Protecção e segurança
Deus é nosso protetor e refúgio seguro. Em todas as circunstâncias, a Bíblia nos assegura que o Senhor guarda, sustenta e protege aqueles que nele confiam.
Deus, a nossa fortaleza
O Senhor é refúgio e fortaleza, socorro bem presente na angústia. Quem habita no esconderijo do Altíssimo descansa à sombra do Todo-Poderoso.
ਪਰਮੇਸ਼ਵਰ ਸਾਡੀ ਪਨਾਹ ਅਤੇ ਤਾਕਤ ਹੈ,
ਉਹ ਮੁਸੀਬਤ ਵਿੱਚ ਸਾਡਾ ਵੱਡਾ ਸਹਾਇਕ ਹੈ।
ਪਰਮੇਸ਼ਵਰ ਸਾਡੀ ਪਨਾਹ ਅਤੇ ਤਾਕਤ ਹੈ,
ਉਹ ਮੁਸੀਬਤ ਵਿੱਚ ਸਾਡਾ ਵੱਡਾ ਸਹਾਇਕ ਹੈ।
ਜੋ ਕੋਈ ਵੀ ਅੱਤ ਮਹਾਨ ਦੀ ਸ਼ਰਨ ਵਿੱਚ ਰਹਿੰਦਾ ਹੈ,
ਉਹ ਸਰਵਸ਼ਕਤੀਮਾਨ ਦੇ ਸਾਯੇ ਵਿੱਚ ਆਰਾਮ ਕਰੇਗਾ।
ਮੈਂ ਯਾਹਵੇਹ ਦੇ ਬਾਰੇ ਕਹਾਂਗਾ, "ਉਹ ਮੇਰੀ ਪਨਾਹ ਅਤੇ ਮੇਰਾ ਕਿੱਲਾ ਹੈ,
ਮੇਰੇ ਪਰਮੇਸ਼ਵਰ, ਜਿਸ ਤੇ ਮੈਂ ਭਰੋਸਾ ਰੱਖਦਾ ਹਾਂ।"
ਉਹ ਤੁਹਾਨੂੰ ਆਪਣੇ ਖੰਭਾਂ ਨਾਲ ਢੱਕ ਲਵੇਗਾ;
ਅਤੇ ਉਸ ਦੇ ਖੰਭਾਂ ਹੇਠ ਤੁਹਾਨੂੰ ਪਨਾਹ ਮਿਲੇਗੀ,
ਉਸਦੀ ਦੀ ਵਫ਼ਾਦਾਰੀ ਤੁਹਾਡੀ ਢਾਲ ਅਤੇ ਕਿੱਲਾ ਹੋਵੇਗੀ।
ਇੱਕ ਹਜ਼ਾਰ ਤੇਰੇ ਪਾਸੇ ਅਤੇ
ਦਸ ਹਜ਼ਾਰ ਤੇਰੇ ਸੱਜੇ ਪਾਸੇ ਡਿੱਗਣਗੇ,
ਪਰ ਉਹ ਤੇਰੇ ਨੇੜੇ ਨਾ ਆਉਣਗੇ।
"ਹੇ ਯਾਹਵੇਹ, ਤੂੰ ਮੇਰੀ ਪਨਾਹ ਹੈ,"
ਅਤੇ ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ ਸਥਾਨ ਬਣਾਉਂਦਾ ਹੈ।
ਕੋਈ ਵੀ ਬਿਪਤਾ ਤੇਰੇ ਉੱਤੇ ਨਹੀਂ ਆਵੇਗੀ,
ਅਤੇ ਨਾ ਕੋਈ ਮੁਸੀਬਤ ਤੇਰੇ ਤੰਬੂ ਦੇ ਨੇੜੇ ਆਵੇਗੀ।
ਯਾਹਵੇਹ ਮੇਰਾ ਚਾਨਣ ਅਤੇ ਮੇਰੀ ਮੁਕਤੀ ਹੈ;
ਮੈਂ ਕਿਸ ਤੋਂ ਡਰਾਂ?
ਯਾਹਵੇਹ ਮੇਰੀ ਜ਼ਿੰਦਗੀ ਦਾ ਗੜ੍ਹ ਹੈ;
ਮੈਂ ਕਿਸ ਤੋਂ ਡਰਾਂ?
ਸੱਚ-ਮੁੱਚ ਉਹ ਮੇਰੀ ਚੱਟਾਨ ਅਤੇ ਮੇਰੀ ਮੁਕਤੀ ਹੈ;
ਉਹ ਮੇਰਾ ਗੜ੍ਹ ਹੈ, ਮੈਂ ਕਦੇ ਨਹੀਂ ਹਿੱਲਾਂਗਾ।
ਯਾਹਵੇਹ ਕੁਚਲੇ ਹੋਇਆ ਲਈ ਪਨਾਹ ਹੈ,
ਮੁਸੀਬਤ ਦੇ ਸਮੇਂ ਵਿੱਚ ਇੱਕ ਗੜ੍ਹ ਵਾਂਗ ਹੈ।
O escudo do Senhor
Deus nos rodeia com sua proteção como um escudo. Ele é rocha, baluarte e libertador. Sua fidelidade nos cobre e nos guarda.
ਪਰ ਹੇ ਯਾਹਵੇਹ, ਤੁਸੀਂ ਸਦਾ ਖ਼ਤਰੇ ਵਿੱਚ ਮੇਰੀ ਢਾਲ ਹੋ,
ਤੁਸੀਂ ਮੇਰੀ ਮਹਿਮਾ ਹੋ, ਤੁਸੀਂ ਮੇਰਾ ਸਿਰ ਉੱਚਾ ਕਰਦੇ ਹੋ।
ਹੇ ਯਾਹਵੇਹ, ਮੇਰੇ ਦੁਸ਼ਮਣ ਕਿੰਨੇ ਹਨ!
ਕਿੰਨੇ ਹੀ ਹਨ ਜਿਹੜੇ ਮੇਰੇ ਵਿਰੁੱਧ ਖੜ੍ਹੇ ਹੋਏ ਹਨ!
ਬਹੁਤੇ ਮੇਰੇ ਬਾਰੇ ਆਖਦੇ ਹਨ,
"ਕਿ ਪਰਮੇਸ਼ਵਰ ਉਸ ਨੂੰ ਮੁਕਤੀ ਨਹੀਂ ਦੇਵੇਗਾ।"
ਪਰ ਹੇ ਯਾਹਵੇਹ, ਤੁਸੀਂ ਸਦਾ ਖ਼ਤਰੇ ਵਿੱਚ ਮੇਰੀ ਢਾਲ ਹੋ,
ਤੁਸੀਂ ਮੇਰੀ ਮਹਿਮਾ ਹੋ, ਤੁਸੀਂ ਮੇਰਾ ਸਿਰ ਉੱਚਾ ਕਰਦੇ ਹੋ।
ਮੈਂ ਆਪਣੀ ਉੱਚੀ ਆਵਾਜ਼ ਵਿੱਚ ਤੈਨੂੰ ਯਾਹਵੇਹ ਪੁਕਾਰਿਆ,
ਅਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਤੋਂ ਉੱਤਰ ਦਿੰਦਾ ਹੈ।
ਮੈਂ ਲੇਟ ਜਾਂਦਾ ਹਾਂ ਅਤੇ ਸ਼ਾਂਤੀ ਨਾਲ ਸੌਂਦਾ ਹਾਂ,
ਮੈਂ ਫਿਰ ਜਾਗ ਉੱਠਿਆ ਕਿਉਂਕਿ ਯਾਹਵੇਹ ਮੇਰੀ ਰੱਖਿਆ ਕਰਦਾ ਹੈ।
ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ,
ਜਿਨ੍ਹਾਂ ਨੇ ਮੈਨੂੰ ਚਾਰੇ ਪਾਸਿਓ ਘੇਰ ਲਿਆ ਹੈ।
ਜਿੱਥੋਂ ਤੱਕ ਪਰਮੇਸ਼ਵਰ ਦੀ ਗੱਲ ਹੈ, ਉਸਦਾ ਰਸਤਾ ਸੰਪੂਰਨ ਹੈ:
ਯਾਹਵੇਹ ਦਾ ਬਚਨ ਤਾਇਆ ਹੋਇਆ ਹੈ;
ਉਹ ਉਨ੍ਹਾਂ ਸਾਰਿਆਂ ਦੀ ਰੱਖਿਆ ਕਰਦਾ ਹੈ ਜੋ ਉਸ ਵਿੱਚ ਪਨਾਹ ਲੈਂਦੇ ਹਨ।
ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ,
ਅਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ।
ਤੇਰੀ ਮਦਦ ਨੇ ਮੈਨੂੰ ਮਹਾਨ ਬਣਾਇਆ ਹੈ।
ਤੂੰ ਮੇਰੇ ਪੈਰਾਂ ਲਈ ਰਾਸਤਾ ਚੌੜਾ ਕਰਦਾ ਹੈ,
ਤਾਂ ਜੋ ਮੇਰੇ ਪੈਰ ਨਾ ਤਿਲਕਣ।
ਯਾਹਵੇਹ ਮੇਰੀ ਚੱਟਾਨ ਹੈ ਉਸਦੀ ਉਸਤਤ ਹੋਵੇ,
ਜੋ ਮੇਰੇ ਹੱਥਾਂ ਨੂੰ ਯੁੱਧ ਕਰਨ,
ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ।
ਉਹ ਮੇਰਾ ਪਿਆਰਾ ਪਰਮੇਸ਼ਵਰ ਅਤੇ ਮੇਰਾ ਗੜ੍ਹ ਹੈ,
ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ,
ਮੇਰੀ ਢਾਲ ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ,
ਜੋ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ।
ਉਸ ਨੂੰ ਜਿਹੜਾ ਰਾਜਿਆਂ ਨੂੰ ਜਿੱਤ ਦਿੰਦਾ ਹੈ,
ਜਿਹੜਾ ਆਪਣੇ ਸੇਵਕ ਦਾਵੀਦ ਨੂੰ ਮਾਰਨ ਵਾਲੀ ਤਲਵਾਰ ਛੁਡਾਉਂਦਾ ਹੈ।
ਮਾਰਨ ਵਾਲੀ ਤਲਵਾਰ
ਪਰ ਉਹ ਸਾਰੇ ਜਿਹੜੇ ਤੁਹਾਡੇ ਵਿੱਚ ਪਨਾਹ ਲੈਂਦੇ ਹਨ ਖੁਸ਼ ਹੋਣ;
ਉਹਨਾਂ ਨੂੰ ਸਦਾ ਖੁਸ਼ੀ ਲਈ ਗਾਉਣ ਦਿਓ।
ਉਹਨਾਂ ਉੱਤੇ ਆਪਣੀ ਸੁਰੱਖਿਆ ਫੈਲਾਓ,
ਤਾਂ ਜੋ ਤੁਹਾਡੇ ਨਾਮ ਨੂੰ ਪਿਆਰ ਕਰਨ ਵਾਲੇ ਤੁਹਾਡੇ ਵਿੱਚ ਆਨੰਦ ਕਰਨ।
ਹੇ ਯਾਹਵੇਹ, ਯਕੀਨਨ, ਤੁਸੀਂ ਧਰਮੀ ਨੂੰ ਅਸੀਸ ਦਿੰਦੇ ਹੋ;
ਤੁਸੀਂ ਉਹਨਾਂ ਨੂੰ ਆਪਣੀ ਕਿਰਪਾ ਨਾਲ ਢਾਲ ਵਾਂਗ ਘੇਰ ਲੈਂਦੇ ਹੋ।
ਹੇ ਮੇਰੇ ਪਰਮੇਸ਼ਵਰ, ਮੈਂ ਤੈਨੂੰ ਪੁਕਾਰਦਾ ਹਾਂ, ਕਿਉਂਕਿ ਤੂੰ ਮੈਨੂੰ ਉੱਤਰ ਦੇਵੇਗਾ।
ਮੇਰੇ ਵੱਲ ਕੰਨ ਲਗਾ ਅਤੇ ਮੇਰੀ ਪ੍ਰਾਰਥਨਾ ਸੁਣ।
ਮੈਨੂੰ ਆਪਣੇ ਮਹਾਨ ਪਿਆਰ ਦੇ ਅਚੰਭੇ ਕੰਮ ਦਿਖਾ,
ਤੁਸੀਂ ਆਪਣੇ ਸੱਜੇ ਹੱਥ ਨਾਲ ਉਹਨਾਂ ਬਚਾਉ,
ਜਿਹੜੇ ਆਪਣੇ ਦੁਸ਼ਮਣਾਂ ਤੋਂ ਤੇਰੀ ਸ਼ਰਨ ਲੈਂਦੇ ਹਨ।
ਮੈਨੂੰ ਆਪਣੀ ਅੱਖ ਦੀ ਕਾਕੀ ਵਾਂਗ ਰੱਖੋ;
ਮੈਨੂੰ ਆਪਣੇ ਖੰਭਾਂ ਦੇ ਪਰਛਾਵੇਂ ਹੇਠ ਛੁਪਾ ਲੈ
ਉਹਨਾਂ ਦੁਸ਼ਟਾਂ ਤੋਂ ਜਿਹੜੇ ਮੈਨੂੰ ਤਬਾਹ ਕਰਨ ਲਈ ਤਿਆਰ ਹਨ,
ਮੇਰੇ ਘਾਤਕ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰਦੇ ਹਨ।
ਕਿਉਂਕਿ ਰਾਜਾ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ;
ਅੱਤ ਮਹਾਨ ਪਰਮੇਸ਼ਵਰ ਦੇ ਅਟੱਲ ਪਿਆਰ ਦੁਆਰਾ
ਉਹ ਹਿੱਲੇਗਾ ਨਹੀਂ।
ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਫੜ ਲਵੇਗਾ,
ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ।
ਜਦੋਂ ਤੂੰ ਲੜਾਈ ਲਈ ਹਾਜ਼ਰ ਹੋਵੇਗਾ,
ਤੂੰ ਉਹਨਾਂ ਨੂੰ ਬਲਦੀ ਭੱਠੀ ਵਿੱਚ ਸਾੜ ਦੇਵੇਗਾ।
ਯਾਹਵੇਹ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਨਿਗਲ ਜਾਵੇਗਾ,
ਅਤੇ ਉਸਦੀ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ।
ਤੂੰ ਮੇਰੇ ਛੁਪਣ ਦੀ ਜਗ੍ਹਾ ਹੈ;
ਤੂੰ ਮੈਨੂੰ ਮੁਸੀਬਤਾਂ ਤੋਂ ਬਚਾਵੇਂਗਾ
ਅਤੇ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ ਘੇਰ ਲਵੇਂਗਾ।
Segurança e provisão
O Senhor supre todas as necessidades dos seus filhos. Quem busca o Reino primeiro não precisa temer — nada faltará aos que temem ao Senhor.
ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।
ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ,
ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹਨਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਕਮੀ ਨਹੀਂ ਹੁੰਦੀ।
ਯਾਹਵੇਹ ਉੱਤੇ ਭਰੋਸਾ ਰੱਖੋ ਅਤੇ ਭਲਿਆਈ ਕਰੋ;
ਧਰਤੀ ਤੇ ਵੱਸੋ ਅਤੇ ਸੁਰੱਖਿਅਤ ਚਰਾਗਾਹ ਦਾ ਆਨੰਦ ਮਾਣੋ।
ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ,
ਪਰ ਮੈਂ ਨਾ ਹੁਣ ਤੱਕ ਕਦੇ ਧਰਮੀਆਂ ਨੂੰ ਤਿਆਗਿਆ ਹੋਇਆ
ਜਾਂ ਉਸਦੇ ਬੱਚਿਆਂ ਨੂੰ ਰੋਟੀ ਮੰਗਦੇ ਨਹੀਂ ਵੇਖਿਆ।
ਅਤੇ ਮੇਰਾ ਪਰਮੇਸ਼ਵਰ ਮਸੀਹ ਯਿਸ਼ੂ ਵਿੱਚ ਉਸ ਦੀ ਮਹਿਮਾ ਦੇ ਧਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਮੈਂ ਇਹ ਸਭ ਮਸੀਹ ਦੁਆਰਾ ਕਰ ਸਕਦਾ ਹਾਂ ਜੋ ਮੈਨੂੰ ਤਾਕਤ ਦਿੰਦਾ ਹੈ।
ਪਰ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਰਾਜ ਅਤੇ ਉਸਦੀ ਧਾਰਮਿਕਤਾ ਦੀ ਖੋਜ ਕਰੋ, ਤਾਂ ਇਹ ਸਾਰੀਆਂ ਵਸਤਾ ਤੁਹਾਨੂੰ ਦਿੱਤੀਆਂ ਜਾਣਗੀਆਂ।
ਇਸ ਲਈ ਤੁਸੀਂ ਉਹਨਾਂ ਵਰਗੇ ਨਾ ਬਣੋ ਕਿਉਂਕਿ ਤੁਹਾਡਾ ਸਵਰਗੀ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਜਾਣਦਾ ਹੈ।
ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ
"ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
ਜਦੋਂ ਤੁਸੀਂ ਬੁਰੇ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਚੰਗੀਆਂ ਚੀਜ਼ਾਂ ਨਹੀਂ ਦੇਵੇਗਾ?
Guarda e livramento
O anjo do Senhor acampa ao redor dos que o temem e os livra. Deus promete guardar todas as nossas saídas e entradas para sempre.
ਯਾਹਵੇਹ ਦੇ ਦੂਤ ਉਹਨਾਂ ਦੇ ਦੁਆਲੇ ਡੇਰੇ ਲਾਉਂਦਾ ਹੈ ਜੋ ਉਸ ਤੋਂ ਡਰਦੇ ਹਨ,
ਅਤੇ ਉਹ ਉਹਨਾਂ ਨੂੰ ਛੁਡਾਉਂਦਾ ਹੈ।
ਯਾਹਵੇਹ ਆਪਣੇ ਸੇਵਕਾਂ ਨੂੰ ਬਚਾਵੇਗਾ;
ਕੋਈ ਵੀ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।
ਮੈਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕਦਾ ਹਾਂ,
ਮੇਰੀ ਸਹਾਇਤਾ ਕਿੱਥੋਂ ਆਉਂਦੀ ਹੈ?
ਮੇਰੀ ਸਹਾਇਤਾ ਯਾਹਵੇਹ ਤੋਂ ਆਉਂਦੀ ਹੈ,
ਜਿਹੜਾ ਅਕਾਸ਼ ਅਤੇ ਧਰਤੀ ਨੂੰ ਰਚਨ ਵਾਲਾ ਹੈ।
ਉਹ ਤੇਰੇ ਪੈਰਾਂ ਨੂੰ ਡੋਲਣ ਨਹੀਂ ਦੇਵੇਗਾ,
ਜਿਹੜਾ ਤੁਹਾਡੇ ਉੱਤੇ ਨਜ਼ਰ ਰੱਖਦਾ ਹੈ ਉਹ ਸੌਂਦਾ ਨਹੀਂ ਹੈ।
ਸੱਚ-ਮੁੱਚ, ਜਿਹੜਾ ਇਸਰਾਏਲ ਉੱਤੇ ਪਹਿਰਾ ਦਿੰਦਾ ਹੈ,
ਉਹ ਨਾ ਤਾਂ ਸੌਵੇਂਗਾ ਅਤੇ ਨਾ ਹੀ ਉੰਘਲਾਵੇਗਾ।
ਯਾਹਵੇਹ ਤੇਰੀ ਦੇਖਭਾਲ ਕਰਦਾ ਹੈ,
ਯਾਹਵੇਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ;
ਦਿਨ ਨੂੰ ਸੂਰਜ,
ਅਤੇ ਰਾਤ ਨੂੰ ਚੰਦਰਮਾ ਤੇਰਾ ਕੋਈ ਵੀ ਨੁਕਸਾਨ ਨਹੀਂ ਕਰੇਗਾ।
ਯਾਹਵੇਹ ਤੁਹਾਨੂੰ ਹਰ ਨੁਕਸਾਨ ਤੋਂ ਬਚਾਵੇਗਾ,
ਉਹ ਤੁਹਾਡੀ ਜ਼ਿੰਦਗੀ ਦੀ ਨਿਗਰਾਨੀ ਕਰੇਗਾ;
ਯਾਹਵੇਹ ਤੇਰੇ ਆਉਣ ਜਾਣ ਵਿੱਚ ਦੇਖਭਾਲ ਕਰੇਗਾ,
ਹੁਣ ਅਤੇ ਸਦਾ ਲਈ ਰੱਖਿਆ ਕਰੇਗਾ।
ਹੇ ਮੇਰੇ ਪਰਮੇਸ਼ਵਰ, ਮੇਰੀ ਰੱਖਿਆ ਕਰ,
ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ।
ਹੇ ਮੇਰੇ ਪਰਮੇਸ਼ਵਰ, ਮੇਰੀ ਰੱਖਿਆ ਕਰ,
ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ।
ਮੈਂ ਆਪਣੀ ਨਿਗਾਹ ਸਦਾ ਯਾਹਵੇਹ ਉੱਤੇ ਰੱਖਦਾ ਹਾਂ।
ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਨਾ ਡੋਲਾਂਗਾ।
ਮੈਂ ਆਪਣੀ ਨਿਗਾਹ ਸਦਾ ਯਾਹਵੇਹ ਉੱਤੇ ਰੱਖਦਾ ਹਾਂ।
ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਨਾ ਡੋਲਾਂਗਾ।
ਬਿਪਤਾ ਦੇ ਸਮੇਂ ਵਿੱਚ ਯਾਹਵੇਹ ਤੈਨੂੰ ਉੱਤਰ ਦੇਵੇ;
ਯਾਕੋਬ ਦੇ ਪਰਮੇਸ਼ਵਰ ਦਾ ਨਾਮ ਤੇਰੀ ਰੱਖਿਆ ਕਰੇ।
ਉਹ ਪਵਿੱਤਰ ਸਥਾਨ ਤੋਂ ਤੈਨੂੰ ਸਹਾਇਤਾ ਭੇਜੇ
ਅਤੇ ਸੀਯੋਨ ਤੋਂ ਤੈਨੂੰ ਸੰਭਾਲੇ।
ਮੇਰੀ ਜਾਨ ਦੀ ਰਾਖੀ ਕਰ ਅਤੇ ਮੈਨੂੰ ਬਚਾ;
ਮੈਨੂੰ ਸ਼ਰਮਿੰਦਾ ਨਾ ਹੋਣ ਦੇ,
ਕਿਉਂ ਜੋ ਮੈਂ ਤੇਰੀ ਸ਼ਰਨ ਲੈਂਦਾ ਹਾਂ।
ਖਰਿਆਈ ਅਤੇ ਨੇਕੀ ਮੇਰੀ ਰੱਖਿਆ ਕਰੇ,
ਕਿਉਂਕਿ ਮੇਰੀ ਆਸ, ਯਾਹਵੇਹ ਤੇਰੇ ਵਿੱਚ ਹੈ।
ਬਚਾਓ ਦੇ ਲਈ ਘੋੜਾ ਤਾਂ ਵਿਅਰਥ ਉਮੀਦ ਹੈ;
ਆਪਣੀ ਸਾਰੀ ਵੱਡੀ ਤਾਕਤ ਦੇ ਬਾਵਜੂਦ ਵੀ ਇਹ ਬਚਾ ਨਹੀਂ ਸਕਦਾ।
ਪਰ ਯਾਹਵੇਹ ਦੀਆਂ ਨਜ਼ਰਾਂ ਉਹਨਾਂ ਉੱਤੇ ਹਨ ਜੋ ਉਸ ਤੋਂ ਡਰਦੇ ਹਨ,
ਉਹਨਾਂ ਉੱਤੇ ਜਿਨ੍ਹਾਂ ਦੀ ਆਸ ਉਸ ਦੇ ਅਟੁੱਟ ਪਿਆਰ ਵਿੱਚ ਹੈ,
ਕੀ ਉਹਨਾਂ ਨੂੰ ਮੌਤ ਤੋਂ ਛੁਡਾਵੇ
ਅਤੇ ਉਹਨਾਂ ਨੂੰ ਅਕਾਲ ਵਿੱਚ ਜਿਉਂਦਾ ਰੱਖੇ।
ਅਸੀਂ ਯਾਹਵੇਹ ਦੀ ਉਮੀਦ ਵਿੱਚ ਉਡੀਕ ਕਰਦੇ ਹਾਂ;
ਉਹ ਸਾਡੀ ਸਹਾਇਤਾ ਅਤੇ ਸਾਡੀ ਢਾਲ ਹੈ।
Confiança inabalável
Melhor é confiar no Senhor do que confiar no homem. Quem anda em integridade anda seguro, e a torre forte do nome do Senhor protege o justo.
ਯਾਹਵੇਹ ਮੇਰੇ ਨਾਲ ਹੈ, ਮੈਂ ਨਹੀਂ ਡਰਾਂਗਾਂ।
ਮਨੁੱਖ ਮੇਰਾ ਕੀ ਕਰ ਸਕਦਾ ਹੈ?
ਮਨੁੱਖਾਂ ਉੱਤੇ ਭਰੋਸਾ ਰੱਖਣ ਨਾਲੋਂ,
ਯਾਹਵੇਹ ਵਿੱਚ ਸ਼ਰਨ ਲੈਣਾ ਚੰਗਾ ਹੈ।
ਯਾਹਵੇਹ ਦਾ ਨਾਮ ਇੱਕ ਪੱਕਾ ਬੁਰਜ ਹੈ,
ਧਰਮੀ ਇਸ ਵੱਲ ਭੱਜਦੇ ਹਨ ਅਤੇ ਸੁਰੱਖਿਅਤ ਹੋ ਜਾਂਦੇ ਹਨ।
ਯਾਹਵੇਹ ਦਾ ਨਾਮ ਇੱਕ ਪੱਕਾ ਬੁਰਜ ਹੈ,
ਧਰਮੀ ਇਸ ਵੱਲ ਭੱਜਦੇ ਹਨ ਅਤੇ ਸੁਰੱਖਿਅਤ ਹੋ ਜਾਂਦੇ ਹਨ।
ਜੋ ਕੋਈ ਯਾਹਵੇਹ ਤੋਂ ਡਰਦਾ ਹੈ ਇੱਕ ਸੁਰੱਖਿਅਤ ਕਿਲ੍ਹਾ ਹੈ,
ਅਤੇ ਉਹ ਉਹਨਾਂ ਦੇ ਬੱਚਿਆਂ ਲਈ ਪਨਾਹ ਹੋਵੇਗੀ।
ਕਿਉਂਕਿ ਯਾਹਵੇਹ ਤੇਰੇ ਨਾਲ ਹੋਵੇਗਾ
ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ।
ਜਿਹੜਾ ਇਮਾਨਦਾਰੀ ਨਾਲ ਚੱਲਦਾ ਹੈ ਉਹ ਨਿਸ਼ਚਿਤ ਹੋ ਕੇ ਚੱਲਦਾ ਹੈ,
ਪਰ ਜਿਹੜਾ ਟੇਢੇ ਰਾਹਾਂ ਉੱਤੇ ਚੱਲਦਾ ਹੈ ਉਹ ਫੜ ਲਿਆ ਜਾਵੇਗਾ।
ਪਰਮੇਸ਼ਵਰ ਦਾ ਹਰ ਇੱਕ ਬਚਨ ਤਾਇਆ ਹੋਇਆ,
ਉਹ ਉਨ੍ਹਾਂ ਲਈ ਇੱਕ ਢਾਲ਼ ਹੈ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।
ਪਰਮੇਸ਼ਵਰ ਦਾ ਹਰ ਇੱਕ ਬਚਨ ਤਾਇਆ ਹੋਇਆ,
ਉਹ ਉਨ੍ਹਾਂ ਲਈ ਇੱਕ ਢਾਲ਼ ਹੈ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।
ਧਰਮ ਖਰਿਆਈ ਦੀ ਰਾਖੀ ਕਰਦਾ ਹੈ,
ਪਰ ਦੁਸ਼ਟਤਾ ਪਾਪੀ ਨੂੰ ਪਛਾੜ ਦਿੰਦੀ ਹੈ।
ਧਰਮੀ ਤਾਂ ਆਪਣੇ ਮਨ ਨਾਲ ਖਾਂਦੇ ਹਨ,
ਪਰ ਦੁਸ਼ਟ ਦਾ ਪੇਟ ਭੁੱਖਾ ਰਹਿੰਦਾ ਹੈ।
ਕਿਉਂਕਿ ਯਾਹਵੇਹ ਹੀ ਬੁੱਧ ਦਿੰਦਾ ਹੈ,
ਉਸ ਦੇ ਮੂੰਹੋਂ ਗਿਆਨ ਅਤੇ ਸਮਝ ਨਿਕਲਦੀ ਹੈ।
ਪਰਮੇਸ਼ਵਰ ਨੇਕ ਲੋਕਾਂ ਲਈ ਸਫ਼ਲਤਾ ਰੱਖਦਾ ਹੈ,
ਉਹ ਉਹਨਾਂ ਲਈ ਢਾਲ ਹੈ ਜਿਨ੍ਹਾਂ ਦਾ ਚੱਲਣਾ ਨਿਰਦੋਸ਼ ਹੈ,
ਕਿਉਂ ਜੋ ਉਹ ਧਰਮੀ ਦੇ ਰਾਹ ਦੀ ਰਾਖੀ ਕਰਦਾ ਹੈ ਅਤੇ ਆਪਣੇ ਵਫ਼ਾਦਾਰਾਂ ਦੇ ਰਾਹ ਦੀ ਰਾਖੀ ਕਰਦਾ ਹੈ।
ਸਮਝਦਾਰ ਖ਼ਤਰੇ ਨੂੰ ਵੇਖ ਕੇ ਪਨਾਹ ਲੈਂਦੇ ਹਨ,
ਪਰ ਸਧਾਰਨ ਲੋਕ ਚੱਲਦੇ ਰਹਿੰਦੇ ਹਨ ਅਤੇ ਜੁਰਮਾਨਾ ਭਰਦੇ ਹਨ।
ਘੋੜੇ ਨੂੰ ਲੜਾਈ ਦੇ ਦਿਨ ਲਈ ਤਿਆਰ ਕੀਤਾ ਜਾਂਦਾ ਹੈ,
ਪਰ ਜਿੱਤ ਯਾਹਵੇਹ ਦੇ ਹੱਥ ਵਿੱਚ ਹੈ।
ਸਭ ਤੋਂ ਵੱਧ ਆਪਣੇ ਦਿਲ ਦੀ ਰਾਖੀ ਕਰੋ,
ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਉਸੇ ਵਿੱਚੋਂ ਨਿਕਲਦਾ ਹੈ।
A presença protetora
O Senhor prometeu estar conosco e nunca nos desampara. Ele é como sombra à nossa direita e fortaleza em todo o tempo.
ਤਕੜੇ ਹੋਵੋ ਅਤੇ ਹੌਸਲਾ ਰੱਖੋ। ਉਹਨਾਂ ਤੋਂ ਨਾ ਡਰੋ ਅਤੇ ਨਾ ਹੀ ਕੰਬੋ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ-ਨਾਲ ਜਾਂਦਾ ਹੈ, ਉਹ ਨਾ ਕਦੇ ਤੁਹਾਨੂੰ ਛੱਡੇਗਾ ਅਤੇ ਨਾ ਹੀ ਤੁਹਾਨੂੰ ਤਿਆਗੇਗਾ।"
ਸਦੀਵੀ ਪਰਮੇਸ਼ਵਰ ਤੁਹਾਡੀ ਪਨਾਹ ਹੈ,
ਅਤੇ ਹੇਠਾਂ ਸਦੀਪਕ ਬਾਹਾਂ ਹਨ।
ਉਹ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦੇਵੇਗਾ,
ਉਸਨੇ ਆਖਿਆ, ‘ਉਹਨਾਂ ਦਾ ਨਾਸ ਕਰ ਦੇ!’
ਬਿਨਯਾਮੀਨ ਬਾਰੇ ਉਸਨੇ ਕਿਹਾ,
"ਯਾਹਵੇਹ ਦਾ ਪਿਆਰ ਉਸ ਕੋਲ ਸ਼ਾਂਤੀ ਨਾਲ ਵੱਸੇਗਾ,
ਕਿਉਂਕਿ ਉਹ ਸਾਰਾ ਦਿਨ ਉਸਦੀ ਸੁਰੱਖਿਆ ਕਰਦਾ ਹੈ,
ਅਤੇ ਜਿਸ ਨੂੰ ਯਾਹਵੇਹ ਪਿਆਰ ਕਰਦਾ ਹੈ ਉਸਦੇ ਮੋਢਿਆਂ ਵਿੱਚਕਾਰ ਆਰਾਮ ਕਰਦਾ ਹੈ।"
ਹਰੇਕ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ,
ਹਰੇਕ ਜੀਭ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ,
ਤੂੰ ਉਸ ਨੂੰ ਦੋਸ਼ੀ ਠਹਿਰਾਵੇਂਗੀ
ਇਹ ਯਾਹਵੇਹ ਦੇ ਦਾਸਾਂ ਦਾ ਅਧਿਕਾਰ ਹੈ,
ਅਤੇ ਉਹ ਮੇਰੇ ਕਾਰਨ ਧਰਮੀ ਠਹਿਰਨਗੇ,
ਯਾਹਵੇਹ ਦਾ ਵਾਕ ਹੈ।
ਜਿਹੜਾ ਤੇਰੇ ਵਿੱਚ ਲਵਲੀਨ ਹੈ,
ਉਸ ਦੀ ਯਾਹਵੇਹ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈ,
ਇਸ ਲਈ ਕਿ ਉਸ ਦਾ ਭਰੋਸਾ ਤੇਰੇ ਉੱਤੇ ਹੈ।
ਤੁਹਾਡੀ ਬੁਢਾਪੇ ਅਤੇ ਧੌਲੇ ਵਾਲਾਂ ਤੱਕ ਵੀ
ਮੈਂ ਉਹ ਹਾਂ, ਮੈਂ ਉਹ ਹਾਂ ਜੋ ਤੁਹਾਨੂੰ ਸੰਭਾਲਾਂਗਾ।
ਮੈਂ ਤੈਨੂੰ ਬਣਾਇਆ ਹੈ ਅਤੇ ਮੈਂ ਤੈਨੂੰ ਚੁੱਕਾਂਗਾ।
ਮੈਂ ਤੈਨੂੰ ਸੰਭਾਲਾਂਗਾ ਅਤੇ ਤੈਨੂੰ ਬਚਾਵਾਂਗਾ।
ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ,
ਸੈਨਾਂ ਦਾ ਯਾਹਵੇਹ ਸਰਬਸ਼ਕਤੀਮਾਨ ਯੇਰੂਸ਼ਲੇਮ ਦੀ ਰੱਖਿਆ ਕਰੇਗਾ;
ਉਹ ਇਸ ਦੀ ਢਾਲ਼ ਬਣੇਗਾ ਅਤੇ ਇਸ ਨੂੰ ਬਚਾਵੇਗਾ,
ਉਹ ਹੀ ਉਸ ਵਿੱਚੋਂ ‘ਪਾਰ ਲੰਘੇਗਾ’ ਅਤੇ ਇਸ ਨੂੰ ਬਚਾਵੇਗਾ।"
ਨੇਕੀ ਕਰਨਾ ਸਿੱਖੋ,
ਨਿਆਂ ਨੂੰ ਭਾਲੋ,
ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ ਅਤੇ
ਵਿਧਵਾ ਦਾ ਮੁਕੱਦਮਾ ਲੜੋ।
ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ,
ਤੁਸੀਂ ਧਰਤੀ ਦੀਆਂ ਚੰਗੀਆਂ ਚੀਜ਼ਾਂ ਖਾਓਗੇ;
ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ,
ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ।"
ਕਿਉਂਕਿ ਇਹ ਯਾਹਵੇਹ ਦੇ ਮੂੰਹ ਦਾ ਬੋਲ ਹੈ।
ਯਾਹਵੇਹ ਤੁਹਾਡੇ ਲਈ ਲੜੇਗਾ ਪਰ ਤੁਹਾਨੂੰ ਸਿਰਫ ਸ਼ਾਂਤ ਰਹਿਣ ਦੀ ਲੋੜ ਹੈ।"
ਯਾਹਵੇਹ ਚੰਗਾ ਹੈ,
ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ।
ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,
Promessas de cuidado
Deus garante que nem um fio de cabelo cairá sem sua permissão. Ele deseja que vivamos em paz, confiança e segurança total nele.
ਕੀ ਦੋ ਚਿੜੀਆਂ ਇੱਕ ਪੈਸੇ ਦੀਆਂਂ ਨਹੀਂ ਵਿਕਦੀਆਂ? ਪਰ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਤੋਂ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ। ਸਗੋਂ ਤੁਹਾਡੇ ਸਿਰ ਦਾ ਇੱਕ-ਇੱਕ ਵਾਲ ਗਿਣਿਆ ਹੋਇਆ ਹੈ। ਇਸ ਲਈ ਨਾ ਡਰੋ; ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵੀ ਵਧੇਰੇ ਕੀਮਤੀ ਹੋ।"
ਅਗਰ ਤੁਸੀਂ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਉਸਨੂੰ ਪਾ ਲਓਗੇ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋਂਗੇ।"
ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਡੇ ਨਾਲ ਵੈਰ ਰੱਖਣਗੇ। ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਨਾਸ਼ ਨਹੀਂ ਹੋਵੇਗਾ। ਦ੍ਰਿੜ ਰਹੋ ਅਤੇ ਤੁਸੀਂ ਜ਼ਿੰਦਗੀ ਨੂੰ ਜਿੱਤ ਲਵੋਂਗੇ।
ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਜਦੋਂ ਮੈਂ ਤੁਹਾਨੂੰ ਬਿਨ੍ਹਾਂ ਪੈਸੇ, ਬਿਨ੍ਹਾਂ ਝੋਲੇ ਅਤੇ ਬਿਨ੍ਹਾਂ ਜੁੱਤੀਆਂ ਦੇ ਭੇਜਿਆਂ ਸੀ, ਕੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਸੀ?"
ਉਹਨਾਂ ਨੇ ਉੱਤਰ ਦਿੱਤਾ, "ਕਿਸੇ ਚੀਜ਼ ਦੀ ਨਹੀਂ।"
ਪਰਮੇਸ਼ਵਰ ਦੇ ਪਿਆਰ ਦਾ ਗਾਣਾ
ਤਦ, ਅਸੀਂ ਇਨ੍ਹਾਂ ਗੱਲਾਂ ਦੇ ਜਵਾਬ ਵਿੱਚ ਕੀ ਕਹਾਂਗੇ? ਜੇ ਪਰਮੇਸ਼ਵਰ ਸਾਡੇ ਵੱਲ ਹੈ, ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ?
ਇਸ ਲਈ ਅਸੀਂ ਵਿਸ਼ਵਾਸ ਨਾਲ ਕਹਿੰਦੇ ਹਾਂ,
"ਪ੍ਰਭੂ ਮੇਰਾ ਸਹਾਇਕ ਹੈ; ਮੈਂ ਨਹੀਂ ਡਰਾਂਗਾਂ।
ਮਨੁੱਖ ਮੇਰਾ ਕੀ ਕਰ ਸਕਦਾ ਹੈ?"
ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰੋ। ਦੁਸ਼ਟ ਦਾ ਸਾਹਮਣਾ ਕਰੋ, ਅਤੇ ਉਹ ਤੁਹਾਡੇ ਅੱਗੋਂ ਭੱਜ ਜਾਵੇਗਾ।
ਤਾਂ ਫਿਰ, ਆਓ ਅਸੀਂ ਦੂਜਿਆਂ ਵਰਗੇ ਨਾ ਹੋਈਏ, ਜੋ ਸੁੱਤੇ ਪਏ ਹਨ, ਪਰ ਆਓ ਅਸੀਂ ਜਾਗਦੇ ਅਤੇ ਸੁਚੇਤ ਰਹੀਏ।
Fidelidade e aliança
Deus é fiel à sua aliança. Ele protege cada promessa que faz e guarda os seus como a menina dos seus olhos.
ਪਰ ਪ੍ਰਭੂ ਵਫ਼ਾਦਾਰ ਹੈ, ਅਤੇ ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਸ਼ੈਤਾਨ ਤੋਂ ਬਚਾਵੇਗਾ।
ਅਤੇ ਪਰਮੇਸ਼ਵਰ ਤੋਂ ਜੋ ਵੀ ਅਸੀਂ ਮੰਗਦੇ ਹਾਂ ਉਹ ਪ੍ਰਾਪਤ ਕਰਦੇ ਹਾਂ, ਕਿਉਂਕਿ ਅਸੀਂ ਉਸ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਾਂ ਅਤੇ ਉਹ ਕਰਦੇ ਹਾਂ ਜੋ ਉਸ ਨੂੰ ਪ੍ਰਸੰਨ ਕਰਦਾ ਹੈ।
ਇਹੀ ਭਰੋਸਾ ਹੈ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਆਉਂਦੇ ਹਾਂ: ਜੇ ਅਸੀਂ ਉਸ ਦੀ ਇੱਛਾ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। ਅਤੇ ਜੇ ਅਸੀਂ ਜਾਣਦੇ ਹਾਂ ਕਿ ਜੋ ਕੁਝ ਅਸੀਂ ਮੰਗਦੇ ਹਾਂ ਪਰਮੇਸ਼ਵਰ ਸਾਡੀ ਸੁਣਦਾ ਹੈ, ਤਾਂ ਇਹ ਵੀ ਅਸੀਂ ਜਾਣਦੇ ਹਾਂ ਕਿ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸੀਂ ਉਸ ਤੋਂ ਮੰਗੀਆਂ ਹਨ, ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ।
ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ, ਉਹ ਪਾਪ ਨਹੀਂ ਕਰਦਾ; ਸਗੋਂ ਜਿਹੜਾ ਪਰਮੇਸ਼ਵਰ ਤੋਂ ਪੈਦਾ ਹੋਇਆ ਉਹ ਉਹਨਾਂ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।
ਹੁਣ ਮੈਂ ਜਗਤ ਵਿੱਚ ਨਹੀਂ ਰਹਾਂਗਾ, ਪਰ ਉਹ ਅਜੇ ਵੀ ਦੁਨੀਆਂ ਵਿੱਚ ਹਨ, ਅਤੇ ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਪਵਿੱਤਰ ਪਿਤਾ, ਆਪਣੇ ਨਾਮ ਦੀ ਸ਼ਕਤੀ ਨਾਲ ਉਹਨਾਂ ਦੀ ਰੱਖਿਆ ਕਰੋ, ਉਹ ਨਾਮ ਜੋ ਤੁਸੀਂ ਮੈਨੂੰ ਦਿੱਤਾ ਸੀ ਤਾਂ ਜੋ ਉਹ ਇੱਕ ਹੋ ਸਕਣ ਜਿਵੇਂ ਕਿ ਅਸੀਂ ਇੱਕ ਹਾਂ। ਜਦੋਂ ਮੈਂ ਉਹਨਾਂ ਦੇ ਨਾਲ ਸੀ, ਮੈਂ ਉਹਨਾਂ ਦੀ ਰੱਖਿਆ ਕੀਤੀ ਅਤੇ ਉਹਨਾਂ ਨੂੰ ਤੁਹਾਡੇ ਨਾਮ ਦੁਆਰਾ ਜੋ ਤੁਸੀਂ ਮੈਨੂੰ ਦਿੱਤਾ ਹੈ ਬਚਾ ਕੇ ਰੱਖਿਆ। ਅਤੇ ਇੱਕ ਨੂੰ ਛੱਡ ਕੋਈ ਵੀ ਨਾਸ਼ ਨਹੀਂ ਹੋਇਆ ਤਾਂ ਕਿ ਬਚਨ ਦਾ ਲਿਖਿਆ ਪੂਰਾ ਹੋ ਸਕੇ।
ਮੇਰੀ ਪ੍ਰਾਰਥਨਾ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਦੁਨੀਆਂ ਤੋਂ ਬਾਹਰ ਲੈ ਜਾਓ ਪਰ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਬਚਾਓ।
ਕਿਉਂਕਿ ਯਾਹਵੇਹ ਤੋਂ ਇਲਾਵਾ ਹੋਰ ਪਰਮੇਸ਼ਵਰ ਕੌਣ ਹੈ?
ਅਤੇ ਸਾਡੇ ਪਰਮੇਸ਼ਵਰ ਤੋਂ ਬਿਨਾ ਹੋਰ ਕਿਹੜੀ ਚੱਟਾਨ ਹੈ?
ਹੁਣ ਆਪਣੇ ਸੇਵਕ ਦੇ ਘਰ ਨੂੰ ਅਸੀਸ ਦੇ, ਤਾਂ ਜੋ ਉਹ ਤੇਰੀ ਨਜ਼ਰ ਵਿੱਚ ਸਦਾ ਕਾਇਮ ਰਹੇ ਕਿਉਂ ਜੋ ਤੂੰ ਹੇ ਯਾਹਵੇਹ ਪ੍ਰਭੂ, ਬੋਲਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਸੇਵਕ ਦਾ ਘਰ ਸਦਾ ਲਈ ਮੁਬਾਰਕ ਰਹੇਗਾ।"
ਉਸ ਨੇ ਦੰਮਿਸ਼ਕ ਦੇ ਅਰਾਮ ਵਿੱਚਕਾਰ ਚੌਂਕੀਆਂ ਬੈਠਾ ਦਿੱਤੀਆਂ ਅਤੇ ਅਰਾਮੀ ਉਸ ਦੇ ਅਧੀਨ ਹੋ ਗਏ ਅਤੇ ਨਜ਼ਰਾਨੇ ਲਿਆਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।
ਜਿੱਥੇ ਕਿਤੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ। ਹੁਣ ਮੈਂ ਤੇਰਾ ਨਾਮ ਧਰਤੀ ਦੇ ਮਹਾਨ ਮਨੁੱਖਾਂ ਦੇ ਨਾਵਾਂ ਵਰਗਾ ਬਣਾਵਾਂਗਾ।
" ‘ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ, ਅਤੇ ਤੁਸੀਂ ਦੇਸ਼ ਵਿੱਚ ਸੁਰੱਖਿਅਤ ਰਹੋਗੇ।
ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਕਾਇਮ ਕਰਦਾ ਹਾਂ: ਹੜ੍ਹ ਦੇ ਪਾਣੀ ਨਾਲ ਸਾਰੇ ਪ੍ਰਾਣੀਆਂ ਦਾ ਫਿਰ ਕਦੇ ਨਾਸ਼ ਨਹੀਂ ਹੋਵੇਗਾ ਹੋਵੇਗੀ, ਧਰਤੀ ਨੂੰ ਤਬਾਹ ਕਰਨ ਲਈ ਫਿਰ ਕਦੇ ਹੜ੍ਹ ਨਹੀਂ ਆਉਣਗੇ।"
ਸੱਚਮੁੱਚ ਸਰਬਸ਼ਕਤੀਮਾਨ ਯਾਹਵੇਹ ਆਪਣੇ ਸੇਵਕਾਂ ਨਬੀਆਂ ਨੂੰ
ਆਪਣੀ ਯੋਜਨਾ ਨੂੰ ਪ੍ਰਗਟ ਕੀਤੇ ਬਿਨਾਂ
ਕੁਝ ਨਹੀਂ ਕਰਦਾ।
Provisão diária
Deus satisfaz os desejos do coração dos seus filhos. Ele abençoa, renova as forças e sustenta dia após dia quem nele confia.
ਯਾਹਵੇਹ, ਆਪਣੀ ਰਹਿਮਤ ਨੂੰ ਮੇਰੇ ਤੋਂ ਨਾ ਰੋਕ;
ਤੇਰਾ ਪਿਆਰ ਅਤੇ ਵਫ਼ਾਦਾਰੀ ਹਮੇਸ਼ਾ ਮੇਰੀ ਰੱਖਿਆ ਕਰੇ।
ਆਪਣੀਆਂ ਚਿੰਤਾਵਾਂ ਯਾਹਵੇਹ
ਉੱਤੇ ਸੁੱਟੋ ਅਤੇ ਉਹ ਤੁਹਾਨੂੰ ਸੰਭਾਲੇਗਾ;
ਉਹ ਧਰਮੀ ਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ।
ਪਰ ਮੈਂ ਤੇਰੀ ਸ਼ਕਤੀ ਦਾ ਗੀਤ ਗਾਵਾਂਗਾ,
ਸਵੇਰ ਨੂੰ ਮੈਂ ਤੇਰੇ ਪਿਆਰ ਦਾ ਗੀਤ ਗਾਵਾਂਗਾ।
ਕਿਉਂ ਜੋ ਤੂੰ ਮੇਰਾ ਗੜ੍ਹ ਹੈ,
ਮੁਸੀਬਤ ਵਿੱਚ ਮੇਰੀ ਪਨਾਹ ਹੈ।
ਪਰ ਰਾਜਾ ਪਰਮੇਸ਼ਵਰ ਵਿੱਚ ਅਨੰਦ ਹੋਵੇਗਾ;
ਸਾਰੇ ਜਿਹੜੇ ਪਰਮੇਸ਼ਵਰ ਦੀ ਸਹੁੰ ਖਾਂਦੇ ਹਨ ਉਹਦੇ ਵਿੱਚ ਵਡਿਆਈ ਕਰਨਗੇ,
ਜਦ ਕਿ ਝੂਠਿਆਂ ਦੇ ਮੂੰਹ ਬੰਦ ਕਰ ਦਿੱਤੇ ਜਾਣਗੇ।
ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ,
ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ;
ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।
ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ,
ਪਰਮੇਸ਼ਵਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
ਯਾਹਵੇਹ ਦੀ ਵਡਿਆਈ ਹੋਵੇ, ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ,
ਜੋ ਹਰ ਰੋਜ਼ ਸਾਡੇ ਬੋਝ ਚੁੱਕਦਾ ਹੈ।
ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ,
ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਕੱਢ ਲਿਆਇਆ।
ਆਪਣਾ ਮੂੰਹ ਖੋਲ੍ਹੋ ਅਤੇ ਮੈਂ ਇਸਨੂੰ ਭਰ ਦਿਆਂਗਾ।
ਕਿਉਂਕਿ ਯਾਹਵੇਹ ਪਰਮੇਸ਼ਵਰ ਇੱਕ ਸੂਰਜ ਅਤੇ ਢਾਲ ਵਾਂਗ ਹੈ;
ਯਾਹਵੇਹ ਕਿਰਪਾ ਅਤੇ ਆਦਰ ਪ੍ਰਦਾਨ ਕਰਦਾ ਹੈ;
ਉਹ ਕੋਈ ਚੰਗੀ ਗੱਲ ਨਹੀਂ ਰੋਕਦਾ
ਉਹਨਾਂ ਦੀ ਜਿਹੜੇ ਖਰੀ ਚਾਲ ਚਲਦੇ ਹਨ।
ਜਿਹੜੇ ਲੋਕ ਯਾਹਵੇਹ ਨੂੰ ਪਿਆਰ ਕਰਦੇ ਹਨ ਉਹ ਬੁਰਾਈ ਤੋਂ ਨਫ਼ਰਤ ਕਰਨ,
ਕਿਉਂਕਿ ਉਹ ਆਪਣੇ ਵਫ਼ਾਦਾਰ ਲੋਕਾਂ ਦੀ ਜਾਨ ਦੀ ਰਾਖੀ ਕਰਦਾ ਹੈ,
ਅਤੇ ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।
ਯਾਹਵੇਹ ਭਲੇ ਲੋਕਾਂ ਦੀ ਰੱਖਿਆ ਕਰਦਾ ਹੈ;
ਜਦੋਂ ਮੈਨੂੰ ਨੀਵਾਂ ਕੀਤਾ ਗਿਆ ਤਾਂ ਉਸ ਨੇ ਮੈਨੂੰ ਬਚਾਇਆ।
ਹੇ ਮੇਰੀ ਜਾਨ, ਆਪਣੇ ਆਰਾਮ ਵਿੱਚ ਮੁੜ ਜਾ,
ਕਿਉਂਕਿ ਯਾਹਵੇਹ ਨੇ ਤੇਰੇ ਨਾਲ ਭਲਾ ਕੀਤਾ ਹੈ।
ਕਿਉਂ ਜੋ ਹੇ ਯਾਹਵੇਹ, ਤੂੰ ਮੈਨੂੰ ਮੌਤ ਤੋਂ,
ਮੇਰੀਆਂ ਅੱਖਾਂ ਨੂੰ ਹੰਝੂਆਂ ਤੋਂ,
ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ,
ਤਾਂ ਜੋ ਮੈਂ ਯਾਹਵੇਹ ਦੇ ਅੱਗੇ-ਅੱਗੇ ਤੁਰਾ,
ਜਿਵੇਂ ਕਿ ਮੈਂ ਇੱਥੇ ਧਰਤੀ ਉੱਤੇ ਰਹਿੰਦਾ ਹਾਂ।
ਤੂੰ ਮੇਰੀ ਪਨਾਹ ਅਤੇ ਮੇਰੀ ਢਾਲ ਹੈ।
ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।
ਜਦੋਂ ਤੱਕ ਯਾਹਵੇਹ ਘਰ ਨਹੀਂ ਬਣਾਉਂਦਾ,
ਉਸਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।
ਜਦੋਂ ਤੱਕ ਯਾਹਵੇਹ ਸ਼ਹਿਰ ਦੀ ਰਾਖੀ ਨਾ ਕਰੇ,
ਪਹਿਰੇਦਾਰ ਦਾ ਜਾਗਣਾ ਵਿਅਰਥ ਹੈ।
"ਇੱਥੇ ਮੈਂ ਦਾਵੀਦ ਲਈ ਇੱਕ ਸਿੰਗ ਬਣਾਵਾਂਗਾ,
ਅਤੇ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਕਰਾਂਗਾ।
ਮੈਂ ਉਹ ਦੇ ਵੈਰੀਆਂ ਨੂੰ ਸ਼ਰਮ ਦੇ ਕੱਪੜੇ ਪਹਿਨਾਵਾਂਗਾ,
ਪਰ ਉਹ ਦੇ ਸਿਰ ਨੂੰ ਚਮਕਦਾਰ ਤਾਜ ਨਾਲ ਸਜਾਵਾਗਾ।"
ਯਾਹਵੇਹ ਮੈਨੂੰ ਸਹੀ ਠਹਿਰਾਵੇਗਾ;
ਹੇ ਯਾਹਵੇਹ, ਤੇਰਾ ਪਿਆਰ ਸਦੀਪਕ ਹੈ
ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ।
ਤੂੰ ਆਪਣਾ ਹੱਥ ਖੋਲ੍ਹਦਾ ਹੈ
ਅਤੇ ਹਰੇਕ ਜੀਵ ਦੀ ਇੱਛਾ ਪੂਰੀ ਕਰਦਾ ਹੈ।
ਉਹ ਦੱਬੇ-ਕੁਚਲੇ ਲੋਕਾਂ ਦਾ ਪੱਖ ਰੱਖਦਾ ਹੈ,
ਅਤੇ ਉਹਨਾਂ ਨੂੰ ਭੋਜਨ ਦਿੰਦਾ ਹੈ।
ਯਾਹਵੇਹ ਕੈਦੀਆਂ ਨੂੰ ਅਜ਼ਾਦ ਕਰਦਾ ਹੈ,
ਯਾਹਵੇਹ ਅੰਨ੍ਹਿਆਂ ਦੀਆਂ ਅੱਖਾਂ ਖੋਲ ਦਿੰਦਾ ਹੈ,
ਯਾਹਵੇਹ ਝੁਕਿਆ ਹੋਇਆ ਨੂੰ ਉੱਚਾ ਕਰਦਾ ਹੈ,
ਯਾਹਵੇਹ ਧਰਮੀਆਂ ਨੂੰ ਪਿਆਰ ਕਰਦਾ ਹੈ।
ਯਾਹਵੇਹ ਪਰਦੇਸੀਆਂ ਦੀ ਦੇਖਭਾਲ ਕਰਦਾ ਹੈ,
ਅਤੇ ਯਤੀਮਾਂ ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ,
ਪਰ ਉਹ ਦੁਸ਼ਟਾਂ ਦੇ ਰਾਹਾਂ ਨੂੰ ਰੋਕਦਾ ਹੈ।
ਮੈਂ ਸ਼ਾਂਤੀ ਨਾਲ ਲੇਟਦਾ ਹੀ ਸੌਂ ਜਾਵਾਂਗਾ,
ਕਿਉਂਕਿ, ਹੇ ਯਾਹਵੇਹ ਕੇਵਲ ਤੁਸੀਂ ਹੀ,
ਮੈਨੂੰ ਸੁਰੱਖਿਆ ਵਿੱਚ ਵਸਾਉਂਦੇ ਹੋ।
ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਪਹਿਨ ਲਵੋ ਤਾਂ ਜੋ ਤੁਸੀਂ ਦੁਸ਼ਟ ਦੀਆਂ ਸਾਰੀਆਂ ਚਾਲਾਂ ਦੇ ਵਿਰੁੱਧ ਦ੍ਰਿੜ ਹੋ ਸਕੋ।
ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਪਹਿਨ ਲਵੋ ਤਾਂ ਜੋ ਤੁਸੀਂ ਦੁਸ਼ਟ ਦੀਆਂ ਸਾਰੀਆਂ ਚਾਲਾਂ ਦੇ ਵਿਰੁੱਧ ਦ੍ਰਿੜ ਹੋ ਸਕੋ। ਕਿਉਂਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਅਧਿਕਾਰਾਂ ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ।
"ਕੀ ਕੋਈ ਮਨੁੱਖ ਪਰਮੇਸ਼ਵਰ ਨੂੰ ਠੱਗ ਸਕਦਾ? ਫਿਰ ਵੀ ਤੁਸੀਂ ਮੈਨੂੰ ਠੱਗ ਲਿਆ।
"ਪਰ ਤੁਸੀਂ ਆਖਦੇ ਹੋ, ‘ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ?’
"ਦਸਵੰਧਾ ਅਤੇ ਚੜ੍ਹਾਵਿਆ ਵਿੱਚ। ਤੁਸੀਂ ਸਰਾਪ ਦੇ ਅਧੀਨ ਹੋ ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ। ਸਾਰੇ ਦਸਵੰਧ ਮੇਰੇ ਭਵਨ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਮੈਨੂੰ ਇਸ ਵਿੱਚ ਪਰਖੋ" ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, "ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।
ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਰਬਤ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਬਰਕਤ ਦੀ ਵਰਖਾ ਵਰ੍ਹੇਗੀ।
ਬੁੱਧ ਇੱਕ ਆਸਰਾ ਹੈ
ਜਿਵੇਂ ਪੈਸਾ ਇੱਕ ਸਹਾਰਾ ਹੈ,
ਪਰ ਗਿਆਨ ਦਾ ਫ਼ਾਇਦਾ ਇਹ ਹੈ
ਜੋ ਬੁੱਧ ਉਹਨਾਂ ਦੀ ਰਾਖੀ ਕਰਦੀ ਹੈ ਜਿਨ੍ਹਾਂ ਕੋਲ ਇਹ ਹੈ।
ਇਸੇ ਪ੍ਰਕਾਰ ਪ੍ਰਭੂ ਨੇ ਖੁਸ਼ਖ਼ਬਰੀ ਦੇ ਪ੍ਰਚਾਰਕਾਂ ਨੂੰ ਵੀ ਆਗਿਆ ਦਿੱਤੀ ਹੈ ਜੋ ਉਹ ਖੁਸ਼ਖ਼ਬਰੀ ਤੋਂ ਹੀ ਆਪਣਾ ਗੁਜਾਰਾ ਕਰਨ।
ਕਿਉਂਕਿ ਪੈਸੇ ਦਾ ਪਿਆਰ ਸਾਰੀ ਬੁਰਾਈਆਂ ਦੀ ਜੜ੍ਹ ਹੈ। ਕੁਝ ਲੋਕ, ਪੈਸੇ ਦੀ ਚਾਹ ਕਾਰਨ, ਵਿਸ਼ਵਾਸ ਤੋਂ ਭਟਕ ਗਏ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਵਿੰਨ੍ਹਿਆ ਹੈ।
ਮੈਂ ਥੱਕੇ ਹੋਏ ਨੂੰ ਤਰੋ-ਤਾਜ਼ਾ ਕਰਾਂਗਾ ਅਤੇ ਉਦਾਸ ਜਾਨ ਨੂੰ ਸੰਤੁਸ਼ਟ ਕਰਾਂਗਾ।"
ਇਹੀ ਕਾਰਨ ਹੈ ਕਿ ਮੈਂ ਜਿਵੇਂ ਦੁੱਖ ਝੱਲਦਾ ਹਾਂ। ਫਿਰ ਵੀ ਇਹ ਸ਼ਰਮਿੰਦਾ ਹੋਣ ਦਾ ਕਾਰਨ ਨਹੀਂ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਉਸ ਦਿਨ ਦੀ ਰੱਖਿਆ ਕਰ ਸਕਦਾ ਹੈ ਜੋ ਮੈਂ ਉਸ ਨੂੰ ਸੌਂਪਿਆ ਹੈ।