Pular para o conteúdo
Publicidade

ਯਿਰਮਿਯਾਹ 45

ਬਾਰੂਕ ਨੂੰ ਇੱਕ ਸੁਨੇਹਾ

1 ਜਦੋਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਯਿਰਮਿਯਾਹ ਨਬੀ ਦੇ ਹੁਕਮ ਇੱਕ ਪੱਤਰੀ ਉੱਤੇ ਲਿਖੇ ਸਨ, ਤਾਂ ਯਿਰਮਿਯਾਹ ਨੇ ਬਾਰੂਕ ਨੂੰ ਇਹ ਕਿਹਾ: 2 ਹੇ ਬਾਰੂਕ: "ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਤੈਨੂੰ ਇਹ ਆਖਦਾ ਹੈ, 3 ਤੂੰ ਆਖਿਆ, ‘ਹਾਏ ਮੇਰੇ ਉੱਤੇ! ਯਾਹਵੇਹ ਨੇ ਮੇਰੇ ਦਰਦ ਵਿੱਚ ਗਮ ਜੋੜਿਆ ਹੈ; ਮੈਂ ਹਾਹੁਕੇ ਨਾਲ ਥੱਕ ਗਿਆ ਹਾਂ ਅਤੇ ਮੈਨੂੰ ਆਰਾਮ ਨਹੀਂ ਮਿਲਦਾ।’ 4 ਪਰ ਯਾਹਵੇਹ ਨੇ ਮੈਨੂੰ ਤੈਨੂੰ ਇਹ ਕਹਿਣ ਲਈ ਕਿਹਾ ਹੈ, ‘ਯਾਹਵੇਹ ਇਹ ਆਖਦਾ ਹੈ: ਜੋ ਕੁਝ ਮੈਂ ਬਣਾਇਆ ਹੈ, ਮੈਂ ਉਸ ਨੂੰ ਉਖਾੜ ਸੁੱਟਾਂਗਾ ਅਤੇ ਜੋ ਮੈਂ ਬੀਜਿਆ ਹੈ, ਸਾਰੀ ਧਰਤੀ ਵਿੱਚ ਉਖਾੜ ਸੁੱਟਾਂਗਾ। 5 ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈ? ਤੂੰ ਨਾ ਲੱਭ ਕਿਉਂ ਜੋ ਵੇਖ, ਯਾਹਵੇਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।’ "

Estes versículos te tocaram? Ore agora!

+581 estão orando agora.

Junte-se à corrente de oração.