Publicidade

1 Timóteo 6

1 ਉਹ ਸਾਰੇ ਗੁਲਾਮ ਜੋ ਗੁਲਾਮੀ ਦੇ ਜੂਲੇ ਹੇਠ ਹਨ, ਆਪਣੇ ਮਾਲਕਾਂ ਦਾ ਹਰ ਤਰ੍ਹਾਂ ਨਾਲ ਆਦਰ ਕਰਨ, ਤਾਂ ਜੋ ਸਾਡੇ ਪਰਮੇਸ਼ਵਰ ਦੀ ਇੱਜ਼ਤ ਅਤੇ ਸਾਡੀ ਸਿੱਖਿਆ ਉਸਤਤ ਦੇ ਯੋਗ ਬਣੀ ਰਹੇ। 2 ਜਿਨ੍ਹਾਂ ਦੇ ਮਾਲਕ ਵਿਸ਼ਵਾਸੀ ਹਨ ਉਹ ਆਪਣੇ ਮਾਲਕਾਂ ਦਾ ਇਸ ਕਾਰਨ ਨਿਰਾਦਰ ਨਾ ਕਰਨ ਕਿ ਉਹ ਉਹਨਾਂ ਦੇ ਸਾਥੀ-ਵਿਸ਼ਵਾਸੀ ਹਨ। ਇਸ ਦੀ ਬਜਾਏ, ਉਹਨਾਂ ਦੀ ਹੋਰ ਵੀ ਚੰਗੀ ਤਰ੍ਹਾਂ ਉਹਨਾਂ ਦੀ ਸੇਵਾ ਕਰਨ ਕਿਉਂਕਿ ਜਿਹੜੇ ਉਹਨਾਂ ਦੇ ਮਾਲਕ ਹਨ ਉਹ ਉਹਨਾਂ ਦੇ ਸਾਥੀ-ਵਿਸ਼ਵਾਸੀ ਹੋਣ ਕਾਰਨ ਪਿਆਰੇ ਹਨ ਅਤੇ ਆਪਣੇ ਦਾਸਾਂ ਦੀ ਭਲਾਈ ਲਈ ਸਮਰਪਿਤ ਹਨ।

ਝੂਠੇ ਅਧਿਆਪਕ ਅਤੇ ਪੈਸੇ ਦਾ ਪਿਆਰ

ਇਨ੍ਹਾਂ ਗੱਲਾਂ ਨੂੰ ਤੂੰ ਸਿਖਾ ਅਤੇ ਇਨ੍ਹਾਂ ਤੇ ਤੂੰ ਜ਼ੋਰ ਦੇ। 3 ਜੇ ਕੋਈ ਕੁਝ ਹੋਰ ਅਲੱਗ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਸਿਧਾਂਤਾਂ ਅਤੇ ਪਰਮੇਸ਼ਵਰ ਦੀ ਭਗਤੀ ਨਾਲ ਸਹਿਮਤ ਨਹੀਂ ਹੈ, 4 ਉਹ ਹੰਕਾਰੀ ਹੈ ਅਤੇ ਕੁਝ ਵੀ ਨਹੀਂ ਸਮਝਦਾ। ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਹੈ ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ 5 ਅਤੇ ਵਿਗੜੀ ਹੋਈ ਬੁੱਧੀ ਅਤੇ ਸੱਚ ਤੋਂ ਅਲੱਗ ਮਨੁੱਖਾਂ ਵਿੱਚ ਲਗਾਤਾਰ ਝਗੜੇ ਹੁੰਦੇ ਹਨ, ਅਤੇ ਜੋ ਸੋਚਦੇ ਹਨ ਕਿ ਭਗਤੀ ਲਾਭ ਦਾ ਇੱਕ ਸਾਧਨ ਹੈ।

6 ਪਰ ਸਬਰ ਨਾਲ ਭਗਤੀ ਕਰਨਾ ਬਹੁਤ ਵੱਡਾ ਲਾਭ ਹੈ। 7 ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ। 8 ਪਰ ਜੇ ਸਾਡੇ ਕੋਲ ਭੋਜਨ ਅਤੇ ਕੱਪੜੇ ਹਨ, ਤਾਂ ਅਸੀਂ ਇਸ ਨਾਲ ਸੰਤੁਸ਼ਟ ਹੋਵਾਂਗੇ। 9 ਉਹ ਜੋ ਅਮੀਰ ਹੋਣਾ ਚਾਹੁੰਦੇ ਹਨ ਪਰਤਾਵੇ ਅਤੇ ਇੱਕ ਜਾਲ ਵਿੱਚ ਫਸ ਜਾਂਦੇ ਹਨ ਅਤੇ ਬਹੁਤ ਸਾਰੀਆਂ ਮੂਰਖਤਾ ਅਤੇ ਨੁਕਸਾਨ ਕਰਨ ਵਾਲੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਬਰਬਾਦ ਅਤੇ ਤਬਾਹੀ ਵਿੱਚ ਡੋਬ ਦਿੰਦੀਆਂ ਹਨ। 10 ਕਿਉਂਕਿ ਪੈਸੇ ਦਾ ਪਿਆਰ ਸਾਰੀ ਬੁਰਾਈਆਂ ਦੀ ਜੜ੍ਹ ਹੈ। ਕੁਝ ਲੋਕ, ਪੈਸੇ ਦੀ ਚਾਹ ਕਾਰਨ, ਵਿਸ਼ਵਾਸ ਤੋਂ ਭਟਕ ਗਏ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਵਿੰਨ੍ਹਿਆ ਹੈ।

ਤਿਮੋਥਿਉਸ ਨੂੰ ਉਸ ਦੀ ਸੇਵਕਾਈ ਬਾਰੇ ਦੁਬਾਰਾ ਯਾਦ ਕਰਵਾਉਣਾ

11 ਪਰ ਤੁਸੀਂ, ਪਰਮੇਸ਼ਵਰ ਦੇ ਜਨ ਹੋ, ਇਨ੍ਹਾਂ ਗੱਲਾਂ ਤੋਂ ਭੱਜੋ ਅਤੇ ਧਾਰਮਿਕਤਾ, ਭਗਤੀ, ਵਿਸ਼ਵਾਸ, ਪਿਆਰ, ਸਬਰ ਅਤੇ ਨਰਮਾਈ ਦਾ ਪਿੱਛਾ ਕਰੋ। 12 ਵਿਸ਼ਵਾਸ ਦੀ ਚੰਗੀ ਲੜਾਈ ਲੜੋ। ਸਦੀਪਕ ਜੀਵਨ ਨੂੰ ਫੜ੍ਹੀ ਰੱਖੋ ਜਿਸ ਲਈ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ ਜਦੋਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਆਪਣਾ ਪੱਕਾ ਇਕਰਾਰ ਕੀਤਾ ਸੀ। 13 ਪਰਮੇਸ਼ਵਰ ਦੇ ਸਾਹਮਣੇ, ਜਿਹੜਾ ਹਰ ਚੀਜ਼ ਨੂੰ ਜੀਵਨ ਦਿੰਦਾ ਹੈ ਅਤੇ ਮਸੀਹ ਯਿਸ਼ੂ ਬਾਰੇ, ਜੋ ਪੋਂਨਤੀਯਾਸ ਪਿਲਾਤੁਸ ਦੇ ਸਾਹਮਣੇ ਗਵਾਹੀ ਦੇਣ ਵੇਲੇ, ਮੈਂ ਤੁਹਾਨੂੰ ਇਕਰਾਰ ਕਰਦਾ ਹਾਂ। 14 ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਤੱਕ ਇਸ ਹੁਕਮ ਨੂੰ ਬੇਦਾਗ ਅਤੇ ਨਿਰਦੋਸ਼ ਰੱਖ, 15 ਜਿਸ ਨੂੰ ਪਰਮੇਸ਼ਵਰ ਆਪਣੇ ਸਮੇਂ ਵਿੱਚ ਲਿਆਵੇਗਾ ਉਹ ਪਰਮੇਸ਼ਵਰ, ਧੰਨ ਅਤੇ ਇੱਕੋ ਇੱਕ ਸ਼ਾਸਕ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ, 16 ਜਿਹੜਾ ਇਕੱਲਾ ਅਮਰ ਹੈ ਅਤੇ ਅਪਹੁੰਚ ਚਾਨਣ ਵਿੱਚ ਰਹਿੰਦਾ ਹੈ, ਜਿਸ ਨੂੰ ਕਿਸੇ ਨੇ ਨਹੀਂ ਵੇਖਿਆ ਅਤੇ ਨਾ ਹੀ ਵੇਖ ਸਕਦਾ ਹੈ। ਉਸ ਦਾ ਆਦਰ ਅਤੇ ਮਹਿਮਾ ਸਦਾ ਲਈ ਹੋਵੇ। ਆਮੀਨ।

17 ਜਿਹੜੇ ਲੋਕ ਇਸ ਸੰਸਾਰ ਵਿੱਚ ਅਮੀਰ ਹਨ ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰੀ ਨਾ ਬਨਣ ਅਤੇ ਆਪਣੀ ਆਸ ਅਨਿਸ਼ਚਿਤ ਦੌਲਤ ਉੱਤੇ ਨਾ ਲਗਾਉਣ, ਪਰ ਆਪਣੀ ਆਸ ਪਰਮੇਸ਼ਵਰ ਤੇ ਲਗਾਉਣ ਜੋ ਸਾਡੇ ਭੋਗ ਲਈ ਸਾਨੂੰ ਸਭ ਕੁਝ ਦਿੰਦਾ ਹੈ। 18 ਉਹਨਾਂ ਨੂੰ ਚੰਗੇ ਕੰਮ ਕਰਨ, ਚੰਗੇ ਕੰਮਾਂ ਵਿੱਚ ਅਮੀਰ ਹੋਣ, ਅਤੇ ਖੁੱਲ੍ਹੇ ਦਿਲ ਵਾਲੇ ਅਤੇ ਦਾਨ ਦੇਣ ਲਈ ਤਿਆਰ ਰਹਿਣ ਦਾ ਆਦੇਸ਼ ਦਿਓ। 19 ਇਸ ਤਰੀਕੇ ਨਾਲ ਉਹ ਆਉਣ ਵਾਲੇ ਸਮੇਂ ਦੀ ਇੱਕ ਪੱਕੀ ਨੀਂਹ ਦੇ ਤੌਰ ਤੇ ਆਪਣੇ ਲਈ ਖਜ਼ਾਨਾ ਰੱਖ ਲੈਣਗੇ, ਤਾਂ ਜੋ ਉਹ ਉਸ ਜੀਵਨ ਨੂੰ ਫੜ ਸਕਣ ਜਿਹੜਾ ਸੱਚ-ਮੁੱਚ ਜੀਵਨ ਹੈ।

20 ਤਿਮੋਥਿਉਸ, ਜੋ ਤੈਨੂੰ ਸੌਂਪਿਆ ਗਿਆ ਹੈ ਉਸ ਦੀ ਰਾਖੀ ਕਰ। ਸੰਸਾਰਿਕ ਅਤੇ ਝੂਠੇ ਗਿਆਨ ਦੀਆਂ ਗੱਲਾਂ ਤੋਂ ਮੂੰਹ ਫੇਰ, 21 ਕੁਝ ਲੋਕ ਉਸ ਗਿਆਨ ਨੂੰ ਮੰਨ ਕੇ ਵਿਸ਼ਵਾਸ ਦੇ ਨਿਸ਼ਾਨੇ ਤੋਂ ਭਟਕ ਗਏ ਹਨ।

ਪਰਮੇਸ਼ਵਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

Veja também

Publicidade
1 Timóteo
Ver todos os capítulos de 1 Timóteo
Bíblia Online Bíblia Online

Bíblia Online • Versão: 2026-06-15_21-32-39-