Publicidade

Salmos 8

ਸੰਗੀਤ ਦੇ ਨਿਰਦੇਸ਼ਕ ਲਈ। ਗਿਤੀਥ ਦੇ ਅਨੁਸਾਰ। ਦਾਵੀਦ ਦਾ ਇੱਕ ਜ਼ਬੂਰ।

1 ਹੇ ਯਾਹਵੇਹ, ਸਾਡੇ ਯਾਹਵੇਹ,

ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਸ਼ਾਨਦਾਰ ਹੈ!

ਤੂੰ ਆਪਣੀ ਮਹਿਮਾ

ਸਵਰਗ ਵਿੱਚ ਸਥਾਪਿਤ ਕੀਤੀ ਹੈ।

2 ਤੂੰ ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆ ਨਿਆਣਿਆਂ ਦੇ ਮੂੰਹੋਂ ਉਸਤਤ ਕਰਵਾਈ,

ਤਾਂ ਜੋ ਦੁਸ਼ਮਣ ਅਤੇ ਬਦਲਾ ਲੈਣ ਵਾਲਿਆਂ ਨੂੰ ਚੁੱਪ ਕਰਾ ਦੇਵੇ।

3 ਜਦੋਂ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ,

ਤੁਹਾਡੀਆਂ ਉਂਗਲਾਂ ਦੇ ਕੰਮ ਨੂੰ,

ਚੰਦ ਅਤੇ ਤਾਰਿਆਂ ਨੂੰ,

ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਸਥਾਨ ਵਿੱਚ ਰੱਖਿਆ ਹੈ,

4 ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ,

ਮਨੁੱਖ ਹੈ ਕੀ ਜੋ ਤੂੰ ਉਹਨਾਂ ਦੀ ਦੇਖਭਾਲ ਕਰੇ?

5 ਤੁਸੀਂ ਉਹਨਾਂ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਨੀਵਾਂ ਕੀਤਾ ਅਤੇ ਉਹਨਾਂ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਹੈ।

6 ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਹਾਕਮ ਬਣਾਇਆ ਹੈ।

ਤੁਸੀਂ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਹੈ:

7 ਸਾਰੇ ਇੱਜੜ ਅਤੇ ਝੁੰਡ,

ਅਤੇ ਸਾਰੇ ਜੰਗਲੀ ਜਾਨਵਰ,

8 ਅਕਾਸ਼ ਦੇ ਪੰਛੀ, ਅਤੇ ਸਮੁੰਦਰ ਦੀਆਂ ਮੱਛੀਆਂ,

ਉਹ ਸਾਰੇ ਜੋ ਸਮੁੰਦਰ ਦੇ ਰਸਤੇ ਤੈਰਦੇ ਹਨ।

9 ਹੇ ਯਾਹਵੇਹ, ਸਾਡੇ ਯਾਹਵੇਹ,

ਸਾਰੀ ਧਰਤੀ ਵਿੱਚ ਤੁਹਾਡਾ ਨਾਮ ਕਿੰਨਾਂ ਹੀ ਸ਼ਾਨਦਾਰ ਹੈ!

Veja também

Publicidade
Bíblia Online Bíblia Online

Bíblia Online • Versão: 2026-06-15_21-32-39-