Ressurreição
A ressurreição é o pilar da fé cristã. Se Cristo não ressuscitou, é vã a nossa fé. Mas Ele venceu a morte, e essa é a garantia da nossa própria ressurreição.
Cristo ressuscitou
O túmulo está vazio! Os anjos declararam: 'Ele não está aqui; ressuscitou!' A ressurreição de Cristo é o fato mais transformador da história.
ਸਵਰਗਦੂਤ ਨੇ ਔਰਤਾਂ ਨੂੰ ਆਖਿਆ, "ਡਰੋ ਨਾ, ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਯਿਸ਼ੂ ਨੂੰ ਲੱਭ ਰਹੀਆਂ ਹੋ, ਜਿਸਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਜਿਵੇਂ ਉਸਨੇ ਕਿਹਾ ਸੀ, ਆਓ ਇਸ ਜਗ੍ਹਾ ਨੂੰ ਵੇਖੋ ਜਿੱਥੇ ਯਿਸ਼ੂ ਨੂੰ ਰੱਖਿਆ ਹੋਇਆ ਸੀ।
ਉਸ ਨੇ ਕਿਹਾ, "ਘਬਰਾਓ ਨਾ, ਤੁਸੀਂ ਯਿਸ਼ੂ ਨਾਜ਼ਰੇਥ ਵਾਸੀ ਨੂੰ ਲੱਭ ਰਹੀਆਂ ਹੋ, ਜਿਸ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਇਸ ਜਗ੍ਹਾ ਨੂੰ ਵੇਖੋ ਜਿੱਥੇ ਉਹਨਾਂ ਨੇ ਉਸ ਨੂੰ ਰੱਖਿਆ ਸੀ।
ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ! ਯਾਦ ਕਰੋ ਜਦੋਂ ਉਹ ਗਲੀਲ ਵਿੱਚ ਤੁਹਾਡੇ ਨਾਲ ਸੀ, ਉਸ ਨੇ ਤੁਹਾਨੂੰ ਕੀ ਕਿਹਾ ਸੀ: ‘ਇਹ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਪਾਪੀਆਂ ਦੇ ਹਵਾਲੇ ਕੀਤਾ ਜਾਵੇ, ਸਲੀਬ ਦਿੱਤੀ ਜਾਵੇ ਅਤੇ ਫਿਰ ਤੀਜੇ ਦਿਨ ਮਰੇ ਹੋਇਆ ਵਿੱਚੋਂ ਜੀ ਉੱਠਣ।’ "
ਫਿਰ ਦੂਸਰਾ ਚੇਲਾ ਵੀ ਅੰਦਰ ਗਿਆ, ਇਹ ਉਹ ਚੇਲਾ ਸੀ ਜਿਹੜਾ ਕਿ ਪਤਰਸ ਨਾਲੋਂ ਕਬਰ ਉੱਤੇ ਪਹਿਲਾਂ ਪਹੁੰਚਿਆ ਸੀ, ਜਦ ਉਸ ਨੇ ਇਹ ਸਭ ਵੇਖਿਆ ਤਾਂ ਉਸ ਨੇ ਵਿਸ਼ਵਾਸ ਕੀਤਾ। ਓਹ ਅਜੇ ਵੀ ਬਚਨ ਤੋਂ ਇਹ ਨਹੀਂ ਸਮਝ ਸਕੇ, ਕਿ ਯਿਸ਼ੂ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ।
ਜੋ ਕੁਝ ਮੈਂ ਪ੍ਰਾਪਤ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਦਿੱਤਾ ਜੋ ਮਹੱਤਵਪੂਰਨ ਹੈ: ਮਸੀਹ ਸਾਡੇ ਪਾਪਾਂ ਦੇ ਲਈ ਮਰਿਆ ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ। ਪਵਿੱਤਰ ਸ਼ਾਸਤਰ ਦੇ ਅਨੁਸਾਰ ਉਹ ਦਫ਼ਨਾਇਆ ਗਿਆ ਅਤੇ ਤੀਸਰੇ ਦਿਨ ਫਿਰ ਜੀ ਉੱਠਿਆ।
Ressurreição e vida eterna
Jesus disse: 'Eu sou a ressurreição e a vida.' Quem crê nele viverá, mesmo que morra. A morte foi derrotada na cruz e no túmulo vazio.
ਯਿਸ਼ੂ ਨੇ ਉਸ ਨੂੰ ਕਿਹਾ, "ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਜੀਵੇਗਾ, ਭਾਵੇਂ ਉਹ ਮਰ ਵੀ ਜਾਵੇ; ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਕੇ ਜਿਉਂਦਾ ਹੈ ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਤੇ ਵਿਸ਼ਵਾਸ ਕਰਦੀ ਹੈ?"
ਜਿਸ ਪ੍ਰਕਾਰ ਮਨੁੱਖ ਦੇ ਰਾਹੀ ਮੌਤ ਆਈ, ਉਸੇ ਪ੍ਰਕਾਰ ਮਨੁੱਖ ਦੇ ਹੀ ਰਾਹੀ ਮਰੇ ਹੋਇਆ ਦਾ ਪੁਨਰ-ਉਥਾਨ ਵੀ ਆਇਆ।
ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸ਼ੂ ਮਰ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ, ਅਤੇ ਇਸ ਲਈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਿਸ਼ੂ ਵਿੱਚ ਸੌਂ ਗਏ ਹਨ ਉਹਨਾਂ ਦੇ ਨਾਲ ਲਿਆਵੇਗਾ।
ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰ ਲੈਂਦਾ ਹੈ, ਕਿਉਂਕਿ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇੱਕ ਨੇ ਸਭ ਦੇ ਲਈ ਆਪਣੀ ਜਾਨ ਦਿੱਤੀ ਇਸੇ ਕਰਕੇ ਸਾਰੇ ਮੋਏ। ਅਤੇ ਉਹ ਸਭਨਾਂ ਦੇ ਲਈ ਮਰਿਆ, ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਪਰ ਉਸ ਦੇ ਲਈ ਜੀਉਣ, ਜਿਹੜਾ ਉਹਨਾਂ ਦੇ ਲਈ ਮਰਿਆ ਅਤੇ ਫਿਰ ਜੀ ਉੱਠਿਆ।
ਜੇ ਅਸੀਂ ਮਸੀਹ ਯਿਸ਼ੂ ਦੇ ਨਾਲ ਮੌਤ ਵਿੱਚ ਜੁੜ ਗਏ ਹਾਂ, ਤਾਂ ਅਸੀਂ ਵੀ ਉਸ ਦੇ ਨਾਲ ਇੱਕ ਪੁਨਰ-ਉਥਾਨ ਵਿੱਚ ਉਸ ਦੇ ਨਾਲ ਇੱਕ ਜੁੱਟ ਹੋਵਾਂਗੇ। ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਯਿਸ਼ੂ ਦੇ ਨਾਲ ਸਲੀਬ ਤੇ ਚੜ੍ਹਾਈ ਗਈ ਹੈ ਤਾਂ ਜੋ ਪਾਪ ਦਾ ਸਰੀਰ ਖ਼ਤਮ ਹੋ ਸਕੇ, ਅਤੇ ਇਸ ਤੋਂ ਅੱਗੇ ਅਸੀਂ ਪਾਪ ਦੇ ਗੁਲਾਮ ਨਾ ਰਹੀਏ।
Nossa esperança futura
A ressurreição de Cristo garante nossa esperança viva. O Deus de paz trouxe dos mortos o grande Pastor das ovelhas para nossa salvação.
ਪਰਮੇਸ਼ਵਰ ਦੀ ਉਸਤਤ ਹੋਵੇ ਇੱਕ ਜਿਉਂਦੀ ਉਮੀਦ ਲਈ
ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਪਰਮੇਸ਼ਵਰ ਦੀ ਉਸਤਤ ਹੋਵੇ! ਜਿਸ ਨੇ ਆਪਣੀ ਮਹਾਨ ਦਯਾ ਨਾਲ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਨ ਦੇ ਦੁਆਰਾ ਇੱਕ ਜੀਵਤ ਉਮੀਦ ਵਿੱਚ ਨਵਾਂ ਜਨਮ ਦਿੱਤਾ ਹੈ,
ਅਤੇ ਇਹ ਪਾਣੀ ਬਪਤਿਸਮੇ ਦਾ ਪ੍ਰਤੀਕ ਹੈ ਜੋ ਹੁਣ ਤੁਹਾਨੂੰ ਵੀ ਬਚਾਉਂਦਾ ਹੈ ਇਹ ਸਰੀਰ ਦੀ ਮੈਲ਼ ਧੋਣਾ ਨਹੀਂ, ਪਰ ਪਰਮੇਸ਼ਵਰ ਪ੍ਰਤੀ ਸਾਫ਼ ਜ਼ਮੀਰ ਦੀ ਵਚਨਬੱਧਤਾ ਹੈ। ਇਹ ਤੁਹਾਨੂੰ ਯਿਸ਼ੂ ਮਸੀਹ ਦੇ ਪੁਨਰ-ਉਥਾਨ ਦੁਆਰਾ ਬਚਾਉਂਦਾ ਹੈ,
ਬੇਨਤੀ ਅਤੇ ਅੰਤਿਮ ਸ਼ੁਭਕਾਮਨਾਵਾਂ
ਹੁਣ ਸ਼ਾਂਤੀ ਦਾ ਪਰਮੇਸ਼ਵਰ, ਜਿਹੜਾ ਸਦੀਵੀ ਵਾਚਾ ਦੇ ਲਹੂ ਰਾਹੀਂ ਸਾਡੇ ਪ੍ਰਭੂ ਯਿਸ਼ੂ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਇਆ, ਭੇਡਾਂ ਦਾ ਉਹ ਮਹਾਨ ਚਰਵਾਹਾ, ਤੁਹਾਨੂੰ ਹਰੇਕ ਚੰਗੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਸ ਦੀ ਮਰਜ਼ੀ ਨੂੰ ਪੂਰਾ ਕਰੋ, ਅਤੇ ਉਹ ਸਾਡੇ ਵਿੱਚ ਉਹ ਕੰਮ ਕਰੇ ਜੋ ਉਸ ਨੂੰ ਚੰਗਾ ਲੱਗਦਾ ਹੈ, ਯਿਸ਼ੂ ਮਸੀਹ ਦੁਆਰਾ, ਜਿਸ ਦੀ ਸਦਾ ਅਤੇ ਸਦਾ ਲਈ ਮਹਿਮਾ ਹੋਵੇ। ਆਮੀਨ।
ਮੈਂ ਮਸੀਹ ਨੂੰ ਜਾਣਨਾ ਚਾਹੁੰਦਾ ਹਾਂ, ਹਾਂ ਮੈਂ ਉਸ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਸ ਦੇ ਦੁੱਖਾਂ ਵਿੱਚ ਭਾਗੀਦਾਰੀਤਾ ਨੂੰ ਜਾਣ ਲਵਾਂ, ਉਸ ਦੀ ਮੌਤ ਵਿੱਚ ਉਸ ਦੇ ਵਰਗਾ ਬਣਾ,
ਮੁਬਾਰਕ ਅਤੇ ਪਵਿੱਤਰ ਹੈ ਉਹ ਜਿਹੜਾ ਪਹਿਲਾਂ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਲ ਹੁੰਦਾ ਹੈ। ਦੂਸਰੀ ਮੌਤ ਦਾ ਉਸ ਉੱਤੇ ਕੋਈ ਹੱਕ ਨਹੀਂ ਹੈ, ਪਰ ਉਹ ਪਰਮੇਸ਼ਵਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ।
ਅਤੇ ਮੈਂ ਮੁਰਦਿਆਂ ਨੂੰ ਵੱਡੇ ਅਤੇ ਛੋਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਕਿਤਾਬਾਂ ਖੋਲ੍ਹੀਆ ਗਈਆ। ਅਤੇ ਇੱਕ ਹੋਰ ਕਿਤਾਬ ਜਿਹੜੀ ਜੀਵਨ ਦੀ ਕਿਤਾਬ ਹੈ ਉਹ ਵੀ ਖੋਲ੍ਹੀ ਗਈ। ਅਤੇ ਮੁਰਦਿਆਂ ਦਾ ਨਿਆਂ ਉਹਨਾਂ ਕਿਤਾਬਾਂ ਵਿੱਚ ਲਿਖੀਆ ਹੋਈਆ ਗੱਲਾਂ ਅਤੇ ਉਹਨਾਂ ਦੇ ਕੰਮਾਂ ਅਨੁਸਾਰ ਕੀਤਾ ਗਿਆ। ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਸ ਵਿੱਚ ਸਨ ਮੋੜ ਦਿੱਤੇ, ਮੌਤ ਅਤੇ ਪਤਾਲ ਨੇ ਵੀ ਜਿਹੜੇ ਮੁਰਦੇ ਉਸ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਂ ਉਹਨਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ।
ਪਰ ਪਰਮੇਸ਼ਵਰ ਨੇ ਅੱਜ ਤੱਕ ਮੇਰੀ ਸਹਾਇਤਾ ਕੀਤੀ ਹੈ; ਇਸ ਲਈ ਮੈਂ ਇੱਥੇ ਖੜ੍ਹਾ ਹਾਂ ਅਤੇ ਹਰੇਕ ਛੋਟੇ ਵੱਡੇ ਦੇ ਅੱਗੇ ਗਵਾਹੀ ਦਿੰਦਾ ਹਾਂ। ਮੈਂ ਉਸ ਤੋਂ ਪਰੇ ਕੁਝ ਹੋਰ ਸਾਖੀ ਨਹੀਂ ਦੇ ਰਿਹਾ ਜੋ ਨਬੀਆਂ ਅਤੇ ਮੋਸ਼ੇਹ ਨੇ ਕਿਹਾ ਸੀ ਜੋ ਵਾਪਰੇਗਾ ਕਿ ਮਸੀਹਾ ਦੁੱਖ ਭੋਗੇਗਾਂ, ਅਤੇ ਮੁਰਦਿਆਂ ਵਿੱਚੋਂ ਪੁਨਰ-ਉਥਾਨ ਵਾਲਿਆਂ ਵਿੱਚੋਂ ਪਹਿਲਾਂ ਹੋ ਕੇ, ਆਪਣੇ ਲੋਕਾਂ ਅਤੇ ਗ਼ੈਰ-ਯਹੂਦੀਆਂ ਲਈ ਚਾਨਣ ਦਾ ਪ੍ਰਚਾਰ ਕਰੇ।"
"ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਅਤੇ ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ ਤਾਂ ਕਿ ਉਹ ਉਸਦਾ ਮਜ਼ਾਕ ਉਡਾਉਣ, ਕੋਰੜੇ ਮਾਰਨ ਅਤੇ ਸਲੀਬ ਉੱਤੇ ਚੜ੍ਹਾਉਣ। ਪਰ ਤੀਸਰੇ ਦਿਨ ਉਹ ਫਿਰ ਜੀ ਉੱਠੇਗਾ!"