Publicidade

1 Timóteo 3

ਨਿਗਾਹਬਾਨਾਂ ਅਤੇ ਸੇਵਕਾਂ ਦੀ ਯੋਗਤਾ

1 ਇਹ ਇੱਕ ਭਰੋਸੇਯੋਗ ਗੱਲ ਹੈ: ਜਿਹੜਾ ਵੀ ਵਿਅਕਤੀ ਨਿਗਾਹਬਾਨ ਬਣਨ ਦੀ ਇੱਛਾ ਰੱਖਦਾ ਹੈ ਉਹ ਇੱਕ ਨੇਕ ਕੰਮ ਦੀ ਇੱਛਾ ਰੱਖਦਾ ਹੈ। 2 ਹੁਣ ਨਿਗਾਹਬਾਨ ਬਦਨਾਮੀ ਤੋਂ ਉੱਚਾ ਹੋਣਾ ਚਾਹੀਦਾ ਹੈ, ਆਪਣੀ ਪਤਨੀ ਪ੍ਰਤੀ ਵਫ਼ਾਦਾਰ, ਸੁਸ਼ੀਲ, ਸਵੈ-ਕਾਬੂ, ਸਤਿਕਾਰਯੋਗ, ਪਰਾਹੁਣਚਾਰ, ਸਿਖਾਉਣ ਦੇ ਯੋਗ, 3 ਨਾ ਸ਼ਰਾਬੀ, ਨਾ ਹਿੰਸਕ, ਸਗੋਂ ਕੋਮਲ ਸੁਭਾਉ ਹੋਵੇ, ਨਾ ਝਗੜਾਲੂ, ਨਾ ਪੈਸੇ ਦਾ ਪ੍ਰੇਮੀ। 4 ਉਹ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਉਸ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਸ ਦੇ ਬੱਚੇ ਉਸ ਦੀ ਪਾਲਣਾ ਕਰਦੇ ਹਨ, ਅਤੇ ਉਸ ਨੂੰ ਅਜਿਹਾ ਕੰਮ ਪੂਰੇ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ। 5 ਜੇ ਕੋਈ ਵਿਅਕਤੀ ਆਪਣੇ ਹੀ ਪਰਿਵਾਰ ਦਾ ਪ੍ਰਬੰਧ ਕਰਨਾ ਨਹੀਂ ਜਾਣਦਾ ਤਾਂ ਉਹ ਪਰਮੇਸ਼ਵਰ ਦੀ ਕਲੀਸਿਆ ਦੀ ਦੇਖਭਾਲ ਕਿਵੇਂ ਕਰ ਸਕਦਾ ਹੈ? 6 ਉਹ ਨਵਾਂ ਚੇਲਾ ਨਾ ਹੋਵੇ ਤਾਂ ਜੋ ਉਹ ਘਮੰਡ ਵਿੱਚ ਆ ਕੇ ਦੁਸ਼ਟ ਦੀ ਤਰ੍ਹਾਂ ਸਜ਼ਾ ਦਾ ਭਾਗੀ ਹੋ ਜਾਵੇ। 7 ਉਸ ਦਾ ਬਾਹਰਲੇ ਲੋਕਾਂ ਵਿੱਚ ਵੀ ਚੰਗਾ ਮਾਣ ਹੋਣਾ ਜ਼ਰੂਰੀ ਹੈ, ਤਾਂ ਜੋ ਉਹ ਬਦਨਾਮੀ ਅਤੇ ਦੁਸ਼ਟ ਦੇ ਜਾਲ ਵਿੱਚ ਨਾ ਪਵੇ।

8 ਇਸੇ ਤਰ੍ਹਾਂ, ਸੇਵਕਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਨੇਕ ਦਿਲ ਹੋਣ, ਨਾ ਕੀ ਬਹੁਤ ਦਾਖਰਸ ਪੀਣ ਵਾਲੇ ਅਤੇ ਨਾ ਹੀ ਬੇਈਮਾਨੀ ਦੀ ਕਮਾਈ ਦੇ ਲਾਲਚੀ ਹੋਣ। 9 ਉਹ ਵਿਸ਼ਵਾਸ ਦੀਆਂ ਡੂੰਘੀਆਂ ਸੱਚਾਈਆਂ ਨੂੰ ਇੱਕ ਸਪੱਸ਼ਟ ਜ਼ਮੀਰ ਨਾਲ ਫੜ ਕੇ ਰੱਖਣ। 10 ਉਹਨਾਂ ਸੇਵਕਾਂ ਨੂੰ ਪਹਿਲਾਂ ਪਰਖਿਆ ਜਾਣਾ ਚਾਹੀਦਾ ਹੈ ਅਤੇ ਫਿਰ ਜੇ ਉਹ ਨਿਰਦੋਸ਼ ਨਿੱਕਲਣ ਤਾਂ ਸੇਵਕਾਈ ਕਰਨ।

11 ਇਸੇ ਤਰ੍ਹਾਂ, ਔਰਤਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਗ਼ਲਤ ਗੱਲਾਂ ਕਰਨ ਵਾਲੀਆਂ ਨਹੀਂ ਬਲਕਿ ਸੁਸ਼ੀਲ ਅਤੇ ਹਰ ਚੀਜ਼ ਵਿੱਚ ਵਿਸ਼ਵਾਸਯੋਗ ਹੋਣ।

12 ਸੇਵਕ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਵੇ ਅਤੇ ਉਸ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨਾ ਚਾਹੀਦਾ ਹੈ। 13 ਜਿਨ੍ਹਾਂ ਨੇ ਆਪਣੀ ਸੇਵਾ ਦਾ ਕੰਮ ਚੰਗੀ ਤਰ੍ਹਾਂ ਕੀਤਾ ਉਹਨਾਂ ਨੇ ਮਸੀਹ ਯਿਸ਼ੂ ਵਿੱਚ ਆਪਣੇ ਵਿਸ਼ਵਾਸ ਦੀ ਸ਼ਾਨਦਾਰ ਸਥਾਪਨਾ ਅਤੇ ਮਹਾਨ ਭਰੋਸਾ ਪ੍ਰਾਪਤ ਕੀਤਾ ਹੈ।

ਪੌਲੁਸ ਦੀਆਂ ਹਦਾਇਤਾਂ ਦੇ ਕਾਰਨ

14 ਹਾਲਾਂਕਿ ਮੈਨੂੰ ਤੇਰੇ ਕੋਲ ਜਲਦੀ ਆਉਣ ਦੀ ਉਮੀਦ ਹੈ ਤਦ ਵੀ ਮੈਂ ਤੁਹਾਨੂੰ ਇਹ ਨਿਰਦੇਸ਼ ਲਿਖ ਰਿਹਾ ਹਾਂ, 15 ਜੇ ਮੈਨੂੰ ਕੁਝ ਦੇਰ ਹੋ ਜਾਵੇ, ਤਾਂ ਤੂੰ ਸਮਝ ਜਾਣਾ ਕਿ ਪਰਮੇਸ਼ਵਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਹੀਦਾ ਹੈ, ਜਿਹੜਾ ਜਿਉਂਦਾ ਪਰਮੇਸ਼ਵਰ ਦੇ ਕਲੀਸਿਆ ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ। 16 ਸਾਰੇ ਪ੍ਰਸ਼ਨਾਂ ਤੋਂ ਇਲਾਵਾ, ਇਹ ਭੇਤ ਜਿਸ ਤੋਂ ਸੱਚੀ ਭਗਤੀ ਉੱਭਰਦੀ ਹੈ ਮਹਾਨ ਹੈ:

ਉਹ ਸਰੀਰ ਵਿੱਚ ਪ੍ਰਗਟ ਹੋਇਆ

ਪਵਿੱਤਰ ਆਤਮਾ ਦੁਆਰਾ ਸਿੱਧ ਕੀਤੇ ਗਏ,

ਸਵਰਗਦੂਤਾਂ ਦੁਆਰਾ ਵੇਖਿਆ ਗਿਆ,

ਰਾਸ਼ਟਰਾਂ ਵਿੱਚ ਉਸ ਦੇ ਬਾਰੇ ਪ੍ਰਚਾਰ ਕੀਤਾ ਗਿਆ,

ਦੁਨੀਆਂ ਵਿੱਚ ਉਸ ਦੇ ਉੱਤੇ ਵਿਸ਼ਵਾਸ ਕੀਤਾ ਗਿਆ,

ਮਹਿਮਾ ਵਿੱਚ ਉੱਪਰ ਉੱਠਾ ਲਿਆ ਗਿਆ।

Veja também

Publicidade
1 Timóteo
Ver todos os capítulos de 1 Timóteo
Bíblia Online Bíblia Online

Bíblia Online • Versão: 2026-06-15_21-32-39-