Gravidez e maternidade
Gravidez e maternidade são bênçãos celebradas na Bíblia. Deus forma cada criança no ventre, cuida da mãe e da família, e abençoa a geração dos justos.
Filhos são herança do Senhor
Deus abençoa a fertilidade e o crescimento das famílias. Cada criança é obra de suas mãos, conhecida e amada antes mesmo de nascer.
ਤੁਸੀਂ ਹੋਰਨਾਂ ਲੋਕਾਂ ਨਾਲੋਂ ਵੱਧ ਮੁਬਾਰਕ ਹੋਵੋਗੇ। ਤੁਹਾਡੇ ਵਿੱਚੋਂ ਕੋਈ ਵੀ ਆਦਮੀ ਜਾਂ ਔਰਤ ਬੇ-ਔਲਾਦ ਨਹੀਂ ਹੋਵੇਗਾ, ਅਤੇ ਤੁਹਾਡੇ ਪਸ਼ੂਆਂ ਵਿੱਚੋਂ ਕੋਈ ਵੀ ਬੇ-ਔਲਾਦ ਨਹੀਂ ਹੋਵੇਗਾ।
ਪਰ ਇਸਰਾਏਲੀ ਬਹੁਤ ਫਲਦਾਰ ਸਨ ਉਹ ਗਿਣਤੀ ਵਿੱਚ ਬਹੁਤ ਵੱਧੇ, ਅਤੇ ਇੰਨੇ ਵੱਧ ਗਏ ਕਿ ਧਰਤੀ ਉਹਨਾਂ ਨਾਲ ਭਰ ਗਈ।
ਉਹਨਾਂ ਦੇ ਬੱਚੇ ਦੇਸ਼ ਵਿੱਚ ਬਲਵਾਨ ਹੋਣਗੇ;
ਨੇਕ ਲੋਕਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।
ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ;
ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।
ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ;
ਤੇਰੇ ਕੰਮ ਅਚਰਜ਼ ਹਨ,
ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।
ਤੂੰ ਮੇਰੇ ਸਰੀਰ ਨੂੰ ਜਾਣਦਾ ਹੈ,
ਮੇਰੀਆਂ ਹੱਡੀਆ ਤੇਰੇ ਤੋਂ ਲੁੱਕੀਆ ਹੋਈਆ ਨਹੀਂ ਸਨ,
ਜਦੋਂ ਮੈਂ ਗਰਭ ਦੇ ਹਨ੍ਹੇਰੇ ਵਿੱਚ ਬੁਣਿਆ ਗਿਆ ਸੀ।
ਤੂੰ ਮੇਰੇ ਜਨਮ ਤੋਂ ਪਹਿਲਾਂ ਮੈਨੂੰ ਵੇਖਿਆ
ਮੇਰੀ ਜ਼ਿੰਦਗੀ ਦਾ ਹਰ ਦਿਨ ਤੇਰੀ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ;
ਜਦ ਕਿ ਉਸ ਸਮੇਂ ਉਹਨਾਂ ਵਿੱਚੋਂ ਇੱਕ ਵੀ ਹੋਂਦ ਵਿੱਚ ਨਹੀਂ ਸੀ।
ਬੱਚੇ ਯਾਹਵੇਹ ਵੱਲੋਂ ਇੱਕ ਵਿਰਾਸਤ ਹਨ,
ਅਤੇ ਗਰਭ ਦਾ ਫਲ ਇੱਕ ਇਨਾਮ ਹੈ।
ਯਾਹਵੇਹ ਆਖਦਾ ਹੈ,
ਭਲਾ, ਮੈਂ ਜੰਮਣ ਦੇ ਸਮੇਂ ਤੱਕ ਪਹੁੰਚਾਵਾਂ
ਅਤੇ ਨਾ ਜਨਮਾਵਾਂ? ਜਾਂ ਕੀ ਜਦੋਂ ਜੰਮਣ ਦਾ ਸਮਾਂ ਆ ਜਾਵੇ
ਤਾਂ ਮੈਂ ਕੁੱਖ ਨੂੰ ਬੰਦ ਕਰਾਂ?"
ਤੇਰਾ ਪਰਮੇਸ਼ਵਰ ਆਖਦਾ ਹੈ।
Força e cuidado na gravidez
Deus dá forças à mulher grávida e a sustenta em cada etapa. Sua graça é suficiente e seu poder se aperfeiçoa na fraqueza.
ਮੈਂ ਇਹ ਸਭ ਮਸੀਹ ਦੁਆਰਾ ਕਰ ਸਕਦਾ ਹਾਂ ਜੋ ਮੈਨੂੰ ਤਾਕਤ ਦਿੰਦਾ ਹੈ।
ਉਸ ਨੇ ਮੈਨੂੰ ਆਖਿਆ ਹੈ, "ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ, ਕਿਉਂਕਿ ਮੇਰੀ ਸ਼ਕਤੀ ਕਮਜ਼ੋਰਾਂ ਨੂੰ ਸੰਪੂਰਨ ਬਣਾਉਂਦੀ ਹੈ।" ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ।
ਆਪਣਾ ਕੰਨ ਮੇਰੇ ਵੱਲ ਮੋੜ,
ਮੇਰੇ ਬਚਾਅ ਲਈ ਜਲਦੀ ਆ;
ਮੇਰੀ ਪਨਾਹ ਦੀ ਚੱਟਾਨ ਬਣ,
ਮੈਨੂੰ ਬਚਾਉਣ ਲਈ ਇੱਕ ਮਜ਼ਬੂਤ ਕਿੱਲਾ ਬਣ।
ਮੈਂ ਧਰਤੀ ਦੇ ਸਿਰੇ ਤੋਂ ਤੈਨੂੰ ਪੁਕਾਰਦਾ ਹਾਂ,
ਜਿਵੇਂ ਮੇਰਾ ਦਿਲ ਨਿਰਾਸ਼ ਹੈ ਮੈਂ ਤੈਨੂੰ ਪੁਕਾਰਦਾ ਹਾਂ;
ਮੈਨੂੰ ਉਸ ਚੱਟਾਨ ਵੱਲ ਲੈ ਚਲ ਜੋ ਮੇਰੇ ਨਾਲੋਂ ਉੱਚੀ ਹੈ।
ਉਹ ਆਪਣੇ ਇੱਜੜ ਨੂੰ ਚਰਵਾਹੇ ਵਾਂਗ ਚਰਾਵੇਗਾ,
ਉਹ ਲੇਲਿਆਂ ਨੂੰ ਆਪਣੀਆਂ ਬਾਹਾਂ ਨਾਲ ਸੰਭਾਲਦਾ ਹੈ
ਅਤੇ ਉਨ੍ਹਾਂ ਨੂੰ ਆਪਣੇ ਦਿਲ ਦੇ ਨੇੜੇ ਲੈ ਜਾਂਦਾ ਹੈ;
ਉਹ ਨਰਮੀ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਹੈ।
ਹੇ ਯਾਕੋਬ ਦੀ ਸੰਤਾਨ, ਮੇਰੀ ਗੱਲ ਸੁਣੋ,
ਇਸਰਾਏਲ ਦੇ ਸਾਰੇ ਬਚੇ ਹੋਏ ਲੋਕੋ,
ਤੁਹਾਨੂੰ ਜਿਨ੍ਹਾਂ ਨੂੰ ਮੈਂ ਤੁਹਾਡੇ ਜਨਮ ਤੋਂ ਸੰਭਾਲਿਆ ਹੈ,
ਅਤੇ ਤੁਹਾਡੇ ਜਨਮ ਤੋਂ ਲੈ ਕੇ ਚੱਲਿਆ ਹੈ।
ਤੁਹਾਡੀ ਬੁਢਾਪੇ ਅਤੇ ਧੌਲੇ ਵਾਲਾਂ ਤੱਕ ਵੀ
ਮੈਂ ਉਹ ਹਾਂ, ਮੈਂ ਉਹ ਹਾਂ ਜੋ ਤੁਹਾਨੂੰ ਸੰਭਾਲਾਂਗਾ।
ਮੈਂ ਤੈਨੂੰ ਬਣਾਇਆ ਹੈ ਅਤੇ ਮੈਂ ਤੈਨੂੰ ਚੁੱਕਾਂਗਾ।
ਮੈਂ ਤੈਨੂੰ ਸੰਭਾਲਾਂਗਾ ਅਤੇ ਤੈਨੂੰ ਬਚਾਵਾਂਗਾ।
A bênção da maternidade
A Bíblia honra a maternidade como ministério sagrado. As mães são instrumentos de Deus para formar vidas e transmitir a fé.
ਤਾਂ ਵੀ ਔਰਤ ਬੱਚੇ ਪੈਦਾ ਕਰਨ ਦੁਆਰਾ ਬਚਾਈ ਜਾਵੇਗੀ ਜੇ ਉਹ ਵਿਸ਼ਵਾਸ, ਪਿਆਰ ਅਤੇ ਪਵਿੱਤਰਤਾਈ ਵਿੱਚ ਬਣੀ ਰਹੇ।
ਉਸ ਦੇ ਬੱਚੇ ਉੱਠੇ ਕੇ ਉਸ ਨੂੰ ਮੁਬਾਰਕ ਆਖਦੇ ਹਨ,
ਉਸਦਾ ਪਤੀ ਵੀ, ਅਤੇ ਉਸਦੀ ਪ੍ਰਸ਼ੰਸਾ ਕਰਦਾ ਹੈ।
ਆਦਮ ਨੇ ਆਪਣੀ ਪਤਨੀ ਹੱਵਾਹ ਨੂੰ ਪਿਆਰ ਕੀਤਾ ਅਤੇ ਉਹ ਗਰਭਵਤੀ ਹੋ ਗਈ ਅਤੇ ਕਾਇਨ ਨੂੰ ਜਨਮ ਦਿੱਤਾ। ਉਸਨੇ ਕਿਹਾ, "ਯਾਹਵੇਹ ਦੀ ਮਦਦ ਨਾਲ ਮੈਂ ਇੱਕ ਆਦਮੀ ਨੂੰ ਜਨਮ ਦਿੱਤਾ ਹੈ।"
ਹੁਣ ਯਾਹਵੇਹ ਨੇ ਸਾਰਾਹ ਉੱਤੇ ਮਿਹਰਬਾਨੀ ਕੀਤੀ ਜਿਵੇਂ ਉਸਨੇ ਕਿਹਾ ਸੀ, ਅਤੇ ਯਾਹਵੇਹ ਨੇ ਸਾਰਾਹ ਲਈ ਉਹੀ ਕੀਤਾ ਜੋ ਉਸਨੇ ਵਾਅਦਾ ਕੀਤਾ ਸੀ। ਸਾਰਾਹ ਗਰਭਵਤੀ ਹੋਈ ਅਤੇ ਉਸ ਨੇ ਅਬਰਾਹਾਮ ਲਈ ਬੁਢਾਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਸਮੇਂ ਵਿੱਚ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ।
ਇਸਹਾਕ ਨੇ ਆਪਣੀ ਪਤਨੀ ਲਈ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਕਿਉਂਕਿ ਉਹ ਬੇ-ਔਲਾਦ ਸੀ। ਯਾਹਵੇਹ ਨੇ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਅਤੇ ਉਸਦੀ ਪਤਨੀ ਰਿਬਕਾਹ ਗਰਭਵਤੀ ਹੋ ਗਈ।
ਸੋ ਸਮੇਂ ਦੇ ਬੀਤਣ ਨਾਲ ਹੰਨਾਹ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਮ ਸਮੂਏਲ ਰੱਖਿਆ ਕਿਉਂਕਿ ਉਸ ਨੇ ਆਖਿਆ, "ਮੈਂ ਇਸ ਨੂੰ ਯਾਹਵੇਹ ਕੋਲੋਂ ਮੰਗਿਆ ਹੈ।"
Proteção divina
Deus protege a mãe e o bebê, guardando-os de todo mal. Ele acompanha cada momento com ternura e fidelidade.
ਜੋ ਕੋਈ ਵੀ ਅੱਤ ਮਹਾਨ ਦੀ ਸ਼ਰਨ ਵਿੱਚ ਰਹਿੰਦਾ ਹੈ,
ਉਹ ਸਰਵਸ਼ਕਤੀਮਾਨ ਦੇ ਸਾਯੇ ਵਿੱਚ ਆਰਾਮ ਕਰੇਗਾ।
ਮੈਂ ਯਾਹਵੇਹ ਦੇ ਬਾਰੇ ਕਹਾਂਗਾ, "ਉਹ ਮੇਰੀ ਪਨਾਹ ਅਤੇ ਮੇਰਾ ਕਿੱਲਾ ਹੈ,
ਮੇਰੇ ਪਰਮੇਸ਼ਵਰ, ਜਿਸ ਤੇ ਮੈਂ ਭਰੋਸਾ ਰੱਖਦਾ ਹਾਂ।"
ਯਾਹਵੇਹ ਤੁਹਾਨੂੰ ਹਰ ਨੁਕਸਾਨ ਤੋਂ ਬਚਾਵੇਗਾ,
ਉਹ ਤੁਹਾਡੀ ਜ਼ਿੰਦਗੀ ਦੀ ਨਿਗਰਾਨੀ ਕਰੇਗਾ;
ਯਾਹਵੇਹ ਤੇਰੇ ਆਉਣ ਜਾਣ ਵਿੱਚ ਦੇਖਭਾਲ ਕਰੇਗਾ,
ਹੁਣ ਅਤੇ ਸਦਾ ਲਈ ਰੱਖਿਆ ਕਰੇਗਾ।
"ਤੈਨੂੰ ਕੁੱਖ ਵਿੱਚ ਰਚਣ ਤੋਂ ਪਹਿਲਾਂ ਹੀ ਮੈਂ ਤੈਨੂੰ ਜਾਣਦਾ ਹਾਂ,
ਤੇਰੇ ਜਨਮ ਤੋਂ ਪਹਿਲਾਂ ਹੀ ਮੈਂ ਤੈਨੂੰ ਅੱਡ ਕੀਤਾ;
ਮੈਂ ਤੈਨੂੰ ਕੌਮਾਂ ਲਈ ਨਬੀ ਵਜੋਂ ਨਿਯੁਕਤ ਕੀਤਾ ਹੈ।"
"ਜੇਕਰ ਲੋਕ ਲੜਦੇ ਹਨ ਅਤੇ ਇੱਕ ਗਰਭਵਤੀ ਔਰਤ ਨੂੰ ਧੱਕਾ ਮਾਰਦੇ ਹਨ ਅਤੇ ਉਸਦਾ ਗਰਭ ਡਿੱਗ ਜਾਂਦਾ ਹੈ ਪਰ ਕੋਈ ਗੰਭੀਰ ਸੱਟ ਨਹੀਂ ਲੱਗੇ, ਤਾਂ ਅਪਰਾਧੀ ਨੂੰ ਔਰਤ ਦਾ ਪਤੀ ਜੋ ਵੀ ਮੰਗ ਕਰੇ ਅਤੇ ਨਿਆਂਈਆਂ ਦੇ ਅਨੁਸਾਰ ਦੇਵੇ। ਪਰ ਜੇ ਕੋਈ ਗੰਭੀਰ ਚੋਟ ਹੈ, ਤਾਂ ਤੁਹਾਨੂੰ ਜਾਨ ਦੇ ਬਦਲੇ ਜਾਨ ਲੈਣੀ ਚਾਹੀਦੀ ਹੈ,
"ਕੀ ਇੱਕ ਮਾਂ ਆਪਣੇ ਦੁੱਧ ਚੁੰਘਦੇ ਦੇ ਬੱਚੇ ਨੂੰ ਭੁੱਲ ਸਕਦੀ ਹੈ
ਕਿ ਉਹ ਆਪਣੀ ਕੁੱਖ ਤੋਂ ਜੰਮੇ ਹੋਏ ਬੱਚੇ ਉੱਤੇ ਰਹਮ ਨਾ ਕਰੇ?
ਉਹ ਤਾਂ ਭਾਵੇਂ ਭੁੱਲ ਜਾਵੇ
ਪਰ ਮੈਂ ਤੈਨੂੰ ਨਹੀਂ ਭੁੱਲਾਂਗਾ!
Esperança e promessa
A maternidade é caminho de esperança. Como Sara, Ana e Isabel, as mães encontram na fé a força para aguardar as promessas de Deus.
ਅਤੇ ਵਿਸ਼ਵਾਸ ਦੁਆਰਾ ਇੱਥੋਂ ਤੱਕ ਕਿ ਸਾਰਾਹ, ਜੋ ਕਿ ਬੱਚੇ ਪੈਦਾ ਕਰਨ ਦੀ ਉਮਰ ਤੋਂ ਪਾਰ ਹੋ ਗਈ ਸੀ, ਉਸ ਨੂੰ ਬੱਚੇ ਪੈਦਾ ਕਰਨ ਦੇ ਯੋਗ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਵਾਅਦਾ ਕਰਨ ਵਾਲੇ ਪਰਮੇਸ਼ਵਰ ਨੂੰ ਵਫ਼ਾਦਾਰ ਮੰਨਿਆ ਸੀ।
ਧੰਨ ਹੈ ਉਹ, ਜਿਸ ਨੇ ਪ੍ਰਭੂ ਦੁਆਰਾ ਕਹੀਆਂ ਹੋਈਆਂ ਗੱਲਾਂ ਦੇ ਪੂਰੇ ਹੋਣ ਦਾ ਵਿਸ਼ਵਾਸ ਕੀਤਾ ਹੈ!"
ਅਤੇ ਮਰਿਯਮ ਨੇ ਕਿਹਾ:
"ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ
ਅਤੇ ਮੇਰੀ ਆਤਮਾ ਪਰਮੇਸ਼ਵਰ, ਮੇਰੇ ਮੁਕਤੀਦਾਤਾ ਵਿੱਚ ਖ਼ੁਸ਼ ਹੋਈ ਹੈ,
ਕਿਉਂਕਿ ਉਹਨਾਂ ਨੇ ਆਪਣੀ ਦਾਸੀ ਦੀ
ਦੀਨਤਾ ਦੇ ਵੱਲ ਨਜ਼ਰ ਕੀਤੀ ਹੈ।
ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਆਖਣਗੀਆਂ,
ਕਿਉਂਕਿ ਸਰਵਸ਼ਕਤੀਮਾਨ ਨੇ ਮੇਰੇ ਲਈ ਵੱਡੇ-ਵੱਡੇ ਕੰਮ ਕੀਤੇ ਹਨ।
ਉਸ ਦਾ ਨਾਮ ਪਵਿੱਤਰ ਹੈ।
ਉਹ ਬੇ-ਔਲਾਦ ਔਰਤ ਦਾ ਘਰ ਵਸਾਉਂਦਾ ਹੈ,
ਉਸਨੂੰ ਇੱਕ ਖੁਸ਼ ਮਾਂ ਬਣਾਉਂਦਾ ਹੈ।
ਯਾਹਵੇਹ ਦੀ ਉਸਤਤ ਹੋਵੇ।
ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਤੈਨੂੰ ਇੱਕ ਪੁੱਤਰ ਜ਼ਰੂਰ ਦਿਆਂਗਾ। ਮੈਂ ਉਸ ਨੂੰ ਅਸੀਸ ਦਿਆਂਗਾ ਤਾਂ ਜੋ ਉਹ ਕੌਮਾਂ ਦੀ ਮਾਂ ਬਣੇ; ਉਸ ਤੋਂ ਕੌਮਾਂ ਦੇ ਰਾਜੇ ਆਉਣਗੇ।"
ਤੇਰੀ ਪਤਨੀ ਤੇਰੇ ਘਰ ਵਿੱਚ,
ਫਲਦਾਰ ਵੇਲ ਵਾਂਗ ਹੋਵੇਗੀ।
ਤੁਹਾਡੇ ਬੱਚੇ ਤੁਹਾਡੇ ਮੇਜ਼ ਦੇ ਦੁਆਲੇ,
ਜ਼ੈਤੂਨ ਦੇ ਬੂਟਿਆਂ ਵਾਂਗ ਹੋਣਗੇ।