Pular para o conteúdo
Publicidade

ਜ਼ਬੂਰਾਂ 97

1 ਯਾਹਵੇਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ;

ਸਮੁੰਦਰ ਦੇ ਸਾਰੇ ਕਿਨਾਰੇ ਖੁਸ਼ੀ ਮਨਾਉਣ।

2 ਬੱਦਲ ਅਤੇ ਸੰਘਣੇ ਹਨੇਰੇ ਉਸਦੇ ਆਲੇ-ਦੁਆਲੇ ਹਨ;

ਧਾਰਮਿਕਤਾ ਅਤੇ ਨਿਆਂ ਉਸ ਦੇ ਤੱਖ਼ਤ ਦੀ ਬੁਨਿਆਦ ਹਨ।

3 ਅੱਗ ਉਸਦੇ ਅੱਗੇ ਚੱਲਦੀ ਹੈ,

ਅਤੇ ਉਸਦੇ ਦੁਸ਼ਮਣਾਂ ਨੂੰ ਹਰ ਪਾਸੇ ਭਸਮ ਕਰ ਦਿੰਦੀ ਹੈ।

4 ਉਸਦੀ ਬਿਜਲੀ ਦੁਨੀਆਂ ਨੂੰ ਰੌਸ਼ਨ ਕਰਦੀ ਹੈ;

ਧਰਤੀ ਵੇਖਦੀ ਹੈ ਅਤੇ ਕੰਬਦੀ ਹੈ।

5 ਯਾਹਵੇਹ ਦੇ ਅੱਗੇ ਪਹਾੜ ਮੋਮ ਵਾਂਗ ਪਿਘਲ ਜਾਂਦੇ ਹਨ,

ਹਾਂ, ਯਾਹਵੇਹ ਦੇ ਅੱਗੇ ਜੋ ਸਾਰੀ ਧਰਤੀ ਦਾ ਯਾਹਵੇਹ ਹੈ।

6 ਅਕਾਸ਼ ਮੰਡਲ ਉਸਦੀ ਧਾਰਮਿਕਤਾ ਦਾ ਐਲਾਨ ਕਰਦੇ ਹਨ,

ਅਤੇ ਸਾਰੇ ਲੋਕ ਉਸਦੀ ਮਹਿਮਾ ਵੇਖਦੇ ਹਨ।

7 ਮੂਰਤੀਆਂ ਦੀ ਪੂਜਾ ਕਰਨ ਵਾਲੇ ਸਾਰੇ ਸ਼ਰਮਿੰਦਾ ਹੋ ਜਾਂਦੇ ਹਨ,

ਜਿਹੜੇ ਮੂਰਤੀਆਂ ਵਿੱਚ ਘਮੰਡ ਕਰਦੇ ਹਨ

ਸਾਰੇ ਦੇਵਤੇ, ਉਸਦੀ ਉਪਾਸਨਾ ਕਰੋ!

8 ਸੀਯੋਨ ਸੁਣਦਾ ਹੈ ਅਤੇ ਆਨੰਦ ਕਰਦਾ ਹੈ

ਅਤੇ ਯਹੂਦਾਹ ਦੇ ਸਾਰੇ ਪਿੰਡ,

ਯਾਹਵੇਹ ਦੇ ਨਿਆਂ ਦੇ ਕਾਰਨ ਖੁਸ਼ ਹਨ।

9 ਕਿਉਂਕਿ ਯਾਹਵੇਹ, ਪੂਰੀ ਧਰਤੀ ਤੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ;

ਅਤੇ ਤੂੰ ਸਭ ਦੇਵਤਿਆਂ ਨਾਲੋਂ ਬਹੁਤ ਉੱਚਾ ਹੈ।

10 ਜਿਹੜੇ ਲੋਕ ਯਾਹਵੇਹ ਨੂੰ ਪਿਆਰ ਕਰਦੇ ਹਨ ਉਹ ਬੁਰਾਈ ਤੋਂ ਨਫ਼ਰਤ ਕਰਨ,

ਕਿਉਂਕਿ ਉਹ ਆਪਣੇ ਵਫ਼ਾਦਾਰ ਲੋਕਾਂ ਦੀ ਜਾਨ ਦੀ ਰਾਖੀ ਕਰਦਾ ਹੈ,

ਅਤੇ ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।

11 ਧਰਮੀ ਲੋਕਾਂ ਤੇ ਚਾਨਣ ਚਮਕਦਾ ਹੈ,

ਅਤੇ ਨੇਕ ਦਿਲਾਂ ਵਿੱਚ ਆਨੰਦ ਹੁੰਦਾ ਹੈ।

12 ਯਾਹਵੇਹ ਵਿੱਚ ਆਨੰਦ ਕਰੋ, ਤੁਸੀਂ ਜੋ ਧਰਮੀ ਹੋ,

ਅਤੇ ਉਸਦੇ ਪਵਿੱਤਰ ਨਾਮ ਦੀ ਉਸਤਤ ਕਰੋ।

Estes versículos te tocaram? Ore agora!

+581 estão orando agora.

Junte-se à corrente de oração.