Publicidade

Salmos 84

ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਵਿੱਚੋਂ ਗਿੱਤੀਥ ਰਾਗ ਦੇ ਅਨੁਸਾਰ। ਇੱਕ ਜ਼ਬੂਰ।

1 ਯਾਹਵੇਹ ਸਰਬਸ਼ਕਤੀਮਾਨ, ਤੇਰਾ ਨਿਵਾਸ ਸਥਾਨ ਕਿੰਨਾ ਸੋਹਣਾ ਹੈ!

2 ਮੇਰਾ ਮਨ ਯਾਹਵੇਹ ਦੇ ਦਰਬਾਰ ਲਈ

ਤਰਸਦਾ ਹੈ ਸਗੋਂ ਬੇਹੋਸ਼ ਹੋ ਜਾਂਦਾ ਹੈ,

ਮੇਰਾ ਦਿਲ ਅਤੇ ਮੇਰਾ ਸਰੀਰ

ਜਿਉਂਦੇ ਪਰਮੇਸ਼ਵਰ ਨੂੰ ਪੁਕਾਰਦਾ ਹੈ।

3 ਚਿੜੀ ਨੇ ਵੀ ਇੱਕ ਘਰ ਲੱਭ ਲਿਆ ਹੈ,

ਅਤੇ ਅਬਾਬੀਲ ਲਈ ਇੱਕ ਆਲ੍ਹਣਾ ਹੈ,

ਜਿੱਥੇ ਉਹ ਆਪਣੇ ਬੱਚੇ ਰੱਖ ਸਕਦੀ ਹੈ,

ਤੁਹਾਡੀ ਜਗਵੇਦੀ ਦੇ ਨੇੜੇ ਇੱਕ ਜਗ੍ਹਾਂ,

ਯਾਹਵੇਹ, ਸਰਬਸ਼ਕਤੀਮਾਨ, ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ।

4 ਧੰਨ ਹਨ ਉਹ ਜਿਹੜੇ ਤੇਰੇ ਘਰ ਵਿੱਚ ਵੱਸਦੇ ਹਨ;

ਉਹ ਸਦਾ ਤੇਰੀ ਉਸਤਤ ਕਰ ਰਹੇ ਹਨ।

5 ਧੰਨ ਹਨ ਉਹ ਜਿਨ੍ਹਾਂ ਦਾ ਬਲ ਤੇਰੇ ਵਿੱਚ ਹੈ,

ਜਿਨ੍ਹਾਂ ਦੇ ਮਨ ਤੀਰਥਾਂ ਉੱਤੇ ਲੱਗੇ ਹੋਏ ਹਨ।

6 ਜਦੋਂ ਉਹ ਬਾਕਾ ਦੀ ਸੁੱਕੀ ਵਾਦੀ ਵਿੱਚੋਂ ਲੰਘਦੇ ਹਨ,

ਉਹ ਇਸ ਨੂੰ ਚਸ਼ਮੇ ਦਾ ਸਥਾਨ ਬਣਾਉਂਦੇ ਹਨ;

ਪਤਝੜ ਦੀਆਂ ਬਾਰਸ਼ਾਂ ਵੀ ਇਸ ਨੂੰ ਅਸੀਸ ਨਾਲ ਢੱਕਦੀਆਂ ਹਨ।

7 ਉਹ ਤਾਕਤ ਤੇ ਤਾਕਤ ਪਾਉਂਦੇ ਜਾਂਦੇ ਹਨ,

ਜਦੋਂ ਤੱਕ ਹਰ ਇੱਕ ਸੀਯੋਨ ਵਿੱਚ ਪਰਮੇਸ਼ਵਰ ਦੇ ਅੱਗੇ ਪ੍ਰਗਟ ਨਹੀਂ ਹੁੰਦਾ।

8 ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣੋ;

ਯਾਕੋਬ ਦੇ ਪਰਮੇਸ਼ਵਰ, ਮੇਰੀ ਸੁਣ।

9 ਹੇ ਪਰਮੇਸ਼ਵਰ, ਸਾਡੀ ਢਾਲ ਵੱਲ ਦੇਖ;

ਅਤੇ ਆਪਣੇ ਮਸਹ ਕੀਤੇ ਹੋਏ ਨੂੰ ਕਿਰਪਾ ਨਾਲ ਦੇਖ।

10 ਤੇਰੀ ਹਜ਼ੂਰੀ ਵਿੱਚ ਇੱਕ ਦਿਨ ਤਾਂ

ਹਜ਼ਾਰਾਂ ਦਿਨਾਂ ਨਾਲੋਂ ਕਿਤੇ ਚੰਗਾ ਹੈ;

ਦੁਸ਼ਟਾਂ ਦੇ ਤੰਬੂਆਂ ਵਿੱਚ ਰਹਿਣ ਨਾਲੋਂ

ਮੈਂ ਆਪਣੇ ਪਰਮੇਸ਼ਵਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹੇ ਹੋਣਾ ਪਸੰਦ ਕਰਾਂਗਾ।

11 ਕਿਉਂਕਿ ਯਾਹਵੇਹ ਪਰਮੇਸ਼ਵਰ ਇੱਕ ਸੂਰਜ ਅਤੇ ਢਾਲ ਵਾਂਗ ਹੈ;

ਯਾਹਵੇਹ ਕਿਰਪਾ ਅਤੇ ਆਦਰ ਪ੍ਰਦਾਨ ਕਰਦਾ ਹੈ;

ਉਹ ਕੋਈ ਚੰਗੀ ਗੱਲ ਨਹੀਂ ਰੋਕਦਾ

ਉਹਨਾਂ ਦੀ ਜਿਹੜੇ ਖਰੀ ਚਾਲ ਚਲਦੇ ਹਨ।

12 ਸਰਬਸ਼ਕਤੀਮਾਨ ਯਾਹਵੇਹ,

ਧੰਨ ਹੈ ਉਹ ਜੋ ਤੇਰੇ ਉੱਤੇ ਭਰੋਸਾ ਰੱਖਦਾ ਹੈ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-