Pular para o conteúdo
Publicidade

ਜ਼ਬੂਰਾਂ 88

ਇੱਕ ਗੀਤ। ਕੋਰਾਹ ਦੇ ਪੁੱਤਰਾਂ ਦਾ ਇੱਕ ਜ਼ਬੂਰ ਮਾਹਲਾਥ ਲੀਨੋਥ88 ਸ਼ਾਇਦ ਇੱਕ ਸੁਰ, "ਪਰੇਸ਼ਾਨੀਆ ਦਾ ਦੁੱਖ" ਦੇ ਰਾਗ ਵਿੱਚ ਅਜ਼ਰਾ ਵੰਸ਼ੀ ਹੇਮਾਨ ਦਾ ਮਸਕੀਲ88 ਸ਼ਾਇਦ ਇੱਕ ਸਾਹਿਤਕ ਜਾਂ ਸੰਗੀਤਕ ਸ਼ਬਦ

1 ਹੇ ਯਾਹਵੇਹ, ਤੂੰ ਮੈਨੂੰ ਬਚਾਉਣ ਵਾਲਾ ਪਰਮੇਸ਼ਵਰ ਹੈ;

ਦਿਨ-ਰਾਤ ਮੈਂ ਤੇਰੇ ਅੱਗੇ ਦੁਹਾਈ ਦਿੰਦਾ ਹਾਂ।

2 ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ;

ਮੇਰੀ ਦੁਹਾਈ ਵੱਲ ਕੰਨ ਲਗਾ।

3 ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ,

ਅਤੇ ਮੇਰੀ ਜ਼ਿੰਦਗੀ ਮੌਤ ਦੇ ਨੇੜੇ ਆ ਗਈ ਹੈ।

4 ਮੈਂ ਉਹਨਾਂ ਲੋਕਾਂ ਵਿੱਚ ਗਿਣਿਆ ਜਾਂਦਾ ਹਾਂ ਜਿਹੜੇ ਟੋਏ ਵਿੱਚ ਉੱਤਰਦੇ ਹਨ;

ਮੈਂ ਬਿਨਾਂ ਤਾਕਤ ਦੇ ਹਾਂ।

5 ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ,

ਉਹਨਾਂ ਵੱਢੇ ਹੋਏ ਲੋਕਾਂ ਵਾਂਗ ਜੋ ਕਬਰ ਵਿੱਚ ਪਏ ਹਨ,

ਜਿਨ੍ਹਾਂ ਨੂੰ ਤੂੰ ਹੁਣ ਯਾਦ ਨਹੀਂ ਕਰਦਾ,

ਜਿਨ੍ਹਾਂ ਦੀ ਹੁਣ ਤੂੰ ਚਿੰਤਾ ਨਹੀਂ ਕਰਦਾ।

6 ਤੁਸੀਂ ਮੈਨੂੰ ਸਭ ਤੋਂ ਨੀਵੇਂ ਟੋਏ ਵਿੱਚ,

ਅਤੇ ਹਨੇਰਿਆਂ ਦੀ ਸਭ ਤੋਂ ਡੂੰਘੀ ਕਬਰ ਵਿੱਚ ਪਾ ਦਿੱਤਾ।

7 ਤੁਹਾਡਾ ਕ੍ਰੋਧ ਮੇਰੇ ਉੱਤੇ ਭਾਰਾ ਹੈ;

ਜਿਵੇਂ ਕਿ ਮੈਂ ਲਹਿਰਾਂ ਵਿੱਚ ਦੱਬ ਗਿਆ ਹਾਂ।

8 ਤੁਸੀਂ ਮੇਰੇ ਸਭ ਤੋਂ ਨਜ਼ਦੀਕੀ ਮਿੱਤਰਾਂ ਨੂੰ ਲੈ ਲਿਆ ਹੈ,

ਅਤੇ ਮੈਨੂੰ ਉਹਨਾਂ ਲਈ ਘਿਣਾਉਣਾ ਬਣਾਇਆ ਹੈ।

ਮੈਂ ਸੀਮਤ ਹਾਂ ਅਤੇ ਬਚ ਨਹੀਂ ਸਕਦਾ;

9 ਮੇਰੀਆਂ ਅੱਖਾਂ ਸੋਗ ਨਾਲ ਧੁੰਦਲੀਆਂ ਹੋ ਗਈਆਂ ਹਨ।

ਹੇ ਯਾਹਵੇਹ, ਮੈਂ ਹਰ ਰੋਜ਼ ਤੈਨੂੰ ਪੁਕਾਰਦਾ ਹਾਂ;

ਮੈਂ ਤੇਰੇ ਵੱਲ ਆਪਣੇ ਹੱਥ ਫੈਲਾਏ ਹਨ।

10 ਕੀ ਤੁਸੀਂ ਮੁਰਦਿਆਂ ਨੂੰ ਆਪਣੇ ਅਚਰਜ ਕੰਮ ਵਿਖਾਉਂਦੇ ਹੋ?

ਕੀ ਉਹਨਾਂ ਦੀਆ ਆਤਮਾਵਾਂ ਉੱਠ ਕੇ ਤੇਰੀ ਮਹਿਮਾ ਕਰਨਗੀਆਂ?

11 ਕੀ ਕਬਰ ਵਿੱਚ ਤੇਰੀ ਦਯਾ ਦਾ ਐਲਾਨ, ਕੀਤਾ ਗਿਆ ਹੈ?

ਅਤੇ ਕੀ ਨਰਕ ਵਿੱਚ ਤੇਰੀ ਵਫ਼ਾਦਾਰੀ ਦਾ ਵਰਣਨ ਹੋਵੇਗਾ?

12 ਕੀ ਤੁਹਾਡੇ ਅਚਰਜ ਕੰਮ ਹਨੇਰੇ ਦੇ ਸਥਾਨ ਵਿੱਚ,

ਅਤੇ ਤੁਹਾਡੇ ਧਰਮ ਦੇ ਕੰਮ ਭੁੱਲ ਦੀ ਧਰਤੀ ਵਿੱਚ ਜਾਣੇ ਜਾਂਦੇ ਹਨ?

13 ਪਰ ਹੇ ਯਾਹਵੇਹ ਮੈਂ ਤੇਰੇ ਅੱਗੇ ਮਦਦ ਲਈ ਪੁਕਾਰਦਾ ਹਾਂ,

ਸਵੇਰ ਨੂੰ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ।

14 ਹੇ ਯਾਹਵੇਹ, ਤੂੰ ਕਿਉਂ ਮੈਨੂੰ ਤਿਆਗ ਦਿੱਤਾ ਹੈ,

ਅਤੇ ਮੈਥੋਂ ਆਪਣਾ ਮੂੰਹ ਕਿਉਂ ਲਕਾਉਂਦਾ ਹੈ?

15 ਮੈਂ ਆਪਣੀ ਜਵਾਨੀ ਤੋਂ ਦੁੱਖ ਝੱਲਿਆ ਅਤੇ ਮੌਤ ਦੇ ਨੇੜੇ ਹਾਂ;

ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹੈ।

16 ਤੇਰਾ ਕ੍ਰੋਧ ਮੇਰੇ ਉੱਤੇ ਭੜਕਿਆ ਹੈ;

ਅਤੇ ਤੇਰੇ ਡਰ ਨੇ ਮੈਨੂੰ ਤਬਾਹ ਕਰ ਦਿੱਤਾ ਹੈ।

17 ਸਾਰਾ ਦਿਨ ਉਹ ਹੜ੍ਹ ਵਾਂਗੂੰ ਮੈਨੂੰ ਘੇਰ ਲੈਂਦੇ ਹਨ;

ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।

18 ਤੂੰ ਮੇਰੇ ਤੋਂ ਮਿੱਤਰ ਅਤੇ ਗੁਆਂਢੀ ਨੂੰ ਦੂਰ ਕਰ ਦਿੱਤੇ ਹਨ,

ਅਤੇ ਹਨੇਰਾ ਮੇਰਾ ਸਭ ਤੋਂ ਨਜ਼ਦੀਕੀ ਮਿੱਤਰ ਹੈ।

Estes versículos te tocaram? Ore agora!

+581 estão orando agora.

Junte-se à corrente de oração.