Publicidade

1 Coríntios 12

ਆਤਮਿਕ ਦਾਤਾਂ

1 ਹੇ ਭਰਾਵੋ ਅਤੇ ਭੈਣੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਆਤਮਿਕ ਦਾਤਾਂ ਤੋਂ ਅਣਜਾਣ ਰਹੋ। 2 ਕੀ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਮਸੀਹ ਵਿੱਚ ਅਵਿਸ਼ਵਾਸੀ ਸੀ ਤਦ ਗੂੰਗੀਆਂ ਮੂਰਤੀਆਂ ਦੇ ਪਿੱਛੇ ਤੁਹਾਨੂੰ ਕੁਰਾਹੇ ਪਾ ਦਿੱਤਾ ਜਾਂਦਾ ਸੀ। 3 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਪਰਮੇਸ਼ਵਰ ਦੇ ਆਤਮਾ ਦੇ ਰਾਹੀ ਇਹ ਬੋਲ ਕੇ ਨਹੀਂ ਆਖ ਸਕਦਾ ਕਿ, "ਯਿਸ਼ੂ ਸਰਾਪਤ ਹੈ," ਅਤੇ ਕੋਈ ਨਹੀਂ ਕਹਿ ਸਕਦਾ, "ਯਿਸ਼ੂ ਪ੍ਰਭੂ ਹੈ," ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀ।

4 ਆਤਮਿਕ ਵਰਦਾਨ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਦਾ ਆਤਮਾ ਇੱਕੋ ਹੈ। 5 ਸੇਵਾ ਕਈ ਪ੍ਰਕਾਰ ਦੀਆਂ ਹਨ, ਪਰ ਪ੍ਰਭੂ ਇੱਕ ਹੈ। 6 ਅਤੇ ਕੰਮ ਅਨੇਕ ਪ੍ਰਕਾਰ ਦੇ ਹਨ, ਪਰ ਪਰਮੇਸ਼ਵਰ ਇੱਕੋ ਹੈ ਜੋ ਇਹਨਾਂ ਸਭਨਾਂ ਵਿੱਚ ਕੰਮ ਕਰਦਾ ਹੈ।

7 ਪਰ ਪਰਮੇਸ਼ਵਰ ਦੇ ਆਤਮਾ ਦਾ ਪ੍ਰਕਾਸ਼ ਜੋ ਸਭਨਾਂ ਦੇ ਭਲੇ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ। 8 ਇੱਕ ਨੂੰ ਤਾਂ ਪਰਮੇਸ਼ਵਰ ਦੇ ਆਤਮਾ ਰਾਹੀ ਬੁੱਧ ਦੀ ਗੱਲ ਪ੍ਰਾਪਤ ਹੁੰਦੀ ਹੈ, ਅਤੇ ਦੂਸਰੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਗਿਆਨ ਨਾਲ ਭਰਿਆ ਸੰਦੇਸ਼ ਪ੍ਰਾਪਤ ਹੁੰਦਾ ਹੈ। 9 ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਦੁਆਰਾ ਵਿਸ਼ਵਾਸ, ਕਿਸੇ ਨੂੰ ਪਰਮੇਸ਼ਵਰ ਦੇ ਆਤਮਾ ਤੋਂ ਚੰਗਾ ਕਰਨ ਦਾ ਵਰਦਾਨ, 10 ਕਿਸੇ ਨੂੰ ਚਮਤਕਾਰ ਕਰਨ ਦੀ ਸ਼ਕਤੀ, ਕਿਸੇ ਨੂੰ ਭਵਿੱਖਬਾਣੀ ਕਰਨ ਦੀ, ਕਿਸੇ ਨੂੰ ਆਤਮਾ ਪਰਖਣ ਦੀ, ਕਿਸੇ ਨੂੰ ਗ਼ੈਰ-ਭਾਸ਼ਾ ਬੋਲਣ ਅਤੇ ਹੋਰ ਕਿਸੇ ਨੂੰ ਗ਼ੈਰ-ਭਾਸ਼ਾ ਦਾ ਅਨੁਵਾਦ ਕਰਨ ਦੀ। 11 ਇਹ ਸਾਰੇ ਵਰਦਾਨ ਪਰਮੇਸ਼ਵਰ ਦੇ ਆਤਮਾ ਦੁਆਰਾ ਮਿਲਦੇ ਹਨ, ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।

ਇੱਕ ਸਰੀਰ ਅੰਗ ਅਲੱਗ-ਅਲੱਗ

12 ਜਿਵੇਂ ਕਿ ਸਰੀਰ ਇੱਕ ਹੈ, ਅਤੇ ਇਸ ਦੇ ਅੰਗ ਬਹੁਤ ਹਨ, ਭਾਵੇਂ ਬਹੁਤ ਅੰਗ ਹਨ ਪਰ ਮਿਲ ਕੇ ਇੱਕ ਸਰੀਰ ਹੀ ਹੈ, ਇਸੇ ਤਰ੍ਹਾਂ ਮਸੀਹ ਵੀ ਹੈ। 13 ਕਿਉਂਕਿ ਸਾਨੂੰ ਸਾਰਿਆ ਨੂੰ ਭਾਵੇਂ ਅਸੀਂ ਯਹੂਦੀ ਜਾਂ ਗ਼ੈਰ-ਯਹੂਦੀ, ਜਾਂ ਗੁਲਾਮ ਜਾਂ ਅਜ਼ਾਦ, ਇੱਕ ਸਰੀਰ ਹੋਣ ਲਈ ਇੱਕੋ ਹੀ ਪਰਮੇਸ਼ਵਰ ਦੇ ਆਤਮਾ ਦੁਆਰਾ ਸਾਡਾ ਬਪਤਿਸਮਾ ਹੋਇਆ ਹੈ ਅਤੇ ਇੱਕੋ ਆਤਮਾ ਹੀ ਸਾਰਿਆ ਨੂੰ ਪੀਣ ਨੂੰ ਦਿੱਤਾ ਗਿਆ। 14 ਇਸੇ ਤਰ੍ਹਾਂ ਸਰੀਰ ਇੱਕ ਅੰਗ ਨਹੀਂ, ਸਗੋਂ ਅਨੇਕ ਅੰਗ ਹਨ।

15 ਜੇ ਪੈਰ ਆਖੇ, "ਕਿ ਮੈਂ ਹੱਥ ਨਹੀਂ ਇਸ ਲਈ ਮੈਂ ਸਰੀਰ ਦਾ ਨਹੀਂ ਹਾਂ," ਕੀ ਉਸ ਦੇ ਇਹ ਕਹਿਣ ਨਾਲ ਉਹ ਸਰੀਰ ਦਾ ਅੰਗ ਨਹੀਂ ਹੈ? 16 ਅਗਰ ਕੰਨ ਇਹ ਆਖੇ, "ਮੈਂ ਅੱਖ ਨਹੀਂ ਹਾਂ, ਇਸ ਲਈ ਮੈਂ ਸਰੀਰ ਦਾ ਅੰਗ ਨਹੀਂ ਹਾਂ," ਤਾਂ ਕੀ ਉਸ ਦੇ ਇਹ ਕਹਿਣ ਨਾਲ ਉਹ ਸਰੀਰ ਦਾ ਅੰਗ ਨਹੀਂ ਹੈ? 17 ਅਗਰ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿਸ ਨਾਲ ਸੀ? ਅਗਰ ਸਾਰਾ ਸਰੀਰ ਕੰਨ ਹੀ ਹੁੰਦਾ, ਤਾਂ ਸੁੰਘਣਾ ਕਿਸ ਤਰ੍ਹਾਂ ਸੀ। 18 ਪਰ ਹੁਣ ਪਰਮੇਸ਼ਵਰ ਜਿਸ ਪ੍ਰਕਾਰ ਉਸ ਨੂੰ ਚੰਗਾ ਲੱਗਦਾ ਸੀ, ਅੰਗਾਂ ਨੂੰ ਸਰੀਰ ਵਿੱਚ ਇੱਕ-ਇੱਕ ਕਰਕੇ ਨਿਯੁਕਤ ਕੀਤਾ। 19 ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ? 20 ਜਿਸ ਤਰ੍ਹਾਂ ਅੰਗ ਬਹੁਤ ਹਨ, ਪਰ ਸਰੀਰ ਇੱਕ ਹੀ ਹੈ।

21 ਅੱਖ ਹੱਥ ਨੂੰ ਨਹੀਂ ਕਹਿ ਸਕਦੀ, "ਕਿ ਮੈਨੂੰ ਤੇਰੀ ਜ਼ਰੂਰਤ ਨਹੀਂ ਹੈ!" ਅਤੇ ਹੱਥ ਪੈਰ ਨੂੰ ਨਹੀਂ ਕਹਿ ਸਕਦਾ, "ਮੈਨੂੰ ਤੇਰੀ ਜ਼ਰੂਰਤ ਨਹੀਂ ਹੈ!" 22 ਇਸੇ ਤਰ੍ਹਾਂ ਸਰੀਰ ਦੇ ਉਹ ਅੰਗ ਜਿਹੜੇ ਦੂਸਰਿਆ ਅੰਗਾਂ ਨਾਲੋਂ ਕਮਜ਼ੋਰ ਦਿਸਦੇ ਹਨ, ਉਹ ਵੀ ਬਹੁਤ ਜ਼ਰੂਰੀ ਹਨ। 23 ਅਤੇ ਸਰੀਰ ਦੇ ਜਿਨ੍ਹਾਂ ਅੰਗਾਂ ਨੂੰ ਅਸੀਂ ਬਹੁਤ ਜ਼ਿਆਦਾ ਮਹੱਤਵਪੂਰਨ ਨਹੀਂ ਸਮਝਦੇ ਹਾਂ, ਉਹਨਾਂ ਨਾਲ ਹੀ ਅਸੀਂ ਵਧੇਰੇ ਧਿਆਨ ਨਾਲ ਪੇਸ਼ ਆਉਂਦੇ ਹਾਂ। ਅਤੇ ਸਾਡੇ ਲਈ ਉਹ ਸੋਹਣੇ ਹੋ ਜਾਂਦੇ ਹਨ। 24 ਜਦੋਂ ਕਿ ਸਾਡੇ ਅੰਗਾਂ ਨੂੰ ਕੋਈ ਲੋੜ ਨਹੀਂ ਪਰ ਜਿਨ੍ਹਾਂ ਅੰਗਾਂ ਨੂੰ ਕੁਝ ਘਾਟ ਸੀ, ਉਹਨਾਂ ਨੂੰ ਪਰਮੇਸ਼ਵਰ ਨੇ ਹੋਰ ਆਦਰ ਦੇ ਕੇ ਸਰੀਰ ਨੂੰ ਜੋੜਿਆ। 25 ਤਾਂ ਜੋ ਸਰੀਰ ਵਿੱਚ ਕੋਈ ਫੁੱਟ ਨਾ ਪਵੇ, ਸਗੋਂ ਇੱਕ ਦੂਸਰੇ ਲਈ ਇੱਕ ਸਮਾਨ ਚਿੰਤਾ ਕਰਨ। 26 ਇਸ ਲਈ ਇੱਕ ਅੰਗ ਦੁਖੀ ਹੋਵੇ, ਤਾਂ ਸਾਰੇ ਅੰਗ ਉਸ ਨਾਲ ਦੁਖੀ ਹੁੰਦੇ ਹਨ; ਜੇ ਇੱਕ ਅੰਗ ਦਾ ਆਦਰ ਹੁੰਦਾ ਹੈ ਤਾਂ ਸਾਰੇ ਉਸ ਨਾਲ ਖੁਸ਼ੀ ਮਨਾਉਂਦੇ ਹਨ।

27 ਹੁਣ ਤੁਸੀਂ ਮਸੀਹ ਦੇ ਸਰੀਰ ਹੋ, ਅਤੇ ਤੁਹਾਡੇ ਵਿੱਚੋਂ ਹਰ ਕੋਈ ਇਸ ਸਰੀਰ ਦਾ ਅੰਗ ਹੈ। 28 ਕਲੀਸਿਆ ਵਿੱਚ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਰਸੂਲਾਂ ਨੂੰ, ਦੂਸਰਾ ਨਬੀਆਂ ਨੂੰ, ਤੀਸਰਾ ਉਪਦੇਸ਼ਕਾ ਨੂੰ, ਫਿਰ ਕਰਾਮਾਤਾਂ ਕਰਨ ਵਾਲਿਆਂ ਨੂੰ, ਫਿਰ ਉਹਨਾਂ ਨੂੰ ਜਿਨ੍ਹਾਂ ਕੋਲ ਚੰਗਾ ਕਰਨ ਵਾਲੇ ਵਰਦਾਨ ਹਨ, ਭਲਾ ਕਰਨ ਵਾਲਿਆਂ ਨੂੰ, ਹਾਕਮਾ ਨੂੰ, ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ ਨਿਯੁਕਤ ਕੀਤਾ ਹੈ। 29 ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਕਰਾਮਾਤਾਂ ਕਰਨ ਵਾਲੇ ਹਨ। 30 ਕੀ ਸਾਰਿਆ ਕੋਲ ਚੰਗਾ ਕਰਨ ਵਾਲੇ ਵਰਦਾਨ ਹਨ? ਕੀ ਸਾਰੇ ਗ਼ੈਰ-ਭਾਸ਼ਾ ਬੋਲਦੇ ਹਨ? ਕੀ ਸਾਰੇ ਅਰਥ ਦੱਸਦੇ ਹਨ? 31 ਪਰ ਤੁਸੀਂ ਚੰਗੇ ਵਰਦਾਨ ਦੀ ਇੱਛਾ ਰੱਖੋ।

ਪਿਆਰ ਲਾਜ਼ਮੀ ਹੈ

ਮੈਂ ਤੁਹਾਨੂੰ ਇੱਕ ਸਭ ਤੋਂ ਉੱਤਮ ਮਾਰਗ ਦੱਸਦਾ ਹਾਂ।

Veja também

Publicidade
Bíblia Online Bíblia Online

Bíblia Online • Versão: 2026-06-18_09-43-29-