Pular para o conteúdo
Publicidade

ਜ਼ਬੂਰਾਂ 138

ਦਾਵੀਦ ਦਾ ਜ਼ਬੂਰ।

1 ਹੇ ਯਾਹਵੇਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰੀ ਉਸਤਤ ਕਰਾਂਗਾ;

"ਦੇਵਤਿਆਂ" ਅੱਗੇ ਮੈਂ ਤੇਰੀ ਮਹਿਮਾ ਗਾਵਾਂਗਾ।

2 ਮੈਂ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ

ਅਤੇ ਤੇਰੇ ਅਟੁੱਟ ਪਿਆਰ,

ਅਤੇ ਤੇਰੀ ਵਫ਼ਾਦਾਰੀ ਲਈ ਤੁਹਾਡੇ ਨਾਮ ਦੀ ਉਸਤਤ ਕਰਾਂਗਾ,

ਕਿਉਂਕਿ ਤੂੰ ਆਪਣੇ ਪਵਿੱਤਰ ਹੁਕਮ ਨੂੰ ਇੰਨਾ ਉੱਚਾ ਕੀਤਾ ਹੈ

ਕਿ ਇਹ ਤੇਰੀ ਪ੍ਰਸਿੱਧੀ ਤੋਂ ਵੱਧ ਗਿਆ ਹੈ।

3 ਜਦੋਂ ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਉੱਤਰ ਦਿੱਤਾ;

ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਹੈ।

4 ਹੇ ਯਾਹਵੇਹ, ਧਰਤੀ ਦੇ ਸਾਰੇ ਰਾਜੇ ਤੇਰੀ ਉਸਤਤ ਕਰਨ,

ਜਦੋਂ ਉਹ ਸੁਣਨ ਜੋ ਤੁਸੀਂ ਹੁਕਮ ਦਿੱਤਾ ਹੈ।

5 ਉਹ ਯਾਹਵੇਹ ਦੇ ਮਾਰਗਾਂ ਦਾ ਗੀਤ ਗਾਉਣ,

ਕਿਉਂਕਿ ਯਾਹਵੇਹ ਦੀ ਮਹਿਮਾ ਮਹਾਨ ਹੈ।

6 ਭਾਵੇਂ ਯਾਹਵੇਹ ਉੱਚਾ ਹੈ, ਤਾਂ ਵੀ ਉਹ ਨੀਵਿਆਂ ਉੱਤੇ ਮਿਹਰਬਾਨ ਹੈ;

ਭਾਵੇਂ ਮਹਾਨ ਹੈ, ਉਹ ਉਹਨਾਂ ਨੂੰ ਉੱਥੋਂ ਦੇਖਦਾ ਹੈ।

7 ਭਾਵੇਂ ਮੈਂ ਮੁਸੀਬਤ ਵਿੱਚ ਚੱਲਦਾ ਹਾਂ,

ਤੂੰ ਮੇਰੀ ਜਾਨ ਦੀ ਰੱਖਿਆ ਕਰਦਾ ਹੈ।

ਤੂੰ ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਆਪਣਾ ਹੱਥ ਪਸਾਰਦਾ ਹੈ।

ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਬਚਾਉਂਦਾ ਹੈ।

8 ਯਾਹਵੇਹ ਮੈਨੂੰ ਸਹੀ ਠਹਿਰਾਵੇਗਾ;

ਹੇ ਯਾਹਵੇਹ, ਤੇਰਾ ਪਿਆਰ ਸਦੀਪਕ ਹੈ

ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ।

Estes versículos te tocaram? Ore agora!

+581 estão orando agora.

Junte-se à corrente de oração.