Publicidade

Daniel 6

ਦਾਨੀਏਲ ਸ਼ੇਰਾਂ ਦੀ ਗੁਫ਼ਾ ਵਿੱਚ

1 ਇਸ ਨੇ ਦਾਰਾ ਨੂੰ ਪੂਰੇ ਰਾਜ ਵਿੱਚ ਰਾਜ ਕਰਨ ਲਈ ਇੱਕ ਸੌ ਵੀਹ ਰਾਜਪਾਲਾਂ ਨੂੰ ਨਿਯੁਕਤ ਕਰਨਾ ਪਸੰਦ ਕੀਤਾ, 2 ਉਹਨਾਂ ਉੱਤੇ ਤਿੰਨ ਪ੍ਰਮੁੱਖ ਅਧਿਕਾਰੀ ਨਿਯੁਕਤ ਕੀਤੇ ਜਿਹਨਾਂ ਵਿੱਚੋਂ ਇੱਕ ਦਾਨੀਏਲ ਸੀ ਇਸ ਕਰਕੇ ਜੋ ਰਾਜਪਾਲ ਉਹਨਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ। 3 ਇੱਕ ਚੰਗਾ ਆਤਮਾ ਦਾਨੀਏਲ ਵਿੱਚ ਸੀ ਇਸੇ ਕਰਕੇ ਉਸ ਨੂੰ ਰਾਜਪਾਲਾਂ ਤੇ ਪ੍ਰਮੁੱਖ ਅਧਿਕਾਰੀਆਂ ਨਾਲੋਂ ਵਡਿਆਈ ਮਿਲੀ ਅਤੇ ਰਾਜੇ ਨੇ ਚਾਹਿਆ ਜੋ ਉਹ ਨੂੰ ਸਾਰੇ ਰਾਜ ਉੱਤੇ ਪ੍ਰਮੁੱਖ ਅਧਿਕਾਰੀ ਬਣਾਏ। 4 ਤਦ ਉਹਨਾਂ ਰਾਜਪਾਲਾਂ ਤੇ ਪਰਧਾਨਾਂ ਨੇ ਚਾਹਿਆ ਕਿ ਕਿਵੇਂ ਨਾ ਕਿਵੇਂ ਦਾਨੀਏਲ ਦੇ ਕੰਮ ਵਿੱਚ ਕੋਈ ਕਮੀ ਲੱਭੀਏ ਅਤੇ ਉਸ ਉੱਤੇ ਕੋਈ ਦੋਸ਼ ਲਾਈਏ ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਕੋਈ ਖੋਟ ਨਾ ਲੱਭਾ ਕਿਉਂ ਜੋ ਓਹ ਵਫ਼ਾਦਾਰ ਸੀ। 5 "ਤਦ ਉਹਨਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਇਸ ਦਾਨੀਏਲ ਨੂੰ ਉਸ ਦੇ ਪਰਮੇਸ਼ਵਰ ਦੀ ਬਿਵਸਥਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ।"

6 ਤਦ ਇਹ ਪਰਧਾਨ ਤੇ ਰਾਜਪਾਲ ਇਕੱਠੇ ਹੋ ਕੇ ਰਾਜਾ ਕੋਲ ਆਏ ਅਤੇ ਉਹ ਨੂੰ ਇਸ ਤਰ੍ਹਾਂ ਆਖਿਆ: "ਦਾਰਾ ਰਾਜਾ ਸਦਾ ਜਿਉਂਦਾ ਰਹੇ! 7 ਰਾਜ ਦੇ ਸਾਰੇ ਪ੍ਰਮੁੱਖ ਅਧਿਕਾਰੀਆਂ, ਦੀਵਾਨਾਂ, ਰਾਜਪਾਲਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਕਿ ਇੱਕ ਸ਼ਾਹੀ ਬਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਾਨੂੰਨ ਬਣਾਇਆ ਜਾਵੇ ਕਿ ਜਿਹੜਾ ਕੋਈ ਤੀਹ ਦਿਨਾਂ ਤੱਕ ਤੁਹਾਡੇ ਤੋਂ ਇਲਾਵਾ, ਹੇ ਰਾਜਾ, ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ, ਉਸ ਨੂੰ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਿਆ ਜਾਵੇ। 8 ਹੁਣ ਹੇ ਰਾਜਾ, ਇਹ ਹੁਕਮ ਦੇ ਕੇ ਇਸ ਉੱਤੇ ਆਪਣੇ ਦਸਖ਼ਤ ਕਰ ਦਿਓ, ਇਸ ਨੂੰ ਕੋਈ ਨਾ ਬਦਲੇ ਇਸ ਦੀ ਪਾਲਣਾ ਮਾਦੀਆਂ ਅਤੇ ਫ਼ਾਰਸੀਆਂ ਵਿੱਚ ਕੀਤੀ ਜਾਵੇ।" 9 ਇਸ ਲਈ ਰਾਜਾ ਦਾਰਾ ਨੇ ਇਹ ਹੁਕਮ ਲਿਖਤੀ ਰੂਪ ਵਿੱਚ ਦੇ ਦਿੱਤਾ।

10 ਜਦ ਦਾਨੀਏਲ ਨੂੰ ਪਤਾ ਲੱਗਿਆ ਕਿ ਉਸ ਲਿਖਤ ਉੱਤੇ ਦਸਖ਼ਤ ਹੋ ਗਏ ਹਨ ਤਦ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯੇਰੂਸ਼ਲੇਮ ਵੱਲ ਸੀ, ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ਵਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ। 11 ਤਦ ਇਹ ਆਦਮੀ ਇੱਕ ਸਮੂਹ ਦੇ ਰੂਪ ਵਿੱਚ ਗਏ ਅਤੇ ਦਾਨੀਏਲ ਨੂੰ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਵਰ ਤੋਂ ਮਦਦ ਮੰਗਦੇ ਵੇਖਿਆ। 12 ਫਿਰ ਉਹ ਨੇੜੇ ਆਏ ਅਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਾਨੂੰਨ ਲਈ ਆਖਿਆ ਭਈ ਹੇ ਰਾਜਾ: "ਕੀ ਤੁਸੀਂ ਉਸ ਲਿਖਤ ਉੱਤੇ ਦਸਖ਼ਤ ਨਹੀਂ ਕੀਤੇ ਕਿ ਜਿਹੜਾ ਕੋਈ ਤੀਹ ਦਿਨਾਂ ਤੱਕ ਤੁਹਾਡੇ ਤੋਂ ਇਲਾਵਾ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ, ਉਹ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟਿਆ ਜਾਵੇਗਾ?

"ਰਾਜੇ ਨੇ ਉੱਤਰ ਦੇ ਕੇ ਆਖਿਆ ਕਿ ਇਹ ਗੱਲ ਸੱਚ ਹੈ, ਮਾਦੀਆਂ ਅਤੇ ਫ਼ਾਰਸੀਆਂ ਦੇ ਕਾਨੂੰਨ ਅਨੁਸਾਰ ਜੋ ਬਦਲਦੇ ਨਹੀਂ।"

13 ਤਦ ਉਹਨਾਂ ਨੇ ਰਾਜੇ ਨੂੰ ਆਖਿਆ, "ਦਾਨੀਏਲ, ਜੋ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਇੱਕ ਹੈ, ਹੇ ਮਹਾਰਾਜ, ਤੁਹਾਡੇ ਵੱਲ ਕੋਈ ਧਿਆਨ ਨਹੀਂ ਦਿੰਦਾ, ਨਾ ਉਸ ਫ਼ਰਮਾਨ ਵੱਲ ਜੋ ਤੁਸੀਂ ਲਿਖਤ ਵਿੱਚ ਦਿੱਤਾ ਸੀ। ਉਹ ਅਜੇ ਵੀ ਦਿਨ ਵਿੱਚ ਤਿੰਨ ਵਾਰ ਪ੍ਰਾਰਥਨਾ ਕਰਦਾ ਹੈ।" 14 ਜਦ ਰਾਜੇ ਨੇ ਇਹ ਗੱਲ ਸੁਣੀ ਤਦ ਆਪਣੇ ਆਪ ਵਿੱਚ ਵੱਡਾ ਦੁੱਖੀ ਹੋਇਆ ਅਤੇ ਉਸ ਨੇ ਮਨ ਵਿੱਚ ਚਾਹਿਆ ਭਈ ਦਾਨੀਏਲ ਨੂੰ ਛੁਡਾਵੇ ਅਤੇ ਸੂਰਜ ਦੇ ਛਿਪਣ ਤੱਕ ਉਹ ਦੇ ਛੁਡਾਉਣ ਲਈ ਜਤਨ ਕਰਦਾ ਰਿਹਾ।

15 ਫਿਰ ਉਹ ਮਨੁੱਖ ਰਾਜੇ ਦੇ ਸਾਹਮਣੇ ਇਕੱਠੇ ਹੋਏ ਅਤੇ ਰਾਜੇ ਨੂੰ ਆਖਣ ਲੱਗੇ, "ਹੇ ਰਾਜਾ, ਤੁਸੀਂ ਜਾਣ ਲਓ ਕਿ ਮਾਦੀਆਂ ਅਤੇ ਫ਼ਾਰਸੀਆਂ ਦਾ ਇਹ ਕਾਨੂੰਨ ਹੈ ਜੋ ਮਨਾਹੀ ਦਾ ਪੱਕਾ ਕਾਨੂੰਨ ਅਤੇ ਸ਼ਾਹੀ ਬਿਧੀ ਰਾਜਾ ਠਹਿਰਾਵੇ ਸੋ ਬਦਲੀ ਨਾ ਜਾਵੇ।"

16 ਇਸ ਲਈ ਰਾਜੇ ਨੇ ਹੁਕਮ ਦਿੱਤਾ ਅਤੇ ਉਹ ਦਾਨੀਏਲ ਨੂੰ ਲਿਆਏ ਅਤੇ ਸ਼ੇਰਾਂ ਦੀ ਗੁਫ਼ਾ ਵਿੱਚ ਸੁੱਟ ਦਿੱਤਾ। ਰਾਜੇ ਨੇ ਦਾਨੀਏਲ ਨੂੰ ਕਿਹਾ, "ਤੇਰਾ ਪਰਮੇਸ਼ਵਰ, ਜਿਸਦੀ ਤੂੰ ਸਦਾ ਸੇਵਾ ਕਰਦਾ ਹੈਂ, ਤੈਨੂੰ ਬਚਾਵੇ!"

17 ਇੱਕ ਪੱਥਰ ਲਿਆਇਆ ਗਿਆ ਅਤੇ ਗੁਫ਼ਾ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪ੍ਰਮੁੱਖ ਅਧਿਕਾਰੀਆਂ ਦੀ ਮੋਹਰ ਉਹ ਦੇ ਉੱਤੇ ਲਾ ਦਿੱਤੀ ਇਸ ਲਈ ਭਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ। 18 ਫਿਰ ਰਾਜਾ ਆਪਣੇ ਮਹਿਲ ਨੂੰ ਪਰਤਿਆ ਅਤੇ ਬਿਨਾਂ ਖਾਧੇ ਅਤੇ ਬਿਨਾਂ ਕੋਈ ਮਨੋਰੰਜਨ ਕੀਤੇ ਰਾਤ ਕੱਟੀ। ਅਤੇ ਉਹ ਸੌਂ ਨਹੀਂ ਸਕਿਆ।

19 ਤਦ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੀ ਗੁਫਾ ਵੱਲ ਗਿਆ। 20 ਜਦੋਂ ਉਹ ਗੁਫ਼ਾ ਦੇ ਨੇੜੇ ਪਹੁੰਚਿਆ, ਉਸਨੇ ਦਾਨੀਏਲ ਨੂੰ ਦੁਖੀ ਆਵਾਜ਼ ਵਿੱਚ ਪੁਕਾਰਿਆ, "ਹੇ ਦਾਨੀਏਲ, ਜਿਉਂਦੇ ਪਰਮੇਸ਼ਵਰ ਦੇ ਸੇਵਕ, ਕੀ ਤੇਰਾ ਪਰਮੇਸ਼ਵਰ, ਜਿਸਦੀ ਤੂੰ ਨਿਰੰਤਰ ਸੇਵਾ ਕਰਦਾ ਹੈਂ, ਤੈਨੂੰ ਸ਼ੇਰਾਂ ਤੋਂ ਛੁਡਾ ਸਕਦਾ ਹੈ?"

21 ਦਾਨੀਏਲ ਨੇ ਉੱਤਰ ਦਿੱਤਾ, "ਪਾਤਸ਼ਾਹ ਸਦਾ ਜੀਉਂਦਾ ਰਹੇ! 22 ਮੇਰੇ ਪਰਮੇਸ਼ਵਰ ਨੇ ਆਪਣਾ ਦੂਤ ਭੇਜਿਆ ਅਤੇ ਉਸ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਉਹਨਾਂ ਨੇ ਮੈਨੂੰ ਕੁਝ ਵੀ ਦੁਖੀ ਨਹੀਂ ਦਿੱਤਾ, ਕਿਉਂਕਿ ਮੈਂ ਉਸਦੀ ਨਿਗਾਹ ਵਿੱਚ ਨਿਰਦੋਸ਼ ਪਾਇਆ ਗਿਆ ਸੀ। ਨਾ ਹੀ ਮਹਾਰਾਜ, ਮੈਂ ਤੁਹਾਡੇ ਅੱਗੇ ਕਦੇ ਕੋਈ ਗਲਤ ਕੰਮ ਕੀਤਾ ਹੈ।"

23 ਤਦ ਰਾਜਾ ਆਪਣੇ ਆਪ ਵਿੱਚ ਉਹ ਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਗੁਫ਼ਾ ਵਿੱਚੋਂ ਕੱਢੋ, ਸੋ ਦਾਨੀਏਲ ਨੂੰ ਉਸ ਗੁਫ਼ਾ ਵਿੱਚੋਂ ਕੱਢਿਆ ਗਿਆ ਅਤੇ ਸ਼ੇਰਾਂ ਨੇ ਉਸਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਕਰਕੇ ਜੋ ਉਸ ਨੇ ਆਪਣੇ ਪਰਮੇਸ਼ਵਰ ਉੱਤੇ ਪਰਤੀਤ ਕੀਤੀ।

24 ਤਦ ਰਾਜੇ ਨੇ ਹੁਕਮ ਦਿੱਤਾ ਅਤੇ ਉਹ ਉਹਨਾਂ ਮਨੁੱਖਾਂ ਨੂੰ ਜਿਹਨਾਂ ਨੇ ਦਾਨੀਏਲ ਉੱਤੇ ਦੋਸ਼ ਲਾਇਆ ਸੀ ਲੈ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਬਾਲ ਬੱਚਿਆਂ ਅਤੇ ਔਰਤਾਂ ਸਣੇ ਸ਼ੇਰਾਂ ਦੇ ਗੁਫ਼ਾ ਵਿੱਚ ਸੁੱਟ ਦਿੱਤਾ ਤਾਂ ਸ਼ੇਰ ਉਹਨਾਂ ਉੱਤੇ ਬਲਵਾਨ ਹੋਏ ਅਤੇ ਘੁਰੇ ਦੇ ਥੱਲੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਤਾੜ ਸੁੱਟੀਆਂ।

25 ਤਦ ਰਾਜਾ ਦਾਰਾ ਨੇ ਸਾਰੀ ਧਰਤੀ ਉੱਤੇ ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਲਿਖਿਆ:

"ਤੁਹਾਡੀ ਬਹੁਤ ਤਰੱਕੀ ਹੋਵੇ!

26 "ਮੈਂ ਇੱਕ ਫ਼ਰਮਾਨ ਜਾਰੀ ਕਰਦਾ ਹਾਂ ਕਿ ਮੇਰੇ ਰਾਜ ਦੇ ਹਰ ਹਿੱਸੇ ਵਿੱਚ ਲੋਕਾਂ ਨੂੰ ਦਾਨੀਏਲ ਦੇ ਪਰਮੇਸ਼ਵਰ ਦਾ ਡਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ।

"ਕਿਉਂਕਿ ਉਹ ਜੀਉਂਦਾ ਪਰਮੇਸ਼ਵਰ ਹੈ

ਅਤੇ ਉਹ ਸਦਾ ਲਈ ਕਾਇਮ ਰਹਿੰਦਾ ਹੈ;

ਉਹ ਦਾ ਰਾਜ ਨਾਸ਼ ਨਹੀਂ ਹੋਵੇਗਾ,

ਉਹ ਦਾ ਰਾਜ ਕਦੇ ਵੀ ਖਤਮ ਨਹੀਂ ਹੋਵੇਗਾ।

27 ਉਹ ਛੁੜਾਉਂਦਾ ਹੈ ਅਤੇ ਉਹ ਬਚਾਉਂਦਾ ਹੈ;

ਉਹ ਅਕਾਸ਼ ਅਤੇ ਧਰਤੀ ਉੱਤੇ ਨਿਸ਼ਾਨ ਅਤੇ ਅਚੰਭੇ ਕਰਦਾ ਹੈ।

ਉਸ ਨੇ ਦਾਨੀਏਲ ਨੂੰ

ਸ਼ੇਰਾਂ ਦੇ ਹੱਥੋਂ ਬਚਾਇਆ ਹੈ।"

28 ਇਸ ਲਈ ਦਾਨੀਏਲ, ਦਾਰਾ ਮਾਦੀ ਦੇ ਰਾਜ ਵੇਲੇ ਅਤੇ ਉਸ ਵੇਲੇ ਜਦੋਂ ਫਾਰਸੀ ਕੋਰਸ਼ ਰਾਜਾ, ਸਫ਼ਲ ਹੋਇਆ ਸੀ।

Veja também

Publicidade
Daniel
Ver todos os capítulos de Daniel
Bíblia Online Bíblia Online

Bíblia Online • Versão: 2026-06-15_21-32-39-