Publicidade

Salmos 26

ਦਾਵੀਦ ਦੁਆਰਾ।

1 ਹੇ ਯਾਹਵੇਹ, ਮੈਨੂੰ ਦੋਸ਼ੀ ਨਾ ਠਹਿਰਾ,

ਕਿਉਂਕਿ ਮੈਂ ਇੱਕ ਨਿਰਦੋਸ਼ ਜੀਵਨ ਬਤੀਤ ਕੀਤਾ ਹੈ;

ਮੈਂ ਯਾਹਵੇਹ ਵਿੱਚ ਭਰੋਸਾ ਰੱਖਿਆ ਹੈ

ਅਤੇ ਮੈਂ ਡੋਲਿਆ ਨਹੀਂ।

2 ਹੇ ਯਾਹਵੇਹ, ਮੈਨੂੰ ਪਰਖ, ਅਤੇ ਮੇਰੀ ਪਰੀਖਿਆ ਲੈ,

ਮੇਰੇ ਦਿਲ ਅਤੇ ਮੇਰੇ ਦਿਮਾਗ ਦੀ ਜਾਂਚ ਕਰ;

3 ਕਿਉਂਕਿ ਤੇਰੀ ਦਯਾ ਹਮੇਸ਼ਾ ਮੇਰੀ ਅੱਖਾਂ ਦੇ ਅੱਗੇ ਹੈ,

ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।

4 ਮੈਂ ਧੋਖੇਬਾਜ਼ਾਂ ਦੇ ਨਾਲ ਨਹੀਂ ਬੈਠਦਾ, ਨਾ ਹੀ ਮੈਂ ਕਪਟੀਆਂ ਨਾਲ ਸੰਬੰਧ ਰੱਖਦਾ ਹਾਂ।

5 ਮੈਂ ਬੁਰਾਈ ਕਰਨ ਵਾਲੀਆਂ ਦੀ ਸਭਾ ਤੋਂ ਘਿਣ ਕਰਦਾ ਹਾਂ

ਅਤੇ ਦੁਸ਼ਟਾਂ ਦੇ ਨਾਲ ਬੈਠਣ ਤੋਂ ਇਨਕਾਰ ਕਰਦਾ ਹਾਂ।

6 ਮੈਂ ਆਪਣੇ ਹੱਥ ਧੋਕੇ ਨਿਰਦੋਸ਼ ਹੋਵਾਂਗਾ,

ਅਤੇ ਯਾਹਵੇਹ, ਤੇਰੀ ਜਗਵੇਦੀ ਦੇ ਦੁਆਲੇ ਜਾਵਾਂਗਾ,

7 ਉੱਚੀ ਆਵਾਜ਼ ਵਿੱਚ ਤੇਰੀ ਵਡਿਆਈ ਦਾ ਐਲਾਨ ਕਰਾਂਗਾ

ਅਤੇ ਤੇਰੇ ਸਾਰੇ ਅਦਭੁਤ ਕੰਮਾਂ ਬਾਰੇ ਦੱਸਾਂਗਾ।

8 ਹੇ ਯਾਹਵੇਹ, ਮੈਂ ਉਸ ਘਰ ਨੂੰ ਪਿਆਰ ਕਰਦਾ ਹਾਂ ਜਿੱਥੇ ਤੁਸੀਂ ਰਹਿੰਦੇ ਹੋ,

ਉਹ ਜਗ੍ਹਾ ਜਿੱਥੇ ਤੁਹਾਡੀ ਮਹਿਮਾ ਵਾਸ ਕਰਦੀ ਹੈ।

9 ਮੇਰੀ ਜਾਨ ਨੂੰ ਪਾਪੀਆਂ ਨਾਲ ਨਾ ਮਿਲਾ,

ਨਾ ਜਿੰਦਗੀ ਨੂੰ ਖੂਨੀਆਂ ਦੇ ਪਿਆਸਿਆ ਨਾਲ,

10 ਜਿਨ੍ਹਾਂ ਦੇ ਹੱਥਾਂ ਵਿੱਚ ਬੁਰੀਆਂ ਯੋਜਨਾਵਾਂ ਹਨ,

ਜਿਨ੍ਹਾਂ ਦੇ ਸੱਜੇ ਹੱਥ ਰਿਸ਼ਵਤ ਨਾਲ ਭਰੇ ਹੋਏ ਹਨ।

11 ਮੈਂ ਨਿਰਦੋਸ਼ ਜੀਵਨ ਜੀਉਂਦਾ ਹਾਂ;

ਮੈਨੂੰ ਛੁਡਾ ਅਤੇ ਮੇਰੇ ਉੱਤੇ ਕਿਰਪਾ ਕਰ।

12 ਮੇਰੇ ਪੈਰ ਪੱਧਰੀ ਜ਼ਮੀਨ ਤੇ ਖੜ੍ਹੇ ਹਨ;

ਮੈਂ ਵੱਡੀਆਂ ਸਭਾਵਾਂ ਵਿੱਚ ਯਾਹਵੇਹ ਦੀ ਵਡਿਆਈ ਕਰਾਂਗਾ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-