ਅੱਯੂਬ ਦਾ ਡਾਢੀ ਪਰੀਖਿਆ ਤੋਂ ਛੁਟਕਾਰਾ
7 ਫੇਰ ਅਜਿਹਾ ਹੋਇਆ ਕਿ ਜਦ ਯਹੋਵਾਹ ਇਹ ਗੱਲਾਂ ਅੱਯੂਬ ਨਾਲ ਕਰ ਚੁੱਕਿਆ, ਤਦ ਯਹੋਵਾਹ ਨੇ ਅਲੀਫਾਜ਼ ਤੇਮਾਨੀ ਨੂੰ ਆਖਿਆ, "ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤਰਾਂ ਉੱਤੇ ਭੜਕ ਉੱਠਿਆ ਹੈ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅੱਯੂਬ ਬੋਲਿਆ। 8 ਇਸ ਲਈ ਹੁਣ ਆਪਣੇ ਲਈ ਸੱਤ ਬਲ਼ਦ ਅਤੇ ਸੱਤ ਮੇਂਢੇ ਲਓ, ਅਤੇ ਮੇਰੇ ਦਾਸ ਅੱਯੂਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ ਅਤੇ ਮੇਰਾ ਦਾਸ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ। ਮੈਂ ਤਾਂ ਉਸੇ ਦੀ ਪ੍ਰਾਰਥਨਾ ਕਬੂਲ ਕਰਾਂਗਾ, ਤਾਂ ਜੋ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾਈ ਦੇ ਅਨੁਸਾਰ ਵਰਤਾਓ ਨਾ ਕਰਾਂ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅੱਯੂਬ ਬੋਲਿਆ।"