Pular para o conteúdo
Publicidade

ਜ਼ਬੂਰਾਂ 35

ਦਾਵੀਦ ਦਾ ਗੀਤ।

1 ਹੇ ਯਾਹਵੇਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ ਉਹਨਾਂ ਨਾਲ ਮੁਕੱਦਮਾ ਕਰ;

ਉਹਨਾਂ ਨਾਲ ਲੜ ਜਿਹੜੇ ਮੇਰੇ ਵਿਰੁੱਧ ਲੜਦੇ ਹਨ।

2 ਢਾਲ ਅਤੇ ਸ਼ਾਸਤਰਾਂ ਨਾਲ;

ਉੱਠ ਅਤੇ ਮੇਰੀ ਸਹਾਇਤਾ ਲਈ ਆ।

3 ਬਰਛੀ ਅਤੇ ਨੇਜ਼ਾ

ਉਹਨਾਂ ਦੇ ਵਿਰੁੱਧ ਚੁੱਕ, ਜੋ ਮੇਰਾ ਪਿੱਛਾ ਕਰਦੇ ਹਨ।

ਮੈਨੂੰ ਆਖ,

"ਮੈਂ ਤੇਰੀ ਮੁਕਤੀ ਹਾਂ।"

4 ਜਿਹੜੇ ਮੇਰੀ ਜਾਨ ਨੂੰ ਭਾਲਦੇ ਹਨ ਉਹ ਬੇਇੱਜ਼ਤ ਅਤੇ ਸ਼ਰਮਿੰਦਾ ਹੋਣ;

ਜਿਹੜੇ ਮੇਰੀ ਬਰਬਾਦੀ ਦੀ ਸਾਜ਼ਿਸ਼ ਰਚਦੇ ਹਨ,

ਉਹ ਨਿਰਾਸ਼ ਹੋ ਕੇ ਮੁੜਨ।

5 ਉਹ ਹਵਾ ਨਾਲ ਉੱਡਦੀ ਤੂੜੀ ਵਾਂਗ ਹੋਣ,

ਜਦੋਂ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ;

6 ਉਹਨਾਂ ਦਾ ਰਸਤਾ ਹਨੇਰਾ ਅਤੇ ਤਿਲਕਣ ਵਾਲਾ ਹੋਵੇ,

ਅਤੇ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ।

7 ਕਿਉਂਕਿ ਉਹਨਾਂ ਨੇ ਬਿਨਾਂ ਕਾਰਨ ਮੇਰੇ ਲਈ ਆਪਣਾ ਜਾਲ ਵਿਛਾਇਆ

ਅਤੇ ਬਿਨਾਂ ਕਾਰਨ ਮੇਰੇ ਲਈ ਟੋਆ ਪੁੱਟਿਆ ਹੈ,

8 ਉਹਨਾਂ ਦੀ ਤਬਾਹੀ ਅਚਾਨਕ ਹੀ ਉਹਨਾਂ ਤੇ ਆਣ ਪਵੇ,

ਉਹ ਉਸੇ ਜਾਲ ਵਿੱਚ ਜੋ ਉਹਨਾਂ ਨੇ ਵਿਛਾਇਆ ਸੀ ਜਾ ਫਸਣ,

ਉਹ ਆਪ ਹੀ ਉਸ ਟੋਏ ਵਿੱਚ ਡਿੱਗ ਕੇ ਬਰਬਾਦ ਹੋ ਜਾਣ।

9 ਤਦ ਮੇਰੀ ਆਤਮਾ ਯਾਹਵੇਹ ਵਿੱਚ ਅਨੰਦ ਹੋਵੇਗੀ

ਅਤੇ ਉਸਦੀ ਮੁਕਤੀ ਵਿੱਚ ਮਗਨ ਹੋਵੇਗੀ।

10 ਮੇਰੀਆਂ ਹੱਡੀਆ ਤੱਕ ਆਖਣਗੀਆਂ,

ਹੇ ਯਾਹਵੇਹ ਤੇਰੇ ਵਰਗਾ ਕੌਣ ਹੈ?

ਤੁਸੀਂ ਗਰੀਬਾਂ ਨੂੰ ਉਹਨਾਂ ਲੋਕਾਂ ਤੋਂ ਜਿਹੜੇ ਉਹਨਾਂ ਨਾਲੋਂ ਬਹੁਤ ਤਾਕਤਵਰ ਹਨ,

ਨਾਲੇ ਗਰੀਬਾਂ ਅਤੇ ਲੋੜਵੰਦਾਂ ਨੂੰ ਲੁੱਟਣ ਵਾਲਿਆਂ ਤੋਂ ਛੁਡਾਉਂਦੇ ਹੋ।

11 ਬੇਰਹਿਮ ਗਵਾਹ ਅੱਗੇ ਆਉਂਦੇ ਹਨ;

ਉਹ ਮੈਨੂੰ ਉਹਨਾਂ ਚੀਜ਼ਾਂ ਬਾਰੇ ਸਵਾਲ ਕਰਦੇ ਹਨ ਜਿਨ੍ਹਾਂ ਬਾਰੇ ਮੈਨੂੰ ਕੁਝ ਨਹੀਂ ਪਤਾ।

12 ਉਹ ਮੈਨੂੰ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨ

ਅਤੇ ਮੈਨੂੰ ਇੱਕ ਦੁੱਖੀ ਵਾਂਗ ਛੱਡ ਦਿੰਦੇ ਹਨ।

13 ਫਿਰ ਵੀ ਜਦੋਂ ਉਹ ਬਿਮਾਰ ਸਨ, ਮੈਂ ਤੱਪੜ ਪਹਿਨ ਲਿਆ

ਅਤੇ ਵਰਤ ਰੱਖ ਕੇ ਨਿਮਰ ਹੋ ਗਿਆ।

ਜਦੋਂ ਮੇਰੀਆਂ ਪ੍ਰਾਰਥਨਾਵਾਂ ਬਿਨ੍ਹਾਂ ਉੱਤਰ ਦੇ ਮੇਰੇ ਕੋਲ ਆ ਗਈਆ।

14 ਮੈਂ ਆਪਣੇ ਦੋਸਤ ਜਾਂ ਭਰਾ ਲਈ ਸੋਗ ਮਨਾਉਂਦਾ ਰਿਹਾ।

ਮੈਂ ਸੋਗ ਵਿੱਚ ਆਪਣਾ ਸਿਰ ਝੁਕਾ ਲਿਆ

ਜਿਵੇਂ ਮੈਂ ਆਪਣੀ ਮਾਂ ਲਈ ਰੋ ਰਿਹਾ ਹੋਵਾਂ।

15 ਪਰ ਜਦੋਂ ਮੈਂ ਠੋਕਰ ਖਾਧੀ, ਤਾਂ ਉਹ ਖੁਸ਼ੀ ਵਿੱਚ ਇਕੱਠੇ ਹੋ ਗਏ।

ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇਕੱਠੇ ਹੋ ਗਏ।

ਉਹਨਾਂ ਨੇ ਬਿਨਾਂ ਰੁਕੇ ਮੇਰੀ ਨਿੰਦਾ ਕੀਤੀ।

16 ਦੁਸ਼ਟਾਂ ਵਾਂਗ ਉਹਨਾਂ ਨੇ ਬਦਨੀਤੀ ਨਾਲ ਮਖੌਲ ਉਡਾਇਆ;

ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ।

17 ਹੇ ਯਾਹਵੇਹ, ਤੂੰ ਕਦੋਂ ਤੱਕ ਇਹ ਸਭ ਵੇਖਦਾ ਰਹੇਗਾ?

ਮੈਨੂੰ ਉਹਨਾਂ ਦੇ ਵਿਨਾਸ਼ ਤੋਂ ਬਚਾ,

ਮੇਰੀ ਕੀਮਤੀ ਜਾਨ ਇਨ੍ਹਾਂ ਸ਼ੇਰਾਂ ਤੋਂ ਬਚਾ।

18 ਮੈਂ ਮਹਾਂ ਸਭਾ ਵਿੱਚ ਤੁਹਾਡਾ ਧੰਨਵਾਦ ਕਰਾਂਗਾ;

ਭੀੜ ਵਿੱਚ ਮੈਂ ਤੇਰੀ ਵਡਿਆਈ ਕਰਾਂਗਾ।

19 ਜੋ ਬਿਨਾਂ ਕਾਰਨ ਮੇਰੇ ਦੁਸ਼ਮਣ ਹਨ

ਉਹਨਾਂ ਨੂੰ ਮੇਰੇ ਉੱਤੇ ਅਨੰਦ ਕਰਨ ਨਾ ਦੇ।

ਬਿਨਾਂ ਕਾਰਨ ਮੈਨੂੰ ਨਫ਼ਰਤ ਕਰਨ ਵਾਲਿਆਂ ਨੂੰ

ਵੈਰੀ ਨਾਲ ਅੱਖ ਝਪਕਣ ਨਾ ਦਿਓ।

20 ਉਹ ਸ਼ਾਂਤੀ ਨਾਲ ਨਹੀਂ ਬੋਲਦੇ,

ਪਰ ਉਹਨਾਂ ਲੋਕਾਂ ਦੇ ਵਿਰੁੱਧ ਝੂਠੇ ਇਲਜ਼ਾਮ ਲਗਾਉਂਦੇ ਹਨ

ਜੋ ਦੇਸ਼ ਵਿੱਚ ਚੁੱਪ-ਚਾਪ ਰਹਿੰਦੇ ਹਨ।

21 ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ, "ਆਹਾ! ਆਹਾ!

ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ।"

22 ਹੇ ਯਾਹਵੇਹ, ਤੁਸੀਂ ਇਹ ਦੇਖਿਆ ਹੈ; ਚੁੱਪ ਨਾ ਹੋਵੋ।

ਮੇਰੇ ਯਾਹਵੇਹ ਮੇਰੇ ਤੋਂ ਦੂਰ ਨਾ ਹੋਵੋ।

23 ਜਾਗ, ਅਤੇ ਮੇਰੇ ਬਚਾਅ ਲਈ ਉੱਠ!

ਮੇਰੇ ਪਰਮੇਸ਼ਵਰ ਅਤੇ ਮੇਰੇ ਯਾਹਵੇਹ, ਮੇਰੇ ਲਈ ਲੜ।

24 ਯਾਹਵੇਹ ਮੇਰੇ ਪਰਮੇਸ਼ਵਰ, ਮੈਨੂੰ ਆਪਣੀ ਧਾਰਮਿਕਤਾ ਵਿੱਚ ਸਹੀ ਠਹਿਰਾ;

ਉਹਨਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ।

25 ਉਹਨਾਂ ਨੂੰ ਇਹ ਨਾ ਸੋਚਣ ਦੇ, "ਵਾਹ, ਇਹੋ ਅਸੀਂ ਚਾਹੁੰਦੇ ਸੀ!"

ਜਾਂ ਕਹਿਣ, "ਅਸੀਂ ਉਸਨੂੰ ਨਿਗਲ ਲਿਆ ਹੈ।"

26 ਉਹ ਸਾਰੇ ਜਿਹੜੇ ਮੇਰੀ ਬਿਪਤਾ ਉੱਤੇ ਖੁਸ਼ ਹਨ

ਸ਼ਰਮ ਅਤੇ ਉਲਝਣ ਵਿੱਚ ਪੈ ਜਾਣ।

ਉਹ ਸਾਰੇ ਜੋ ਆਪਣੇ ਆਪ ਨੂੰ ਮੇਰੇ ਉੱਤੇ ਉੱਚਾ ਕਰਦੇ ਹਨ

ਸ਼ਰਮ ਅਤੇ ਬੇਇੱਜ਼ਤੀ ਨਾਲ ਭਰ ਜਾਣ।

27 ਜਿਹੜੇ ਲੋਕ ਮੇਰੇ ਨਿਆਂ ਵਿੱਚ ਪ੍ਰਸੰਨ ਹੁੰਦੇ ਹਨ

ਅਨੰਦ ਅਤੇ ਖੁਸ਼ੀ ਲਈ ਜੈਕਾਰਾ ਗਜਾਉਂਦੇ ਹਨ;

ਉਹ ਹਮੇਸ਼ਾ ਆਖਣ, "ਯਾਹਵੇਹ ਉੱਚਾ ਹੋਵੇ"

ਜੋ ਆਪਣੇ ਸੇਵਕ ਦੀ ਭਲਾਈ ਵਿੱਚ ਪ੍ਰਸੰਨ ਹੁੰਦਾ ਹੈ।

28 ਮੇਰੀ ਜੀਭ ਤੇਰੀ ਧਾਰਮਿਕਤਾ ਦਾ ਪਰਚਾਰ ਕਰੇਗੀ,

ਸਾਰਾ ਦਿਨ ਤੇਰੀ ਵਡਿਆਈ ਹੋਵੇ।

Estes versículos te tocaram? Ore agora!

+581 estão orando agora.

Junte-se à corrente de oração.