ਧੰਨਵਾਦ ਅਤੇ ਪ੍ਰਾਰਥਨਾ
15 ਇਸ ਕਾਰਨ, ਜਦੋਂ ਤੋਂ ਮੈਂ ਪ੍ਰਭੂ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਉਸ ਪਿਆਰ ਦੇ ਬਾਰੇ ਜੋ ਤੁਸੀਂ ਸਾਰੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਨਾਲ ਕਰਦੇ ਹੋ ਸੁਣਿਆ ਹੈ, 16 ਮੈਂ ਲਗਾਤਾਰ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦੇ ਹੋਏ ਤੁਹਾਡੇ ਲਈ ਧੰਨਵਾਦ ਕਰਨਾ ਬੰਦ ਨਹੀਂ ਕੀਤਾ। 17 ਮੈਂ ਪ੍ਰਾਰਥਨਾ ਕਰਦਾ ਰਹਿੰਦਾ ਹਾਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਦਾ ਪਰਮੇਸ਼ਵਰ ਅਤੇ ਮਹਿਮਾਮਈ ਪਿਤਾ ਤੁਹਾਨੂੰ ਬੁੱਧ ਅਤੇ ਪ੍ਰਕਾਸ਼ ਦਾ ਆਤਮਾ ਦੇਵੇ, ਤਾਂ ਜੋ ਤੁਸੀਂ ਉਸ ਨੂੰ ਚੰਗੀ ਤਰਾਂ ਜਾਣ ਸਕੋ।1:17 ਯਸ਼ਾ 11:2 18 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਦਿਲ ਦੀਆਂ ਅੱਖਾਂ ਖੁੱਲ ਜਾਣ ਤਾਂ ਜੋ ਤੁਸੀਂ ਉਸ ਉਮੀਦ ਨੂੰ ਜਾਣ ਸਕੋ ਕਿ ਉਸ ਦੇ ਬੁਲਾਉਣ ਦੀ ਉਮੀਦ ਅਤੇ ਉਸ ਦੇ ਪਵਿੱਤਰ ਲੋਕਾਂ ਦੀ ਸ਼ਾਨਦਾਰ ਵਿਰਾਸਤ ਦੀ ਦੌਲਤ ਕੀ ਹੈ। 19 ਅਤੇ ਸਾਡੇ ਵਿਸ਼ਵਾਸੀਆਂ ਲਈ ਉਸ ਦੀ ਸ਼ਕਤੀ ਕਿੰਨੀ ਮਹਾਨ ਹੈ। ਉਹ ਸ਼ਕਤੀ ਉਹੀ ਹੈ ਜੋ ਸ਼ਕਤੀਸ਼ਾਲੀ ਤਾਕਤ ਹੈ। 20 ਜਦੋਂ ਉਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ ਅਤੇ ਸਵਰਗੀ ਥਾਵਾਂ ਵਿੱਚ ਉਸ ਨੂੰ ਆਪਣੇ ਸੱਜੇ ਹੱਥ ਬਿਠਾਇਆ,1:20 ਇਬ 10:22; ਜ਼ਬੂ 110:1 21 ਉਹ ਸਾਰੀ ਤਾਕਤ, ਰਾਜ, ਸ਼ਕਤੀ, ਅਧਿਕਾਰ ਅਤੇ ਹਰ ਨਾਮ ਤੋਂ ਉੱਪਰ, ਭਾਵੇਂ ਇਸ ਯੁੱਗ ਦਾ ਹੋਵੇ ਜਾਂ ਆਉਣ ਵਾਲੇ ਯੁੱਗ ਦਾ। 22 ਅਤੇ ਪਰਮੇਸ਼ਵਰ ਨੇ ਸਭ ਕੁਝ ਉਸ ਦੇ ਪੈਰਾਂ ਹੇਠ ਰੱਖਿਆ ਅਤੇ ਉਸ ਨੂੰ ਕਲੀਸਿਆ ਦੀ ਹਰ ਚੀਜ਼ ਦਾ ਮੁੱਖੀ ਠਹਿਰਾਇਆ।1:22 ਕੁਲੁੱ 2:10; ਜ਼ਬੂ 8:6 23 ਕਲੀਸਿਆ, ਜੋ ਉਸ ਦਾ ਸਰੀਰ ਹੈ, ਉਸ ਦੀ ਸੰਪੂਰਨਤਾ, ਜੋ ਹਰ ਇੱਕ ਵਿੱਚ ਸਭ ਕੁਝ ਭਰਦਾ ਹੈ।