ਸੰਸਾਰ ਨਾਲ ਪ੍ਰੇਮ ਨਾ ਕਰੋ
15 ਸੰਸਾਰ ਨਾਲ ਪਿਆਰ ਨਾ ਰੱਖੋ ਨਾ ਉਹਨਾਂ ਵਸਤਾ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਪਿਆਰ ਰੱਖਦਾ ਹੋਵੇ, ਤਾਂ ਉਸ ਦੇ ਵਿੱਚ ਪਿਤਾ ਦਾ ਪਿਆਰ ਨਹੀਂ ਹੈ। 16 ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਕਾਮਨਾ, ਅਤੇ ਜੀਵਨ ਦਾ ਹੰਕਾਰ, ਪਿਤਾ ਤੋਂ ਨਹੀਂ ਬਲਕਿ ਸੰਸਾਰ ਤੋਂ ਆਉਂਦਾ ਹੈ।2:16 ਰੋਮਿ 13:14; ਕਹਾ 27:20 17 ਸੰਸਾਰ ਅਤੇ ਇਸ ਦੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹਨ, ਪਰ ਜੋ ਵੀ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲਦਾ ਹੈ ਉਹ ਸਦਾ ਲਈ ਜੀਉਂਦਾ ਹੈ।