Pular para o conteúdo
Publicidade

ਯਿਰਮਿਯਾਹ 43

1 ਜਦੋਂ ਯਿਰਮਿਯਾਹ ਨੇ ਲੋਕਾਂ ਨੂੰ ਉਹਨਾਂ ਦੇ ਪਰਮੇਸ਼ਵਰ ਦੇ ਯਾਹਵੇਹ ਦੀਆਂ ਸਾਰੀਆਂ ਗੱਲਾਂ ਦੱਸੀਆਂ ਉਹ ਸਭ ਕੁਝ ਜੋ ਯਾਹਵੇਹ ਨੇ ਉਹਨਾਂ ਨੂੰ ਦੱਸਣ ਲਈ ਭੇਜਿਆ ਸੀ, 2 ਹੋਸ਼ਆਯਾਹ ਦਾ ਪੁੱਤਰ ਅਜ਼ਰਯਾਹ ਅਤੇ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਸਾਰੇ ਹੰਕਾਰੀ ਆਦਮੀਆਂ ਨੇ ਯਿਰਮਿਯਾਹ ਨੂੰ ਕਿਹਾ, "ਤੂੰ ਝੂਠ ਬੋਲ ਰਿਹਾ ਹੈ! ਯਾਹਵੇਹ ਸਾਡੇ ਪਰਮੇਸ਼ਵਰ ਨੇ ਤੈਨੂੰ ਇਹ ਕਹਿਣ ਲਈ ਨਹੀਂ ਭੇਜਿਆ ਹੈ, ‘ਕਿ ਮਿਸਰ ਵਿੱਚ ਵਸਣ ਲਈ ਨਾ ਜਾਓ।’ 3 ਪਰ ਨੇਰੀਯਾਹ ਦਾ ਪੁੱਤਰ ਬਾਰੂਕ ਤੈਨੂੰ ਸਾਡੇ ਵਿਰੁੱਧ ਉਕਸਾਇਆ ਹੈ ਕਿ ਸਾਨੂੰ ਕਸਦੀਆਂ ਦੇ ਹਵਾਲੇ ਕਰ, ਤਾਂ ਜੋ ਉਹ ਸਾਨੂੰ ਮਾਰ ਦੇਣ ਜਾਂ ਸਾਨੂੰ ਗੁਲਾਮ ਬਣਾ ਕੇ ਬਾਬੇਲ ਨੂੰ ਲੈ ਜਾਣ।"

4 ਇਸ ਲਈ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਸਾਰੇ ਫ਼ੌਜੀ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਯਹੂਦਾਹ ਦੇ ਦੇਸ਼ ਵਿੱਚ ਰਹਿਣ ਲਈ ਯਾਹਵੇਹ ਦੇ ਹੁਕਮ ਦੀ ਉਲੰਘਣਾ ਕੀਤੀ। 5 ਫਿਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਯਹੂਦਾਹ ਦੇ ਸਾਰੇ ਬਚੇ ਹੋਏ ਲੋਕੋਂ ਨੂੰ ਲਿਆ ਜਿਹੜਾ ਸਾਰੀਆਂ ਕੌਮਾਂ ਵਿੱਚੋਂ ਜਿੱਥੇ ਉਹ ਖੇਰੂੰ-ਖੇਰੂੰ ਹੋ ਗਏ ਸਨ ਯਹੂਦਾਹ ਦੇ ਦੇਸ਼ ਵਿੱਚ ਟਿਕਣ ਲਈ ਮੁੜ ਆਏ ਸਨ। 6 ਅਰਥਾਤ ਮਰਦਾਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ, ਰਾਜਾ ਦੀਆਂ ਧੀਆਂ ਨੂੰ ਅਤੇ ਸਾਰੀਆਂ ਜਾਨਾਂ ਨੂੰ ਜਿਹਨਾਂ ਨੂੰ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਅਤੇ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਕੋਲ ਛੱਡਿਆ ਸੀ। 7 ਇਸ ਲਈ ਉਹ ਯਾਹਵੇਹ ਦੀ ਅਣ-ਆਗਿਆਕਾਰੀ ਵਿੱਚ ਮਿਸਰ ਵਿੱਚ ਦਾਖਲ ਹੋਏ ਅਤੇ ਤਾਹਪਨਹੇਸ ਤੱਕ ਚਲੇ ਗਏ।

8 ਤਾਹਪਨਹੇਸ ਵਿੱਚ ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ: 9 "ਤੂੰ ਆਪਣੇ ਹੱਥ ਵਿੱਚ ਵੱਡੇ ਪੱਥਰ ਲੈ ਅਤੇ ਉਹਨਾਂ ਨੂੰ ਚੂਨੇ ਵਿੱਚ ਉਸ ਚੌਂਕ ਵਿੱਚ ਲੁਕੋ ਦੇ ਜਿਹੜਾ ਤਾਹਪਨਹੇਸ ਵਿੱਚ ਫ਼ਿਰਾਊਨ ਦੇ ਮਹਿਲ ਦੇ ਫਾਟਕ ਕੋਲ ਹੈ ਅਤੇ ਇਹ ਯਹੂਦਾਹ ਦੇ ਮਨੁੱਖਾਂ ਦੇ ਵੇਖਦਿਆਂ ਹੋਵੇ। 10 ਫਿਰ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਮੈਂ ਆਪਣੇ ਸੇਵਕ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ, ਅਤੇ ਮੈਂ ਉਹਨਾਂ ਪੱਥਰਾਂ ਉੱਤੇ ਉਸਦਾ ਸਿੰਘਾਸਣ ਰੱਖਾਂਗਾ ਜਿਨ੍ਹਾਂ ਨੂੰ ਮੈਂ ਇੱਥੇ ਦਫ਼ਨਾਇਆ ਹੈ। ਉਹ ਉਹਨਾਂ ਦੇ ਉੱਪਰ ਆਪਣੀ ਸ਼ਾਹੀ ਛੱਤਰੀ ਵਿਛਾਏਗਾ। 11 ਉਹ ਆਵੇਗਾ ਅਤੇ ਮਿਸਰ ਉੱਤੇ ਹਮਲਾ ਕਰੇਗਾ, ਮੌਤ ਵਾਲੇ ਮੌਤ ਲਈ, ਕੈਦ ਵਾਲੇ ਕੈਦ ਲਈ, ਤਲਵਾਰ ਵਾਲੇ ਤਲਵਾਰ ਲਈ। 12 ਉਹ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਨੂੰ ਅੱਗ ਲਾ ਦੇਵੇਗਾ। ਉਹ ਉਹਨਾਂ ਦੇ ਮੰਦਰਾਂ ਨੂੰ ਸਾੜ ਦੇਵੇਗਾ ਅਤੇ ਉਹਨਾਂ ਦੇ ਦੇਵਤਿਆਂ ਨੂੰ ਬੰਦੀ ਬਣਾ ਲਵੇਗਾ। ਅਤੇ ਜਿਵੇਂ ਆਜੜੀ ਆਪਣਾ ਕੱਪੜਾ ਲਪੇਟਦਾ ਹੈ ਤਿਵੇਂ ਉਹ ਮਿਸਰ ਦੇਸ਼ ਨੂੰ ਲਪੇਟ ਲਵੇਗਾ ਅਤੇ ਉੱਥੋਂ ਸ਼ਾਂਤੀ ਨਾਲ ਨਿੱਕਲ ਜਾਵੇਗਾ। 13 ਉੱਥੇ ਮਿਸਰ ਵਿੱਚ ਸੂਰਜ ਦੇ ਮੰਦਰ ਵਿੱਚ ਉਹ ਪਵਿੱਤਰ ਥੰਮ੍ਹਾਂ ਨੂੰ ਢਾਹ ਦੇਵੇਗਾ ਅਤੇ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਨੂੰ ਸਾੜ ਦੇਵੇਗਾ।’ "

Estes versículos te tocaram? Ore agora!

+581 estão orando agora.

Junte-se à corrente de oração.