ਚੜ੍ਹਾਈ ਦਾ ਗੀਤ।
1 ਮੈਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕਦਾ ਹਾਂ,
ਮੇਰੀ ਸਹਾਇਤਾ ਕਿੱਥੋਂ ਆਉਂਦੀ ਹੈ?
2 ਮੇਰੀ ਸਹਾਇਤਾ ਯਾਹਵੇਹ ਤੋਂ ਆਉਂਦੀ ਹੈ,
ਜਿਹੜਾ ਅਕਾਸ਼ ਅਤੇ ਧਰਤੀ ਨੂੰ ਰਚਨ ਵਾਲਾ ਹੈ।
3 ਉਹ ਤੇਰੇ ਪੈਰਾਂ ਨੂੰ ਡੋਲਣ ਨਹੀਂ ਦੇਵੇਗਾ,
ਜਿਹੜਾ ਤੁਹਾਡੇ ਉੱਤੇ ਨਜ਼ਰ ਰੱਖਦਾ ਹੈ ਉਹ ਸੌਂਦਾ ਨਹੀਂ ਹੈ।
4 ਸੱਚ-ਮੁੱਚ, ਜਿਹੜਾ ਇਸਰਾਏਲ ਉੱਤੇ ਪਹਿਰਾ ਦਿੰਦਾ ਹੈ,
ਉਹ ਨਾ ਤਾਂ ਸੌਵੇਂਗਾ ਅਤੇ ਨਾ ਹੀ ਉੰਘਲਾਵੇਗਾ।
5 ਯਾਹਵੇਹ ਤੇਰੀ ਦੇਖਭਾਲ ਕਰਦਾ ਹੈ,
ਯਾਹਵੇਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ;
6 ਦਿਨ ਨੂੰ ਸੂਰਜ,
ਅਤੇ ਰਾਤ ਨੂੰ ਚੰਦਰਮਾ ਤੇਰਾ ਕੋਈ ਵੀ ਨੁਕਸਾਨ ਨਹੀਂ ਕਰੇਗਾ।
7 ਯਾਹਵੇਹ ਤੁਹਾਨੂੰ ਹਰ ਨੁਕਸਾਨ ਤੋਂ ਬਚਾਵੇਗਾ,
ਉਹ ਤੁਹਾਡੀ ਜ਼ਿੰਦਗੀ ਦੀ ਨਿਗਰਾਨੀ ਕਰੇਗਾ;
8 ਯਾਹਵੇਹ ਤੇਰੇ ਆਉਣ ਜਾਣ ਵਿੱਚ ਦੇਖਭਾਲ ਕਰੇਗਾ,
ਹੁਣ ਅਤੇ ਸਦਾ ਲਈ ਰੱਖਿਆ ਕਰੇਗਾ।