Pular para o conteúdo
Publicidade

ਵਿਰਲਾਪ 4

1 ਸੋਨਾ ਕਿਵੇਂ ਆਪਣੀ ਚਮਕ ਗੁਆ ਬੈਠਾ ਹੈ,

ਵਧੀਆ ਸੋਨਾ ਕਿਵੇਂ ਬਦਲ ਗਿਆ ਹੈ!

ਪਵਿੱਤਰ ਸਥਾਨ ਦੇ ਪੱਥਰ

ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ।

2 ਸੀਯੋਨ ਦੇ ਕਿੰਨੇ ਕੀਮਤੀ ਬੱਚੇ,

ਇੱਕ ਵਾਰ ਸੋਨੇ ਵਿੱਚ ਭਾਰੇ ਸਨ,

ਹੁਣ ਮਿੱਟੀ ਦੇ ਭਾਂਡੇ ਸਮਝੇ ਜਾਂਦੇ ਹਨ,

ਘੁਮਿਆਰ ਦੇ ਹੱਥਾਂ ਦਾ ਕੰਮ!

3 ਗਿੱਦੜ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਲਈ

ਛਾਤੀਆਂ ਚੜ੍ਹਾਉਂਦੇ ਹਨ,

ਪਰ ਮੇਰੇ ਲੋਕ ਮਾਰੂਥਲ ਵਿੱਚ

ਸ਼ੁਤਰਮੁਰਗਾਂ ਵਾਂਗ ਬੇਰਹਿਮ ਹੋ ਗਏ ਹਨ।

4 ਪਿਆਸ ਦੇ ਕਾਰਨ ਬੱਚੇ ਦੀ ਜੀਭ

ਤਾਲੂ ਨਾਲ ਚਿਪਕ ਜਾਂਦੀ ਹੈ;

ਬੱਚੇ ਰੋਟੀ ਦੀ ਭੀਖ ਮੰਗਦੇ ਹਨ,

ਪਰ ਕੋਈ ਉਨ੍ਹਾਂ ਨੂੰ ਨਹੀਂ ਦਿੰਦਾ।

5 ਜਿਹੜੇ ਲੋਕ ਇੱਕ ਵਾਰ ਸੁਆਦਲਾ ਭੋਜਨ ਖਾਂਦੇ ਸਨ

ਗਲੀਆਂ ਵਿੱਚ ਬੇਸਹਾਰਾ ਫਿਰਦੇ ਸਨ।

ਸ਼ਾਹੀ ਬੈਂਗਣੀ ਕੱਪੜਿਆਂ ਵਿੱਚ ਪਲਦੇ ਸਨ

ਹੁਣ ਰਾਖ ਦੇ ਢੇਰਾਂ ਤੇ ਪਏ ਹਨ।

6 ਮੇਰੀ ਪਰਜਾ ਦੀ ਸਜ਼ਾ

ਸੋਦੋਮ ਨਾਲੋਂ ਵੱਡੀ ਹੈ,

ਜਿਸ ਨੂੰ ਇੱਕ ਪਲ ਵਿੱਚ ਉਖਾੜ ਦਿੱਤਾ ਗਿਆ ਸੀ

ਉਸ ਦੀ ਸਹਾਇਤਾ ਲਈ ਹੱਥ ਨਾ ਮੋੜੇ।

7 ਉਨ੍ਹਾਂ ਦੇ ਰਾਜਕੁਮਾਰ ਬਰਫ਼ ਨਾਲੋਂ ਚਮਕਦਾਰ

ਅਤੇ ਦੁੱਧ ਨਾਲੋਂ ਚਿੱਟੇ ਸਨ,

ਉਨ੍ਹਾਂ ਦੇ ਸਰੀਰ ਰੂਬੀ ਨਾਲੋਂ ਜ਼ਿਆਦਾ ਲਾਲ ਸਨ,

ਉਨ੍ਹਾਂ ਦੀ ਚਮਕ ਨੀਲਮ ਵਰਗੀ ਸੀ।

8 ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ,

ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ,

ਉਹਨਾਂ ਦਾ ਚਮੜਾ ਸੁੰਗੜ ਕੇ ਹੱਡੀਆਂ ਨਾਲ ਜੁੜ ਗਿਆ,

ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ।

9 ਤਲਵਾਰ ਨਾਲ ਮਾਰੇ ਗਏ ਲੋਕ

ਕਾਲ ਨਾਲ ਮਰਨ ਵਾਲਿਆਂ ਨਾਲੋਂ ਚੰਗੇ ਹਨ।

ਭੁੱਖ ਨਾਲ ਤੜਫਦੇ ਹੋਏ,

ਉਹ ਖੇਤ ਵਿੱਚੋਂ ਭੋਜਨ ਦੀ ਘਾਟ ਕਾਰਨ ਖਤਮ ਹੋ ਜਾਂਦੇ ਹਨ।

10 ਦਿਆਲੂ ਔਰਤਾਂ ਨੇ ਆਪਣੇ ਹੱਥਾਂ ਨਾਲ

ਆਪਣੇ ਬੱਚਿਆਂ ਨੂੰ ਪਕਾਇਆ ਹੈ,

ਜੋ ਉਹ ਉਹਨਾਂ ਦਾ ਭੋਜਨ ਬਣੇ

ਜਦੋਂ ਮੇਰੇ ਲੋਕ ਬਰਬਾਦ ਹੋ ਗਏ ਸਨ।

11 ਯਾਹਵੇਹ ਨੇ ਆਪਣੇ ਕ੍ਰੋਧ ਨੂੰ ਪੂਰਾ ਕਰ ਦਿੱਤਾ ਹੈ;

ਉਸਨੇ ਆਪਣਾ ਭਿਆਨਕ ਕ੍ਰੋਧ ਡੋਲ੍ਹ ਦਿੱਤਾ ਹੈ।

ਉਸ ਨੇ ਸੀਯੋਨ ਵਿੱਚ ਅੱਗ ਭੜਕਾਈ ਜਿਸ ਨੇ

ਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ।

12 ਧਰਤੀ ਦੇ ਰਾਜਿਆਂ ਨੇ ਵਿਸ਼ਵਾਸ ਨਹੀਂ ਕੀਤਾ,

ਨਾ ਦੁਨੀਆਂ ਦੇ ਲੋਕਾਂ ਵਿੱਚੋਂ ਕਿਸੇ ਨੇ,

ਕਿ ਵੈਰੀ ਅਤੇ ਦੁਸ਼ਮਣ

ਯੇਰੂਸ਼ਲੇਮ ਦੇ ਦਰਵਾਜ਼ਿਆਂ ਵਿੱਚ ਦਾਖਲ ਹੋ ਸਕਦੇ ਹਨ।

13 ਪਰ ਇਹ ਉਸ ਦੇ ਨਬੀਆਂ ਦੇ ਪਾਪਾਂ

ਅਤੇ ਉਸ ਦੇ ਜਾਜਕਾਂ ਦੀਆਂ ਬਦੀਆਂ ਦੇ ਕਾਰਨ ਹੋਇਆ,

ਜਿਨ੍ਹਾਂ ਨੇ ਉਸ ਦੇ ਵਿਚਕਾਰ

ਧਰਮੀਆਂ ਦਾ ਲਹੂ ਵਹਾਇਆ।

14 ਉਹ ਅੰਨ੍ਹਿਆਂ ਵਰਗੇ ਹੋ ਕੇ

ਗਲੀਆਂ ਵਿੱਚ ਫਿਰਦੇ ਹਨ,

ਉਹ ਲਹੂ ਨਾਲ ਇੰਨੇ ਅਸ਼ੁੱਧ ਹੋ ਗਏ ਹਨ,

ਭਈ ਕੋਈ ਉਹਨਾਂ ਦੇ ਬਸਤਰ ਛੂਹ ਨਹੀਂ ਸਕਦਾ।

15 "ਚਲੇ ਜਾਓ! ਤੁਸੀਂ ਅਸ਼ੁੱਧ ਹੋ!" ਲੋਕ ਉਹਨਾਂ ਨੂੰ ਰੋਂਦੇ ਹਨ।

"ਦੂਰ! ਦੂਰ! ਸਾਨੂੰ ਨਾ ਛੂਹੋ!"

ਜਦੋਂ ਉਹ ਭੱਜ ਜਾਂਦੇ ਹਨ ਅਤੇ ਇਧਰ-ਉਧਰ ਭਟਕਦੇ ਹਨ,

ਕੌਮਾਂ ਦੇ ਲੋਕ ਆਖਦੇ ਹਨ,

"ਉਹ ਹੁਣ ਇੱਥੇ ਨਹੀਂ ਰਹਿ ਸਕਦੇ।"

16 ਯਾਹਵੇਹ ਨੇ ਆਪ ਹੀ ਉਹਨਾਂ ਨੂੰ ਖਿੰਡਾ ਦਿੱਤਾ ਹੈ;

ਉਹ ਹੁਣ ਉਨ੍ਹਾਂ ਉੱਤੇ ਨਜ਼ਰ ਨਹੀਂ ਰੱਖਦਾ।

ਜਾਜਕਾਂ ਦਾ ਕੋਈ ਆਦਰ ਨਹੀਂ,

ਅਤੇ ਬਜ਼ੁਰਗਾਂ ਉੱਤੇ ਕੋਈ ਕਿਰਪਾ ਨਹੀਂ ਕਰਦਾ।

17 ਇਸ ਤੋਂ ਇਲਾਵਾ, ਸਾਡੀਆਂ ਅੱਖਾਂ ਵਿਅਰਥ,

ਮਦਦ ਲਈ ਉਡੀਕ ਕਰਦਿਆਂ ਥੱਕ ਗਈਆਂ ਹਨ;

ਆਪਣੇ ਬੁਰਜਾਂ ਤੋਂ ਅਸੀਂ

ਇੱਕ ਕੌਮ ਲਈ ਵੇਖੀ ਜੋ ਸਾਨੂੰ ਬਚਾ ਨਹੀਂ ਸਕੀ।

18 ਲੋਕਾਂ ਨੇ ਹਰ ਕਦਮ ਤੇ ਸਾਡਾ ਪਿੱਛਾ ਕੀਤਾ,

ਤਾਂ ਜੋ ਅਸੀਂ ਆਪਣੀਆਂ ਗਲੀਆਂ ਵਿੱਚ ਨਾ ਤੁਰ ਸਕੀਏ।

ਸਾਡਾ ਅੰਤ ਨੇੜੇ ਸੀ, ਸਾਡੇ ਦਿਨ ਗਿਣੇ ਗਏ ਸਨ,

ਕਿਉਂਕਿ ਸਾਡਾ ਅੰਤ ਆ ਗਿਆ ਸੀ।

19 ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਵਿੱਚ

ਉਕਾਬ ਨਾਲੋਂ ਤੇਜ਼ ਸਨ;

ਉਨ੍ਹਾਂ ਨੇ ਪਹਾੜਾਂ ਉੱਤੇ ਸਾਡਾ ਪਿੱਛਾ ਕੀਤਾ

ਅਤੇ ਮਾਰੂਥਲ ਵਿੱਚ ਸਾਡੀ ਉਡੀਕ ਵਿੱਚ ਪਏ ਰਹੇ।

20 ਯਾਹਵੇਹ ਦਾ ਮਸਹ ਕੀਤਾ ਹੋਇਆ, ਸਾਡਾ ਜੀਵਨ ਦਾ ਸਾਹ

ਉਹਨਾਂ ਦੇ ਜਾਲ ਵਿੱਚ ਫਸਿਆ ਹੋਇਆ ਸੀ।

ਅਸੀਂ ਸੋਚਿਆ ਕਿ ਅਸੀਂ ਉਸ ਦੇ ਸਾਏ ਹੇਠ

ਕੌਮਾਂ ਵਿੱਚ ਰਹਾਂਗੇ।

21 ਹੇ ਅਦੋਮ ਦੀ ਧੀਏ,

ਊਜ਼ ਦੀ ਧਰਤੀ ਉੱਤੇ ਵੱਸਦੀ ਹੈ, ਅਨੰਦ ਹੋ ਅਤੇ ਖੁਸ਼ ਮਨਾ।

ਪਰ ਤੈਨੂੰ ਵੀ ਪਿਆਲਾ ਦਿੱਤਾ ਜਾਵੇਗਾ।

ਤੂੰ ਸ਼ਰਾਬੀ ਹੋ ਕੇ ਆਪਣੇ ਕੱਪੜੇ ਉਤਾਰੇਗੀ।

22 ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ,

ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ!

ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ,

ਉਹ ਤੇਰੇ ਪਾਪ ਉਘਾੜ ਦੇਵੇਗਾ।

Estes versículos te tocaram? Ore agora!

+581 estão orando agora.

Junte-se à corrente de oração.

Lamentações
Ver todos os capítulos de Lamentações