Publicidade

Salmos 73

ਆਸਾਫ਼ ਦਾ ਇੱਕ ਜ਼ਬੂਰ।

1 ਸੱਚ-ਮੁੱਚ ਪਰਮੇਸ਼ਵਰ ਇਸਰਾਏਲ ਲਈ ਭਲਾ ਹੈ,

ਉਹਨਾਂ ਲਈ ਜਿਨ੍ਹਾਂ ਦੇ ਦਿਲ ਸ਼ੁੱਧ ਹਨ।

2 ਪਰ ਮੇਰੇ ਪੈਰ ਫਿਸਲਣ ਵਾਲੇ ਸੀ;

ਅਤੇ ਮੇਰੇ ਕਦਮ ਲਗਭਗ ਤਿਲਕਣ ਵਾਲੇ ਸੀ।

3 ਕਿਉਂ ਜੋ ਮੈਂ ਹੰਕਾਰੀ ਨਾਲ ਈਰਖਾ ਕੀਤੀ

ਜਦੋਂ ਮੈਂ ਦੁਸ਼ਟਾਂ ਦੀ ਖੁਸ਼ਹਾਲੀ ਵੇਖੀ।

4 ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਸੰਘਰਸ਼ ਨਹੀਂ ਹੈ;

ਉਹਨਾਂ ਦੇ ਸਰੀਰ ਸਿਹਤਮੰਦ ਅਤੇ ਮਜ਼ਬੂਤ ਹਨ।

5 ਉਹ ਦੂਜੇ ਮਨੁੱਖਾਂ ਵਾਂਗ ਆਮ ਮੁਸ਼ਕਲ ਦਾ ਸਾਹਮਣਾ ਨਹੀਂ ਕਰਦੇ;

ਨਾ ਹੀ ਦੂਜੇ ਮਨੁੱਖਾਂ ਵਾਂਗੂੰ ਉਹਨਾਂ ਉੱਤੇ ਕੋਈ ਬਿਪਤਾ ਪੈਂਦੀ ਹੈ।

6 ਇਸ ਲਈ ਹੰਕਾਰ ਉਹਨਾਂ ਦੇ ਗਲੇ ਦੇ ਹਾਰ ਵਰਗਾ ਹੈ;

ਅਤੇ ਉਹ ਹਿੰਸਾ ਦੇ ਕੱਪੜੇ ਪਹਿਨਦੇ ਹਨ।

7 ਉਹਨਾਂ ਦੇ ਬੇਰਹਿਮ ਦਿਲਾਂ ਤੋਂ ਬਦੀ ਆਉਂਦੀ ਹੈ;

ਉਹਨਾਂ ਦੀਆਂ ਭੈੜੀਆਂ ਕਲਪਨਾਵਾਂ ਦੀ ਕੋਈ ਸੀਮਾ ਨਹੀਂ ਹੈ।

8 ਉਹ ਮਖੌਲ ਕਰਦੇ ਹਨ ਅਤੇ ਹਮੇਸ਼ਾ ਬੁਰਾਈ ਦੀਆਂ ਗੱਲਾਂ ਹੀ ਕਰਦੇ ਹਨ;

ਆਪਣੇ ਹੰਕਾਰ ਵਿੱਚ ਉਹ ਦੂਸਰਿਆ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ।

9 ਉਹਨਾਂ ਦੇ ਮੂੰਹ ਦੇ ਸ਼ਬਦ ਸਵਰਗ ਦੇ ਵਿਰੁੱਧ ਹਨ,

ਅਤੇ ਉਹਨਾਂ ਦੀਆਂ ਜੀਭਾਂ ਧਰਤੀ ਉੱਤੇ ਕਬਜ਼ਾ ਕਰਦੀਆਂ ਹਨ।

10 ਇਸ ਲਈ ਪਰਮੇਸ਼ਵਰ ਦੇ ਲੋਕ ਵੀ ਉਹਨਾਂ ਵੱਲ ਮੁੜਦੇ ਹਨ

ਅਤੇ ਉਹ ਬਹੁਤ ਸਾਰਾ ਪਾਣੀ ਪੀਂਦੇ ਹਨ।

11 ਦੁਸ਼ਟ ਲੋਕ ਆਖਦੇ ਹਨ, "ਪਰਮੇਸ਼ਵਰ ਨੂੰ ਕਿਵੇਂ ਪਤਾ ਲੱਗੇਗਾ?

ਕੀ ਅੱਤ ਮਹਾਨ ਪਰਮੇਸ਼ਵਰ ਕੁਝ ਜਾਣਦਾ ਹੈ?"

12 ਦੁਸ਼ਟ ਇਸ ਤਰ੍ਹਾਂ ਦੇ ਹੁੰਦੇ ਹਨ,

ਉਹ ਸਦਾ ਬੇਪਰਵਾਹ ਹੁੰਦੇ ਹਨ ਅਤੇ ਉਹ ਧੰਨ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਹਨ।

13 ਕੀ ਲਾਭ ਹੋਇਆ ਮੈਨੂੰ ਆਪਣੇ ਦਿਲ ਨੂੰ ਸ਼ੁੱਧ ਰੱਖਣ ਦਾ?

ਕੀ ਮੈਂ ਬਿਨਾਂ ਕਿਸੇ ਕਾਰਨ ਆਪਣੇ ਆਪ ਨੂੰ ਬੇਕਸੂਰ ਰੱਖਿਆ।

14 ਸਾਰਾ ਦਿਨ ਮੈਂ ਦੁੱਖ ਝੱਲਦਾ ਰਿਹਾ ਹਾਂ,

ਅਤੇ ਹਰ ਸਵੇਰ ਮੇਰੇ ਲਈ ਨਵਾਂ ਦਰਦ ਲਿਆਉਂਦੀ ਹੈ।

15 ਜੇਕਰ ਮੈਂ ਬੁਰਾ ਬੋਲਿਆ ਹੁੰਦਾ,

ਤਾਂ ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੰਦਾ ਹਾਂ।

16 ਜਦੋਂ ਮੈਂ ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕੀਤੀ,

ਤਾਂ ਇਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ

17 ਜਦੋਂ ਮੈਂ ਪਰਮੇਸ਼ਵਰ ਦੇ ਪਵਿੱਤਰ ਸਥਾਨ ਵਿੱਚ ਗਿਆ;

ਤਦ ਮੈਂ ਦੁਸ਼ਟਾਂ ਦੇ ਅੰਤ ਨੂੰ ਸਮਝਿਆ।

18 ਸੱਚ-ਮੁੱਚ ਹੀ ਤੂੰ ਉਹਨਾਂ ਨੂੰ ਤਿਲਕਣ ਵਾਲੀ ਜ਼ਮੀਨ ਉੱਤੇ ਰੱਖਦਾ ਹੈ;

ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦਿੱਤਾ ਹੈ।

19 ਉਹ ਅਚਾਨਕ ਕਿਵੇਂ ਨਾਸ ਹੋ ਗਏ,

ਉਹ ਭੈਅ ਨਾਲ ਪੂਰੀ ਤਰ੍ਹਾਂ ਮਿਟ ਗਏ ਹਨ!

20 ਉਹ ਸੁਪਨੇ ਵਾਂਗ ਹਨ ਜਦੋਂ ਕੋਈ ਜਾਗਦਾ ਹੈ,

ਹੇ ਯਾਹਵੇਹ ਜਦੋਂ ਤੂੰ ਉੱਠੇਗਾ,

ਤੂੰ ਉਹਨਾਂ ਨੂੰ ਕਲਪਨਾ ਦੇ ਰੂਪ ਵਿੱਚ ਤੁੱਛ ਸਮਝੇਗਾ।

21 ਜਦੋਂ ਮੇਰਾ ਮਨ ਦੁੱਖੀ ਹੋਇਆ ਸੀ

ਅਤੇ ਮੇਰਾ ਆਤਮਾ ਟੁੱਟਿਆ ਹੋਇਆ ਸੀ,

22 ਮੈਂ ਮੂਰਖ ਅਤੇ ਬੇਸਮਝ ਸੀ;

ਮੈਂ ਤੇਰੇ ਅੱਗੇ ਇੱਕ ਜੰਗਲੀ ਪਸ਼ੂ ਵਰਗਾ ਬਣਿਆ ਰਿਹਾ ਸੀ।

23 ਪਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ,

ਤੂੰ ਮੇਰਾ ਸੱਜਾ ਹੱਥ ਫੜ ਲਿਆ ਹੈ।

24 ਤੁਸੀਂ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰਦੇ ਹੋ,

ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਮਹਿਮਾ ਵਿੱਚ ਲੈ ਜਾਓਗੇ।

25 ਸਵਰਗ ਵਿੱਚ ਤੇਰੇ ਬਿਨ੍ਹਾਂ ਮੇਰਾ ਹੋਰ ਕੌਣ ਹੈ?

ਅਤੇ ਧਰਤੀ ਉੱਤੇ ਤੇਰੇ ਤੋਂ ਬਿਨ੍ਹਾਂ ਮੈਂ ਕੁਝ ਨਹੀਂ ਚਾਹੁੰਦਾ।

26 ਭਾਵੇਂ ਕੀ ਮੇਰਾ ਸਰੀਰ ਅਤੇ ਮੇਰਾ ਦਿਲ ਕਮਜ਼ੋਰ ਹੋ ਜਾਵੇ,

ਪਰ ਪਰਮੇਸ਼ਵਰ ਹਮੇਸ਼ਾ ਮੇਰੇ ਦਿਲ ਦੀ ਤਾਕਤ

ਅਤੇ ਮੇਰਾ ਹਿੱਸਾ ਹੈ।

27 ਜਿਹੜੇ ਤੁਹਾਡੇ ਤੋਂ ਦੂਰ ਹਨ ਉਹ ਨਾਸ ਹੋ ਜਾਣਗੇ;

ਤੁਸੀਂ ਉਹਨਾਂ ਸਾਰਿਆਂ ਨੂੰ ਤਬਾਹ ਕਰ ਦਿੰਦੇ ਹੋ ਜੋ ਤੁਹਾਡੇ ਨਾਲ ਵਫ਼ਾਦਾਰ ਨਹੀਂ ਹਨ।

28 ਪਰ ਮੇਰੇ ਲਈ ਪਰਮੇਸ਼ਵਰ ਦੇ ਨੇੜੇ ਰਹਿਣਾ ਚੰਗਾ ਹੈ।

ਮੈਂ ਸਰਬਸ਼ਕਤੀਮਾਨ ਯਾਹਵੇਹ ਨੂੰ ਆਪਣੀ ਪਨਾਹ ਬਣਾਇਆ ਹੈ;

ਤਾਂ ਮੈਂ ਤੁਹਾਡੇ ਸਾਰੇ ਕੰਮਾਂ ਦਾ ਵਰਣਨ ਕਰਾਂਗਾ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-