Pular para o conteúdo
Publicidade

ਜ਼ਬੂਰਾਂ 14

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦੁਆਰਾ ਲਿਖਿਆ ਹੋਇਆ ਜ਼ਬੂਰ।

1 ਮੂਰਖ14:1 ਮੂਰਖ ਜ਼ਬੂਰਾਂ ਵਿੱਚ ਉਸ ਵਿਅਕਤੀ ਨੂੰ ਦਰਸਾਇਆ ਗਿਆ ਹੈ ਜੋ ਨੈਤਿਕ ਤੌਰ ਤੇ ਕਮਜ਼ੋਰ ਹੈ ਆਪਣੇ ਮਨ ਵਿੱਚ ਆਖਦਾ ਹੈ,

"ਕੋਈ ਪਰਮੇਸ਼ਵਰ ਨਹੀਂ ਹੈ।"

ਉਹ ਭ੍ਰਿਸ਼ਟ ਹਨ, ਉਹਨਾਂ ਦੇ ਕੰਮ ਮਾੜੇ ਹਨ।

ਭਲਾ ਕਰਨ ਵਾਲਾ ਕੋਈ ਨਹੀਂ ਹੈ।

2 ਯਾਹਵੇਹ ਸਾਰੀ ਮਨੁੱਖਜਾਤੀ ਨੂੰ

ਸਵਰਗ ਤੋਂ ਹੇਠਾਂ ਵੇਖਦਾ ਹੈ

ਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ,

ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।

3 ਸਾਰੇ ਪਰਮੇਸ਼ਵਰ ਤੋਂ ਦੂਰ ਹਨ, ਸਾਰੇ ਭ੍ਰਿਸ਼ਟ ਹੋ ਗਏ ਹਨ;

ਕੋਈ ਵੀ ਭਲਾਈ ਨਹੀਂ ਕਰਦਾ,

ਇੱਕ ਵੀ ਨਹੀਂ।

4 ਕੀ ਇਹ ਸਾਰੇ ਦੁਸ਼ਟ ਕੁਝ ਨਹੀਂ ਜਾਣਦੇ?

ਉਹ ਮੇਰੇ ਲੋਕਾਂ ਨੂੰ ਇਸ ਤਰ੍ਹਾਂ ਖਾ ਜਾਂਦੇ ਹਨ ਜਿਵੇਂ ਰੋਟੀ ਖਾਂਦੇ ਹਨ।

ਉਹ ਕਦੇ ਵੀ ਯਾਹਵੇਹ ਦਾ ਨਾਮ ਨਹੀਂ ਲੈਂਦੇ।

5 ਪਰ ਉਹ ਉੱਥੇ ਵੱਡੇ ਡਰ ਨਾਲ ਭਰੇ ਹੋਏ ਹਨ,

ਕਿਉਂਕਿ ਪਰਮੇਸ਼ਵਰ ਧਰਮੀਆਂ ਦੀ ਸੰਗਤ ਵਿੱਚ ਮੌਜੂਦ ਹੈ।

6 ਤੁਸੀਂ ਕੁਕਰਮੀ ਗਰੀਬਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦੇ ਹੋ,

ਪਰ ਯਾਹਵੇਹ ਉਹਨਾਂ ਦੀ ਪਨਾਹ ਹੈ।

7 ਹਾਏ, ਇਸਰਾਏਲ ਲਈ ਉਹ ਮੁਕਤੀ ਸੀਯੋਨ ਤੋਂ ਆਵੇਗੀ!

ਜਦੋਂ ਯਾਹਵੇਹ ਆਪਣੇ ਲੋਕਾਂ ਨੂੰ ਬਹਾਲ ਕਰੇਗਾ,

ਯਾਕੋਬ ਖੁਸ਼ੀ ਮਨਾਵੇ ਅਤੇ ਇਸਰਾਏਲ ਅਨੰਦ ਹੋਵੇ!

Estes versículos te tocaram? Ore agora!

+581 estão orando agora.

Junte-se à corrente de oração.