Pular para o conteúdo
Publicidade

ਯਿਰਮਿਯਾਹ 24

ਹੰਜੀਰਾਂ ਦੇ ਭਰੇ ਦੋ ਟੋਕਰੇ

1 ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਅਤੇ ਯਹੂਦਾਹ ਦੇ ਅਧਿਕਾਰੀਆਂ, ਹੁਨਰਮੰਦ ਕਾਮਿਆਂ ਅਤੇ ਕਾਰੀਗਰਾਂ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯੇਰੂਸ਼ਲੇਮ ਤੋਂ ਬਾਬੇਲ ਵਿੱਚ ਗ਼ੁਲਾਮੀ ਲਈ ਲੈ ਜਾਣ ਤੋਂ ਬਾਅਦ, ਯਾਹਵੇਹ ਨੇ ਮੈਨੂੰ ਹੰਜੀਰਾਂ ਦੀਆਂ ਦੋ ਟੋਕਰੀਆਂ ਯਾਹਵੇਹ ਦੀ ਹੈਕਲ ਸਾਹਮਣੇ ਰੱਖੀਆਂ ਹੋਈਆਂ ਦਿਖਾਇਆ। 2 ਇੱਕ ਟੋਕਰੀ ਵਿੱਚ ਬਹੁਤ ਵਧੀਆ ਹੰਜੀਰ ਸਨ, ਜਿਵੇਂ ਕਿ ਜਲਦੀ ਪੱਕ ਜਾਂਦੇ ਹਨ; ਦੂਸਰੀ ਟੋਕਰੀ ਵਿੱਚ ਬਹੁਤ ਮਾੜੇ ਹੰਜੀਰ ਸਨ, ਇਸ ਲਈ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ ਸੀ।

3 ਤਦ ਯਾਹਵੇਹ ਨੇ ਮੈਨੂੰ ਪੁੱਛਿਆ, "ਯਿਰਮਿਯਾਹ, ਤੂੰ ਕੀ ਵੇਖਦਾ ਹੈ?"

ਮੈਂ ਜਵਾਬ ਦਿੱਤਾ, "ਹੰਜੀਰ। ਜਿਹੜੇ ਚੰਗੇ ਹਨ ਉਹ ਬਹੁਤ ਹੀ ਚੰਗੇ ਹਨ, ਪਰ ਮਾੜੇ ਇੰਨੇ ਮਾੜੇ ਹਨ ਕਿ ਉਹਨਾਂ ਨੂੰ ਖਾਧਾ ਨਹੀਂ ਜਾ ਸਕਦਾ।"

4 ਤਦ ਮੇਰੇ ਕੋਲ ਯਾਹਵੇਹ ਦਾ ਇਹ ਵਚਨ ਆਇਆ: 5 "ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਇਨ੍ਹਾਂ ਚੰਗੀਆਂ ਹੰਜੀਰਾਂ ਵਾਂਗ ਮੈਂ ਗ਼ੁਲਾਮਾਂ ਨੂੰ ਵੀ ਚੰਗਾ ਸਮਝਦਾ ਹਾਂ। ਯਹੂਦਾਹ, ਜਿਸ ਨੂੰ ਮੈਂ ਇਸ ਥਾਂ ਤੋਂ ਬਾਬੇਲੀਆਂ ਦੇ ਦੇਸ਼ ਵਿੱਚ ਭੇਜ ਦਿੱਤਾ ਸੀ। 6 ਮੇਰੀਆਂ ਅੱਖਾਂ ਉਹਨਾਂ ਦੇ ਭਲੇ ਲਈ ਉਹਨਾਂ ਉੱਤੇ ਨਜ਼ਰ ਰੱਖਣਗੀਆਂ, ਅਤੇ ਮੈਂ ਉਹਨਾਂ ਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਉਹਨਾਂ ਨੂੰ ਢਾਹ ਨਹੀਂ ਦਿਆਂਗਾ; ਮੈਂ ਉਹਨਾਂ ਨੂੰ ਬੀਜਾਂਗਾ ਅਤੇ ਉਹਨਾਂ ਨੂੰ ਪੁੱਟਾਂਗਾ ਨਹੀਂ। 7 ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਜੋ ਮੈਨੂੰ ਜਾਣਨ, ਕਿ ਮੈਂ ਯਾਹਵੇਹ ਹਾਂ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਕਿਉਂਕਿ ਉਹ ਆਪਣੇ ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਆਉਣਗੇ।’

8 "ਯਾਹਵੇਹ ਆਖਦਾ ਹੈ, ‘ਪਰ ਜਿਵੇਂ ਮਾੜੇ ਹੰਜੀਰ, ਜੋ ਇੰਨੇ ਮਾੜੇ ਹਨ ਕਿ ਉਹ ਖਾਧੇ ਨਹੀਂ ਜਾ ਸਕਦੇ, ਉਸੇ ਤਰ੍ਹਾਂ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸਦੇ ਅਧਿਕਾਰੀਆਂ ਅਤੇ ਯੇਰੂਸ਼ਲੇਮ ਦੇ ਬਚੇ ਹੋਏ ਲੋਕਾਂ ਨਾਲ ਪੇਸ਼ ਆਵਾਂਗਾ, ਭਾਵੇਂ ਉਹ ਇੱਥੇ ਰਹਿਣ ਜਾਂ ਮਿਸਰ ਵਿੱਚ ਰਹਿਣ। 9 ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈਅ ਦੇ ਦਿਆਂਗਾ ਅਤੇ ਉਹ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤਾਂ, ਮਿਹਣਾ ਅਤੇ ਸਰਾਪ ਹੋਣਗੇ। 10 ਮੈਂ ਉਹਨਾਂ ਉੱਤੇ ਤਲਵਾਰ, ਕਾਲ ਅਤੇ ਬਵਾ ਭੇਜਾਂਗਾ ਜਦ ਤੱਕ ਉਹ ਉਸ ਧਰਤੀ ਤੋਂ ਨਾਸ ਨਾ ਹੋ ਜਾਣ ਜਿਹੜੀ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।’ "

Estes versículos te tocaram? Ore agora!

+581 estão orando agora.

Junte-se à corrente de oração.