1 ਅਕਾਸ਼ ਪਰਮੇਸ਼ਵਰ ਦੀ ਮਹਿਮਾ ਦਾ ਵਰਨਣ ਕਰਦੇ ਹਨ;
ਅੰਬਰ ਉਸ ਦੇ ਹੱਥਾਂ ਦੇ ਕੰਮ ਬਾਰੇ ਦੱਸਦਾ ਹੈ।
2 ਦਿਨੋ ਦਿਨ ਉਹ ਬੋਲੀ ਬੋਲਦੇ ਹਨ;
ਰਾਤ, ਰਾਤ ਨੂੰ ਉਹ ਗਿਆਨ ਪ੍ਰਗਟ ਕਰਦੀ ਹੈ।
3 ਉਹਨਾਂ ਦੀ ਨਾ ਕੋਈ ਬੋਲੀ, ਨਾ ਸ਼ਬਦ ਹਨ;
ਨਾ ਉਹਨਾਂ ਦੀ ਕੋਈ ਆਵਾਜ਼ ਸੁਣਾਈ ਦਿੰਦੀ ਹੈ।
4 ਫਿਰ ਵੀ ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਗੂੰਜਦੀ ਹੈ,
ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ।
ਅਕਾਸ਼ ਵਿੱਚ ਪਰਮੇਸ਼ਵਰ ਨੇ ਸੂਰਜ ਲਈ ਇੱਕ ਤੰਬੂ ਖੜਾ ਕੀਤਾ ਹੋਇਆਂ ਹੈ।
5 ਇਹ ਇੱਕ ਲਾੜੇ ਵਾਂਗ ਹੈ ਜਿਵੇਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲਦਾ ਹੈ,
ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ।
6 ਇਹ ਅਕਾਸ਼ ਦੇ ਇੱਕ ਸਿਰੇ ਤੋਂ ਚੜ੍ਹਦਾ ਹੈ
ਅਤੇ ਉਸ ਦੇ ਚੱਕਰ ਨਾਲ ਦੂਜੇ ਸਿਰੇ ਤੱਕ ਪਹੁੰਚਾਉਂਦਾ ਹੈ;
ਕੋਈ ਵੀ ਚੀਜ਼ ਇਸ ਦੀ ਗਰਮੀ ਤੋਂ ਵੰਚਿਤ ਨਹੀਂ ਹੈ।
7 ਯਾਹਵੇਹ ਦੀ ਬਿਵਸਥਾ ਸੰਪੂਰਨ ਹੈ,
ਆਤਮਾ ਨੂੰ ਤਾਜ਼ਗੀ ਦਿੰਦੀ ਹੈ।
ਯਾਹਵੇਹ ਦੇ ਨਿਯਮ ਭਰੋਸੇਯੋਗ ਹਨ,
ਉਹ ਭੋਲੇ ਨੂੰ ਬੁੱਧੀਮਾਨ ਬਣਾਉਂਦੀ ਹੈ।
8 ਯਾਹਵੇਹ ਦੇ ਹੁਕਮ ਸਹੀ ਹਨ
ਜੋ ਦਿਲ ਨੂੰ ਆਨੰਦ ਦਿੰਦੇ ਹਨ।
ਯਾਹਵੇਹ ਦੇ ਹੁਕਮ ਚਮਕਦਾਰ ਹਨ,
ਉਹ ਅੱਖਾਂ ਨੂੰ ਰੌਸ਼ਨੀ ਦਿੰਦੇ ਹਨ।
9 ਯਾਹਵੇਹ ਦਾ ਡਰ ਪਵਿੱਤਰ ਹੈ,
ਉਹ ਸਦਾ ਤੱਕ ਕਾਇਮ ਰਹਿੰਦਾ ਹੈ।
ਯਾਹਵੇਹ ਦੇ ਫ਼ਰਮਾਨ ਪੱਕੇ ਹਨ,
ਜੋ ਉਹ ਸਾਰੇ ਨਿਰੇ-ਪੁਰੇ ਧਰਮੀ ਹਨ।
10 ਉਹ ਸੋਨੇ ਨਾਲੋਂ ਵਧੇਰੇ ਕੀਮਤੀ ਹਨ,
ਸਗੋਂ ਸ਼ੁੱਧ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਮਨਭਾਉਂਦੇ ਹਨ;
ਉਹ ਸ਼ਹਿਦ ਨਾਲੋਂ ਮਧੁਰ ਹਨ,
ਸ਼ਹਿਦ ਦੇ ਛੱਤੇ ਨਾਲੋਂ ਵੀ ਕਿਤੇ ਮਿੱਠੇ ਹਨ।
11 ਉਪਦੇਸ਼ ਦੁਆਰਾ ਤੇਰੇ ਸੇਵਕ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ;
ਉਹਨਾਂ ਨੂੰ ਮੰਨਣ ਵਿੱਚ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ।
12 ਪਰ ਕੌਣ ਆਪਣੀਆਂ ਗਲਤੀਆਂ ਨੂੰ ਪਛਾਣ ਸਕਦਾ ਹੈ?
ਤੁਸੀਂ ਮੇਰੇ ਛੁਪੇ ਹੋਏ ਪਾਪਾਂ ਨੂੰ ਮਾਫ਼ ਕਰ ਦਿਓ।
13 ਆਪਣੇ ਸੇਵਕ ਨੂੰ ਵੀ ਹਠੀਲੇ ਪਾਪਾਂ ਤੋਂ ਬਚਾ ਕੇ ਰੱਖ;
ਉਹ ਮੇਰੇ ਉੱਤੇ ਰਾਜ ਨਾ ਕਰ ਸਕਣ।
ਤਦ ਹੀ ਮੈਂ ਨਿਰਦੋਸ਼ ਹੋ ਪਾਵਾਂਗਾਂ,
ਅਤੇ ਵੱਡੇ ਅਪਰਾਧ ਤੋਂ ਨਿਰਦੋਸ਼ ਠਹਿਰਾਂਗਾ।
14 ਹੇ ਯਾਹਵੇਹ, ਤੁਸੀਂ ਹੀ ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ।
ਹੇ ਮੇਰੇ ਯਾਹਵੇਹ, ਮੇਰੇ ਮੂੰਹ ਦੇ ਇਹ ਸ਼ਬਦ ਅਤੇ ਮੇਰੇ ਦਿਲ ਦਾ ਇਹ ਸਿਮਰਨ,
ਤੇਰੇ ਲਈ ਪ੍ਰਸੰਨ ਹੋਵੋ।