Pular para o conteúdo
Publicidade

ਯਿਰਮਿਯਾਹ 8

1 " ‘ਯਾਹਵੇਹ ਦਾ ਵਾਕ ਹੈ, ਉਸ ਸਮੇਂ ਯਹੂਦਾਹ ਦੇ ਰਾਜਿਆਂ ਅਤੇ ਅਧਿਕਾਰੀਆਂ ਦੀਆਂ ਹੱਡੀਆਂ, ਜਾਜਕਾਂ ਅਤੇ ਨਬੀਆਂ ਦੀਆਂ ਹੱਡੀਆਂ ਅਤੇ ਯੇਰੂਸ਼ਲੇਮ ਦੇ ਲੋਕਾਂ ਦੀਆਂ ਹੱਡੀਆਂ ਉਹਨਾਂ ਦੀਆਂ ਕਬਰਾਂ ਵਿੱਚੋਂ ਕੱਢੀਆਂ ਜਾਣਗੀਆਂ। 2 ਉਹ ਉਹਨਾਂ ਨੂੰ ਸੂਰਜ, ਚੰਦ ਅਤੇ ਅਕਾਸ਼ ਦੀ ਸਾਰੀ ਸੈਨਾਂ ਅੱਗੇ ਖਿਲਾਰ ਦੇਣਗੇ ਜਿਹਨਾਂ ਨੂੰ ਉਹ ਪਿਆਰ ਕਰਦੇ, ਜਿਹਨਾਂ ਦੀ ਉਹ ਪੂਜਾ ਕਰਦੇ, ਜਿਹਨਾਂ ਦੇ ਉਹ ਪਿੱਛੇ ਚਲਦੇ, ਜਿਹਨਾਂ ਦੇ ਉਹ ਤਾਲਿਬ ਸਨ ਅਤੇ ਜਿਹਨਾਂ ਨੂੰ ਉਹ ਮੱਥਾ ਟੇਕਦੇ ਸਨ। ਉਹ ਨਾ ਇਕੱਠੀਆਂ ਕੀਤੀਆਂ ਜਾਣਗੀਆਂ, ਨਾ ਦੱਬੀਆਂ ਜਾਣਗੀਆਂ, ਉਹ ਸਿਰਫ ਰੂੜੀ ਦੀ ਮਿੱਟੀ ਵਾਂਗ ਹੋਣਗੀਆਂ। 3 ਜਿੱਥੇ ਕਿਤੇ ਵੀ ਮੈਂ ਉਹਨਾਂ ਨੂੰ ਬਾਹਰ ਕੱਢਾਂਗਾ, ਇਸ ਦੁਸ਼ਟ ਕੌਮ ਦੇ ਸਾਰੇ ਬਚੇ ਹੋਏ ਲੋਕ ਜੀਵਨ ਨਾਲੋਂ ਮੌਤ ਨੂੰ ਤਰਜੀਹ ਦੇਣਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’

ਪਾਪ ਅਤੇ ਸਜ਼ਾ

4 "ਉਹਨਾਂ ਨੂੰ ਆਖੋ, ‘ਯਾਹਵੇਹ ਇਹੀ ਆਖਦਾ ਹੈ:

" ‘ਜਦੋਂ ਲੋਕ ਹੇਠਾਂ ਡਿੱਗਦੇ ਹਨ, ਕੀ ਉਹ ਉੱਠਦੇ ਨਹੀਂ?

ਜਦ ਕੋਈ ਫਿਰ ਜਾਂਦਾ ਹੈ, ਤਾਂ ਕੀ ਉਹ ਮੁੜਦੇ ਨਹੀਂ?

5 ਫਿਰ ਇਹ ਲੋਕ ਕਿਉਂ ਮੂੰਹ ਫੇਰ ਗਏ ਹਨ?

ਯੇਰੂਸ਼ਲੇਮ ਹਮੇਸ਼ਾ ਕਿਉਂ ਮੂੰਹ ਮੋੜ ਲੈਂਦਾ ਹੈ?

ਉਹ ਛਲ ਨਾਲ ਚਿੰਬੜੇ ਹੋਏ ਹਨ;

ਉਹ ਵਾਪਸ ਆਉਣ ਤੋਂ ਇਨਕਾਰ ਕਰਦੇ ਹਨ।

6 ਮੈਂ ਧਿਆਨ ਨਾਲ ਸੁਣਿਆ ਹੈ,

ਪਰ ਉਹ ਨਹੀਂ ਕਹਿੰਦੇ ਜੋ ਸਹੀ ਹੈ।

ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਹੀਂ ਪਛਤਾਉਂਦਾ,

ਇਹ ਆਖਦਾ ਹੈ, "ਮੈਂ ਕੀ ਕੀਤਾ ਹੈ?"

ਹਰ ਕੋਈ ਆਪਣੀ ਮਰਜ਼ੀ ਨਾਲ ਚੱਲਦਾ ਹੈ

ਜਿਵੇਂ ਘੋੜਾ ਜੰਗ ਵਿੱਚ ਦੌੜਦਾ ਹੋਵੇ।

7 ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਣ ਵਾਲਾ ਸਾਰਸ ਵੀ

ਆਪਣੀਆਂ ਨਿਰਧਾਰਤ ਰੁੱਤਾਂ ਨੂੰ ਜਾਣਦਾ ਹੈ,

ਘੁੱਗੀ, ਅਬਾਬੀਲ ਅਤੇ ਸਾਰਸ

ਆਪਣੇ ਆਉਣ ਵਾਲੇ ਨੂੰ ਜਾਣਦੇ ਹਨ।

ਪਰ ਮੇਰੇ ਲੋਕ

ਯਾਹਵੇਹ ਦੇ ਨਿਆਂ ਨੂੰ ਨਹੀਂ ਜਾਣਦੇ।

8 " ‘ਤੁਸੀਂ ਕਿਵੇਂ ਕਹਿ ਸਕਦੇ ਹੋ, "ਅਸੀਂ ਬੁੱਧੀਮਾਨ ਹਾਂ,

ਕਿਉਂਕਿ ਸਾਡੇ ਕੋਲ ਯਾਹਵੇਹ ਦੀ ਬਿਵਸਥਾ ਹੈ,"

ਜਦੋਂ ਅਸਲ ਵਿੱਚ ਲਿਖਾਰੀਆਂ ਦੀ ਝੂਠੀ ਕਲਮ ਨੇ

ਇਸ ਨੂੰ ਝੂਠਾ ਬਣਾ ਦਿੱਤਾ ਹੈ?

9 ਬੁੱਧੀਮਾਨ ਸ਼ਰਮਿੰਦਾ ਹੋਣਗੇ;

ਉਹ ਨਿਰਾਸ਼ ਅਤੇ ਫਸ ਜਾਣਗੇ।

ਕਿਉਂਕਿ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ,

ਕੀ ਉਹਨਾਂ ਕੋਲ ਇਹ ਬੁੱਧ ਹੈ?

10 ਇਸ ਲਈ ਮੈਂ ਉਹਨਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਨੂੰ

ਅਤੇ ਉਹਨਾਂ ਦੇ ਖੇਤ ਨਵੇਂ ਮਾਲਕਾਂ ਨੂੰ ਦੇ ਦਿਆਂਗਾ।

ਕਿਉਂ ਜੋ ਛੋਟੇ ਤੋਂ ਲੈ ਕੇ ਵੱਡੇ ਤੱਕ,

ਸਾਰੇ ਦੇ ਸਾਰੇ ਲਾਭ ਦੇ ਲਾਲਚੀ ਹਨ;

ਨਬੀਆਂ ਤੋਂ ਲੈ ਕੇ ਜਾਜਕਾਂ ਤੱਕ,

ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।

11 ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ

ਜਿਵੇਂ ਕਿ ਉਹ ਗੰਭੀਰ ਨਹੀਂ ਸਨ।

ਜਦੋਂ ਸ਼ਾਂਤੀ ਨਹੀਂ ਹੁੰਦੀ,

ਉਹ ਕਹਿੰਦੇ ਹਨ, "ਸ਼ਾਂਤੀ ਹੈ, ਸ਼ਾਂਤੀ ਹੈ।"

12 ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ?

ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ;

ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ।

ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ;

ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਉਹਨਾਂ ਨੂੰ ਹੇਠਾਂ ਲਿਆਂਦਾ ਜਾਵੇਗਾ,

ਯਾਹਵੇਹ ਆਖਦਾ ਹੈ।

13 " ‘ਮੈਂ ਉਹਨਾਂ ਦੀ ਫ਼ਸਲ ਲੈ ਲਵਾਂਗਾ,

ਯਾਹਵੇਹ ਦਾ ਵਾਕ ਹੈ।

ਵੇਲ ਉੱਤੇ ਅੰਗੂਰ ਨਹੀਂ ਹੋਣਗੇ।

ਰੁੱਖ ਉੱਤੇ ਹੰਜੀਰ ਨਹੀਂ ਹੋਣਗੇ,

ਅਤੇ ਉਹਨਾਂ ਦੇ ਪੱਤੇ ਸੁੱਕ ਜਾਣਗੇ।

ਜੋ ਮੈਂ ਉਹਨਾਂ ਨੂੰ ਦਿੱਤਾ ਹੈ

ਉਹਨਾਂ ਤੋਂ ਲਿਆ ਜਾਵੇਗਾ।’ "

14 ਅਸੀਂ ਇੱਥੇ ਕਿਉਂ ਬੈਠੇ ਹਾਂ?

ਇਕੱਠੇ ਹੋਵੋ!

ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ

ਅਤੇ ਉੱਥੇ ਨਾਸ ਹੋਈਏ!

ਕਿਉਂਕਿ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਨਾਸ ਹੋਣ ਲਈ ਦੇ ਦਿੱਤਾ ਹੈ

ਅਤੇ ਸਾਨੂੰ ਪੀਣ ਲਈ ਜ਼ਹਿਰੀਲਾ ਪਾਣੀ ਦਿੱਤਾ ਹੈ,

ਕਿਉਂਕਿ ਅਸੀਂ ਉਸਦੇ ਵਿਰੁੱਧ ਪਾਪ ਕੀਤਾ ਹੈ।

15 ਅਸੀਂ ਸ਼ਾਂਤੀ ਦੀ ਆਸ ਰੱਖੀ

ਪਰ ਕੁਝ ਚੰਗਾ ਨਹੀਂ ਆਇਆ,

ਚੰਗਾ ਕਰਨ ਦੇ ਸਮੇਂ ਵਿੱਚ ਵੀ

ਸਿਰਫ ਦਹਿਸ਼ਤ ਹੈ।

16 ਦਾਨ ਤੋਂ ਦੁਸ਼ਮਣ ਦੇ ਘੋੜਿਆਂ ਦੀ

ਆਵਾਜ਼ ਸੁਣਾਈ ਦਿੰਦੀ ਹੈ;

ਉਸ ਦੇ ਜੰਗੀ ਘੋੜਿਆਂ ਦੇ ਹਿਣਕਣ ਦੀ ਆਵਾਜ਼ ਨਾਲ

ਸਾਰੀ ਧਰਤੀ ਕੰਬ ਜਾਂਦੀ ਹੈ।

ਉਹ ਆਉਂਦੇ ਹਨ,

ਉਹ ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਨਿਗਲ ਲੈਂਦੇ ਹਨ,

ਸ਼ਹਿਰ ਅਤੇ ਉਸ ਦੇ ਵਸਨੀਕਾਂ ਨੂੰ ਵੀ।

17 "ਵੇਖੋ, ਮੈਂ ਤੁਹਾਡੇ ਵਿੱਚ ਜ਼ਹਿਰੀਲੇ ਸੱਪ ਭੇਜਾਂਗਾ,

ਨਾਲੇ ਨਾਗ ਜਿਨ੍ਹਾ ਨੂੰ ਮੋਹ ਨਹੀਂ ਸਕਦਾ,

ਅਤੇ ਉਹ ਤੁਹਾਨੂੰ ਡੰਗ ਮਾਰਨਗੇ,"

ਯਾਹਵੇਹ ਦਾ ਵਾਕ ਹੈ।

18 ਤੂੰ ਜੋ ਦੁੱਖ ਵਿੱਚ ਮੇਰਾ ਸਹਾਰਾ ਹੈ,

ਮੇਰਾ ਮਨ ਮੇਰੇ ਅੰਦਰ ਬੇਚੈਨ ਹੈ।

19 ਦੂਰ ਦੇਸ਼ ਤੋਂ ਮੇਰੇ ਲੋਕਾਂ ਦੀ ਪੁਕਾਰ ਸੁਣੋ:

"ਕੀ ਯਾਹਵੇਹ ਸੀਯੋਨ ਵਿੱਚ ਨਹੀਂ ਹੈ?

ਕੀ ਹੁਣ ਉਸਦਾ ਰਾਜਾ ਨਹੀਂ ਰਿਹਾ?"

"ਉਹਨਾਂ ਨੇ ਆਪਣੀਆਂ ਮੂਰਤੀਆਂ ਨਾਲ,

ਆਪਣੀਆਂ ਬੇਕਾਰ ਮੂਰਤੀਆਂ ਨਾਲ ਮੇਰਾ ਗੁੱਸਾ ਕਿਉਂ ਭੜਕਾਇਆ ਹੈ?"

20 "ਵਾਢੀ ਬੀਤ ਗਈ ਹੈ,

ਗਰਮੀਆਂ ਖਤਮ ਹੋ ਗਈਆਂ ਹਨ,

ਪਰ ਅਸੀਂ ਬਚਾਏ ਨਹੀਂ ਗਏ।"

21 ਕਿਉਂਕਿ ਮੇਰੇ ਲੋਕਾਂ ਦੇ ਕੁਚਲੇ ਜਾਣ ਦੇ ਕਾਰਨ ਮੈਂ ਕੁਚਲਿਆ ਹੋਇਆ ਹਾਂ;

ਮੈਂ ਸੋਗ ਕਰਦਾ ਹਾਂ, ਅਤੇ ਘਬਰਾਹਟ ਨੇ ਮੈਨੂੰ ਫੜਿਆ ਹੈ।

22 ਕੀ ਗਿਲਆਦ ਵਿੱਚ ਕੋਈ ਬਲਸਾਨ ਨਹੀਂ ਹੈ?

ਕੀ ਉੱਥੇ ਕੋਈ ਵੈਦ ਨਹੀਂ ਹੈ?

ਫੇਰ ਮੇਰੇ ਲੋਕਾਂ ਦੇ ਜ਼ਖਮਾਂ ਦਾ ਕੋਈ ਇਲਾਜ ਕਿਉਂ ਨਹੀਂ ਹੈ?

Estes versículos te tocaram? Ore agora!

+581 estão orando agora.

Junte-se à corrente de oração.