Pular para o conteúdo
Publicidade

1 ਕੁਰਿੰਥੀਆਂ 9

ਰਸੂਲ ਦੇ ਅਧਿਕਾਰ

1 ਕੀ ਮੈਂ ਅਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਯਿਸ਼ੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰਭੂ ਵਿੱਚ ਮੇਰੇ ਕੰਮ ਦਾ ਨਤੀਜਾ ਨਹੀਂ ਹੋ? 2 ਭਾਵੇਂ ਕਿ ਮੈਂ ਹੋਰਨਾ ਲਈ ਰਸੂਲ ਨਹੀਂ ਹਾਂ, ਪਰ ਤੁਹਾਡੇ ਲਈ ਹਾਂ ਕਿਉਂਕਿ ਤੁਸੀਂ ਪ੍ਰਭੂ ਵਿੱਚ ਮੇਰੀ ਰਸੂਲਗੀ ਦੀ ਮੋਹਰ ਹੋ।

3 ਉਹਨਾਂ ਲਈ ਜਿਹੜੇ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਇਹੋ ਮੇਰਾ ਉੱਤਰ ਹੈ। 4 ਕੀ ਸਾਨੂੰ ਖਾਣ ਜਾਂ ਪੀਣ ਦਾ ਹੱਕ ਨਹੀਂ ਹੈ? 5 ਕੀ ਸਾਨੂੰ ਇਹ ਅਧਿਕਾਰ ਨਹੀਂ ਜੋ ਕਿਸੇ ਵਿਸ਼ਵਾਸੀ ਨਾਲ ਵਿਆਹ ਕਰਵਾ ਕੇ ਆਪਣੇ ਨਾਲ ਲੈ ਕੇ ਜਾ ਸਕੀਏ, ਜਿਸ ਤਰ੍ਹਾਂ ਦੂਸਰੇ ਰਸੂਲ, ਕੈਫ਼ਾਸ9:5 ਕੈਫ਼ਾਸ ਪਤਰਸ ਦਾ ਦੂਸਰਾ ਨਾਮ ਹੈ ਅਤੇ ਪ੍ਰਭੂ ਦੇ ਭਰਾਂ ਕਰਦੇ ਹਨ? 6 ਅਤੇ ਇਹ ਕੇਵਲ ਬਰਨਬਾਸ ਅਤੇ ਮੈਂ ਹਾਂ ਜਿਨ੍ਹਾਂ ਨੂੰ ਆਪਣੇ ਆਪ ਦੀ ਸਹਾਇਤਾ ਲਈ ਕੰਮ ਕਰਨਾ ਪਏਗਾ?

7 ਆਪਣੇ ਕੋਲੋਂ ਖਰਚਾ ਕਰਕੇ ਕੌਣ ਫੌਜ ਦੀ ਨੌਕਰੀ ਕਰਦਾ ਹੈ? ਕੌਣ ਹੈ ਜੋਂ ਅੰਗੂਰੀ ਬਾਗ਼ ਲਾ ਕੇ ਉਸ ਦਾ ਫ਼ਲ ਨਹੀਂ ਖਾਂਦਾ? ਅਤੇ ਕੌਣ ਹੈ ਜੋ ਆਪਣੇ ਪਸ਼ੂ ਪਾਲ ਕੇ ਉਹਨਾਂ ਦਾ ਦੁੱਧ ਨਹੀਂ ਪੀਂਦਾ? 8 ਕੀ ਮੈਂ ਇਹ ਮਨੁੱਖਾਂ ਦੇ ਨਿਯਮ ਅਨੁਸਾਰ ਆਖਦਾ ਹਾਂ? ਅਤੇ ਕੀ ਬਿਵਸਥਾ ਇਹ ਨਹੀਂ ਕਹਿੰਦੀ? 9 ਕਿਉਂਕਿ ਮੋਸ਼ੇਹ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ: "ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।" ਕੀ ਪਰਮੇਸ਼ਵਰ ਬਲਦਾਂ ਦੀ ਹੀ ਚਿੰਤਾ ਕਰਦਾ ਹੈ?9:9 ਬਿਵ 25:4 10 ਕਿ ਸਾਡੇ ਲਈ ਉਹ ਇਹ ਨਹੀਂ ਆਖਦਾ ਹੈ? ਸਾਡੇ ਲਈ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਸੀ, ਕਿਉਂਕਿ ਚਾਹੀਦਾ ਹੈ ਕਿ ਜਿਹੜਾ ਆਸ ਨਾਲ ਵਾਹੀ ਕਰਦਾ ਹੈ ਉਹ ਆਸ ਨਾਲ ਵਾਹੀ ਕਰੇ ਅਤੇ ਜਿਹੜਾ ਵੱਢਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਵੱਢੇ। 11 ਜੇ ਅਸੀਂ ਤੁਹਾਡੇ ਵਿੱਚ ਆਤਮਿਕ ਬੀਜ ਬੀਜੇ ਹਨ, ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਤੁਹਾਡੇ ਦੁਆਰਾ ਦੁਨਿਆਵੀ ਪਦਾਰਥ ਪ੍ਰਾਪਤ ਕਰੀਏ? 12 ਜੇ ਦੂਸਰਿਆ ਰਸੂਲਾਂ ਨੂੰ ਤੁਹਾਡੇ ਉੱਤੇ ਅਧਿਕਾਰ ਹੈ ਤਾਂ ਕੀ ਸਾਡਾ ਅਧਿਕਾਰ ਉਹਨਾਂ ਨਾਲੋਂ ਵੱਧ ਕੇ ਤੁਹਾਡੇ ਉੱਤੇ ਨਹੀਂ?

ਪਰ ਅਸੀਂ ਆਪਣੇ ਇਸ ਅਧਿਕਾਰ ਨੂੰ ਨਹੀਂ ਵਰਤਿਆ। ਪਰੰਤੂ ਇਸ ਦੇ ਬਾਵਜੂਦ ਵੀ ਅਸੀਂ ਸਭ ਕੁਝ ਸਹਾਰਦੇ ਰਹੇ, ਤਾਂ ਜੋ ਮਸੀਹ ਦੀ ਖੁਸ਼ਖ਼ਬਰੀ ਵਿੱਚ ਕੋਈ ਰੁਕਾਵਟ ਨਾ ਆਵੇ।

13 ਕੀ ਤੁਸੀਂ ਇਹ ਨਹੀਂ ਜਾਣਦੇ ਜਿਹੜੇ ਹੈਕਲ9:13 ਹੈਕਲ ਯਹੂਦਿਆਂ ਦਾ ਮੰਦਰ ਵਿੱਚ ਕੰਮ ਕਰਦੇ ਹਨ ਉਹ ਭੋਜਨ ਹੈਕਲ ਦੇ ਚੜ੍ਹਾਵੇ ਵਿੱਚੋਂ ਹੀ ਖਾਂਦੇ ਹਨ, ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਉਹ ਜਗਵੇਦੀ ਦੇ ਚੜ੍ਹਾਵੇ ਦੇ ਹਿੱਸੇਦਾਰ ਹੁੰਦੇ ਹਨ।9:13 ਲੇਵਿ 6:16,26; 18:1-3 14 ਇਸੇ ਪ੍ਰਕਾਰ ਪ੍ਰਭੂ ਨੇ ਖੁਸ਼ਖ਼ਬਰੀ ਦੇ ਪ੍ਰਚਾਰਕਾਂ ਨੂੰ ਵੀ ਆਗਿਆ ਦਿੱਤੀ ਹੈ ਜੋ ਉਹ ਖੁਸ਼ਖ਼ਬਰੀ ਤੋਂ ਹੀ ਆਪਣਾ ਗੁਜਾਰਾ ਕਰਨ।9:14 ਮੱਤੀ 10:10; ਲੂਕ 10:7; 1 ਤਿਮੋ 5:18; ਗਲਾ 6:6

15 ਪਰ ਮੈਂ ਇਨ੍ਹਾਂ ਅਧਿਕਾਰਾਂ ਵਿੱਚੋਂ ਕੋਈ ਵੀ ਨਹੀਂ ਵਰਤਿਆ। ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖ ਰਿਹਾ ਤਾਂ ਜੋ ਮੇਰੇ ਨਾਲ ਇਸ ਤਰ੍ਹਾਂ ਕੁਝ ਹੋਵੇ, ਕਿਉਂ ਮੇਰੇ ਲਈ ਮਰਨਾ ਚੰਗਾ ਹੈ ਜੋ ਮੇਰੇ ਇਸ ਘਮੰਡ ਨੂੰ ਕੋਈ ਵਿਅਰਥ ਕਰੇ। 16 ਜਦੋਂ ਮੈ ਤੁਹਾਨੂੰ ਖੁਸ਼ਖ਼ਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਘਮੰਡ ਨਹੀਂ ਹੈ, ਕਿਉਂਕਿ ਮੈਂ ਇਹ ਕਰਨ ਦੇ ਆਦੇਸ਼ ਦੇ ਅਧੀਨ ਹਾਂ। ਹਾਏ ਮੇਰੇ ਉੱਤੇ ਜੇ ਮੈਂ ਖੁਸ਼ਖ਼ਬਰੀ ਦਾ ਪ੍ਰਚਾਰ ਨਾ ਕਰਾ! 17 ਅਗਰ ਮੈਂ ਆਪਣੀ ਇੱਛਾ ਨਾਲ ਪ੍ਰਚਾਰ ਕਰਾ, ਤਾਂ ਮੇਰੇ ਲਈ ਇਨਾਮ ਹੈ, ਅਗਰ ਆਪਣੀ ਇੱਛਾ ਤੋਂ ਬਿਨ੍ਹਾਂ ਤਾਂ ਇਹ ਸਿਰਫ ਇੱਕ ਜ਼ਿੰਮੇਵਾਰੀ ਸੀ ਜਿਸ ਨੂੰ ਪੂਰਾ ਕਰਨਾ ਸੀ ਹੈ। 18 ਤਾਂ ਮੇਰੇ ਲਈ ਕੀ ਇਨਾਮ ਹੈ? ਕਿ ਇਹ: ਜੋ ਮੈਂ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਮੁ਼ਫ਼ਤ ਵਿੱਚ ਕਰਦਾ ਰਹਾਂ, ਅਤੇ ਇਸ ਲਈ ਖੁਸ਼ਖ਼ਬਰੀ ਦੇ ਪ੍ਰਚਾਰਕ ਵਜੋਂ ਮੈਂ ਆਪਣੇ ਅਧਿਕਾਰ ਦੀ ਪੂਰੀ ਵਰਤੋਂ ਨਾ ਕਰਾਂ।

ਪੌਲੁਸ ਦਾ ਆਪਣੀ ਅਜ਼ਾਦੀ ਦਾ ਇਸਤੇਮਾਲ ਕਰਨਾ

19 ਭਾਵੇਂ ਕਿ ਮੈਂ ਅਜ਼ਾਦ ਹਾਂ, ਤਾਂ ਵੀ ਮੈਂ ਆਪਣੇ ਆਪ ਨੂੰ ਸਭਨਾਂ ਦਾ ਦਾਸ ਬਣਾਇਆ, ਤਾਂ ਜੋ ਬਹੁਤ ਸਾਰਿਆ ਨੂੰ ਪ੍ਰਭੂ ਵੱਲ ਖਿੱਚ ਲਿਆਵਾਂ। 20 ਯਹੂਦਿਆਂ ਲਈ ਮੈਂ ਯਹੂਦਿਆਂ ਵਰਗਾ ਬਣਿਆ, ਤਾਂ ਜੋ ਉਹਨਾਂ ਨੂੰ ਪ੍ਰਭੂ ਲਈ ਜਿੱਤ ਸਕਾ। ਭਾਵੇਂ ਮੈਂ ਬਿਵਸਥਾ ਦੇ ਅਧੀਨ ਨਹੀਂ ਹਾਂ, ਤਾਂ ਵੀ ਮੈਂ ਉਹਨਾਂ ਵਰਗਾ ਬਣਿਆ ਜਿਹੜੇ ਬਿਵਸਥਾ ਦੇ ਅਧੀਨ ਹਨ, ਤਾਂਕਿ ਮੈਂ ਉਹਨਾਂ ਨੂੰ ਵੀ ਪ੍ਰਭੂ ਲਈ ਜਿੱਤ ਸਕਾ। 21 ਜਿਹੜੇ ਬਿਵਸਥਾ ਅਧੀਨ ਨਹੀਂ ਹਨ ਮੈਂ ਉਹਨਾਂ ਵਰਗਾ ਬਣਿਆ, (ਜਦਕਿ ਮੈਂ ਖੁਦ ਪਰਮੇਸ਼ਵਰ ਦੀ ਬਿਵਸਥਾ ਦੇ ਅਧੀਨ ਹਾਂ, ਪਰ ਮੈਂ ਮਸੀਹ ਦੀ ਬਿਵਸਥਾ ਦੇ ਅਧੀਨ ਵੀ ਹਾਂ), ਤਾਂ ਜੋ ਬਿਵਸਥਾ ਹੀਣਾ ਨੂੰ ਵੀ ਪ੍ਰਭੂ ਲਈ ਜਿੱਤ ਸਕਾ।9:21 ਗਲਾ 6:2 22 ਮੈਂ ਕਮਜ਼ੋਰ ਵਿਸ਼ਵਾਸ ਵਾਲਿਆਂ ਲਈ ਕਮਜ਼ੋਰ ਬਣਿਆ ਤਾਂ ਜੋ ਕਮਜ਼ੋਰਾਂ ਨੂੰ ਵੀ ਪ੍ਰਭੂ ਲਈ ਜਿੱਤ ਸਕਾ। ਮੈਂ ਸਾਰੇ ਲੋਕਾਂ ਲਈ ਸਭ ਕੁਝ ਬਣਿਆ ਤਾਂ ਜੋ ਹਰ ਇੱਕ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਮੁਕਤੀ ਲਈ ਜਿੱਤ ਸਕਾ। 23 ਅਤੇ ਮੈਂ ਇਹ ਸਭ ਖੁਸ਼ਖ਼ਬਰੀ ਦੇ ਪ੍ਰਚਾਰ ਦੇ ਕਰਕੇ ਕਰਦਾ ਹਾਂ, ਤਾਂ ਜੋ ਮੈਂ ਹੋਰਨਾਂ ਨਾਲ ਰਲ ਕੇ ਇਸ ਵਿੱਚ ਭਾਗੀਦਾਰ ਹੋ ਜਾਂਵਾ।

ਸਵੈ-ਅਨੁਸ਼ਾਸਨ ਦੀ ਜ਼ਰੂਰਤ

24 ਕੀ ਤੁਸੀਂ ਨਹੀਂ ਜਾਣਦੇ ਦੌੜ ਵਿੱਚ ਤਾਂ ਸਾਰੇ ਦੌੜਦੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਤਾਂ ਕਿ ਇਨਾਮ ਪ੍ਰਾਪਤ ਕਰ ਸਕੋ। 25 ਹਰ ਕੋਈ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਸਖ਼ਤ ਸਿਖਲਾਈ ਵਿੱਚੋਂ ਹੋ ਕੇ ਲੰਘਦਾ ਹੈ। ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਨਾਸ਼ਵਾਨ ਮੁਕਟ ਨੂੰ ਪ੍ਰਾਪਤ ਕਰ ਸਕਣ, ਪਰ ਅਸੀਂ ਅਜਿਹਾ ਮੁਕਟ ਪ੍ਰਾਪਤ ਕਰਨ ਲਈ ਕਰਦੇ ਹਾਂ ਜੋ ਨਾਸ਼ਵਾਨ ਨਹੀਂ ਪਰ ਹਮੇਸ਼ਾ ਰਹੇਗਾ। 26 ਇਸ ਲਈ ਮੈਂ ਇਸ ਤਰ੍ਹਾਂ ਨਹੀਂ ਦੌੜਦਾ ਜਿਸ ਤਰ੍ਹਾਂ ਕੋਈ ਬਿਨ੍ਹਾਂ ਮਕਸਦ ਦੌੜਦਾ ਹੈ; ਮੈਂ ਇਸ ਤਰ੍ਹਾਂ ਨਹੀਂ ਲੜਦਾ ਜਿਵੇਂ ਕੋਈ ਹਵਾ ਵਿੱਚ ਮੁੱਕੇ ਮਾਰਦਾ ਹੋਵੇ। 27 ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਆਪਣੇ ਵੱਸ ਵਿੱਚ ਰੱਖਦਾ ਹਾਂ ਤਾਂ ਜੋ ਮੈਂ ਦੂਸਰਿਆ ਨੂੰ ਪ੍ਰਚਾਰ ਕਰਨ ਤੋਂ ਬਾਅਦ, ਕਿਤੇ ਆਪਣੇ ਆਪ ਨੂੰ ਉਸ ਇਨਾਮ ਤੋਂ ਅਯੋਗ ਨਾ ਬਣਾ ਲਵਾ।9:27 2 ਕੁਰਿੰ 13:5-7

Estes versículos te tocaram? Ore agora!

+581 estão orando agora.

Junte-se à corrente de oração.