Publicidade

Salmos 116

1 ਮੈਂ ਯਾਹਵੇਹ ਨੂੰ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਮੇਰੀ ਆਵਾਜ਼ ਸੁਣੀ ਹੈ;

ਦਯਾ ਵਿੱਚ ਉਸਨੇ ਮੇਰੀ ਪੁਕਾਰ ਸੁਣੀ।

2 ਕਿਉਂ ਜੋ ਉਹ ਨੇ ਮੇਰੇ ਵੱਲ ਕੰਨ ਲਾਇਆ ਹੈ,

ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਉਹ ਨੂੰ ਪੁਕਾਰਾਂਗਾ।

3 ਮੌਤ ਦੀਆਂ ਰੱਸੀਆਂ ਨੇ ਮੈਨੂੰ ਫਸਾਇਆ,

ਕਬਰ ਦਾ ਕਸ਼ਟ ਮੇਰੇ ਉੱਤੇ ਆ ਗਿਆ।

ਮੈਂ ਬਿਪਤਾ ਅਤੇ ਦੁੱਖ ਵਿੱਚ ਡੁੱਬ ਗਿਆ ਸੀ।

4 ਤਦ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਿਆ:

"ਹੇ ਯਾਹਵੇਹ ਮੈਨੂੰ ਬਚਾਓ!"

5 ਯਾਹਵੇਹ ਕਿਰਪਾਲੂ ਅਤੇ ਧਰਮੀ ਹੈ;

ਸਾਡਾ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ।

6 ਯਾਹਵੇਹ ਭਲੇ ਲੋਕਾਂ ਦੀ ਰੱਖਿਆ ਕਰਦਾ ਹੈ;

ਜਦੋਂ ਮੈਨੂੰ ਨੀਵਾਂ ਕੀਤਾ ਗਿਆ ਤਾਂ ਉਸ ਨੇ ਮੈਨੂੰ ਬਚਾਇਆ।

7 ਹੇ ਮੇਰੀ ਜਾਨ, ਆਪਣੇ ਆਰਾਮ ਵਿੱਚ ਮੁੜ ਜਾ,

ਕਿਉਂਕਿ ਯਾਹਵੇਹ ਨੇ ਤੇਰੇ ਨਾਲ ਭਲਾ ਕੀਤਾ ਹੈ।

8 ਕਿਉਂ ਜੋ ਹੇ ਯਾਹਵੇਹ, ਤੂੰ ਮੈਨੂੰ ਮੌਤ ਤੋਂ,

ਮੇਰੀਆਂ ਅੱਖਾਂ ਨੂੰ ਹੰਝੂਆਂ ਤੋਂ,

ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ,

9 ਤਾਂ ਜੋ ਮੈਂ ਯਾਹਵੇਹ ਦੇ ਅੱਗੇ-ਅੱਗੇ ਤੁਰਾ,

ਜਿਵੇਂ ਕਿ ਮੈਂ ਇੱਥੇ ਧਰਤੀ ਉੱਤੇ ਰਹਿੰਦਾ ਹਾਂ।

10 ਮੈਂ ਯਾਹਵੇਹ ਤੇ ਭਰੋਸਾ ਕੀਤਾ ਜਦੋਂ ਮੈਂ ਕਿਹਾ,

"ਮੈਂ ਬਹੁਤ ਦੁੱਖੀ ਹਾਂ।"

11 ਮੈਂ ਆਪਣੀ ਘਬਰਾਹਟ ਵਿੱਚ ਆਖਿਆ,

"ਹਰ ਕੋਈ ਝੂਠਾ ਹੈ।"

12 ਮੈਂ ਯਾਹਵੇਹ ਨੂੰ ਕੀ ਦੇ ਸਕਦਾ ਹਾਂ

ਉਸ ਦੀਆ ਸਾਰੀਆਂ ਭਲਿਆਈਆਂ ਲਈ ਜੋ ਮੇਰੇ ਉੱਤੇ ਹਨ?

13 ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ,

ਅਤੇ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਾਂਗਾ।

14 ਮੈਂ ਯਾਹਵੇਹ ਦੇ ਅੱਗੇ ਆਪਣੀਆਂ ਸੁੱਖਣਾ

ਉਸ ਦੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਪੂਰੀ ਕਰਾਂਗਾ।

15 ਯਾਹਵੇਹ ਦੀ ਨਿਗਾਹ ਵਿੱਚ

ਉਸਦੇ ਵਫ਼ਾਦਾਰ ਸੇਵਕਾਂ ਦੀ ਮੌਤ ਬਹੁਮੁੱਲੀ ਹੈ।

16 ਹੇ ਯਾਹਵੇਹ, ਮੈਂ ਸੱਚ-ਮੁੱਚ ਤੇਰਾ ਸੇਵਕ ਹਾਂ;

ਮੈਂ ਮਾਂ ਵਾਂਗ ਤੁਹਾਡੀ ਸੇਵਾ ਕਰਦਾ ਹਾਂ,

ਤੂੰ ਮੈਨੂੰ ਮੇਰੀਆਂ ਜੰਜ਼ੀਰਾਂ ਤੋਂ ਛੁਡਾਇਆ ਹੈ।

17 ਮੈਂ ਤੁਹਾਡੇ ਲਈ ਧੰਨਵਾਦ ਦੀ ਭੇਟ ਚੜ੍ਹਾਵਾਂਗਾ

ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਾਂਗਾ।

18 ਮੈਂ ਉਸ ਦੇ ਸਾਰੇ ਲੋਕਾਂ ਦੀ ਹਜ਼ੂਰੀ ਵਿੱਚ,

ਯਾਹਵੇਹ ਲਈ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

19 ਯਾਹਵੇਹ ਦੇ ਘਰ ਦੇ ਵਿਹੜਿਆਂ ਵਿੱਚ,

ਅਤੇ ਯੇਰੂਸ਼ਲੇਮ ਦੇ ਵਿੱਚਕਾਰ।

ਯਾਹਵੇਹ ਦੀ ਉਸਤਤ ਹੋਵੇ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-