9 ਇੱਕ-ਦੂਜੇ ਨਾਲ ਝੂਠ ਨਾ ਬੋਲੋ, ਕਿਉਂਕਿ ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਉਸ ਦੀਆਂ ਕਰਨੀਆਂ ਸਮੇਤ ਛੱਡ ਦਿੱਤਾ ਹੈ।3:9 ਰੋਮਿ 12:2; 2 ਕੁਰਿੰ 4:16; ਤੀਤੁ 3:5 10 ਅਤੇ ਨਵੇਂ ਸੁਭਾਅ ਨੂੰ ਪਹਿਨ ਲਵੋ, ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਨੀਕਰਣ ਕੀਤੀ ਜਾ ਰਹੀ ਹੈ। 11 ਇੱਥੇ ਕੋਈ ਗ਼ੈਰ-ਯਹੂਦੀ, ਯਹੂਦੀ, ਸੁੰਨਤ ਕੀਤੇ ਜਾਂ ਅਸੁੰਨਤੇ, ਵਹਿਸ਼ੀ, ਸਿਥੀਅਨ, ਗੁਲਾਮ ਜਾਂ ਅਜ਼ਾਦ ਨਹੀਂ ਹਨ, ਪਰ ਮਸੀਹ ਸਭ ਕੁਝ ਹੈ, ਅਤੇ ਸਭ ਵਿੱਚ ਹੈ।