ਸਮਾਪਤੀ
7 ਜਦੋਂ ਯਾਹਵੇਹ ਨੇ ਅੱਯੋਬ ਨੂੰ ਇਹ ਗੱਲਾਂ ਕਹੀਆਂ, ਤਾਂ ਉਸਨੇ ਤੇਮਾਨੀ ਏਲੀਫਾਜ਼ ਨੂੰ ਕਿਹਾ, "ਮੈਂ ਤੇਰੇ ਅਤੇ ਤੇਰੇ ਦੋ ਦੋਸਤਾਂ ਨਾਲ ਗੁੱਸੇ ਹਾਂ, ਕਿਉਂਕਿ ਤੂੰ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਕਿ ਮੇਰੇ ਸੇਵਕ ਅੱਯੋਬ ਨੇ ਕੀਤਾ ਹੈ। 8 ਇਸ ਲਈ ਹੁਣ ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਮੇਰੇ ਸੇਵਕ ਅੱਯੋਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ। ਮੇਰਾ ਸੇਵਕ ਅੱਯੋਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ, ਅਤੇ ਮੈਂ ਉਸ ਦੀ ਪ੍ਰਾਰਥਨਾ ਨੂੰ ਸੁਣਾਗਾ ਅਤੇ ਤੁਹਾਡੀ ਮੂਰਖਤਾ ਦੇ ਅਨੁਸਾਰ ਤੁਹਾਡੇ ਨਾਲ ਪੇਸ਼ ਨਹੀਂ ਆਵਾਂਗਾ। ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ, ਜਿਵੇਂ ਮੇਰੇ ਸੇਵਕ ਅੱਯੋਬ ਨੇ ਕਿਹਾ ਹੈ।"