤੁਸੀਂ ਮੇਰੀ ਪੱਕੀ ਪਨਾਹ ਹੋ।

8 ਮੇਰਾ ਮੂੰਹ ਤੇਰੀ ਉਸਤਤ ਨਾਲ ਭਰਿਆ ਹੋਇਆ ਹੈ,

ਸਾਰਾ ਦਿਨ ਤੇਰੀ ਉਸਤਤ ਦਾ ਪਰਚਾਰ ਕਰਦਾ ਹਾਂ।

9 ਜਦੋਂ ਮੈਂ ਬੁੱਢਾ ਹੋਵਾਂ ਤਾਂ ਮੈਨੂੰ ਦੂਰ ਨਾ ਸੁੱਟੀ;

ਜਦੋਂ ਮੇਰੀ ਤਾਕਤ ਖਤਮ ਹੋ ਜਾਵੇ ਤਾਂ ਮੈਨੂੰ ਨਾ ਤਿਆਗੀ।

10 ਕਿਉਂਕਿ ਮੇਰੇ ਵੈਰੀ ਮੇਰੇ ਵਿਰੁੱਧ ਬੋਲਦੇ ਹਨ।

ਜਿਹੜੇ ਮੈਨੂੰ ਮਾਰਨ ਦੀ ਉਡੀਕ ਕਰਦੇ ਹਨ ਉਹ ਮਿਲ ਕੇ ਸਾਜ਼ਿਸ਼ ਰਚਦੇ ਹਨ।

11 ਉਹ ਕਹਿੰਦੇ ਹਨ, "ਪਰਮੇਸ਼ਵਰ ਨੇ ਉਸਨੂੰ ਛੱਡ ਦਿੱਤਾ ਹੈ;

ਉਸਦਾ ਪਿੱਛਾ ਕਰੋ ਅਤੇ ਉਸਨੂੰ ਫੜੋ,

ਕਿਉਂਕਿ ਕੋਈ ਵੀ ਉਸਨੂੰ ਬਚਾ ਨਹੀਂ ਸਕੇਗਾ।"

12 ਮੇਰੇ ਪਰਮੇਸ਼ਵਰ, ਮੇਰੇ ਤੋਂ ਦੂਰ ਨਾ ਹੋਵੋ;

ਮੇਰੀ ਮਦਦ ਕਰਨ ਲਈ ਜਲਦੀ ਆਓ,

13 ਮੇਰੇ ਦੋਸ਼ੀ ਸ਼ਰਮ ਨਾਲ ਨਾਸ਼ ਹੋ ਜਾਣ।

ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ

ਉਹ ਘਿਣਾਉਣੇ ਅਤੇ ਬੇਇੱਜ਼ਤ ਹੋਣ।

14 ਮੇਰੇ ਲਈ, ਮੈਨੂੰ ਹਮੇਸ਼ਾ ਉਮੀਦ ਰਹੇਗੀ;

ਮੈਂ ਵੱਧ ਤੋਂ ਵੱਧ ਤੇਰੀ ਵਡਿਆਈ ਕਰਾਂਗਾ।

15 ਸਾਰੇ ਦਿਨ ਮੇਰਾ ਮੂੰਹ ਤੁਹਾਡੇ ਧਰਮੀ ਕੰਮਾਂ ਬਾਰੇ,

ਅਤੇ ਤੁਹਾਡੇ ਬਚਾ ਦੇ ਕੰਮਾਂ ਬਾਰੇ ਦੱਸੇਗਾ

ਭਾਵੇਂ ਮੈਂ ਨਹੀਂ ਜਾਣਦਾ ਕਿ ਉਨ੍ਹਾਂ ਸਾਰਿਆਂ ਨੂੰ ਕਿਵੇਂ ਜੋੜਨਾ ਹੈ।

16 ਹੇ ਯਾਹਵੇਹ, ਮੈਂ ਆਵਾਂਗਾ ਅਤੇ ਤੁਹਾਡੇ ਸ਼ਕਤੀਸ਼ਾਲੀ ਕੰਮਾਂ ਦਾ ਐਲਾਨ ਕਰਾਂਗਾ;

ਮੈਂ ਤੇਰੇ ਧਰਮੀ ਕੰਮਾਂ ਦਾ ਪਰਚਾਰ ਕਰਾਂਗਾ, ਹਾਂ ਤੇਰੇ ਹੀ।

17 ਹੇ ਪਰਮੇਸ਼ਵਰ, ਮੇਰੀ ਜਵਾਨੀ ਦੇ ਵੇਲੇ ਤੋਂ ਹੀ ਤੁਸੀਂ ਮੈਨੂੰ ਸਿਖਾਇਆ ਹੈ,

ਅਤੇ ਅੱਜ ਤੱਕ ਮੈਂ ਤੁਹਾਡੇ ਅਦਭੁਤ ਕੰਮਾਂ ਦਾ ਵਰਣਨ ਕਰਦਾ ਹਾਂ।

18 ਭਾਵੇਂ ਬੁਢੇਪੇ ਤੇ ਧੌਲਿਆਂ ਤੱਕ ਵੀ,

ਹੇ ਮੇਰੇ ਪਰਮੇਸ਼ਵਰ, ਮੈਨੂੰ ਨਾ ਤਿਆਗ,

ਜਦ ਤੱਕ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਸ਼ਕਤੀ ਦਾ ਵਰਣਨ ਨਹੀਂ ਕਰਾਂਗਾ,

ਆਉਣ ਵਾਲੇ ਸਾਰੇ ਲੋਕਾਂ ਲਈ ਤੇਰੀਆਂ ਕਰਾਮਾਤਾਂ।

19 ਹੇ ਪਰਮੇਸ਼ਵਰ, ਤੁਹਾਡੀ ਧਾਰਮਿਕਤਾ ਸਵਰਗ ਤੱਕ ਪਹੁੰਚਦੀ ਹੈ,

ਤੁਸੀਂ ਜਿਨ੍ਹਾਂ ਨੇ ਮਹਾਨ ਕੰਮ ਕੀਤੇ ਹਨ।

ਹੇ ਪਰਮੇਸ਼ਵਰ, ਤੇਰੇ ਵਰਗਾ ਕੌਣ ਹੈ?

20 ਭਾਵੇਂ ਤੈਂ ਮੈਨੂੰ ਮੁਸੀਬਤਾਂ,

ਬਹੁਤੀਆਂ ਅਤੇ ਕੌੜੀਆਂ ਵਿਖਾਈਆਂ,

ਤੁਸੀਂ ਮੇਰੀ ਜ਼ਿੰਦਗੀ ਨੂੰ ਮੁੜ ਬਹਾਲ ਕਰੋਗੇ।

ਧਰਤੀ ਦੀਆਂ ਡੂੰਘਾਈਆਂ ਤੋਂ

ਤੂੰ ਮੈਨੂੰ ਫੇਰ ਉੱਪਰ ਲਿਆਵੇਂਗਾ।

21 ਤੁਸੀਂ ਮੇਰੀ ਇੱਜ਼ਤ ਵਿੱਚ ਵਾਧਾ ਕਰੋਗੇ ਅਤੇ ਇੱਕ ਵਾਰ ਫਿਰ ਮੈਨੂੰ ਦਿਲਾਸਾ ਦੇਵੋਗੇ।

22 ਹੇ ਮੇਰੇ ਪਰਮੇਸ਼ਵਰ, ਤੇਰੀ ਵਫ਼ਾਦਾਰੀ ਲਈ

ਮੈਂ ਰਬਾਬ ਨਾਲ ਤੇਰੀ ਵਡਿਆਈ ਕਰਾਂਗਾ।

ਹੇ ਇਸਰਾਏਲ ਦੇ ਪਵਿੱਤਰ ਪੁਰਖ,

ਮੈਂ ਗੀਤ ਨਾਲ ਤੇਰੀ ਵਡਿਆਈ ਗਾਵਾਂਗਾ।

23 ਜਦੋਂ ਮੈਂ ਤੇਰੀ ਮਹਿਮਾ ਗਾਵਾਂਗਾ ਤਾਂ ਮੇਰੇ ਬੁੱਲ੍ਹ ਖੁਸ਼ੀ ਨਾਲ ਜੈਕਾਰਾ ਗਜਾਉਣਗੇ,

ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।

24 ਮੇਰੀ ਜੀਭ ਸਾਰਾ ਦਿਨ ਤੇਰੇ ਧਰਮੀ ਕੰਮਾਂ ਬਾਰੇ ਦੱਸਦੀ ਰਹੇਗੀ,

ਉਨ੍ਹਾਂ ਲਈ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ

ਸ਼ਰਮ ਅਤੇ ਘਬਰਾਹਟ ਵਿੱਚ ਪਏ ਹੋਏ ਹਨ।

Estes versículos te tocaram? Ore agora!

+581 estão orando agora.

Junte-se à corrente de oração.