Pular para o conteúdo
Publicidade

ਯਿਰਮਿਯਾਹ 47

ਫ਼ਲਿਸਤੀਆਂ ਬਾਰੇ ਇੱਕ ਸੁਨੇਹਾ

1 ਇਹ ਯਾਹਵੇਹ ਦਾ ਬਚਨ ਹੈ ਜੋ ਫ਼ਿਰਾਊਨ ਦੁਆਰਾ ਗਾਜ਼ਾ ਉੱਤੇ ਹਮਲਾ ਕਰਨ ਤੋਂ ਪਹਿਲਾਂ ਫ਼ਲਿਸਤੀਆਂ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:

2 ਯਾਹਵੇਹ ਇਸ ਤਰ੍ਹਾਂ ਆਖਦਾ ਹੈ:

"ਦੇਖੋ ਉੱਤਰ ਵਿੱਚ ਪਾਣੀ ਕਿਵੇਂ ਵੱਧ ਰਿਹਾ ਹੈ;

ਉਹ ਇੱਕ ਵਹਿਣ ਵਾਲਾ ਪਾਣੀ ਬਣ ਜਾਵੇਗਾ।

ਉਹ ਧਰਤੀ ਅਤੇ ਉਸ ਵਿੱਚ ਦੀ ਹਰ ਚੀਜ਼ ਨੂੰ, ਕਸਬਿਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਰ ਦੇਣਗੇ।

ਲੋਕ ਪੁਕਾਰਨਗੇ;

ਸਾਰੇ ਲੋਕ ਜਿਹੜੇ ਧਰਤੀ ਵਿੱਚ ਵੱਸਦੇ ਹਨ।

3 ਘੋੜਿਆਂ ਦੇ ਖੁਰਾਂ ਦੀ ਆਵਾਜ਼ ਦੇ ਕਾਰਨ,

ਉਸ ਦੇ ਰਥਾਂ ਦੀ ਆਵਾਜ਼ ਦੇ ਕਾਰਨ,

ਉਹਨਾਂ ਦੇ ਪਹੀਆਂ ਦੀ ਗੜਗੜਾਹਟ ਦੇ ਕਾਰਨ,

ਮਾਤਾ-ਪਿਤਾ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਨਹੀਂ ਮੁੜਨਗੇ;

ਕਿਉਂਕਿ ਉਨ੍ਹਾਂ ਦੇ ਹੱਥ ਢਿੱਲੇ ਹੋ ਗਏ ਹਨ।

4 ਸਾਰੇ ਫ਼ਲਿਸਤੀ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ,

ਅਤੇ ਸੂਰ ਅਤੇ ਸੀਦੋਨ ਵਿੱਚ

ਹਰ ਬਚੇ ਹੋਏ ਸਹਾਇਕ ਨੂੰ

ਤਬਾਹ ਕਰਨ ਦਾ ਦਿਨ ਆ ਗਿਆ ਹੈ।

ਯਾਹਵੇਹ ਫ਼ਲਿਸਤੀਆਂ ਨੂੰ ਤਬਾਹ ਕਰਨ ਵਾਲਾ ਹੈ,

ਅਤੇ ਕਫ਼ਤੋਰ47:4 ਕਫ਼ਤੋਰ ਅਰਥਾਤ ਕਰੇਤ ਦੇ ਤੱਟੀ ਖੇਤਰਾਂ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰਨ ਲਈ ਤਿਆਰ ਹਨ।

5 ਗਾਜ਼ਾ ਸੋਗ ਵਿੱਚ ਆਪਣਾ ਸਿਰ ਮੁਨਾਵੇਗਾ;

ਅਸ਼ਕਲੋਨ ਨੂੰ ਚੁੱਪ ਕਰ ਦਿੱਤਾ ਜਾਵੇਗਾ।

ਤੁਸੀਂ ਮੈਦਾਨ ਵਿੱਚ ਬਚੇ ਹੋਏ ਹੋ,

ਤੁਸੀਂ ਕਦ ਤੱਕ ਆਪਣੇ ਆਪ ਨੂੰ ਵੱਢੋਗੇ?

6 " ‘ਹਾਏ, ਯਾਹਵੇਹ ਦੀ ਤਲਵਾਰ,

ਕਦੋਂ ਤੂੰ ਆਰਾਮ ਕਰੇਗੀ?

ਆਪਣੇ ਮਿਆਨ ਵਿੱਚ ਵਾਪਸ ਆ;

ਰੁਕ ਅਤੇ ਸ਼ਾਂਤ ਰਹਿ।’

7 ਪਰ ਇਹ ਕਿਵੇਂ ਆਰਾਮ ਕਰ ਸਕਦੀ ਹੈ

ਜਦੋਂ ਯਾਹਵੇਹ ਨੇ ਇਸਨੂੰ ਹੁਕਮ ਦਿੱਤਾ ਹੈ,

ਜਦੋਂ ਉਸਨੇ ਇਸਨੂੰ ਅਸ਼ਕਲੋਨ ਅਤੇ ਤੱਟ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੈ?"

Estes versículos te tocaram? Ore agora!

+581 estão orando agora.

Junte-se à corrente de oração.