Pular para o conteúdo
Publicidade

ਜ਼ਬੂਰਾਂ 53

ਸੰਗੀਤ ਦੇ ਨਿਰਦੇਸ਼ਕ ਲਈ। ਮਾਹਾਲਥ ਦਾਵੀਦ ਦੇ ਇੱਕ ਮਸਕੀਲ53 ਸ਼ਾਇਦ ਕੋਈ ਸਾਹਿਤਕ ਜਾਂ ਸੰਗੀਤਕ ਸ਼ਬਦ ਦੇ ਅਨੁਸਾਰ।

1 ਮੂਰਖ ਆਪਣੇ ਮਨ ਵਿੱਚ ਆਖਦਾ ਹੈ,

"ਕੋਈ ਪਰਮੇਸ਼ਵਰ ਨਹੀਂ ਹੈ।"

ਉਹ ਭ੍ਰਿਸ਼ਟ ਹਨ, ਅਤੇ ਉਹਨਾਂ ਦੇ ਰਾਹ ਬੁਰੇ ਹਨ।

ਭਲਾ ਕਰਨ ਵਾਲਾ ਕੋਈ ਨਹੀਂ ਹੈ।

2 ਪਰਮੇਸ਼ਵਰ ਸਵਰਗ ਤੋਂ ਹੇਠਾਂ

ਸਾਰੀ ਮਨੁੱਖਜਾਤੀ ਨੂੰ ਵੇਖਦਾ ਹੈ

ਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ?

ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।

3 ਸਭ ਨੇ ਮੂੰਹ ਮੋੜ ਲਿਆ ਹੈ, ਸਾਰੇ ਭ੍ਰਿਸ਼ਟ ਹੋ ਗਏ ਹਨ;

ਕੋਈ ਵੀ ਭਲਾਈ ਨਹੀਂ ਕਰਦਾ,

ਇੱਕ ਵੀ ਨਹੀਂ।

4 ਕੀ ਇਹ ਸਾਰੇ ਦੁਸ਼ਟ ਕੁਝ ਨਹੀਂ ਜਾਣਦੇ?

ਉਹ ਮੇਰੇ ਲੋਕਾਂ ਨੂੰ ਇਸ ਤਰ੍ਹਾਂ ਖਾ ਜਾਂਦੇ ਹਨ ਜਿਵੇਂ ਰੋਟੀ ਖਾਂਦੇ ਹਨ।

ਉਹ ਕਦੇ ਵੀ ਪਰਮੇਸ਼ਵਰ ਦਾ ਨਾਮ ਨਹੀਂ ਲੈਂਦੇ।

5 ਪਰ ਉਹ ਉੱਥੇ ਵੱਡੇ ਡਰ ਨਾਲ ਭਰੇ ਹੋਏ ਹਨ,

ਜਿੱਥੇ ਡਰਨ ਲਈ ਕੁਝ ਵੀ ਨਹੀਂ ਸੀ।

ਪਰਮੇਸ਼ਵਰ ਨੇ ਤੁਹਾਡੇ ਉੱਤੇ ਹਮਲਾ ਕਰਨ ਵਾਲਿਆਂ ਦੀਆਂ ਹੱਡੀਆਂ ਖਿਲਾਰ ਦਿੱਤੀਆਂ।

ਤੁਸੀਂ ਉਹਨਾਂ ਨੂੰ ਸ਼ਰਮਿੰਦਾ ਕੀਤਾ ਹੈ ਕਿਉਂ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਤਿਆਗ ਦਿੱਤਾ ਹੈ।

6 ਹਾਏ, ਇਸਰਾਏਲ ਲਈ ਉਹ ਮੁਕਤੀ ਸੀਯੋਨ ਤੋਂ ਆਵੇਗੀ!

ਜਦੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਹਾਲ ਕਰੇਗਾ,

ਯਾਕੋਬ ਖੁਸ਼ੀ ਮਨਾਵੇ ਅਤੇ ਇਸਰਾਏਲ ਅਨੰਦ ਹੋਵੇ!

Estes versículos te tocaram? Ore agora!

+581 estão orando agora.

Junte-se à corrente de oração.