ਦਾਵੀਦ ਦਾ ਚੜ੍ਹਾਈ ਦਾ ਗੀਤ।
1 ਮੈਂ ਖੁਸ਼ ਹੋਇਆ ਜਦ ਉਹ ਮੈਨੂੰ ਆਖਣ ਲੱਗੇ,
"ਆਓ ਅਸੀਂ ਯਾਹਵੇਹ ਦੇ ਘਰ ਚੱਲੀਏ।"
2 ਹੇ ਯੇਰੂਸ਼ਲੇਮ, ਸਾਡੇ ਪੈਰ ਤੇਰੇ ਫਾਟਕਾਂ ਵਿੱਚ ਖੜ੍ਹੇ ਹਨ।
3 ਯੇਰੂਸ਼ਲੇਮ ਇੱਕ ਅਜਿਹੇ ਸ਼ਹਿਰ ਵਰਗਾ ਬਣਾਇਆ ਗਿਆ ਹੈ
ਜੋ ਕਿ ਇੱਕ-ਦੂਜੇ ਦੇ ਬਹੁਤ ਨੇੜੇ ਹੈ।
4 ਇਹ ਉਹ ਥਾਂ ਹੈ ਜਿੱਥੇ ਗੋਤਾਂ
ਇਸਰਾਏਲ ਨੂੰ ਦਿੱਤੇ ਗਏ ਕਾਨੂੰਨ ਦੇ ਅਨੁਸਾਰ ਯਾਹਵੇਹ ਦੇ ਨਾਮ ਦੀ ਉਸਤਤ ਕਰਨ ਲਈ ਜਾਂਦੀਆਂ ਹਨ।
5 ਉੱਥੇ ਨਿਆਉਂ ਲਈ ਸਿੰਘਾਸਣ ਸਥਾਪਿਤ ਹਨ,
ਜੋ ਦਾਵੀਦ ਦੇ ਘਰਾਣੇ ਦੇ ਸਿੰਘਾਸਣ ਹਨ।
6 ਯੇਰੂਸ਼ਲੇਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ:
"ਜੋ ਤੈਨੂੰ ਪਿਆਰ ਕਰਦੇ ਹਨ ਉਹ ਸੁਰੱਖਿਅਤ ਰਹਿਣ।
7 ਤੁਹਾਡੀਆਂ ਕੰਧਾਂ ਵਿੱਚ ਸ਼ਾਂਤੀ
ਅਤੇ ਤੁਹਾਡੇ ਗੜ੍ਹਾਂ ਵਿੱਚ ਸੁਰੱਖਿਆ ਹੋਵੇ।"
8 ਆਪਣੇ ਪਰਿਵਾਰ ਅਤੇ ਦੋਸਤਾਂ ਦੀ ਖ਼ਾਤਰ,
ਮੈਂ ਕਹਾਂਗਾ, "ਤੁਹਾਨੂੰ ਸ਼ਾਂਤੀ ਮਿਲੇ।"
9 ਸਾਡੇ ਯਾਹਵੇਹ ਪਰਮੇਸ਼ਵਰ ਦੇ ਘਰ ਦੀ ਖ਼ਾਤਰ,
ਮੈਂ ਤੁਹਾਡੀ ਖੁਸ਼ਹਾਲੀ ਦੀ ਭਾਲ ਕਰਾਂਗਾ।