Pular para o conteúdo
Publicidade

ਯਿਰਮਿਯਾਹ 1

1 ਹਿਲਕੀਯਾਹ ਦੇ ਪੁੱਤਰ ਯਿਰਮਿਯਾਹ ਦੇ ਵਚਨ, ਜੋ ਬਿਨਯਾਮੀਨ ਦੇ ਇਲਾਕੇ ਵਿੱਚ ਅਨਾਥੋਥ ਦੇ ਜਾਜਕਾਂ ਵਿੱਚੋਂ ਇੱਕ ਸੀ। 2 ਯਹੂਦਾਹ ਦੇ ਰਾਜੇ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ ਤੇਰ੍ਹਵੇਂ ਸਾਲ ਵਿੱਚ ਯਾਹਵੇਹ ਦਾ ਇਹ ਬਚਨ ਯਿਰਮਿਯਾਹ ਦੇ ਕੋਲ ਆਇਆ। 3 ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਤੋਂ ਲੈ ਕੇ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਦੇ ਗਿਆਰਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਅੰਤ ਤੱਕ ਆਇਆ ਜਦੋਂ ਯੇਰੂਸ਼ਲੇਮ ਦੇ ਲੋਕ ਗ਼ੁਲਾਮੀ ਵਿੱਚ ਗਏ ਸਨ।

ਯਿਰਮਿਯਾਹ ਦੀ ਬੁਲਾਹਟ

4 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ,

5 "ਤੈਨੂੰ ਕੁੱਖ ਵਿੱਚ ਰਚਣ ਤੋਂ ਪਹਿਲਾਂ ਹੀ ਮੈਂ ਤੈਨੂੰ ਜਾਣਦਾ ਹਾਂ,

ਤੇਰੇ ਜਨਮ ਤੋਂ ਪਹਿਲਾਂ ਹੀ ਮੈਂ ਤੈਨੂੰ ਅੱਡ ਕੀਤਾ;

ਮੈਂ ਤੈਨੂੰ ਕੌਮਾਂ ਲਈ ਨਬੀ ਵਜੋਂ ਨਿਯੁਕਤ ਕੀਤਾ ਹੈ।"

6 ਇਹ ਸੁਣ ਕੇ ਮੈਂ ਕਿਹਾ, "ਹਾਏ, ਸਰਬਸ਼ਕਤੀਮਾਨ ਯਾਹਵੇਹ, ਮੈਨੂੰ ਬੋਲਣਾ ਨਹੀਂ ਆਉਂਦਾ; ਮੈਂ ਬਹੁਤ ਛੋਟਾ ਹਾਂ।"

7 ਪਰ ਯਾਹਵੇਹ ਨੇ ਮੈਨੂੰ ਕਿਹਾ, "ਇਹ ਨਾ ਕਹਿ, ‘ਮੈਂ ਬਹੁਤ ਛੋਟਾ ਹਾਂ।’ ਤੂੰ ਸਾਰਿਆਂ ਕੋਲ ਜਿਹਨਾਂ ਕੋਲ ਮੈਂ ਤੈਨੂੰ ਭੇਜਾਂਗਾ ਤੂੰ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਗਾ। 8 ਉਹਨਾਂ ਤੋਂ ਨਾ ਡਰ, ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਤੈਨੂੰ ਬਚਾਵਾਂਗਾ," ਯਾਹਵੇਹ ਇਹ ਆਖਦਾ ਹੈ।

9 ਤਦ ਯਾਹਵੇਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੂਹਿਆ ਅਤੇ ਮੈਨੂੰ ਕਿਹਾ, "ਮੈਂ ਆਪਣੇ ਸ਼ਬਦ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ। 10 ਵੇਖੋ, ਅੱਜ ਮੈਂ ਤੁਹਾਨੂੰ ਕੌਮਾਂ ਅਤੇ ਰਾਜਾਂ ਉੱਤੇ ਨਿਯੁਕਤ ਕਰਦਾ ਹਾਂ। ਤੂੰ ਉਹਨਾਂ ਨੂੰ ਪੁੱਟ ਦੇਵੇਂਗਾ ਅਤੇ ਢਾਹ ਦੇਵੇਂਗਾ। ਤੂੰ ਤਬਾਹ ਕਰ ਦੇਵੇਂਗਾ ਅਤੇ ਉਖਾੜ ਦੇਵੇਂਗਾ। ਤੂੰ ਉਸਾਰੇਗਾ ਅਤੇ ਉਗਾਵੇਂਗਾ।"

11 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: "ਯਿਰਮਿਯਾਹ, ਤੂੰ ਕੀ ਵੇਖਦਾ ਹੈ?"

ਮੈਂ ਜਵਾਬ ਦਿੱਤਾ, "ਮੈਂ ਬਦਾਮ ਦੇ ਰੁੱਖ ਦੀ ਟਾਹਣੀ ਵੇਖਦਾ ਹਾਂ।"

12 ਯਾਹਵੇਹ ਨੇ ਮੈਨੂੰ ਕਿਹਾ, "ਤੂੰ ਠੀਕ ਦੇਖਿਆ ਹੈ, ਕਿਉਂਕਿ ਮੈਂ ਇਹ ਵੇਖਣ ਲਈ ਦੇਖ ਰਿਹਾ ਹਾਂ ਕਿ ਮੇਰਾ ਬਚਨ ਪੂਰਾ ਹੁੰਦਾ ਹੈ।"

13 ਯਾਹਵੇਹ ਦਾ ਸ਼ਬਦ ਮੇਰੇ ਕੋਲ ਦੁਬਾਰਾ ਆਇਆ, "ਤੂੰ ਕੀ ਦੇਖਦਾ ਹਾਂ?"

ਮੈਂ ਜਵਾਬ ਦਿੱਤਾ, "ਮੈਂ ਇੱਕ ਖਾਣਾ ਪਕਾਉਣ ਵਾਲਾ ਭਾਂਡਾ ਦੇਖਦਾ ਹਾਂ, ਜੋ ਉੱਤਰ ਵੱਲੋਂ ਸਾਡੇ ਵੱਲ ਝੁਕਿਆ ਹੋਇਆ ਹੈ।"

14 ਯਾਹਵੇਹ ਨੇ ਮੈਨੂੰ ਕਿਹਾ, "ਉੱਤਰ ਵੱਲੋਂ ਤਬਾਹੀ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਡੋਲ੍ਹ ਦਿੱਤੀ ਜਾਵੇਗੀ। 15 ਮੈਂ ਉੱਤਰੀ ਰਾਜਾਂ ਦੇ ਸਾਰੇ ਲੋਕਾਂ ਨੂੰ ਬੁਲਾਉਣ ਜਾ ਰਿਹਾ ਹਾਂ," ਯਾਹਵੇਹ ਦਾ ਵਾਕ ਹੈ।

"ਉਹਨਾਂ ਦੇ ਰਾਜੇ ਆਉਣਗੇ ਅਤੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਪ੍ਰਵੇਸ਼ ਦੁਆਰ ਵਿੱਚ ਆਪਣੇ ਸਿੰਘਾਸਣ ਸਥਾਪਤ ਕਰਨਗੇ;

ਉਹ ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੰਧਾਂ

ਅਤੇ ਯਹੂਦਾਹ ਦੇ ਸਾਰੇ ਨਗਰਾਂ ਦੇ ਵਿਰੁੱਧ ਆਉਣਗੇ।

16 ਮੈਂ ਆਪਣੇ ਲੋਕਾਂ ਉੱਤੇ ਆਪਣਾ ਨਿਆਉਂ ਸੁਣਾਵਾਂਗਾ

ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਕੇ

ਅਤੇ ਹੋਰ ਦੇਵਤਿਆਂ ਲਈ ਧੂਪ ਧੁਖਾ ਕੇ ਬੁਰਿਆਈ ਕੀਤੀ ਹੈ।

ਉਹ ਦੇਵਤੇ ਜੋ ਉਹਨਾਂ ਨੇ ਆਪਣੇ ਹੱਥਾਂ ਨਾਲ ਬਣੇ ਹਨ।

17 "ਆਪਣੇ ਆਪ ਨੂੰ ਤਿਆਰ ਕਰੋ! ਖੜ੍ਹੇ ਹੋਵੋ ਅਤੇ ਉਹਨਾਂ ਨੂੰ ਕਹੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। ਉਹਨਾਂ ਤੋਂ ਨਾ ਘਬਰਾਓ, ਨਹੀਂ ਤਾਂ ਮੈਂ ਉਹਨਾਂ ਦੇ ਸਾਮ੍ਹਣੇ ਤੁਹਾਨੂੰ ਡਰਾਵਾਂਗਾ। 18 ਹੁਣ ਇਹ ਸਮਝ ਲੈ ਕਿ ਅੱਜ ਮੈਂ ਤੈਨੂੰ ਸਾਰੇ ਦੇਸ਼ ਲਈ, ਯਹੂਦੀਆ ਦੇ ਰਾਜਿਆਂ ਲਈ, ਉਸ ਦੇ ਉੱਚ ਅਧਿਕਾਰੀਆਂ ਲਈ, ਉਹ ਦੇ ਜਾਜਕਾਂ ਲਈ ਅਤੇ ਦੇਸ਼ ਵਾਸੀਆਂ ਲਈ ਇੱਕ ਗੜ੍ਹ, ਇੱਕ ਲੋਹੇ ਦੇ ਥੰਮ੍ਹ ਅਤੇ ਪਿੱਤਲ ਦੀ ਕੰਧ ਬਣਾ ਦਿੱਤਾ ਹੈ। 19 ਉਹ ਤੁਹਾਡੇ ਵਿਰੁੱਧ ਲੜਨਗੇ ਪਰ ਤੁਹਾਡੇ ਉੱਤੇ ਜਿੱਤ ਪ੍ਰਾਪਤ ਨਹੀਂ ਕਰਨਗੇ, ਕਿਉਂਕਿ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਛੁਡਾਵਾਂਗਾ," ਯਾਹਵੇਹ ਦਾ ਵਾਕ ਹੈ।

Estes versículos te tocaram? Ore agora!

+581 estão orando agora.

Junte-se à corrente de oração.