Pular para o conteúdo
Publicidade

ਯਿਰਮਿਯਾਹ 41

1 ਸੱਤਵੇਂ ਮਹੀਨੇ ਇਸ ਤਰ੍ਹਾਂ ਹੋਇਆ ਕਿ ਨਥਾਨਯਾਹ ਦੇ ਪੁੱਤਰ ਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ ਜਿਹੜਾ ਰਾਜਵੰਸ਼ੀ ਸੀ ਅਤੇ ਰਾਜੇ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਮਿਸਪਾਹ ਵਿੱਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਦਸ ਮਨੁੱਖਾਂ ਨਾਲ ਆਇਆ। ਜਦੋਂ ਉਹ ਉੱਥੇ ਇਕੱਠੇ ਖਾਣਾ ਖਾ ਰਹੇ ਸਨ, 2 ਨਥਾਨਯਾਹ ਦੇ ਪੁੱਤਰ ਇਸਮਾਏਲ ਅਤੇ ਉਹ ਦੇ ਨਾਲ ਦੇ ਦਸ ਮਨੁੱਖ ਉੱਠੇ ਅਤੇ ਸ਼ਾਫਾਨ ਦੇ ਪੁੱਤਰ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ ਜਿਸ ਨੂੰ ਬਾਬੇਲ ਦੇ ਪਾਤਸ਼ਾਹ ਨੇ ਦੇਸ਼ ਦਾ ਹਾਕਮ ਥਾਪਿਆ ਸੀ। 3 ਇਸਮਾਏਲ ਨੇ ਯਹੂਦਾਹ ਦੇ ਉਹਨਾਂ ਸਾਰੇ ਆਦਮੀਆਂ ਨੂੰ ਵੀ ਮਾਰ ਦਿੱਤਾ ਜਿਹੜੇ ਮਿਸਪਾਹ ਵਿੱਚ ਗਦਲਯਾਹ ਦੇ ਨਾਲ ਸਨ ਅਤੇ ਨਾਲ ਹੀ ਬਾਬੇਲ ਦੇ ਸਿਪਾਹੀਆਂ ਨੂੰ ਵੀ ਮਾਰ ਦਿੱਤਾ ਜੋ ਉੱਥੇ ਸਨ।

4 ਗਦਲਯਾਹ ਦੇ ਕਤਲ ਦੇ ਅਗਲੇ ਦਿਨ, ਇਸ ਤੋਂ ਪਹਿਲਾਂ ਕਿ ਕਿਸੇ ਨੂੰ ਪਤਾ ਲੱਗ ਜਾਵੇ, 5 ਅੱਸੀ ਮਨੁੱਖ ਜਿਨ੍ਹਾਂ ਨੇ ਆਪਣੀਆਂ ਦਾੜ੍ਹੀਆਂ ਮੁੰਨਾਈਆਂ ਸਨ, ਆਪਣੇ ਕੱਪੜੇ ਪਾੜੇ ਅਤੇ ਆਪਣੇ ਆਪ ਨੂੰ ਵੱਢ ਲਿਆ ਸੀ, ਸ਼ੇਕੇਮ, ਸ਼ੀਲੋਹ ਅਤੇ ਸਾਮਰਿਯਾ ਤੋਂ ਆਪਣੇ ਨਾਲ ਅਨਾਜ਼ ਦੀਆਂ ਭੇਟਾਂ ਅਤੇ ਧੂਪ ਲੈ ਕੇ ਯਾਹਵੇਹ ਦੇ ਘਰ ਆਏ। 6 ਨਥਾਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਮਿਲਣ ਲਈ ਮਿਸਪਾਹ ਤੋਂ ਬਾਹਰ ਗਿਆ, ਜਦੋਂ ਉਹ ਰੋਂਦਾ ਹੋਇਆ ਗਿਆ। ਜਦੋਂ ਉਹ ਉਹਨਾਂ ਨੂੰ ਮਿਲਿਆ, ਉਸਨੇ ਕਿਹਾ, "ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਓ।" 7 ਜਦੋਂ ਉਹ ਸ਼ਹਿਰ ਵਿੱਚ ਗਏ ਤਾਂ ਨਥਾਨਯਾਹ ਦੇ ਪੁੱਤਰ ਇਸਮਾਏਲ ਅਤੇ ਉਸਦੇ ਨਾਲ ਦੇ ਆਦਮੀਆਂ ਨੇ ਉਹਨਾਂ ਨੂੰ ਵੱਢ ਕੇ ਇੱਕ ਟੋਏ ਵਿੱਚ ਸੁੱਟ ਦਿੱਤਾ। 8 ਪਰ ਉਹਨਾਂ ਵਿੱਚੋਂ ਦਸਾਂ ਨੇ ਇਸਮਾਏਲ ਨੂੰ ਕਿਹਾ, "ਸਾਨੂੰ ਨਾ ਮਾਰੋ! ਸਾਡੇ ਕੋਲ ਕਣਕ ਅਤੇ ਜੌਂ, ਜ਼ੈਤੂਨ ਦਾ ਤੇਲ ਅਤੇ ਸ਼ਹਿਦ ਖੇਤ ਵਿੱਚ ਲੁਕਿਆ ਹੋਇਆ ਹੈ।" ਇਸ ਲਈ ਉਸਨੇ ਉਹਨਾਂ ਨੂੰ ਇਕੱਲੇ ਛੱਡ ਦਿੱਤਾ ਅਤੇ ਉਹਨਾਂ ਨੂੰ ਹੋਰਾਂ ਨਾਲ ਨਹੀਂ ਮਾਰਿਆ। 9 ਇਹ ਭੋਹਰਾ ਉਹ ਸੀ ਜਿਹੜਾ ਆਸਾ ਰਾਜਾ ਨੇ ਇਸਰਾਏਲ ਦੇ ਰਾਜਾ ਬਆਸ਼ਾ ਦੇ ਕਾਰਨ ਬਣਾਇਆ ਸੀ ਜਿਹ ਦੇ ਵਿੱਚ ਇਸਮਾਏਲ ਨੇ ਉਨ੍ਹਾਂ ਮਨੁੱਖਾਂ ਦੀਆਂ ਸਾਰੀਆਂ ਲੋਥਾਂ ਜਿਨ੍ਹਾਂ ਨੂੰ ਗਦਲਯਾਹ ਦੇ ਨਾਲ ਮਾਰਿਆ ਸੀ ਪਾਈਆਂ ਸਨ। ਉਸ ਨੂੰ ਨਥਾਨਯਾਹ ਦੇ ਪੁੱਤਰ ਇਸਮਾਏਲ ਨੇ ਵੱਢਿਆਂ ਹੋਇਆਂ ਨਾਲ ਭਰ ਦਿੱਤਾ।

10 ਤਾਂ ਇਸਮਾਏਲ ਨੇ ਸਾਰੇ ਰਹਿੰਦੇ-ਖੁੰਹਦੇ ਲੋਕ ਮਿਸਪਾਹ ਵਿੱਚ ਅਰਥਾਤ ਰਾਜਾ ਦੀਆਂ ਧੀਆਂ ਨੂੰ ਅਤੇ ਮਿਸਪਾਹ ਵਿਚਲੇ ਬਾਕੀ ਲੋਕਾਂ ਨੂੰ ਕੈਦ ਕਰ ਲਿਆ ਜਿਹਨਾਂ ਨੂੰ ਜੱਲਾਦਾਂ ਦਾ ਕਪਤਾਨ ਨਬੂਜ਼ਰਦਾਨ ਅਹੀਕਾਮ ਦੇ ਪੁੱਤਰ ਗਦਲਯਾਹ ਦੀ ਜ਼ਿੰਮੇਵਾਰੀ ਵਿੱਚ ਕਰ ਗਿਆ ਸੀ। ਨਥਾਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਕੈਦ ਕਰ ਕੇ ਲੈ ਗਿਆ ਭਈ ਅੰਮੋਨੀਆਂ ਕੋਲ ਪਾਰ ਲੰਘ ਜਾਵੇ।

11 ਜਦੋਂ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ ਦੇ ਸਾਰੇ ਫ਼ੌਜੀ ਸੈਨਾਪਤੀ ਨੇ ਨਥਾਨਯਾਹ ਦੇ ਪੁੱਤਰ ਇਸਮਾਏਲ ਦੇ ਸਾਰੇ ਅਪਰਾਧਾਂ ਬਾਰੇ ਸੁਣਿਆ, 12 ਤਾਂ ਉਹ ਆਪਣੇ ਸਾਰੇ ਆਦਮੀਆਂ ਨੂੰ ਲੈ ਕੇ ਨਥਾਨਯਾਹ ਦੇ ਪੁੱਤਰ ਇਸਮਾਏਲ ਨਾਲ ਲੜਨ ਲਈ ਗਏ। ਉਹਨਾਂ ਨੇ ਗਿਬਓਨ ਦੇ ਵੱਡੇ ਤਲਾਬ ਦੇ ਨੇੜੇ ਉਸ ਨੂੰ ਫੜ ਲਿਆ। 13 ਜਦੋਂ ਇਸਮਾਏਲ ਦੇ ਨਾਲ ਦੇ ਸਾਰੇ ਲੋਕਾਂ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ ਦੇ ਫ਼ੌਜ ਦੇ ਸੈਨਾਪਤੀਆਂ ਨੂੰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਏ। 14 ਇਸਮਾਏਲ ਨੇ ਮਿਸਪਾਹ ਵਿੱਚ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ ਅਤੇ ਕਾਰੇਆਹ ਦੇ ਪੁੱਤਰ ਯੋਹਾਨਾਨ ਕੋਲ ਚਲੇ ਗਏ। 15 ਪਰ ਨਥਾਨਯਾਹ ਦਾ ਪੁੱਤਰ ਇਸਮਾਏਲ ਅਤੇ ਉਸਦੇ ਅੱਠ ਆਦਮੀ ਯੋਹਾਨਾਨ ਤੋਂ ਬਚ ਨਿਕਲੇ ਅਤੇ ਅੰਮੋਨੀਆਂ ਕੋਲ ਭੱਜ ਗਏ।

ਮਿਸਰ ਨੂੰ ਭੱਜ

16 ਤਦ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਉਸ ਦੇ ਨਾਲ ਸਨ ਬਾਕੀ ਦੇ ਸਾਰੇ ਲੋਕਾਂ ਨੂੰ ਮੋੜ ਲਿਆਏ ਜਿਹਨਾਂ ਨੂੰ ਉਹ ਨੇ ਨਥਾਨਯਾਹ ਦੇ ਪੁੱਤਰ ਇਸਮਾਏਲ ਤੋਂ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਘਾਤ ਕਰਨ ਦੇ ਪਿੱਛੋਂ ਮਿਸਪਾਹ ਤੋਂ ਲੈ ਲਿਆ ਸੀ, ਅਰਥਾਤ ਸੂਰਮੇ ਯੋਧਿਆਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ ਅਤੇ ਖੁਸਰਿਆਂ ਨੂੰ ਜਿਹਨਾਂ ਨੂੰ ਉਹ ਗਿਬਓਨ ਤੋਂ ਮੋੜ ਲਿਆਇਆ ਸੀ। 17 ਅਤੇ ਉਹ ਚੱਲੇ ਗਏ ਅਤੇ ਗੇਰੂਥ ਕਿਮਹਾਮ ਵਿੱਚ ਟਿਕੇ ਜਿਹੜਾ ਬੈਤਲਹਮ ਦੇ ਨੇੜੇ ਹੈ ਕਿ ਮਿਸਰ ਨੂੰ ਜਾਣ, 18 ਉਹ ਉਹਨਾਂ ਤੋਂ ਡਰਦੇ ਸਨ ਕਿਉਂਕਿ ਨਥਾਨਯਾਹ ਦੇ ਪੁੱਤਰ ਇਸਮਾਏਲ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮਾਰ ਦਿੱਤਾ ਸੀ, ਜਿਸ ਨੂੰ ਬਾਬੇਲ ਦੇ ਰਾਜੇ ਨੇ ਨਿਯੁਕਤ ਕੀਤਾ ਸੀ। ਜ਼ਮੀਨ ਉੱਤੇ ਰਾਜਪਾਲ।

Estes versículos te tocaram? Ore agora!

+581 estão orando agora.

Junte-se à corrente de oração.