Pular para o conteúdo
Publicidade

ਯਿਰਮਿਯਾਹ 27

ਨਬੂਕਦਨੱਸਰ ਦੀ ਸੇਵਾ ਕਰਨ ਲਈ ਯਹੂਦਾਹ

1 ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਦੇ ਰਾਜ ਦੇ ਅਰੰਭ ਵਿੱਚ, ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ: 2 ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਕਿਹਾ: "ਪੱਟੀਆਂ ਦਾ ਇੱਕ ਜੂਲਾ ਬਣਾ ਅਤੇ ਇਸ ਨੂੰ ਆਪਣੀ ਧੋਣ ਤੇ ਰੱਖ। 3 ਤਦ ਅਦੋਮ, ਮੋਆਬ, ਅੰਮੋਨ, ਸੂਰ ਅਤੇ ਸੀਦੋਨ ਦੇ ਰਾਜਿਆਂ ਨੂੰ ਉਹਨਾਂ ਰਾਜਦੂਤਾਂ ਦੇ ਰਾਹੀਂ ਜੋ ਯੇਰੂਸ਼ਲੇਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਕੋਲ ਆਏ ਹਨ, ਸੁਨੇਹਾ ਭੇਜ। 4 ਉਹਨਾਂ ਨੂੰ ਉਹਨਾਂ ਦੇ ਮਾਲਕਾਂ ਲਈ ਇੱਕ ਸੰਦੇਸ਼ ਭੇਜ ਅਤੇ ਇਹ ਆਖ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: "ਆਪਣੇ ਮਾਲਕਾਂ ਨੂੰ ਇਹ ਦੱਸ: 5 ਮੈ ਧਰਤੀ ਨੂੰ ਆਦਮੀਆਂ ਨੂੰ ਅਤੇ ਡੰਗਰਾਂ ਨੂੰ ਜਿਹੜੇ ਧਰਤੀ ਉੱਤੇ ਹਨ ਆਪਣੇ ਵੱਡੇ ਬਲ ਅਤੇ ਵਧਾਈ ਹੋਈ ਬਾਂਹ ਨਾਲ ਬਣਾਇਆ। ਮੈ ਇਹ ਉਹ ਨੂੰ ਦਿੰਦਾ ਹਾਂ ਜਿਹੜਾ ਮੇਰੀ ਨਿਗਾਹ ਵਿੱਚ ਠੀਕ ਹੈ। 6 ਹੁਣ ਮੈਂ ਤੁਹਾਡੇ ਸਾਰੇ ਦੇਸ਼ ਨੂੰ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੇ ਹੱਥਾਂ ਵਿੱਚ ਦੇ ਦਿਆਂਗਾ। ਅਤੇ ਮੈਂ ਜੰਗਲੀ ਜਾਨਵਰਾਂ ਨੂੰ ਵੀ ਉਸਦੇ ਅਧੀਨ ਕਰ ਦਿਆਂਗਾ। 7 ਸਾਰੀਆਂ ਕੌਮਾਂ ਉਸਦੀ ਅਤੇ ਉਸਦੇ ਪੁੱਤਰ ਅਤੇ ਉਸਦੇ ਪੋਤਿਆਂ ਦੀ ਸੇਵਾ ਕਰਨਗੀਆਂ ਜਦੋਂ ਤੱਕ ਉਸਦੀ ਧਰਤੀ ਦਾ ਸਮਾਂ ਨਹੀਂ ਆਉਂਦਾ; ਫਿਰ ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ ਉਸਨੂੰ ਆਪਣੇ ਅਧੀਨ ਕਰ ਲੈਣਗੇ।

8 " ‘ "ਪਰ, ਜੇ ਕੋਈ ਕੌਮ ਜਾਂ ਰਾਜ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੀ ਸੇਵਾ ਨਹੀਂ ਕਰੇਗਾ ਜਾਂ ਉਸ ਦੇ ਜੂਲੇ ਹੇਠ ਆਪਣੀ ਗਰਦਨ ਨਹੀਂ ਝੁਕਾਏਗਾ, ਤਾਂ ਮੈਂ ਉਸ ਕੌਮ ਨੂੰ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਸਜ਼ਾ ਦਿਆਂਗਾ, ਯਾਹਵੇਹ ਦਾ ਵਾਕ ਹੈ, ਜਦੋਂ ਤੱਕ ਮੈਂ ਉਸ ਦੇ ਹੱਥ ਨਾਲ ਇਸ ਨੂੰ ਤਬਾਹ ਨਾ ਕਰ ਦਿਆ। 9 ਪਰ ਤੁਹਾਨੂੰ ਆਪਣੇ ਨਬੀਆਂ, ਜੋਤਸ਼ੀਆਂ, ਸੁਪਨੇ ਵੇਖਣ ਵਾਲਿਆਂ, ਜੋਤਸ਼ੀਆਂ ਅਤੇ ਜਾਦੂਗਰਾਂ ਨਾ ਸੁਣੋ ਜੋ ਤੁਹਾਨੂੰ ਦੱਸਦੇ ਹਨ, ‘ਤੁਸੀਂ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੋਗੇ।’ 10 ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ ਜੋ ਸਿਰਫ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਦੂਰ ਕਰਨ ਲਈ ਕੰਮ ਕਰਨਗੇ; ਮੈਂ ਤੈਨੂੰ ਕੱਢ ਦਿਆਂਗਾ ਅਤੇ ਤੂੰ ਨਾਸ ਹੋ ਜਾਵੇਂਗਾ। 11 ਪਰ ਜੇ ਕੋਈ ਕੌਮ ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਧੌਣ ਝੁਕਾਵੇ ਅਤੇ ਉਸ ਦੀ ਸੇਵਾ ਕਰੇ, ਤਾਂ ਮੈਂ ਉਸ ਕੌਮ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਵਾਂਗਾ ਅਤੇ ਉੱਥੇ ਰਹਿਣ ਦੇਵਾਂਗਾ, ਯਾਹਵੇਹ ਦਾ ਵਾਕ ਹੈ।" ’ "

12 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਕਿਹਾ, "ਬਾਬੇਲ ਦੇ ਰਾਜੇ ਦੇ ਜੂਲੇ ਹੇਠ ਆਪਣੀ ਗਰਦਨ ਝੁਕਾਓ। ਉਸਦੀ ਅਤੇ ਉਸਦੇ ਲੋਕਾਂ ਦੀ ਸੇਵਾ ਕਰੋ ਅਤੇ ਤੁਸੀਂ ਜਿਉਂਦੇ ਰਹੋਗੇ। 13 ਤੁਸੀਂ ਅਤੇ ਤੁਹਾਡੇ ਲੋਕ ਉਸ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਕਿਉਂ ਮਰੋਗੇ ਜਿਸ ਨਾਲ ਯਾਹਵੇਹ ਨੇ ਕਿਸੇ ਵੀ ਕੌਮ ਨੂੰ ਧਮਕੀ ਦਿੱਤੀ ਹੈ ਜੋ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੇਗੀ? 14 ਉਹਨਾਂ ਨਬੀਆਂ ਦੀਆਂ ਗੱਲਾਂ ਨੂੰ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ, ‘ਤੁਸੀਂ ਬਾਬੇਲ ਦੇ ਰਾਜੇ ਦੀ ਸੇਵਾ ਨਹੀਂ ਕਰੋਗੇ,’ ਕਿਉਂਕਿ ਉਹ ਤੁਹਾਡੇ ਲਈ ਝੂਠ ਦੀ ਭਵਿੱਖਬਾਣੀ ਕਰਦੇ ਹਨ। 15 ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਨੂੰ ਨਹੀਂ ਭੇਜਿਆ। ਉਹ ਮੇਰੇ ਨਾਮ ਤੇ ਝੂਠ ਦੀ ਭਵਿੱਖਬਾਣੀ ਕਰ ਰਹੇ ਹਨ। ਇਸ ਲਈ, ਮੈਂ ਤੁਹਾਨੂੰ ਬਾਹਰ ਕੱਢ ਦਿਆਂਗਾ ਅਤੇ ਤੁਸੀਂ ਨਾਸ਼ ਹੋ ਜਾਵੋਗੇ, ਤੁਹਾਨੂੰ ਅਤੇ ਤੁਹਾਡੇ ਲਈ ਅਗੰਮਵਾਕ ਕਰਨ ਵਾਲੇ ਨਬੀਆਂ ਨੂੰ ਵੀ।’ "

16 ਫਿਰ ਮੈਂ ਜਾਜਕਾਂ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਕਿਹਾ, "ਯਾਹਵੇਹ ਇਹੀ ਆਖਦਾ ਹੈ: ਉਹਨਾਂ ਨਬੀਆਂ ਦੀ ਗੱਲ ਨਾ ਸੁਣੋ ਜਿਹੜੇ ਕਹਿੰਦੇ ਹਨ, ‘ਵੇਖੋ, ਯਾਹਵੇਹ ਦੇ ਭਵਨ ਦੇ ਭਾਂਡੇ ਬਾਬੇਲ ਵਿੱਚੋਂ ਛੇਤੀ ਮੁੜ ਲਿਆਂਦੇ ਜਾਣਗੇ। ਉਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ।’ 17 ਉਹਨਾਂ ਦੀ ਗੱਲ ਨਾ ਸੁਣੋ। ਬਾਬੇਲ ਦੇ ਰਾਜੇ ਦੀ ਸੇਵਾ ਕਰੋ, ਅਤੇ ਤੁਸੀਂ ਜਿਉਂਦੇ ਰਹੋਗੇ। ਇਹ ਸ਼ਹਿਰ ਬਰਬਾਦ ਕਿਉਂ ਹੋਵੇ? 18 ਜੇਕਰ ਉਹ ਨਬੀ ਹਨ ਅਤੇ ਉਹਨਾਂ ਕੋਲ ਯਾਹਵੇਹ ਦਾ ਬਚਨ ਹੈ, ਤਾਂ ਉਹ ਯਾਹਵੇਹ ਸਰਬਸ਼ਕਤੀਮਾਨ ਅੱਗੇ ਬੇਨਤੀ ਕਰਨ ਕਿ ਉਹ ਚੀਜ਼ਾਂ ਯਾਹਵੇਹ ਦੇ ਘਰ ਅਤੇ ਮਹਿਲ ਵਿੱਚ ਬਚੀਆਂ ਹੋਈਆਂ ਹਨ। ਯਹੂਦਾਹ ਅਤੇ ਯੇਰੂਸ਼ਲੇਮ ਦੇ ਰਾਜੇ ਨੂੰ ਬਾਬੇਲ ਵਿੱਚ ਨਹੀਂ ਲਿਜਾਇਆ ਜਾਵੇਗਾ। 19 ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਉਹਨਾਂ ਥੰਮ੍ਹਾਂ ਅਤੇ ਵੱਡੇ ਹੌਦ ਅਤੇ ਕੁਰਸੀਆਂ ਅਤੇ ਬਾਕੀ ਭਾਂਡਿਆਂ ਦੇ ਬਾਰੇ ਜਿਹੜੇ ਇਸ ਸ਼ਹਿਰ ਵਿੱਚ ਬਚ ਰਹੇ ਹਨ, 20 ਜਿਨ੍ਹਾਂ ਨੂੰ ਬਾਬੇਲ ਦਾ ਰਾਜਾ ਨਬੂਕਦਨੇਜ਼ਰ ਨੇ ਚੁੱਕ ਕੇ ਨਹੀਂ ਲਿਆ ਸੀ। ਯਹੂਦਾਹ ਦੇ ਰਾਜੇ ਯਹੋਯਾਕੀਮ ਦਾ ਪੁੱਤਰ ਯਕੋਨਿਯਾਹ, ਯਹੂਦਾਹ ਅਤੇ ਯੇਰੂਸ਼ਲੇਮ ਦੇ ਸਾਰੇ ਅਹਿਲਕਾਰਾਂ ਸਮੇਤ ਯੇਰੂਸ਼ਲੇਮ ਤੋਂ ਬਾਬੇਲ ਨੂੰ ਗ਼ੁਲਾਮੀ ਵਿੱਚ ਲੈ ਆਇਆ। 21 ਹਾਂ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਚੀਜ਼ਾਂ ਬਾਰੇ ਆਖਦਾ ਹੈ ਜੋ ਯਾਹਵੇਹ ਦੇ ਘਰ ਅਤੇ ਯਹੂਦਾਹ ਦੇ ਰਾਜੇ ਦੇ ਮਹਿਲ ਅਤੇ ਯੇਰੂਸ਼ਲੇਮ ਵਿੱਚ ਬਚੀਆਂ ਹਨ: 22 ਯਾਹਵੇਹ ਦਾ ਵਾਕ ਹੈ, ‘ਉਹਨਾਂ ਨੂੰ ਬਾਬੇਲ ਵਿੱਚ ਲਿਜਾਇਆ ਜਾਵੇਗਾ ਅਤੇ ਉਹ ਉੱਥੇ ਰਹਿਣਗੇ ਜਦੋਂ ਤੱਕ ਮੈਂ ਉਹਨਾਂ ਲਈ ਨਹੀਂ ਆਵਾਂਗਾ। ਫਿਰ ਮੈਂ ਉਹਨਾਂ ਨੂੰ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਇਸ ਥਾਂ ਤੇ ਬਹਾਲ ਕਰਾਂਗਾ।’ "

Estes versículos te tocaram? Ore agora!

+581 estão orando agora.

Junte-se à corrente de oração.