Pular para o conteúdo
Publicidade

1 ਕੁਰਿੰਥੀਆਂ 8

ਮੂਰਤੀਆਂ ਦੇ ਚੜ੍ਹਾਵੇ ਦੇ ਖਾਣ-ਪੀਣ ਦੇ ਵਿਸ਼ੇ ਬਾਰੇ

1 ਹੁਣ ਮੂਰਤੀਆਂ ਦੇ ਚੜ੍ਹਾਵੇ ਬਾਰੇ: ਅਸੀਂ ਸਾਰੇ ਜਾਣਦੇ ਹਾਂ, "ਸਾਨੂੰ ਸਭਨਾਂ ਨੂੰ ਗਿਆਨ ਹੈ।" ਪਰ ਅਸਲ ਵਿੱਚ ਗਿਆਨ ਸਾਨੂੰ ਹੰਕਾਰੀ ਬਣਾਉਂਦਾ ਹੈ ਜਦੋਂ ਕਿ ਪਿਆਰ ਸਾਨੂੰ ਉੱਚਾ ਬਣਾਉਂਦਾ ਹੈ। 2 ਜਿਹੜੇ ਇਹ ਸੋਚਦੇ ਹਨ ਅਸੀਂ ਸਭ ਕੁਝ ਜਾਣਦੇ ਹਾਂ ਤਾਂ ਜਿਸ ਤਰ੍ਹਾਂ ਜਾਣਨਾ ਚਾਹੀਦਾ ਹੈ ਉਸ ਤਰ੍ਹਾਂ ਅਜੇ ਤੱਕ ਨਹੀਂ ਜਾਣਦੇ। 3 ਪਰ ਜਿਹੜਾ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਨੂੰ ਜਾਣਦਾ ਹੈ।8:3 ਗਲਾ 4:9; 1 ਕੁਰਿੰ 13:12

4 ਤਾਂ ਫਿਰ, ਮੂਰਤੀਆਂ ਨੂੰ ਚੜ੍ਹਾਏ ਗਏ ਭੋਜਨ ਨੂੰ ਖਾਣ ਬਾਰੇ: ਅਸੀਂ ਜਾਣਦੇ ਹਾਂ, "ਸੰਸਾਰ ਵਿੱਚ ਇੱਕ ਮੂਰਤੀ ਕੁਝ ਵੀ ਨਹੀਂ ਹੈ" ਅਤੇ, "ਇੱਕ ਪਰਮੇਸ਼ਵਰ ਤੋਂ ਇਲਾਵਾ ਦੂਸਰਾ ਕੋਈ ਦੇਵਤਾ ਨਹੀਂ ਹੈ।" 5 ਭਾਵੇਂ ਇੱਥੇ ਬਹੁਤ ਸਾਰੇ ਦੇਵਤੇ ਹਨ, ਜਾਂ ਸਵਰਗ ਵਿੱਚ ਹੋਣ ਜਾਂ ਧਰਤੀ ਉੱਤੇ (ਸੱਚ-ਮੁੱਚ ਇੱਥੇ ਬਹੁਤ ਸਾਰੇ, "ਦੇਵਤੇ" ਅਤੇ ਬਹੁਤ ਸਾਰੇ, "ਸੁਆਮੀ" ਹਨ), 6 ਪਰ ਸਾਡੇ ਲਈ ਇੱਕ ਪਰਮੇਸ਼ਵਰ ਹੈ, ਜੋ ਪਿਤਾ ਹੈ, ਜਿਸ ਤੋਂ ਸਭ ਚੀਜ਼ਾ ਰਚਿਆ ਗਿਆ ਹੈ ਅਤੇ ਅਸੀਂ ਉਸੇ ਲਈ ਹਾਂ; ਅਤੇ ਇੱਕੋ ਹੀ ਪ੍ਰਭੂ ਹੈ ਜੋ ਯਿਸ਼ੂ ਮਸੀਹ ਹੈ, ਜਿਸ ਦੁਆਰਾ ਸਭ ਕੁਝ ਰਚਿਆ ਗਿਆ ਅਤੇ ਉਸ ਦੇ ਦੁਆਰਾ ਅਸੀਂ ਜਿਉਂਦੇ ਹਾਂ।8:6 ਯੋਹ 1:3; ਰੋਮਿ 11:36

7 ਪਰ ਹਰ ਕਿਸੇ ਨੂੰ ਇਸ ਦਾ ਗਿਆਨ ਨਹੀਂ ਹੈ। ਕੁਝ ਲੋਕ ਅਜੇ ਵੀ ਮੂਰਤੀਆਂ ਦੇ ਇੰਨੇ ਆਦੀ ਹਨ ਕਿ ਜਦੋਂ ਉਹ ਮੂਰਤੀ ਦੇ ਚੜ੍ਹਾਏ ਗਏ ਭੋਜਨ ਨੂੰ ਖਾਂਦੇ ਹਨ, ਤਾਂ ਉਹ ਇਸ ਨੂੰ ਕਿਸੇ ਦੇਵਤੇ ਦੀ ਚੜ੍ਹਾਈ ਹੋਈ ਬਲੀ ਸਮਝਦੇ ਹਨ, ਕਿਉਂਕਿ ਉਹਨਾਂ ਦਾ ਜ਼ਮੀਰ ਕਮਜ਼ੋਰ ਹੈ, ਇਸ ਲਈ ਉਹ ਅਸ਼ੁੱਧ ਹੋ ਗਏ ਹਨ। 8 ਪਰ ਭੋਜਨ ਸਾਨੂੰ ਪਰਮੇਸ਼ਵਰ ਦੇ ਕੋਲ ਨਹੀਂ ਲੈ ਕੇ ਜਾਂਦਾ; ਪਰ ਭੋਜਨ ਖਾਣ ਤੋਂ ਨਾ ਸਾਨੂੰ ਕੁਝ ਘਾਟਾ ਹੈ ਅਤੇ ਨਾ ਕੁਝ ਲਾਭ ਹੈ।

9 ਪਰ ਸਾਵਧਾਨ, ਤੁਹਾਡਾ ਇਹ ਕਰਨਾ ਕਿਤੇ ਉਹਨਾਂ ਲਈ ਜਿਹੜੇ ਵਿਸ਼ਵਾਸ ਵਿੱਚ ਕਮਜ਼ੋਰ ਹਨ ਠੋਕਰ ਦਾ ਕਾਰਨ ਨਾ ਬਣੇ। 10 ਕਿਉਂਕਿ ਜਿਹੜਾ ਕੋਈ ਗਿਆਨ ਰੱਖਦਾ ਹੈ ਅਤੇ ਮੂਰਤੀ ਦੇ ਮੰਦਰ ਵਿੱਚ ਤੁਹਾਨੂੰ ਬੈਠਾ ਹੋਇਆ ਅਤੇ ਭੋਜਨ ਖਾਂਦਾ ਵੇਖੇ ਜੇ ਉਸ ਦਾ ਵਿਵੇਕ ਕਮਜ਼ੋਰ ਹੈ ਕਿ ਉਹ ਮੂਰਤੀਆਂ ਦੇ ਚੜ੍ਹਾਵੇ ਦੇ ਖਾਣ ਨੂੰ ਦਲੇਰ ਨਹੀਂ ਹੋਵੇਗਾ? 11 ਇਸ ਲਈ ਇਹ ਮਸੀਹੀ ਭਰਾਂ ਅਤੇ ਭੈਣਾਂ ਜਿਨ੍ਹਾਂ ਦਾ ਵਿਸ਼ਵਾਸ ਕਮਜ਼ੋਰ ਹੈ, ਜਿਨ੍ਹਾਂ ਲਈ ਮਸੀਹ ਮਰਿਆ, ਤੁਹਾਡੇ ਗਿਆਨ ਕਾਰਨ ਨਾਸ਼ ਹੁੰਦੇ ਹਨ। 12 ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਭਰਾਵਾਂ ਦੇ ਪ੍ਰਤੀ ਕਰਕੇ ਅਤੇ ਉਹਨਾਂ ਦੇ ਕਮਜ਼ੋਰ ਵਿਵੇਕ ਨੂੰ ਜ਼ਖਮੀ ਕਰਦੇ ਹੋ, ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ। 13 ਇਸ ਕਰਕੇ, ਅਗਰ ਇਹ ਭੋਜਨ ਮੇਰੇ ਭਰਾਵਾਂ ਅਤੇ ਭੈਣਾਂ ਲਈ ਪਾਪ ਦਾ ਕਾਰਨ ਬਣੇ, ਤਾਂ ਅੰਤ ਸਮੇਂ ਤੱਕ ਕਦੇ ਵੀ ਮੂਰਤੀਆਂ ਦਾ ਭੋਜਨ ਨਹੀਂ ਖਾਵਾਂਗਾ ਤਾਂ ਜੋ ਮੈ ਉਹਨਾਂ ਨੂੰ ਕਦੇ ਠੋਕਰ ਨਾ ਖਵਾਵਾਂ।8:13 ਰੋਮਿ 14:2,21

Estes versículos te tocaram? Ore agora!

+581 estão orando agora.

Junte-se à corrente de oração.