Servir
Servir é o coração do evangelho. Jesus não veio para ser servido, mas para servir. O cristão é chamado a seguir esse exemplo, colocando-se a serviço de Deus e do próximo.
O exemplo de Jesus
Cristo é o modelo supremo de serviço. Ele lavou os pés dos discípulos e deu a própria vida como resgate por muitos.
ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਪਰ ਸੇਵਾ ਕਰਨ ਲਈ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।"
ਜਿਵੇਂ ਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਪਰ ਸੇਵਾ ਕਰਨ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।"
ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਸੋ ਸੇਵਾਦਾਰ ਹੋਵੇ, ਅਤੇ ਜੋ ਵੀ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ ਉਹ ਤੁਹਾਡਾ ਨੌਕਰ ਹੋਵੇ।
ਮੈਂ ਤੁਹਾਡਾ ਪ੍ਰਭੂ ਅਤੇ ਗੁਰੂ ਹਾਂ ਅਤੇ ਮੈਂ ਤੁਹਾਡੇ ਪੈਰ ਧੋਤੇ ਹਨ। ਇਸ ਲਈ ਤੁਹਾਨੂੰ ਵੀ ਇੱਕ-ਦੂਜੇ ਦੇ ਪੈਰ ਧੋਣੇ ਚਾਹੀਦੇ ਹਨ।
ਫਿਰ ਬੈਠ ਕੇ ਯਿਸ਼ੂ ਨੇ ਬਾਰ੍ਹਾਂ ਨੂੰ ਬੁਲਾਇਆ ਅਤੇ ਕਿਹਾ, "ਜਿਹੜਾ ਵੀ ਪਹਿਲੇ ਹੋਣਾ ਚਾਹੁੰਦਾ ਹੈ, ਉਹ ਆਖਰੀ ਅਤੇ ਸਭ ਦਾ ਦਾਸ ਹੋਣਾ ਚਾਹੀਦਾ ਹੈ।"
Servindo ao Senhor
Servir a Deus é um privilégio e uma ordenança. Devemos amá-lo de todo coração e servi-lo com alegria e fidelidade.
ਜੇਕਰ ਤੁਸੀਂ ਇਸ ਵੇਲੇ ਯਾਹਵੇਹ ਦੀ ਸੇਵਾ ਕਰਨ ਦਾ ਮਨ ਨਹੀਂ ਕਰਦੇ, ਤਾਂ ਅੱਜ ਹੀ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ। ਕੀ ਤੁਹਾਡੇ ਪੁਰਖਿਆਂ ਨੇ ਫ਼ਰਾਤ ਦੇ ਪਾਰ ਉਨ੍ਹਾਂ ਦੇਵਤਿਆਂ ਦੀ ਸੇਵਾ ਕੀਤੀ ਸੀ ਜਾਂ ਅਮੋਰੀਆਂ ਦੇ ਦੇਵਤੇ ਸਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਪਰ ਮੈਂ ਅਤੇ ਮੇਰਾ ਘਰਾਣਾ ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।"
ਪਰ ਉਸ ਹੁਕਮ ਅਤੇ ਬਿਵਸਥਾ ਦੀ ਪਾਲਣਾ ਕਰਨ ਲਈ ਜੋ ਯਾਹਵੇਹ ਦੇ ਦਾਸ ਮੋਸ਼ੇਹ ਨੇ ਤੁਹਾਨੂੰ ਦਿੱਤੀ ਸੀ, ਬਹੁਤ ਧਿਆਨ ਰੱਖੋ, ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸ ਦੀ ਆਗਿਆਕਾਰੀ ਵਿੱਚ ਰਹੋ, ਉਸ ਦੇ ਹੁਕਮਾਂ ਦੀ ਪਾਲਣਾ ਕਰੋ, ਉਸ ਨੂੰ ਫੜੀ ਰੱਖੋ ਅਤੇ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਆਤਮਾ ਨਾਲ ਉਸ ਦੀ ਸੇਵਾ ਕਰੋ।"
ਹੇ ਇਸਰਾਏਲ, ਹੁਣ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਤੋਂ ਕੀ ਮੰਗਦਾ ਹੈ ਪਰ ਸਿਰਫ ਇਹ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰੋ, ਉਸਦੇ ਹੁਕਮਾ ਅਨੁਸਾਰ ਚੱਲੋ, ਉਸ ਨੂੰ ਪਿਆਰ ਕਰੋ, ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ, ਅਤੇ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਨਾ ਜੋ ਮੈਂ ਅੱਜ ਤੁਹਾਨੂੰ ਤੁਹਾਡੇ ਭਲੇ ਲਈ ਦਿੰਦਾ ਹਾਂ?
ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜਿਸਦੀ ਤੁਹਾਨੂੰ ਪਾਲਣ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸਦੇ ਹੁਕਮਾਂ ਨੂੰ ਮੰਨੋ ਅਤੇ ਉਸਦੀ ਪਾਲਣਾ ਕਰੋ, ਉਸ ਦੀ ਸੇਵਾ ਕਰੋ ਅਤੇ ਉਸ ਨੂੰ ਫੜੀ ਰੱਖੋ।
ਜੋਸ਼ ਵਿੱਚ ਕਦੀ ਵੀ ਘਾਟ ਨਾ ਹੋਵੇ, ਪਰ ਆਪਣੇ ਆਤਮਿਕ ਭਾਵਨਾ ਨੂੰ ਕਾਇਮ ਰੱਖੋ ਅਤੇ ਪ੍ਰਭੂ ਦੀ ਸੇਵਾ ਕਰੋ।
ਤਾਂ ਫਿਰ, ਮਸੀਹ ਦਾ ਲਹੂ ਕਿੰਨਾ ਵਧੀਕ ਨਿਰਦੋਸ਼ ਹੋਵੇਗਾ, ਜਿਸ ਨੇ ਸਦੀਪਕ ਆਤਮਾ ਦੁਆਰਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪੇਸ਼ ਕੀਤਾ, ਕਿ ਸਾਡੇ ਜ਼ਮੀਰ ਨੂੰ ਉਹਨਾਂ ਕੰਮਾਂ ਤੋਂ ਸ਼ੁੱਧ ਕਰੇ ਜੋ ਮੌਤ ਵੱਲ ਲੈ ਜਾਂਦੇ ਹਨ, ਤਾਂ ਜੋ ਅਸੀਂ ਜੀਉਂਦੇ ਪਰਮੇਸ਼ਵਰ ਦੀ ਸੇਵਾ ਕਰ ਸਕੀਏ!
Servir ao próximo
A liberdade cristã nos chama a servir uns aos outros pelo amor. Cada dom recebido é para edificação do corpo de Cristo.
ਹੇ ਮੇਰੇ ਭਰਾਵੋ ਅਤੇ ਭੈਣੋ, ਤੁਹਾਨੂੰ ਅਜ਼ਾਦ ਹੋਣ ਲਈ ਬੁਲਾਇਆ ਗਿਆ ਸੀ। ਪਰ ਆਪਣੀ ਸੁਤੰਤਰਤਾ ਦੀ ਵਰਤੋਂ ਸਰੀਰ ਨੂੰ ਭਰਮਾਉਣ ਲਈ ਨਾ ਕਰੋ; ਇਸ ਦੀ ਬਜਾਏ, ਪਿਆਰ ਨਾਲ ਇੱਕ-ਦੂਜੇ ਦੀ ਨਿਮਰਤਾ ਨਾਲ ਸੇਵਾ ਕਰੋ।
ਅਜ਼ਾਦ ਲੋਕਾਂ ਵਾਂਗ ਜੀਓ, ਪਰ ਆਪਣੀ ਸੁਤੰਤਰਤਾ ਨੂੰ ਬੁਰਾਈ ਢੱਕਣ ਵਜੋਂ ਨਾ ਵਰਤੋਂ; ਪਰਮੇਸ਼ਵਰ ਦੇ ਗੁਲਾਮ ਬਣ ਕੇ ਜੀਓ।
ਜੋ ਕੋਈ ਮੇਰੀ ਸੇਵਾ ਕਰਦਾ ਹੈ ਉਹ ਮੇਰੇ ਮਗਰ ਆਵੇ; ਅਤੇ ਜਿੱਥੇ ਮੈਂ ਹਾਂ ਉੱਥੇ ਮੇਰਾ ਸੇਵਕ ਵੀ ਹੋਵੇਗਾ। ਮੇਰਾ ਪਿਤਾ ਉਸ ਦੀ ਇੱਜ਼ਤ ਕਰੇਂਗਾ ਜੋ ਮੇਰੀ ਸੇਵਾ ਕਰਦਾ ਹੈ।
"ਕੋਈ ਵੀ ਸੇਵਕ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਤੁਸੀਂ ਇੱਕ ਨਾਲ ਨਫ਼ਰਤ ਕਰੋਗੇ ਅਤੇ ਦੂਸਰੇ ਨਾਲ ਪਿਆਰ ਕਰੋਗੇ, ਜਾਂ ਫਿਰ ਇੱਕ ਨਾਲ ਮਿਲੇ ਰਹੋਗੇ ਅਤੇ ਦੂਸਰੇ ਨੂੰ ਤੁੱਛ ਜਾਣੋਗੇ। ਇਸੇ ਤਰ੍ਹਾਂ ਤੁਸੀਂ ਪਰਮੇਸ਼ਵਰ ਅਤੇ ਪੈਸੇ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ।
ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਵਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਵਰ ਨੂੰ ਸੌਂਪ ਦਿਓ।
Fidelidade e recompensa
O servo fiel e sábio será recompensado pelo Senhor. A fidelidade no serviço honra a Deus e produz frutos eternos.
"ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ। ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
ਇਸ ਲਈ ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਸੀਂ ਸਥਿਰ ਰਹੋ। ਕੋਈ ਵੀ ਚੀਜ਼ ਤੁਹਾਨੂੰ ਹਿਲਾ ਨਾ ਸਕੇ। ਆਪਣੇ ਆਪ ਨੂੰ ਹਮੇਸ਼ਾ ਪ੍ਰਭੂ ਦੇ ਕੰਮ ਲਈ ਦੇ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ।
ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੇ ਆਤਮਾ ਦੁਆਰਾ ਰਚਿਆ ਗਿਆ ਹੈ ਅਤੇ ਧਾਰਮਿਕਤਾ ਦੀ ਸਿੱਖਿਆ, ਝਿੜਕਣ, ਸੁਧਾਰਨ ਅਤੇ ਸਿਖਲਾਈ ਲਈ ਲਾਭਦਾਇਕ ਹੈ, ਤਾਂ ਕਿ ਪਰਮੇਸ਼ਵਰ ਦਾ ਸੇਵਕ ਹਰ ਚੰਗੇ ਕੰਮ ਲਈ ਚੰਗੀ ਤਰ੍ਹਾਂ ਤਿਆਰ ਹੋ ਸਕੇ।
ਯਾਹਵੇਹ ਉਸ ਦੇ ਕਦਮਾਂ ਨੂੰ ਮਜ਼ਬੂਤ ਕਰਦਾ ਹੈ
ਜੋ ਉਸ ਵਿੱਚ ਪ੍ਰਸੰਨ ਹੁੰਦਾ ਹੈ;
ਯਾਹਵੇਹ ਆਪਣੇ ਸੇਵਕਾਂ ਨੂੰ ਬਚਾਵੇਗਾ;
ਕੋਈ ਵੀ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।