Publicidade

1 Coríntios 6

ਕਲੀਸਿਆ ਵਿੱਚ ਮੁਕੱਦਮੇ ਬਾਜ਼ੀ

1 ਅਗਰ ਤੁਹਾਡੇ ਵਿੱਚ ਝਗੜੇ ਹੁੰਦੇ ਹਨ, ਤਾਂ ਕੀ ਤੁਸੀਂ ਉਸ ਨੂੰ ਪ੍ਰਭੂ ਦੇ ਲੋਕਾਂ ਅੱਗੇ ਨਿਆਂ ਕਰਨ ਦੀ ਬਜਾਏ ਅਧਰਮੀਆਂ ਅੱਗੇ ਜਾਣ ਦੀ ਹਿੰਮਤ ਕਰਦੇ ਹੋ? 2 ਕੀ ਤੁਸੀਂ ਨਹੀਂ ਜਾਣਦੇ ਜੋ ਪ੍ਰਭੂ ਦੇ ਲੋਕ ਇਸ ਸੰਸਾਰ ਦਾ ਨਿਆਂ ਕਰਨਗੇ? ਅਤੇ ਜੇ ਤੁਸੀਂ ਦੁਨੀਆਂ ਦਾ ਨਿਆਂ ਕਰਨਾ ਹੈ, ਤਾਂ ਕੀ ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਿਆਂ ਕਰਨ ਦੇ ਯੋਗ ਨਹੀਂ ਹੋ। 3 ਕੀ ਤੁਸੀਂ ਜਾਣਦੇ ਹੋ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਇਸਦੀ ਤੁਲਨਾ ਵਿੱਚ ਸੰਸਾਰਕ ਝਗੜੇ ਕੀ ਹਨ? 4 ਇਸ ਲਈ, ਜੇ ਤੁਸੀਂ ਸੰਸਾਰਕ ਗੱਲਾਂ ਦਾ ਨਿਆਂ ਕਰਦੇ ਹੋ, ਤਾਂ ਕੀ ਤੁਸੀਂ ਉਨ੍ਹਾਂ ਲੋਕਾਂ ਤੋਂ ਹੁਕਮ ਮੰਗਦੇ ਹੋ ਜਿਨ੍ਹਾਂ ਦੇ ਜੀਵਨ ਢੰਗ ਨੂੰ ਕਲੀਸਿਆ ਵਿੱਚ ਨਿੰਦਿਆ ਜਾਂਦਾ ਹੈ? 5 ਮੈਂ ਇਹ ਤੁਹਾਨੂੰ ਸ਼ਰਮਿੰਦਾ ਕਰਨ ਲਈ ਆਖ ਰਿਹਾ ਹਾਂ। ਕੀ ਇਹ ਸੰਭਵ ਹੈ ਕਿ ਤੁਹਾਡੇ ਵਿੱਚੋਂ ਇੱਕ ਵੀ ਇੰਨਾ ਸਮਝਦਾਰ ਵਿਅਕਤੀ ਨਹੀਂ ਹੈ ਜੋ ਵਿਸ਼ਵਾਸੀਆ ਦਾ ਝਗੜਾ ਨਬੇੜ ਸਕੇ? 6 ਪਰ ਸਗੋਂ ਇੱਕ ਵਿਸ਼ਵਾਸੀ ਦੂਸਰੇ ਵਿਸ਼ਵਾਸੀ ਉੱਤੇ ਮੁਕੱਦਮਾ ਕਰਕੇ ਉਸ ਨੂੰ ਅਦਾਲਤ ਲੈ ਜਾਂਦਾ ਹੈ, ਉਹ ਵੀ ਗੈਰ-ਵਿਸ਼ਵਾਸੀ ਦੇ ਸਾਹਮਣੇ!

7 ਤੁਹਾਡੇ ਵਿੱਚ ਮੁਕੱਦਮੇ ਚੱਲਣ ਦਾ ਮਤਲਬ ਇਹ ਹੈ ਕੀ ਤੁਸੀਂ ਪੂਰੀ ਤਰ੍ਹਾਂ ਹਾਰ ਚੁੱਕੇ ਹੋ। ਤੁਸੀਂ ਬੇਇਨਸਾਫ਼ੀ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਾਰਦੇ? 8 ਪਰ ਤੁਸੀਂ ਆਪੇ ਹੀ ਆਪਣੇ ਭੈਣਾਂ ਅਤੇ ਭਰਾਵਾਂ ਨਾਲ ਬੇਇਨਸਾਫ਼ੀ ਅਤੇ ਠੱਗੀ ਕਰਦੇ ਹੋ। 9 ਅਤੇ ਕੀ ਤੁਸੀਂ ਨਹੀਂ ਜਾਣਦੇ ਅਧਰਮੀ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖੇ ਵਿੱਚ ਨਾ ਰਹਿਣਾ: ਨਾ ਹਰਾਮਕਾਰ, ਮੂਰਤੀ ਪੂਜਕ, ਨਾ ਵਿਭਚਾਰੀ, ਨਾ ਸਮਲਿੰਗੀ। 10 ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਹੋਣਗੇ। 11 ਅਤੇ ਤੁਹਾਡੇ ਵਿੱਚ ਕੁਝ ਇਸ ਤਰ੍ਹਾਂ ਦੇ ਹਨ। ਪਰ ਹੁਣ ਤੁਸੀਂ ਧੋਤੇ ਗਏ ਹੋ, ਪਵਿੱਤਰ ਕੀਤੇ ਗਏ ਹੋ, ਅਤੇ ਧਰਮੀ ਠਹਿਰਾਏ ਗਏ ਹੋ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਅਤੇ ਸਾਡੇ ਪਰਮੇਸ਼ਵਰ ਦੇ ਆਤਮਾ ਦੁਆਰਾ।

ਜਿਨਸੀ ਅਨੈਤਿਕਤਾ

12 "ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ," ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, ਪਰ ਮੈਂ ਕਹਿੰਦਾ ਹਾਂ ਸਾਰੀਆਂ ਚੀਜ਼ਾਂ ਸਾਡੇ ਫਾਇਦੇ ਦੀਆ ਨਹੀਂ ਹਨ। "ਮੈਨੂੰ ਸਭ ਕੁਝ ਕਰਨ ਦਾ ਅਧਿਕਾਰ ਹੈ," ਪਰ ਮੈਂ ਕਿਸੇ ਅਧੀਨ ਨਹੀਂ ਹੋਵਾਂਗਾ। 13 ਕੁਝ ਕਹਿੰਦੇ ਹਨ, "ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ, ਪਰ ਪਰਮੇਸ਼ਵਰ ਦੋਨਾਂ ਨੂੰ ਹੀ ਨਾਸ ਕਰੇਗਾ।" ਇਹ ਸਰੀਰ ਹਰਾਮਕਾਰੀ ਕਰਨ ਲਈ ਨਹੀਂ, ਪਰ ਪ੍ਰਭੂ ਦੇ ਲਈ ਅਰਥਾਤ ਪ੍ਰਭੂ ਦੇ ਸਰੀਰ ਦੇ ਲਈ ਹੈ। 14 ਅਤੇ ਪਰਮੇਸ਼ਵਰ ਨੇ ਆਪਣੀ ਸ਼ਕਤੀ ਨਾਲ ਨਾ ਕੇਵਲ ਪ੍ਰਭੂ ਨੂੰ ਜੀਵਤ ਕੀਤਾ, ਉਹ ਸਾਨੂੰ ਵੀ ਜੀਵਤ ਕਰੇਗਾ। 15 ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਨੂੰ ਵੇਸਵਾ ਦੇ ਅੰਗ ਬਣਾਵਾਂ? ਕਦੇ ਨਹੀਂ! 16 ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਸੰਗ ਕਰਦਾ ਹੈ ਉਹ ਉਸ ਨਾਲ ਇੱਕ ਸਰੀਰ ਹੋ ਜਾਂਦਾ ਹੈ? ਕਿਉਂ ਜੋ ਪਵਿੱਤਰ ਸ਼ਾਸਤਰ ਵਿੱਚ ਇਹ ਕਿਹਾ ਗਿਆ ਸੀ, "ਉਹ ਦੋਵੇਂ ਇੱਕ ਸਰੀਰ ਹੋਣਗੇ।" 17 ਪਰ ਜਿਹੜਾ ਵਿਅਕਤੀ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹ ਆਤਮਿਕ ਤੌਰ ਤੇ ਉਸ ਨਾਲ ਇੱਕ ਹੋ ਜਾਂਦਾ ਹੈ।

18 ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਸਰੀਰ ਦਾ ਹੀ ਪਾਪ ਕਰਦਾ ਹੈ। 19 ਕੀ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਸਰੀਰ ਪਵਿੱਤਰ ਆਤਮਾ ਦਾ ਹੈਕਲ ਹੈ, ਜੋ ਤੁਹਾਨੂੰ ਪਰਮੇਸ਼ਵਰ ਵੱਲੋਂ ਮਿਲਿਆ ਹੈ? ਅਤੇ ਤੁਸੀਂ ਆਪਣੇ ਆਪ ਦੇ ਨਹੀਂ ਪਰ ਪਰਮੇਸ਼ਵਰ ਦੇ ਹੋ; 20 ਤੁਸੀਂ ਕੀਮਤ ਦੇ ਕੇ ਖਰੀਦੇ ਗਏ ਹੋ, ਇਸ ਲਈ ਆਪਣੇ ਸਰੀਰ ਨਾਲ ਪਰਮੇਸ਼ਵਰ ਦਾ ਆਦਰ ਕਰੋ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-