Pular para o conteúdo
Publicidade

ਯਿਰਮਿਯਾਹ 21

ਪਰਮੇਸ਼ਵਰ ਦਾ ਸਿਦਕੀਯਾਹ ਦੀ ਬੇਨਤੀ ਨੂੰ ਰੱਦ ਕਰਨ

1 ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਤੋਂ ਆਇਆ ਜਦੋਂ ਰਾਜੇ ਸਿਦਕੀਯਾਹ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਅਤੇ ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਉਸਦੇ ਕੋਲ ਭੇਜਿਆ। ਉਹਨਾਂ ਨੇ ਆਖਿਆ, 2 "ਹੁਣ ਸਾਡੇ ਲਈ ਯਾਹਵੇਹ ਤੋਂ ਪੁੱਛ ਕਿਉਂਕਿ ਬਾਬੇਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਤੇ ਹਮਲਾ ਕਰ ਰਿਹਾ ਹੈ। ਸ਼ਾਇਦ ਯਾਹਵੇਹ ਸਾਡੇ ਲਈ ਪਿਛਲੇ ਸਮਿਆਂ ਵਾਂਗ ਅਚੰਭੇ ਕੰਮ ਕਰੇ ਤਾਂ ਜੋ ਉਹ ਸਾਡੇ ਤੋਂ ਹਟ ਜਾਵੇ।"

3 ਪਰ ਯਿਰਮਿਯਾਹ ਨੇ ਉਹਨਾਂ ਨੂੰ ਉੱਤਰ ਦਿੱਤਾ, "ਸਿਦਕੀਯਾਹ ਨੂੰ ਆਖੋ, 4 ‘ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਤੁਹਾਡੇ ਵਿਰੁੱਧ ਜੰਗ ਦੇ ਹਥਿਆਰਾਂ ਨੂੰ ਜੋ ਤੁਹਾਡੇ ਹੱਥਾਂ ਵਿੱਚ ਹਨ, ਮੋੜਨ ਵਾਲਾ ਹਾਂ। ਬਾਬੇਲ ਦੇ ਰਾਜੇ ਅਤੇ ਬਾਬਲੀ ਲੋਕਾਂ ਨਾਲ ਲੜਨ ਲਈ ਵਰਤ ਰਹੇ ਹਨ ਜੋ ਕੰਧ ਦੇ ਬਾਹਰ ਤੁਹਾਨੂੰ ਘੇਰ ਰਹੇ ਹਨ। ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਦੇ ਅੰਦਰ ਇਕੱਠਾ ਕਰਾਂਗਾ। 5 ਮੈਂ ਆਪ ਹੀ ਤੁਹਾਡੇ ਵਿਰੁੱਧ ਪਸਾਰਿਆ ਹੋਇਆ ਹੱਥ ਅਤੇ ਬਲਵੰਤ ਬਾਂਹ ਨਾਲ ਗੁੱਸੇ ਅਤੇ ਵੱਡੇ ਕ੍ਰੋਧ ਵਿੱਚ ਤੁਹਾਡੇ ਵਿਰੁੱਧ ਲੜਾਂਗਾ। 6 ਮੈਂ ਉਹਨਾਂ ਲੋਕਾਂ ਨੂੰ ਮਾਰ ਦਿਆਂਗਾ ਜਿਹੜੇ ਇਸ ਸ਼ਹਿਰ ਵਿੱਚ ਰਹਿੰਦੇ ਹਨ, ਆਦਮੀ ਅਤੇ ਜੰਗਲੀ ਜਾਨਵਰ ਦੋਵੇਂ ਅਤੇ ਉਹ ਇੱਕ ਭਿਆਨਕ ਬਿਪਤਾ ਨਾਲ ਮਰ ਜਾਣਗੇ। 7 ਇਸ ਤੋਂ ਬਾਦ, ਯਾਹਵੇਹ ਨੇ ਆਖਿਆ, ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸ ਦੇ ਅਧਿਕਾਰੀਆਂ ਅਤੇ ਇਸ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਬਵਾ, ਤਲਵਾਰ ਅਤੇ ਕਾਲ ਤੋਂ ਬਚੇ ਹਨ, ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਅਤੇ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਮਾਰੇਗਾ। ਉਹ ਉਹਨਾਂ ਉੱਤੇ ਨਾ ਤਰਸ ਖਾਏਗਾ, ਨਾ ਉਹ ਉਹਨਾਂ ਨੂੰ ਛੱਡੇਗਾ, ਨਾ ਰਹਿਮ ਕਰੇਗਾ।’

8 "ਇਸ ਤੋਂ ਇਲਾਵਾ, ਲੋਕਾਂ ਨੂੰ ਦੱਸੋ, ‘ਯਾਹਵੇਹ ਇਹੀ ਆਖਦਾ ਹੈ: ਵੇਖੋ, ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਦਾ ਹਾਂ। 9 ਜੋ ਕੋਈ ਇਸ ਸ਼ਹਿਰ ਵਿੱਚ ਰਹੇਗਾ ਉਹ ਤਲਵਾਰ, ਕਾਲ ਅਤੇ ਮਹਾਂਮਾਰੀ ਨਾਲ ਮਰ ਜਾਵੇਗਾ। ਅਤੇ ਜਿਹੜਾ ਇਸ ਦੇ ਵਿੱਚੋਂ ਨਿੱਕਲ ਜਾਵੇਗਾ ਅਤੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦੇਵੇਗਾ, ਜਿਹਨਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਉਹ ਜੀਉਂਦਾ ਰਹੇਗਾ ਅਤੇ ਉਹ ਦੀ ਜਾਨ ਉਹ ਦੇ ਲਈ ਇੱਕ ਲੁੱਟ ਦਾ ਮਾਲ ਹੋਵੇਗੀ। 10 ਮੈਂ ਇਸ ਸ਼ਹਿਰ ਨੂੰ ਨੁਕਸਾਨ ਪਹੁੰਚਾਉਣ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਭਲਿਆਈ ਨਹੀਂ ਕਰਾਂਗਾ, ਯਾਹਵੇਹ ਦਾ ਇਹ ਵਚਨ ਹੈ। ਇਸ ਨੂੰ ਬਾਬੇਲ ਦੇ ਰਾਜੇ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਸਨੂੰ ਅੱਗ ਨਾਲ ਤਬਾਹ ਕਰ ਦੇਵੇਗਾ।’

11 "ਇਸ ਤੋਂ ਇਲਾਵਾ, ਯਹੂਦਾਹ ਦੇ ਸ਼ਾਹੀ ਘਰਾਣੇ ਨੂੰ ਆਖੋ, ‘ਯਾਹਵੇਹ ਦਾ ਬਚਨ ਸੁਣੋ। 12 ਦਾਵੀਦ ਦੇ ਘਰਾਣੇ, ਯਾਹਵੇਹ ਤੁਹਾਨੂੰ ਇਹ ਆਖਦਾ ਹੈ:

" ‘ਹਰ ਸਵੇਰ ਨੂੰ ਇਨਸਾਫ਼ ਕਰੋ;

ਦੁੱਖ ਦੇਣ ਵਾਲੇ ਦੇ ਹੱਥੋਂ ਬਚਾਓ

ਜਿਹੜ ਲੁੱਟਿਆ ਗਿਆ ਹੈ,

ਮੇਰਾ ਕ੍ਰੋਧ ਭੜਕੇਗਾ ਅਤੇ ਅੱਗ ਵਾਂਗੂੰ ਸੜੇਗਾ

ਉਸ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ ਹੈ,

ਇਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।

13 ਹੇ ਯੇਰੂਸ਼ਲੇਮ, ਮੈਂ ਤੇਰੇ ਵਿਰੁੱਧ ਹਾਂ,

ਤੁਸੀਂ ਜਿਹੜੇ ਇਸ ਘਾਟੀ ਦੇ ਉੱਪਰ ਪੱਥਰੀਲੇ ਪਠਾਰ ਉੱਤੇ ਰਹਿੰਦੇ ਹੋ,

ਯਾਹਵੇਹ ਦਾ ਵਾਕ ਹੈ,

ਤੁਸੀਂ ਆਖਦੇ ਹੋ, "ਕੌਣ ਸਾਡੇ ਵਿਰੁੱਧ ਆ ਸਕਦਾ ਹੈ?

ਸਾਡੀ ਸ਼ਰਨ ਵਿੱਚ ਕੌਣ ਵੜ ਸਕਦਾ ਹੈ?"

14 ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਿਵੇਂ ਕਿ ਤੁਹਾਡੇ ਕੰਮਾਂ ਦੇ ਹੱਕਦਾਰ ਹਨ,

ਯਾਹਵੇਹ ਦਾ ਵਾਕ ਹੈ।

ਮੈਂ ਤੁਹਾਡੇ ਜੰਗਲਾਂ ਵਿੱਚ ਅੱਗ ਲਾਵਾਂਗਾ

ਜੋ ਤੁਹਾਡੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦੇਵੇਗੀ।’ "

Estes versículos te tocaram? Ore agora!

+581 estão orando agora.

Junte-se à corrente de oração.