Publicidade

Jeremias 30

ਇਸਰਾਏਲ ਦੀ ਬਹਾਲੀ

1 ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ: 2 "ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਉਹ ਸਾਰੇ ਸ਼ਬਦ ਜੋ ਮੈਂ ਬੋਲੇ ਹਨ ਇੱਕ ਕਿਤਾਬ ਵਿੱਚ ਲਿਖ। 3 ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ, ‘ਜਦੋਂ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਨੂੰ ਗ਼ੁਲਾਮੀ ਤੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਵਾਂਗਾ ਜਿਸ ਉੱਤੇ ਮੈਂ ਉਹਨਾਂ ਦੇ ਪੁਰਖਿਆਂ ਨੂੰ ਕਬਜ਼ਾ ਕਰਨ ਲਈ ਦਿੱਤਾ ਸੀ,’ ਯਾਹਵੇਹ ਆਖਦਾ ਹੈ।"

4 ਇਹ ਉਹ ਸ਼ਬਦ ਹਨ ਜੋ ਯਾਹਵੇਹ ਨੇ ਇਸਰਾਏਲ ਅਤੇ ਯਹੂਦਾਹ ਬਾਰੇ ਕਹੇ ਸਨ: 5 "ਯਾਹਵੇਹ ਇਹ ਆਖਦਾ ਹੈ:

" ‘ਮੈਂ ਇੱਕ ਡਰ ਭਰੀ ਆਵਾਜ਼ ਸੁਣੀ ਹੈ,

ਭੈਅ ਦੀ ਜਿਸ ਵਿੱਚ ਕੋਈ ਸ਼ਾਂਤੀ ਨਹੀਂ ਹੈ।

6 ਪੁੱਛੋ ਅਤੇ ਵੇਖੋ:

ਕੀ ਇੱਕ ਆਦਮੀ ਬੱਚੇ ਪੈਦਾ ਕਰ ਸਕਦਾ ਹੈ?

ਫਿਰ ਮੈਂ ਹਰੇਕ ਤਕੜੇ ਆਦਮੀ ਨੂੰ ਪੇਟ ਉੱਤੇ ਹੱਥ ਧਰਦਿਆਂ ਕਿਉਂ ਵੇਖਦਾ ਹਾਂ,

ਜਿਵੇਂ ਕਿ ਜਣੇਪੇ ਵਾਲੀ ਔਰਤ ਹੋਏ,

ਹਰ ਇੱਕ ਚਿਹਰਾ ਮੌਤ ਨਾਲ ਪੀਲਾ ਹੋ ਗਿਆ ਹੈ?

7 ਹਾਏ! ਉਹ ਦਿਨ ਕਿੰਨਾ ਭਿਆਨਕ ਹੋਵੇਗਾ!

ਕੋਈ ਹੋਰ ਇਸ ਵਰਗਾ ਨਹੀਂ ਹੋਵੇਗਾ।

ਇਹ ਯਾਕੋਬ ਲਈ ਮੁਸੀਬਤ ਦਾ ਸਮਾਂ ਹੋਵੇਗਾ,

ਪਰ ਉਹ ਇਸ ਵਿੱਚੋਂ ਬਚ ਜਾਵੇਗਾ।

8 " ‘ਉਸ ਦਿਨ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ,

‘ਮੈਂ ਉਹਨਾਂ ਦੀਆਂ ਧੌਣਾਂ ਤੋਂ ਜੂਲਾ ਤੋੜ ਦਿਆਂਗਾ

ਅਤੇ ਉਹਨਾਂ ਦੇ ਬੰਧਨਾਂ ਨੂੰ ਤੋੜ ਦਿਆਂਗਾ;

ਹੁਣ ਵਿਦੇਸ਼ੀ ਉਹਨਾਂ ਨੂੰ ਗੁਲਾਮ ਨਹੀਂ ਬਣਾਉਣਗੇ।

9 ਇਸ ਦੀ ਬਜਾਏ, ਉਹ ਆਪਣੇ ਪਰਮੇਸ਼ਵਰ

ਅਤੇ ਆਪਣੇ ਰਾਜੇ ਦਾਵੀਦ ਦੀ ਸੇਵਾ ਕਰਨਗੇ,

ਜਿਸ ਨੂੰ ਮੈਂ ਉਹਨਾਂ ਲਈ ਖੜ੍ਹਾ ਕਰਾਂਗਾ।

10 " ‘ਇਸ ਲਈ ਮੇਰੇ ਸੇਵਕ ਯਾਕੋਬ, ਨਾ ਡਰ;

ਹੇ ਇਸਰਾਏਲ, ਨਾ ਘਬਰਾ,’

ਯਾਹਵੇਹ ਦਾ ਵਾਕ ਹੈ।

ਮੈਂ ਤੈਨੂੰ ਜ਼ਰੂਰ ਦੂਰ-ਦੁਰਾਡੇ ਤੋਂ ਬਚਾਵਾਂਗਾ,

ਤੇਰੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਗ਼ੁਲਾਮੀ ਦੀ ਧਰਤੀ ਤੋਂ।

ਯਾਕੋਬ ਮੁੜੇਗਾ ਅਤੇ ਚੈਨ ਤੇ ਅਰਾਮ ਨਾਲ ਵੱਸੇਗਾ,

ਅਤੇ ਕੋਈ ਵੀ ਉਸ ਨੂੰ ਡਰਾਵੇਗਾ ਨਹੀਂ।

11 ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਬਚਾਵਾਂਗਾ,

ਯਾਹਵੇਹ ਦਾ ਵਾਕ ਹੈ।

‘ਭਾਵੇਂ ਮੈਂ ਉਹਨਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ,

ਜਿਨ੍ਹਾਂ ਵਿੱਚ ਮੈਂ ਤੁਹਾਨੂੰ ਖਿੰਡਾ ਦਿੰਦਾ ਹੈ,

ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।

ਮੈਂ ਤੁਹਾਨੂੰ ਅਨੁਸ਼ਾਸਨ ਦਿਆਂਗਾ, ਪਰ ਸਿਰਫ ਉਚਿਤ ਮਾਤਰਾ ਵਿੱਚ;

ਮੈਂ ਤੁਹਾਨੂੰ ਪੂਰੀ ਤਰ੍ਹਾਂ ਬਿਨਾਂ ਸਜ਼ਾ ਦੇ ਨਹੀਂ ਜਾਣ ਦਿਆਂਗਾ।’

12 "ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

" ‘ਤੁਹਾਡਾ ਜ਼ਖ਼ਮ ਲਾਇਲਾਜ ਹੈ,

ਤੁਹਾਡੀ ਸੱਟ ਠੀਕ ਨਹੀਂ ਹੋ ਸਕਦੀ।

13 ਤੁਹਾਡੇ ਲਈ ਦਲੀਲ ਦੇਣ ਵਾਲਾ ਕੋਈ ਨਹੀਂ ਹੈ,

ਤੁਹਾਡੇ ਦਰਦ ਦਾ ਕੋਈ ਇਲਾਜ ਨਹੀਂ ਹੈ,

ਤੁਹਾਡੇ ਲਈ ਕੋਈ ਚੰਗਿਆਈ ਨਹੀਂ।

14 ਤੇਰੇ ਸਾਰੇ ਸਾਥੀ ਤੈਨੂੰ ਭੁੱਲ ਗਏ ਹਨ;

ਉਹਨਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ।

ਮੈਂ ਤੁਹਾਨੂੰ ਦੁਸ਼ਮਣ ਵਾਂਗ ਮਾਰਿਆ ਹੈ

ਅਤੇ ਤੁਹਾਨੂੰ ਜ਼ਾਲਮ ਵਾਂਗ ਸਜ਼ਾ ਦੇਵੇਗਾ,

ਕਿਉਂਕਿ ਤੁਹਾਡਾ ਦੋਸ਼ ਬਹੁਤ ਵੱਡਾ ਹੈ

ਅਤੇ ਤੁਹਾਡੇ ਪਾਪ ਬਹੁਤ ਹਨ।

15 ਤੂੰ ਆਪਣੇ ਜ਼ਖ਼ਮ ਉੱਤੇ ਕਿਉਂ ਰੋਦਾ ਹੈ,

ਤੇਰਾ ਦਰਦ ਜਿਸ ਦਾ ਕੋਈ ਇਲਾਜ ਨਹੀਂ ਹੈ?

ਤੁਹਾਡੇ ਵੱਡੇ ਅਪਰਾਧ ਅਤੇ ਬਹੁਤ ਸਾਰੇ ਪਾਪਾਂ ਦੇ ਕਾਰਨ

ਮੈਂ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਹਨ।

16 " ‘ਪਰ ਉਹ ਸਾਰੇ ਜਿਹੜੇ ਤੁਹਾਨੂੰ ਖਾ ਜਾਂਦੇ ਹਨ, ਖਾ ਜਾਣਗੇ।

ਤੁਹਾਡੇ ਸਾਰੇ ਦੁਸ਼ਮਣ ਗ਼ੁਲਾਮੀ ਵਿੱਚ ਚਲੇ ਜਾਣਗੇ।

ਜਿਹੜੇ ਤੁਹਾਨੂੰ ਲੁੱਟਦੇ ਹਨ ਉਹ ਲੁੱਟੇ ਜਾਣਗੇ;

ਸਭਨਾਂ ਨੂੰ ਜੋ ਤੁਹਾਡੀ ਲੁੱਟ ਕਰਦੇ ਹਨ ਮੈਂ ਨਸ਼ਟ ਕਰ ਦਿਆਂਗਾ।

17 ਪਰ ਮੈਂ ਤੈਨੂੰ ਨਰੋਆ ਕਰ ਦਿਆਂਗਾ

ਅਤੇ ਤੇਰੇ ਜ਼ਖਮਾਂ ਨੂੰ ਚੰਗਾ ਕਰਾਂਗਾ,’

ਯਾਹਵੇਹ ਦਾ ਵਾਕ ਹੈ,

‘ਕਿਉਂਕਿ ਉਹਨਾਂ ਨੇ ਤੈਨੂੰ ਅਛੂਤ ਆਖਿਆ,

ਸੀਯੋਨ ਜਿਸ ਦੀ ਕੋਈ ਪਰਵਾਹ ਨਹੀਂ ਕਰਦਾ।’

18 "ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

" ‘ਮੈਂ ਯਾਕੋਬ ਦੇ ਤੰਬੂਆਂ ਦੀ ਗੁਲਾਮੀ ਨੂੰ ਦੂਰ ਕਰ ਦਿਆਂਗਾ

ਅਤੇ ਉਸ ਦੇ ਨਿਵਾਸਾਂ ਤੇ ਤਰਸ ਕਰਾਂਗਾ;

ਸ਼ਹਿਰ ਆਪਣੇ ਖੰਡਰਾਂ ਉੱਤੇ ਮੁੜ ਉਸਾਰਿਆ ਜਾਵੇਗਾ,

ਅਤੇ ਮਹਿਲ ਆਪਣੀ ਥਾਂ ਉੱਤੇ ਖੜ੍ਹਾ ਰਹੇਗਾ।

19 ਉਹਨਾਂ ਤੋਂ ਧੰਨਵਾਦ ਦੇ ਗੀਤ ਅਤੇ ਅਨੰਦ ਦੇ ਗੀਤ ਆਉਣਗੇ।

ਮੈਂ ਉਹਨਾਂ ਦੀ ਗਿਣਤੀ ਵਿੱਚ ਵਾਧਾ ਕਰਾਂਗਾ,

ਅਤੇ ਉਹ ਘਟਾਏ ਨਹੀਂ ਜਾਣਗੇ;

ਮੈਂ ਉਹਨਾਂ ਦਾ ਆਦਰ ਕਰਾਂਗਾ,

ਅਤੇ ਉਹ ਤੁੱਛ ਨਹੀਂ ਜਾਣੇ ਜਾਣਗੇ।

20 ਉਹਨਾਂ ਦੇ ਬੱਚੇ ਪੁਰਾਣੇ ਦਿਨਾਂ ਵਾਂਗ ਹੋਣਗੇ,

ਅਤੇ ਉਹਨਾਂ ਦਾ ਸਮਾਜ ਮੇਰੇ ਸਾਮ੍ਹਣੇ ਸਥਾਪਿਤ ਕੀਤਾ ਜਾਵੇਗਾ।

ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ ਜੋ ਉਹਨਾਂ ਉੱਤੇ ਜ਼ੁਲਮ ਕਰਦੇ ਹਨ।

21 ਉਹਨਾਂ ਦਾ ਆਗੂ ਉਹਨਾਂ ਵਿੱਚੋਂ ਇੱਕ ਹੋਵੇਗਾ।

ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਉੱਠੇਗਾ।

ਮੈਂ ਉਸ ਨੂੰ ਨੇੜੇ ਲਿਆਵਾਂਗਾ ਅਤੇ ਉਹ ਮੇਰੇ ਨੇੜੇ ਆਵੇਗਾ,

ਕਿਉਂਕਿ ਉਹ ਕੌਣ ਹੈ ਜੋ ਮੇਰੇ ਨੇੜੇ ਹੋਣ ਲਈ

ਆਪਣੇ ਆਪ ਨੂੰ ਸਮਰਪਿਤ ਕਰੇਗਾ?’

ਯਾਹਵੇਹ ਦਾ ਵਾਕ ਹੈ।

22 ‘ਇਸ ਲਈ ਤੁਸੀਂ ਮੇਰੇ ਲੋਕ ਹੋਵੋਗੇ,

ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ।’ "

23 ਵੇਖੋ, ਯਾਹਵੇਹ ਦਾ ਤੂਫ਼ਾਨ, ਉਸ ਦਾ ਗੁੱਸਾ ਫੁੱਟ ਨਿੱਕਲਿਆ ਹੈ,

ਦੁਸ਼ਟਾਂ ਦੇ ਸਿਰਾਂ ਉੱਤੇ ਇੱਕ ਤੇਜ਼ ਹਵਾ ਵਗਦੀ ਹੈ।

24 ਯਾਹਵੇਹ ਦਾ ਭਿਆਨਕ ਕ੍ਰੋਧ ਉਦੋਂ ਤੱਕ ਨਹੀਂ ਹਟੇਗਾ

ਜਦੋਂ ਤੱਕ ਉਹ ਆਪਣੇ ਮਨ ਦੇ ਉਦੇਸ਼ਾਂ ਨੂੰ

ਪੂਰੀ ਤਰ੍ਹਾਂ ਪੂਰਾ ਨਹੀਂ ਕਰ ਲੈਂਦਾ।

ਆਉਣ ਵਾਲੇ ਦਿਨਾਂ ਵਿੱਚ

ਤੁਸੀਂ ਇਹ ਸਮਝ ਜਾਓਗੇ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-