Pular para o conteúdo
Publicidade

ਯਿਰਮਿਯਾਹ 20

ਯਿਰਮਿਯਾਹ ਅਤੇ ਪਸ਼ਹੂਰ

1 ਜਦੋਂ ਇੰਮੇਰ ਦੇ ਪੁੱਤਰ ਪਸ਼ਹੂਰ ਜਾਜਕ ਨੇ, ਜੋ ਯਾਹਵੇਹ ਦੀ ਹੈਕਲ ਦਾ ਅਧਿਕਾਰੀ ਸੀ, ਉਸਨੇ ਯਿਰਮਿਯਾਹ ਨਬੀ ਨੂੰ ਇਹ ਗੱਲਾਂ ਆਖਦਿਆਂ ਸੁਣਿਆ, 2 ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਕੁੱਟਿਆ ਅਤੇ ਯਾਹਵੇਹ ਦੀ ਹੈਕਲ ਵਿੱਚ ਬਿਨਯਾਮੀਨ ਦੇ ਉੱਪਰਲੇ ਕਾਠ20:2 ਕਾਠ ਪੁਰਾਣੇ ਸਮੇਂ ਵਿੱਚ ਪੈਰ ਬੰਨ੍ਹਣ ਵਾਲਾ ਯੰਤਰ ਵਿੱਚ ਰੱਖ ਦਿੱਤਾ। 3 ਅਗਲੇ ਦਿਨ, ਜਦੋਂ ਪਸ਼ਹੂਰ ਨੇ ਉਸਨੂੰ ਕਾਠ ਤੋਂ ਛੁਡਾਇਆ, ਯਿਰਮਿਯਾਹ ਨੇ ਉਸਨੂੰ ਕਿਹਾ, "ਤੇਰੇ ਲਈ ਯਾਹਵੇਹ ਦਾ ਨਾਮ ਪਸ਼ਹੂਰ ਨਹੀਂ ਹੈ, ਪਰ ਹਰ ਪਾਸੇ ਭੈਅ ਰੱਖਿਆ ਹੈ। 4 ਕਿਉਂਕਿ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਮੈਂ ਤੁਹਾਨੂੰ ਆਪਣੇ ਲਈ ਅਤੇ ਤੁਹਾਡੇ ਸਾਰੇ ਦੋਸਤਾਂ ਲਈ ਇੱਕ ਭੈਅ ਦਾ ਕਾਰਨ ਬਣਾ ਦਿਆਂਗਾ; ਤੁਸੀਂ ਆਪਣੀਆਂ ਅੱਖਾਂ ਨਾਲ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਨਾਲ ਡਿੱਗਦੇ ਵੇਖੋਂਗੇ। ਮੈਂ ਸਾਰੇ ਯਹੂਦਾਹ ਨੂੰ ਬਾਬੇਲ ਦੇ ਰਾਜੇ ਦੇ ਹੱਥ ਵਿੱਚ ਦੇ ਦਿਆਂਗਾ, ਜੋ ਉਹਨਾਂ ਨੂੰ ਬਾਬੇਲ ਵਿੱਚ ਲੈ ਜਾਵੇਗਾ ਜਾਂ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। 5 ਮੈਂ ਇਸ ਸ਼ਹਿਰ ਦੀ ਸਾਰੀ ਦੌਲਤ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ, ਇਸ ਦੀਆਂ ਸਾਰੀਆਂ ਵਸਤਾਂ, ਇਸ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ। ਉਹ ਇਸਨੂੰ ਲੁੱਟ ਕੇ ਲੈ ਜਾਣਗੇ ਅਤੇ ਇਸਨੂੰ ਬਾਬੇਲ ਵਿੱਚ ਲੈ ਜਾਣਗੇ। 6 ਅਤੇ ਤੂੰ, ਹੇ ਪਸ਼ਹੂਰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਲੋਕ ਬਾਬੇਲ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ। ਉੱਥੇ ਤੂੰ ਮਰੇਂਗਾ ਅਤੇ ਦਫ਼ਨਾਇਆ ਜਾਵੇਗਾ, ਤੂੰ ਅਤੇ ਤੇਰੇ ਉਹ ਸਾਰੇ ਮਿੱਤਰ ਜਿਨ੍ਹਾਂ ਲਈ ਤੂੰ ਝੂਠੀ ਭਵਿੱਖਬਾਣੀ ਕੀਤੀ ਹੈ।’ "

ਯਿਰਮਿਯਾਹ ਦੀ ਸ਼ਿਕਾਇਤ

7 ਹੇ ਯਾਹਵੇਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ,

ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ,

ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ,

ਸਾਰੇ ਹੀ ਮੇਰਾ ਮਜ਼ਾਕ ਉਡਾਉਂਦੇ ਹਨ।

8 ਜਦੋਂ ਵੀ ਮੈਂ ਬੋਲਦਾ ਹਾਂ,

ਮੈਂ ਹਿੰਸਾ ਅਤੇ ਤਬਾਹੀ ਦਾ ਐਲਾਨ ਕਰਦਾ ਹੋਇਆ ਚੀਕਦਾ ਹਾਂ।

ਇਸ ਲਈ ਯਾਹਵੇਹ ਦੇ ਬਚਨ ਨੇ ਮੈਨੂੰ ਸਾਰਾ ਦਿਨ

ਬੇਇੱਜ਼ਤੀ ਅਤੇ ਬਦਨਾਮੀ ਦਿੱਤੀ ਹੈ।

9 ਪਰ ਜੇ ਮੈਂ ਕਹਾਂ, "ਮੈਂ ਉਹ ਦੇ ਬਚਨ ਦਾ ਜ਼ਿਕਰ ਨਹੀਂ ਕਰਾਂਗਾ

ਨਾ ਉਸ ਦਾ ਨਾਮ ਲੈ ਕੇ ਹੋਰ ਬੋਲਾਂਗਾ,"

ਉਸਦਾ ਬਚਨ ਮੇਰੇ ਦਿਲ ਵਿੱਚ ਅੱਗ ਵਾਂਗ ਹੈ,

ਅੱਗ ਮੇਰੀਆਂ ਹੱਡੀਆਂ ਵਿੱਚ ਬੰਦ ਹੈ।

ਮੈਂ ਇਸਨੂੰ ਫੜ ਕੇ ਥੱਕ ਗਿਆ ਹਾਂ;

ਅਸਲ ਵਿੱਚ, ਮੈਂ ਨਹੀਂ ਕਰ ਸਕਦਾ।

10 ਮੈਂ ਬਹੁਤ ਸਾਰੀਆਂ ਚੀਕਾਂ ਸੁਣਦਾ ਹਾਂ,

"ਹਰ ਪਾਸੇ ਦਹਿਸ਼ਤ!

ਉਸਦੀ ਨਿੰਦਾ ਕਰੋ! ਆਓ ਉਸਦੀ ਨਿੰਦਾ ਕਰੀਏ!"

ਮੇਰੇ ਸਾਰੇ ਦੋਸਤ

ਮੇਰੇ ਖਿਸਕਣ ਦੀ ਉਡੀਕ ਕਰ ਰਹੇ ਹਨ,

"ਸ਼ਾਇਦ ਉਹ ਧੋਖਾ ਖਾ ਜਾਵੇ;

ਤਦ ਅਸੀਂ ਉਸ ਉੱਤੇ ਜਿੱਤ ਪ੍ਰਾਪਤ ਕਰਾਂਗੇ

ਅਤੇ ਉਸ ਤੋਂ ਬਦਲਾ ਲਵਾਂਗੇ।"

11 ਪਰ ਯਾਹਵੇਹ ਇੱਕ ਸ਼ਕਤੀਸ਼ਾਲੀ ਯੋਧੇ ਵਾਂਗ ਮੇਰੇ ਨਾਲ ਹੈ;

ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ ਅਤੇ ਜਿੱਤਣਗੇ ਨਹੀਂ।

ਉਹ ਅਸਫ਼ਲ ਹੋਣਗੇ ਅਤੇ ਪੂਰੀ ਤਰ੍ਹਾਂ ਬਦਨਾਮ ਹੋਣਗੇ;

ਉਹਨਾਂ ਦੀ ਬੇਇੱਜ਼ਤੀ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ।

12 ਯਾਹਵੇਹ ਸਰਬਸ਼ਕਤੀਮਾਨ, ਤੂੰ ਜੋ ਧਰਮੀ ਲੋਕਾਂ ਦੀ ਜਾਂਚ ਕਰਦਾ ਹੈ

ਅਤੇ ਦਿਲ ਅਤੇ ਦਿਮਾਗ ਦੀ ਜਾਂਚ ਕਰਦਾ ਹੈ,

ਮੈਨੂੰ ਉਹਨਾਂ ਤੋਂ ਤੁਹਾਡਾ ਬਦਲਾ ਲੈਣ ਦਿਓ,

ਕਿਉਂਕਿ ਮੈਂ ਆਪਣਾ ਕਾਰਨ ਤੁਹਾਨੂੰ ਸੌਂਪਿਆ ਹੈ।

13 ਯਾਹਵੇਹ ਨੂੰ ਗਾਓ!

ਯਾਹਵੇਹ ਦੀ ਉਸਤਤ ਕਰੋ!

ਉਹ ਲੋੜਵੰਦ ਦੀ ਜਾਨ ਨੂੰ

ਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।

14 ਸਰਾਪੀ ਹੋਵੇ ਜਿਸ ਦਿਨ ਮੇਰਾ ਜਨਮ ਹੋਇਆ!

ਜਿਸ ਦਿਨ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਉਹ ਦਿਨ ਮੁਬਾਰਕ ਨਾ ਹੋਵੇ!

15 ਸਰਾਪੀ ਹੋਵੇ ਉਹ ਮਨੁੱਖ ਜਿਸ ਨੇ ਮੇਰੇ ਪਿਤਾ ਨੂੰ ਖ਼ਬਰ ਦਿੱਤੀ,

ਜਿਸ ਨੇ ਉਸ ਨੂੰ ਇਹ ਕਹਿ ਕੇ ਬਹੁਤ ਪ੍ਰਸੰਨ ਕੀਤਾ,

"ਤੇਰੇ ਲਈ ਇੱਕ ਪੁੱਤਰ ਨੇ ਜਨਮ ਲਿਆ ਹੈ!"

16 ਉਹ ਆਦਮੀ ਉਹਨਾਂ ਨਗਰਾਂ ਵਰਗਾ ਹੋਵੇ

ਜਿਨ੍ਹਾਂ ਨੂੰ ਯਾਹਵੇਹ ਨੇ ਬਿਨਾਂ ਤਰਸ ਕੀਤੇ ਉਜਾੜ ਦਿੱਤਾ।

ਉਹ ਸਵੇਰ ਨੂੰ ਵਿਰਲਾਪ ਸੁਣੇ,

ਦੁਪਹਿਰ ਨੂੰ ਲੜਾਈ ਦੀ ਪੁਕਾਰ ਸੁਣੇ।

17 ਕਿਉਂ ਜੋ ਉਸ ਨੇ ਮੈਨੂੰ ਕੁੱਖ ਵਿੱਚ ਨਹੀਂ ਮਾਰਿਆ,

ਮੇਰੀ ਮਾਂ ਮੇਰੀ ਕਬਰ ਵਾਂਗ ਹੁੰਦੀ,

ਅਤੇ ਉਸ ਦੀ ਕੁੱਖ ਸਦਾ ਭਰੀ ਰਹਿੰਦੀ।

18 ਮੈਂ ਕਿਉਂ ਕੁੱਖੋਂ ਬਾਹਰ ਆਇਆ,

ਕਸ਼ਟ ਅਤੇ ਗ਼ਮ ਵੇਖਣ ਲਈ,

ਕਿ ਮੈ ਆਪਣੇ ਦਿਨ ਨਮੋਸ਼ੀ ਵਿੱਚ ਕੱਟਾਂ?

Estes versículos te tocaram? Ore agora!

+581 estão orando agora.

Junte-se à corrente de oração.