Pular para o conteúdo
Publicidade

ਜ਼ਬੂਰਾਂ 72

ਸ਼ਲੋਮੋਨ ਦੁਆਰਾ।

1 ਹੇ ਪਰਮੇਸ਼ਵਰ, ਆਪਣੇ ਰਾਜੇ ਨੂੰ ਨਿਆਂ ਨਾਲ,

ਅਤੇ ਰਾਜੇ ਦੇ ਸ਼ਾਹੀ ਪੁੱਤਰ ਨੂੰ ਆਪਣੀ ਧਾਰਮਿਕਤਾ ਬਖਸ਼ੋ।

2 ਉਹ ਤੁਹਾਡੇ ਲੋਕਾਂ ਦਾ ਧਰਮ ਨਾਲ ਨਿਆਂ ਕਰੇਗਾ,

ਅਤੇ ਇਨਸਾਫ਼ ਨਾਲ ਤੇਰੇ ਦੁਖੀਆਂ ਦਾ ਨਿਆਂ ਕਰੇਗਾ।

3 ਪਰਬਤ ਲੋਕਾਂ ਲਈ ਖੁਸ਼ਹਾਲੀ ਲਿਆਉਣ,

ਪਹਾੜੀਆਂ ਧਰਮ ਦਾ ਫਲ।

4 ਉਹ ਲੋਕਾਂ ਵਿੱਚ ਦੁਖੀਆਂ ਦੀ ਰੱਖਿਆ ਕਰੇ

ਅਤੇ ਲੋੜਵੰਦਾਂ ਦੇ ਬੱਚਿਆਂ ਨੂੰ ਬਚਾਵੇ।

ਉਹ ਜ਼ਾਲਮ ਨੂੰ ਕੁਚਲ ਸਕਦਾ ਹੈ।

5 ਜਿੰਨਾਂ ਚਿਰ ਸੂਰਜ ਤੇ ਚੰਦਰਮਾ ਬਣੇ ਰਹਿਣਗੇ, ਲੋਕ ਪੀੜ੍ਹੀਓ ਪੀੜ੍ਹੀ ਤੇਰਾ ਭੈਅ ਮੰਨਦੇ ਰਹਿਣਗੇ।

6 ਉਹ ਵਾਹੁਣ ਵਾਲੇ ਖੇਤ ਵਿੱਚ ਵਰਖਾ ਵਰਗਾ ਹੋਵੇ,

ਧਰਤੀ ਨੂੰ ਸਿੰਜਦਾ ਮੀਂਹ ਵਰਗਾ ਹੋਵੇ।

7 ਉਹ ਦੇ ਦਿਨਾਂ ਵਿੱਚ ਧਰਮੀ ਲੋਕ ਵਧਦੇ-ਫੁੱਲਦੇ ਰਹਿਣ

ਅਤੇ ਚੰਦਰਮਾ ਦੇ ਨਾ ਰਹਿਣ ਤੱਕ ਖੁਸ਼ਹਾਲੀ ਵਧੇ।

8 ਉਹ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਨਦੀ72:8 ਨਦੀ ਅਰਥਾਤ ਯਾਨੀ ਫ਼ਰਾਤ ਦਰਿਆ ਤੋਂ ਧਰਤੀ ਦੇ ਸਿਰੇ ਤੱਕ ਰਾਜ ਕਰੇ।

9 ਉਜਾੜ ਦੇ ਗੋਤ ਉਹ ਦੇ ਅੱਗੇ ਝੁਕਣ

ਅਤੇ ਉਹ ਦੇ ਵੈਰੀ ਮਿੱਟੀ ਚੱਟਣ।

10 ਤਰਸ਼ੀਸ਼ ਅਤੇ ਦੂਰ-ਦੁਰਾਡੇ ਦੇ ਕੰਢਿਆਂ ਦੇ ਰਾਜੇ ਉਸ ਨੂੰ ਸ਼ਰਧਾਂਜਲੀ ਦੇਣ।

ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣ।

11 ਸਾਰੇ ਰਾਜੇ ਉਸ ਅੱਗੇ ਮੱਥਾ ਟੇਕਣ

ਅਤੇ ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨ।

12 ਕਿਉਂ ਜੋ ਉਹ ਲੋੜਵੰਦਾਂ ਨੂੰ ਬਚਾਵੇਗਾ ਜਿਹੜੇ ਉਸਨੂੰ ਪੁਕਾਰਦੇ ਹਨ,

ਅਤੇ ਦੁਖੀਆਂ ਨੂੰ ਜਿਨ੍ਹਾਂ ਦਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ।

13 ਉਹ ਕਮਜ਼ੋਰਾਂ ਅਤੇ ਲੋੜਵੰਦਾਂ ਉੱਤੇ ਤਰਸ ਕਰੇਗਾ

ਅਤੇ ਲੋੜਵੰਦਾਂ ਨੂੰ ਮੌਤ ਤੋਂ ਬਚਾਵੇਗਾ।

14 ਉਹ ਉਹਨਾਂ ਨੂੰ ਜ਼ੁਲਮ ਅਤੇ ਛਲ ਤੋਂ ਛੁਡਾਵੇਗਾ,

ਕਿਉਂ ਜੋ ਉਹ ਦੀ ਨਿਗਾਹ ਵਿੱਚ ਉਹਨਾਂ ਦਾ ਲਹੂ ਅਨਮੋਲ ਹੈ।

15 ਉਹ ਲੰਬੀ ਉਮਰ ਜੀਵੇ!

ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ।

ਲੋਕ ਉਸ ਲਈ ਪ੍ਰਾਰਥਨਾ ਕਰਦੇ ਰਹਿਣ

ਅਤੇ ਸਾਰਾ ਦਿਨ ਉਸ ਨੂੰ ਅਸੀਸ ਦੇਣ।

16 ਸਾਰੀ ਧਰਤੀ ਉੱਤੇ ਅਨਾਜ ਵਧੇ;

ਪਹਾੜੀਆਂ ਦੀਆਂ ਚੋਟੀਆਂ ਉੱਤੇ ਇਹ ਹਿੱਲ ਸਕਦਾ ਹੈ।

ਫ਼ਸਲ ਲਬਾਨੋਨ ਵਾਂਗ ਵਧੇ

ਅਤੇ ਖੇਤ ਦੇ ਘਾਹ ਵਾਂਗ ਵਧੇ।

17 ਉਸਦਾ ਨਾਮ ਸਦਾ ਕਾਇਮ ਰਹੇ;

ਇਹ ਸੂਰਜ ਜਿੰਨਾ ਚਿਰ ਜਾਰੀ ਰਹੇਗਾ।72:17 ਉਤ 48:8

ਤਦ ਸਾਰੀਆਂ ਕੌਮਾਂ ਉਸ ਦੇ ਰਾਹੀਂ ਮੁਬਾਰਕ ਹੋਣਗੀਆਂ,

ਅਤੇ ਉਹ ਉਸ ਨੂੰ ਧੰਨ ਆਖਣਗੀਆਂ।

18 ਮੁਬਾਰਕ ਹੋਵੇ ਯਾਹਵੇਹ ਪਰਮੇਸ਼ਵਰ, ਇਸਰਾਏਲ ਦੇ ਪਰਮੇਸ਼ਵਰ,

ਦੀ ਵਡਿਆਈ ਹੋਵੇ, ਜੋ ਇਕੱਲਾ ਹੀ ਅਚਰਜ ਕੰਮ ਕਰਦਾ ਹੈ।

19 ਉਹ ਦੇ ਪਰਤਾਪ ਵਾਲੇ ਨਾਮ ਦੀ ਸਦਾ ਵਡਿਆਈ ਹੋਵੇ।

ਸਾਰੀ ਧਰਤੀ ਉਹ ਦੀ ਮਹਿਮਾ ਨਾਲ ਭਰ ਜਾਵੇ।

ਆਮੀਨ ਅਤੇ ਆਮੀਨ।

20 ਇਸ ਨਾਲ ਯੱਸੀ ਦੇ ਪੁੱਤਰ ਦਾਵੀਦ ਦੀਆਂ ਪ੍ਰਾਰਥਨਾਵਾਂ ਨੂੰ ਸਮਾਪਤ ਕਰਦਾ ਹਾਂ।

Estes versículos te tocaram? Ore agora!

+581 estão orando agora.

Junte-se à corrente de oração.