1 ਭਾਵੇਂ ਮੈਂ ਮਨੁੱਖਾਂ ਜਾਂ ਸਵਰਗਦੂਤਾਂ ਦੀਆਂ ਭਾਸ਼ਾਵਾਂ ਕਿਉਂ ਨਾ ਬੋਲਾਂ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਸਿਰਫ ਇੱਕ ਗੂੰਜ ਕਰਨ ਵਾਲੀ ਘੜਿਆਲ ਜਾਂ ਇੱਕ ਛਣ-ਛਣ ਕਰਦੇ ਛੈਣੇ ਦੀ ਤਰ੍ਹਾਂ ਹਾਂ 2 ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ ਹੋਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਨੂੰ ਸਮਝਣ ਵਾਲਾ ਹੋਵਾ, ਅਤੇ ਮੇਰਾ ਵਿਸ਼ਵਾਸ ਅਜਿਹਾ ਹੋਵੇ ਜੋ ਪਹਾੜਾਂ ਨੂੰ ਹਟਾ ਦੇਵੇ, ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਮੈਂ ਕੁਝ ਵੀ ਨਹੀਂ ਹਾਂ। 3 ਭਾਵੇਂ ਮੈਂ ਆਪਣਾ ਸਾਰਾ ਮਾਲ ਧੰਨ ਗਰੀਬਾਂ ਨੂੰ ਵੰਡ ਦੇਵਾਂ ਅਤੇ ਆਪਣਾ ਸਰੀਰ ਬਲੀਦਾਨ ਲਈ ਦੇ ਦਿਆਂ ਪਰ ਜੇ ਮੇਰੇ ਵਿੱਚ ਪਿਆਰ ਨਹੀਂ ਹੈ, ਤਾਂ ਕੁਝ ਵੀ ਲਾਭ ਨਹੀਂ ਹੈ।
4 ਪਿਆਰ ਧੀਰਜਵਾਨ ਹੈ, ਪਿਆਰ ਦਿਆਲੂ ਹੈ। ਇਹ ਈਰਖਾ ਨਹੀਂ ਕਰਦਾ, ਇਹ ਮਾਣ ਨਹੀਂ ਕਰਦਾ, ਇਹ ਘਮੰਡ ਨਹੀਂ ਕਰਦਾ। 5 ਇਹ ਦੂਸਰਿਆ ਦਾ ਨਿਰਾਦਰ ਨਹੀਂ ਕਰਦਾ, ਇਹ ਸੁਆਰਥੀ ਨਹੀਂ ਹੈ, ਇਹ ਜਲਦੀ ਗੁੱਸਾ ਨਹੀਂ ਕਰਦਾ, ਅਤੇ ਇਹ ਬੁਰਾ ਨਹੀਂ ਮੰਨਦਾ। 6 ਪਿਆਰ ਬੁਰਾਈ ਵਿੱਚ ਖੁਸ਼ ਨਹੀਂ ਹੁੰਦਾ ਪਰ ਸੱਚ ਨਾਲ ਆਨੰਦ ਹੁੰਦਾ ਹੈ। 7 ਇਹ ਹਮੇਸ਼ਾ ਸੁਰੱਖਿਆ ਪ੍ਰਦਾਨ ਕਰਦਾ ਹੈ, ਭਰੋਸਾ ਰੱਖਦਾ ਹੈ, ਆਸ ਰੱਖਦਾ ਹਾਂ, ਅਤੇ ਸਬਰ ਕਰਦਾ ਹੈ।
8 ਪਿਆਰ ਅਸਫ਼ਲ ਨਹੀਂ ਹੁੰਦਾ, ਜਿੱਥੋ ਤੱਕ ਭਵਿੱਖਬਾਣੀਆ ਦਾ ਸਵਾਲ ਹੈ, ਉਹ ਥੋੜੇ ਸਮੇਂ ਲਈ ਹਨ। ਭਾਸ਼ਾ ਉਹ ਖਤਮ ਹੋ ਜਾਣਗੀਆਂ ਗਿਆਨ ਮਿਟ ਜਾਏਗਾ। 9 ਅਸੀਂ ਤਾਂ ਕੁਝ ਜਾਣਦੇ ਹਾਂ ਅਤੇ ਕੁਝ ਹਿੱਸੇ ਤੱਕ ਭਵਿੱਖਬਾਣੀ ਕਰਦੇ ਹਾਂ, 10 ਪਰ ਜਦੋਂ ਸੰਪੂਰਨਤਾ ਆਉਂਦੀ ਹੈ, ਜੋ ਅਧੂਰਾ ਹੈ ਉਹ ਮਿਟ ਜਾਂਦਾ ਹੈ। 11 ਜਦੋਂ ਮੈਂ ਬੱਚਾ ਸੀ, ਉਦੋਂ ਮੈਂ ਬੱਚਿਆਂ ਵਾਂਗ ਬੋਲਦਾ ਸੀ, ਬੱਚਿਆਂ ਦੀ ਤਰ੍ਹਾਂ ਸੋਚਦਾ ਅਤੇ ਬੱਚਿਆਂ ਦੀ ਤਰ੍ਹਾਂ ਵਾਦ-ਵਿਵਾਦ ਕਰਦਾ ਸੀ। ਪਰ ਜਦੋਂ ਮੈਂ ਸਿਆਣਾ ਹੋ ਗਿਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਪਿੱਛੇ ਛੱਡ ਦਿੱਤੀਆਂ। 12 ਹੁਣ ਤਾਂ ਸਾਨੂੰ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਦਿਖਦਾ ਹੈ; ਪਰ ਉਸ ਸਮੇਂ ਆਹਮੋ-ਸਾਹਮਣੇ ਵੇਖਾਂਗੇ। ਹੁਣ ਮੇਰਾ ਗਿਆਨ ਘੱਟ ਹੈ ਪਰ ਉਸ ਵੇਲੇ ਮੇਰਾ ਗਿਆਨ ਅਜਿਹਾ ਹੋਵੇਗਾ ਜਿਸ ਤਰ੍ਹਾਂ ਦਾ ਮੈਂ ਜਾਣਿਆ ਗਿਆ ਹਾਂ।
13 ਇਸ ਦੌਰਾਨ ਹੁਣ ਵਿਸ਼ਵਾਸ, ਆਸ, ਪਿਆਰ, ਇਹ ਤਿੰਨ ਬਣੇ ਰਹਿੰਦੇ ਹਨ। ਪਰ ਇਹਨਾਂ ਵਿੱਚੋਂ ਪਿਆਰ ਉੱਤਮ ਹੈ।