Sobre ter filhos
Filhos são uma dádiva do Senhor, uma herança que Deus confia aos pais. A Bíblia celebra a maternidade e a paternidade como vocações sagradas e fontes de bênção.
Filhos: herança do Senhor
A Escritura declara que os filhos são bênção de Deus. Cada criança é um presente precioso confiado aos pais para ser cuidado com amor.
ਬੱਚੇ ਯਾਹਵੇਹ ਵੱਲੋਂ ਇੱਕ ਵਿਰਾਸਤ ਹਨ,
ਅਤੇ ਗਰਭ ਦਾ ਫਲ ਇੱਕ ਇਨਾਮ ਹੈ।
ਜਿਵੇਂ ਸੂਰਮੇ ਦੇ ਹੱਥ ਵਿੱਚ ਤੀਰ,
ਉਸੇ ਤਰ੍ਹਾਂ ਜਵਾਨੀ ਦੇ ਪੁੱਤਰ ਹਨ।
ਮੁਬਾਰਕ ਹੈ ਉਹ ਮਨੁੱਖ,
ਜਿਸ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਹੈ।
ਉਹ ਸ਼ਰਮਿੰਦਾ ਨਹੀਂ ਹੋਣਗੇ
ਜਦੋਂ ਉਹ ਅਦਾਲਤ ਵਿੱਚ ਆਪਣੇ ਵਿਰੋਧੀਆਂ ਨਾਲ ਲੜਦੇ ਹਨ।
ਤੇਰੀ ਪਤਨੀ ਤੇਰੇ ਘਰ ਵਿੱਚ,
ਫਲਦਾਰ ਵੇਲ ਵਾਂਗ ਹੋਵੇਗੀ।
ਤੁਹਾਡੇ ਬੱਚੇ ਤੁਹਾਡੇ ਮੇਜ਼ ਦੇ ਦੁਆਲੇ,
ਜ਼ੈਤੂਨ ਦੇ ਬੂਟਿਆਂ ਵਾਂਗ ਹੋਣਗੇ।
ਉਹ ਬੇ-ਔਲਾਦ ਔਰਤ ਦਾ ਘਰ ਵਸਾਉਂਦਾ ਹੈ,
ਉਸਨੂੰ ਇੱਕ ਖੁਸ਼ ਮਾਂ ਬਣਾਉਂਦਾ ਹੈ।
ਯਾਹਵੇਹ ਦੀ ਉਸਤਤ ਹੋਵੇ।
ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਕਿਹਾ, "ਫਲੋ ਅਤੇ ਗਿਣਤੀ ਵਿੱਚ ਵੱਧੋ, ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧੀਨ ਕਰੋ। ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਚੱਲਣ ਵਾਲੇ ਹਰ ਜੀਵ ਉੱਤੇ ਰਾਜ ਕਰੋ।"
Instruir nos caminhos de Deus
A Bíblia orienta os pais a instruir seus filhos nos caminhos do Senhor desde cedo, com dedicação, disciplina e exemplo.
ਬੱਚਿਆਂ ਨੂੰ ਉਸ ਰਾਹ ਦੀ ਸਿੱਖਿਆ ਦਿਓ ਜਿਸ ਰਾਹ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ,
ਅਤੇ ਜਦੋਂ ਉਹ ਬੁੱਢੇ ਹੋ ਜਾਣ ਤਾਂ ਵੀ ਉਹ ਇਸ ਤੋਂ ਨਹੀਂ ਹਟਣਗੇ।
ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਪੱਕਾ ਰੱਖੋ। ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ। ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ।
ਹੇ ਪਿਤਾਓ, ਆਪਣੇ ਬੱਚਿਆਂ ਨੂੰ ਗੁੱਸੇ ਵਿੱਚ ਨਾ ਪਾਓ ਜਾਂ ਉਹ ਨਿਰਾਸ਼ ਹੋ ਜਾਣਗੇ।
ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾ ਤਾਂ ਉਹ ਤੁਹਾਨੂੰ ਸੁੱਖ ਦੇਣਗੇ,
ਉਹ ਤੁਹਾਡੇ ਲਈ ਉਹ ਅਨੰਦ ਲਿਆਉਣਗੇ ਜੋ ਤੁਸੀਂ ਚਾਹੁੰਦੇ ਹੋ।
Cada vida é preciosa
Deus conhece e forma cada criança no ventre. Antes de nascer, Ele já nos separou e preparou um propósito para cada vida.
"ਤੈਨੂੰ ਕੁੱਖ ਵਿੱਚ ਰਚਣ ਤੋਂ ਪਹਿਲਾਂ ਹੀ ਮੈਂ ਤੈਨੂੰ ਜਾਣਦਾ ਹਾਂ,
ਤੇਰੇ ਜਨਮ ਤੋਂ ਪਹਿਲਾਂ ਹੀ ਮੈਂ ਤੈਨੂੰ ਅੱਡ ਕੀਤਾ;
ਮੈਂ ਤੈਨੂੰ ਕੌਮਾਂ ਲਈ ਨਬੀ ਵਜੋਂ ਨਿਯੁਕਤ ਕੀਤਾ ਹੈ।"
ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ;
ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।
ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ;
ਤੇਰੇ ਕੰਮ ਅਚਰਜ਼ ਹਨ,
ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।
ਤੂੰ ਮੇਰੇ ਸਰੀਰ ਨੂੰ ਜਾਣਦਾ ਹੈ,
ਮੇਰੀਆਂ ਹੱਡੀਆ ਤੇਰੇ ਤੋਂ ਲੁੱਕੀਆ ਹੋਈਆ ਨਹੀਂ ਸਨ,
ਜਦੋਂ ਮੈਂ ਗਰਭ ਦੇ ਹਨ੍ਹੇਰੇ ਵਿੱਚ ਬੁਣਿਆ ਗਿਆ ਸੀ।
ਤੂੰ ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆ ਨਿਆਣਿਆਂ ਦੇ ਮੂੰਹੋਂ ਉਸਤਤ ਕਰਵਾਈ,
ਤਾਂ ਜੋ ਦੁਸ਼ਮਣ ਅਤੇ ਬਦਲਾ ਲੈਣ ਵਾਲਿਆਂ ਨੂੰ ਚੁੱਪ ਕਰਾ ਦੇਵੇ।
ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਆਖਿਆ, "ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਰੋਕੋ ਕਿਉਂ ਜੋ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।"